ਥਾਣਾ ਪੱਟੀ ਦੀ ਪੁਲਿਸ ਨੇ ਚੋਰੀ ਦੇ 14 ਬਿਨ ਨੰਬਰੀ ਮੋਟਰਸਾਈਕਲ ਸਮੇਤ ਦੋ ਵਿਅਕਤੀ ਕਾਬੂ ਕੀਤੇ
ਖਾਲੜਾ 20 ਮਈ (ਗੁਰਪ੍ਰੀਤ ਸਿੰਘ ਸੈਡੀ) ਮਾਨਯੋਗ ਐਸ ਐਸ ਪੀ ਸਾਹਿਬ ਸ੍ਰੀ ਅਸਵਨੀ ਕਪੂਰ ਆਈ ਪੀ ਐਸ ਜੀ ਦੇ ਦਿਸਾ ਨਿਰਦੇਸਾ ਅਨੂਸਾਰ ਨਸੇ ਅਤੇ ਹੋਰ ਮਾੜੇ ਅਨਸਰਾ ਖਿਲਾਫ ਵਿੱਢੀ ਮੁਹਿੰਮ ਤਹਿਤ ਸ੍ਰੀ ਕੰਵਲਪ੍ਰੀਤ ਸਿੰਘ DSP ਸਬ ਡਵੀਜਨ ਪੱਟੀ ਦੀ ਅਗਵਾਈ ਹੇਠ ਰਣਜੀਤ ਸਿੰਘ ਧਾਲੀਵਾਲ SHO ਥਾਣਾ ਸਿਟੀ ਪੱਟੀ ਅਤੇ ASI ਗੁਰਮੀਤ ਸਿੰਘ ਥਾਣਾ ਸਿਟੀ ਪੱਟੀ ਨੇ ਸਮੇਤ ਪੁਲਿਸ ਪਾਰਟੀ ਆਸਲ ਚੋਕ ਸ਼ਪੈਸਲ ਨਾਕਾ ਬੰਦੀ ਕੀਤੀ ਹੋਈ ਸੀ ਤਾ ਮੁਖਬਰ ਨੇ ਇਤਲਾਹ ਦਿੱਤੀ ਕਿ ਦੋ ਵਿਅਕਤੀਆਂ ਨੇ ਇੱਕ ਗਿਰੋਹ ਬਣਾਇਆ ਹੋਇਆ ਹੈ ਜੋ ਭੀੜ ਭੜੱਕੇ ਵਾਲੀਆ ਥਾਵਾ ਤੋ ਮੋਟਰਸਾਈਕਲ ਅਤੇ ਹੋਰ ਵਹੀਕਲ ਚੋਰੀ ਕਰਕੇ ਉਹਨਾ ਦੇ ਚੈਸੀ ਨੰਬਰ ਤੇ ਇੰਜਣ ਨੰਬਰ ਮਿਟਾ ਕੇ ਜਾਅਲੀ ਨੰਬਰ ਲਗਾ ਕਿ ਅੱਗੇ ਵੇਚਦੇ ਹਨ ਵੇਚਣ ਲਈ ਗਾਹਕ ਦੀ ਭਾਲ ਵਿੱਚ ਪੱਟੀ ਸ਼ਹਿਰ ਵੱਲ ਆ ਰਹੇ ਹਨ ਜਿਸ ਤੇ ਏ.ਐਸ.ਆਈ ਗੁਰਮੀਤ ਸਿੰਘ ਨੇ ਸਮੇਤ ਪੁਲਿਸ ਪਾਰਟੀ ਆਸਲ ਚੋਕ ਤੋ ਜਰਮਨਜੀਤ ਸਿੰਘ ਉਰਫ ਸੋਨੂੰ ਅਤੇ ਅਰਮਾਨ ਸਿੰਘ ਵਾਸੀ ਸਰਹਾਲੀ ਨੂੰ ਕਾਬੂ ਕਰਕੇ ਇਹਨਾ ਦੇ ਕਬਜੇ ਵਿੱਚੋ 08 ਚੋਰੀ ਸ਼ੁਦਾ ਮੋਟਰਸਾਈਕਲ ਬ੍ਰਾਮਦ ਕੀਤੇ ਜਿਸ ਤੇ ੳਕੁਤ ਦੋਸੀਆ ਦੇ ਖਿਲਾਫ ਮੁਕੱਦਮਾ 56 ਮਿਤੀ 18.05.24 ਜੁਰਮ 379,473 ਥਾਣਾ ਸਿਟੀ ਪੱਟੀ ਦਰਜ ਰਜਿਸਟਰ ਕੀਤਾ ਗਿਆ। ਦੋਸੀਆ ਨੂੰ ਪੇਸ ਅਦਾਲਤ ਕਰਕੇ ਪੁਲਿਸ ਰਿਮਾਡ ਹਾਸਲ ਕੀਤਾ ਗਿਆ ਹੈ ਦੋਰਾਨੇ ਰਿਮਾਡ ਹੋਰ ਪੁਛਗਿਛ ਕਰਨ ਉਪਰੰਤ 06 ਹੋਰ ਮੋਟਰਸਾਈਕਲ ਬਰਾਮਦ ਕੀਤੇ ਜੋ ਹੁਣ ਤੱਕ ਕੁਲ 14 ਮੋਟਰਸਾਈਕਲ ਬਰਾਮਦ ਕੀਤੇ ਜਾ ਚੁਕੇ ਹਨ। ਜਿੰਨਾ ਪਾਸੋ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ। ਜਿੰਨਾ ਪਾਸੋ ਹੋਰ ਵੀ ਚੋਰੀ ਦੇ ਮੋਟਰਸਾਈਕਲ ਬ੍ਰਾਮਦ ਹੋ ਸਕਦੇ ਹਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।