ਭਿੱਖੀਵਿੰਡ ਦੇ ਸ਼੍ਰੀ ਗੁਰੂ ਨਾਨਕ ਦੇਵ ਡੀ. ਏ. ਵੀ ਸਕੂਲ ਵਿਖੇ ਸਵੀਪ ਮੁਹਿੰਮ ਤਹਿਤ ਫੈਲਾਈ ਗਈ ਜਾਗਰੂਕਤਾ/
ਲੋਕਤੰਤਰ ਦੀ ਮਜ਼ਬੂਤੀ ਵਿੱਚ ਅਹਿਮ ਕਿਰਦਾਰ ਨਿਭਾਉਂਦਾ ਹੈ ਨੌਜਵਾਨ ਵਰਗ-ਜ਼ਿਲਾ ਚੋਣ ਅਫਸਰ
ਖਾਲੜਾ 2 ਮਈ (ਗੁਰਪ੍ਰੀਤ ਸਿੰਘ ਸੈਡੀ ) 022 ਖੇਮਕਰਨ ਇਲਾਕੇ ਦੇ ਨਾਗਰਿਕਾਂ ਨੂੰ ਜਾਗਰੂਕ ਕਰਨ ਅਤੇ ਨੌਜਵਾਨਾਂ ਨੂੰ ਵੋਟ ਦੀ ਮਹੱਤਤਾ ਬਾਰੇ ਦੱਸਣ ਲਈ ਗੁਰੂ ਨਾਨਕ ਦੇਵ ਡੀ.ਏ.ਵੀ ਪਬਲਿਕ ਸਕੂਲ ਭਿੱਖੀਵਿੰਡ ਦੇ ਵਿਹੜੇ ਵਿੱਚ ਸਵੀਪ ਗਤੀਵਿਧੀਆਂ ਤਹਿਤ ਜ਼ਿਲ੍ਹਾ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਕੁਮਾਰ, ਏ.ਡੀ.ਸੀ. ਵਰਿੰਦਰ ਪਾਲ ਬਾਜਵਾ ਜੀ, ਉਪ ਸਿੱਖਿਆ ਅਫਸਰ ਸ਼੍ਰੀ ਸੁਸ਼ੀਲ ਤੁਲੀ ਜੀ, ਮਾਨਯੋਗ ਸਰਦਾਰ ਸਕਤਰ ਸਿੰਘ ਜੀ, ਜਿਲ੍ਹਾ ਨੋਡਲ ਅਫਸਰ ਨਵਨੀਤ ਵਾਲੀਆ ਜੀ, ਸਵੀਪ ਕੋਆਰਡੀਨੇਟਰ ਪ੍ਰੋ: ਸਬਿੰਦਰ ਸਿੰਘ ਆਦਿ ਸ਼ਖਸੀਅਤਾਂ ਨੇ ਗੁਰੂ ਨਾਨਕ ਦੇਵ ਡੀ.ਏ.ਵੀ ਪਬਲਿਕ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਸ਼ਿਰਕਤ ਕੀਤੀ।ਇਸ ਮੌਕੇ ਸਕੂਲ ਦੀ ਮੀਤ ਪ੍ਰਧਾਨ ਸ੍ਰੀਮਤੀ ਬਲਬੀਰ ਕੌਰ ਬੇਦੀ, ਪ੍ਰਿੰਸੀਪਲ ਪਰਮਜੀਤ ਕੁਮਾਰ ਅਤੇ ਖੇਮਕਰਨ ਇਲਾਕੇ ਦੇ ਸਮੂਹ ਸਰਕਾਰੀ ਅਤੇ ਗੈਰ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਪ੍ਰੋ: ਗੁਰਚਰਨ ਕੌਰ ਪ੍ਰਧਾਨ ਸਹੋਦਿਆ ਸਕੂਲ ਤਰਨਤਾਰਨ, ਪ੍ਰਿੰਸੀਪਲ ਇੰਦਰਜੀਤ ਸਿੰਘ, ਪ੍ਰਿੰਸੀਪਲ ਮ੍ਰਿਦੁਲਾ ਭਾਰਦਵਾਜ, ਪ੍ਰਿੰਸੀਪਲ ਰਿਟਾ. ਮਹਾਜਨ, ਪ੍ਰੋਫੈਸਰ ਮਨਜਿੰਦਰ ਸਿੰਘ ਵਿਰਕ, ਪ੍ਰਿੰਸੀਪਲ ਬੁੱਢਾ ਸਿੰਘ, ਪ੍ਰਿੰਸੀਪਲ ਪੀ.ਐਲ.ਮੀਨਾ, ਪ੍ਰਿੰਸੀਪਲ ਵੰਦਨਾ, ਪ੍ਰਿੰਸੀਪਲ ਅਸ਼ਵਨੀ ਕੁਮਾਰ, ਪ੍ਰਿੰਸੀਪਲ ਸਤਵਿੰਦਰ ਸਿੰਘ ਪੰਨੂੰ ਆਦਿ ਨੇ ਮੁੱਖ ਮਹਿਮਾਨਾਂ ਦਾ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ।ਸਵਾਗਤੀ ਪ੍ਰੋਗਰਾਮ ਵਿੱਚ ਡੀ.ਸੀ ਸਾਹਬ ਅਤੇ ਹੋਰ ਮਹਿਮਾਨਾਂ ਨੇ ਸਕੂਲੀ ਬੱਚਿਆਂ ਵੱਲੋਂ ਬਣਾਈ ਮਨੁੱਖੀ ਚੇਨ ਨਾਲ ਫੋਟੋ ਖਿਚਵਾਈ ਇਸ ਮਨੁੱਖੀ ਲੜੀ ਦਾ ਸੰਦੇਸ਼ ਸੀ ‘ਆਓ ਵੋਟ ਕਰੋ’। ਇਸ ਤੋਂ ਬਾਅਦ ਸਕੂਲ ਦੇ ਐਨ.ਸੀ.ਸੀ., ਐਨ.ਐਸ.ਐਸ., ਆਰੀਆ ਯੁਵਾ ਸਮਾਜ ਅਤੇ ਸਕੂਲ ਦੇ ਚੁਣੇ ਹੋਏ ਵਿਦਿਆਰਥੀਆਂ ਨੇ ਡੀ.ਸੀ.ਸਾਹਿਬ ਨੂੰ ਜਲੂਸ ਦੇ ਰੂਪ ਵਿੱਚ ਸਟੇਜ ਤੱਕ ਪਹੁੰਚਾਇਆ ਅਤੇ ਪੂਰੇ ਰਸਤੇ ਵਿੱਚ ਨਾਅਰੇ ਗੂੰਜਦੇ ਰਹੇ।
‘ਇਸ ਵਾਰ, 70% ਤੋਂ ਵੱਧ’। ਇਸ ਤੋਂ ਬਾਅਦ ਸਟੇਜ ‘ਤੇ ਬੱਚਿਆਂ ਨੇ ਵੋਟਰ ਜਾਗਰੂਕਤਾ ‘ਤੇ ਨੁੱਕੜ ਨਾਟਕ, ਵੋਟਰ ਜਾਗਰੂਕਤਾ ‘ਤੇ ਲੋਕ ਗੀਤ, ਪੰਜਾਬੀ ਲੋਕ ਨਾਚ ਗਿੱਧਾ ਅਤੇ ਭੰਗੜਾ ਪੇਸ਼ ਕੀਤਾ | ਜਿਸ ਨੂੰ ਦੇਖਦਿਆਂ ਡੀ.ਸੀ ਸਾਹਬ ਨੇ ਡੀ.ਏ.ਵੀ ਸਕੂਲ ਅਤੇ ਬੱਚਿਆਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਹਲਕਾ ਖੇਮਕਰਨ ਦੇ ਸਮੂਹ ਵੋਟਰਾਂ ਨੂੰ ਆਪਣੀ ਵੋਟ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਬੱਚਿਆਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਦੇ ਵਿਦਿਆਰਥੀ ਆਉਣ ਵਾਲੇ ਕੱਲ੍ਹ ਦਾ ਭਾਰਤ ਹਨ, ਇਸ ਲਈ ਸਾਰੇ ਬੱਚਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਘਰ ਦੇ ਸਾਰੇ ਵੋਟਰਾਂ ਨੂੰ ਪਹਿਲੀ ਜੂਨ ਨੂੰ ਵੋਟ ਪਾਉਣ ਲਈ ਪ੍ਰੇਰਿਤ ਕਰਨ ਅਤੇ ਪਹਿਲੀ ਜੂਨ ਤੱਕ ਹਰ ਰੋਜ਼ ਉਨ੍ਹਾਂ ਨੂੰ ਯਾਦ ਕਰਵਾਉਣ ਕਿ 1 ਜੂਨ ਡਿਊਟੀ ਨਿਭਾਉਣ ਦਾ ਦਿਨ। ਸਤਿਕਾਰਯੋਗ ਡੀ.ਈ.ਓ ਸਾਹਿਬ ਨੇ ਵਿੱਦਿਆ ਦੀ ਮਹੱਤਤਾ ਬਾਰੇ ਦੱਸਦਿਆਂ ਵਿਦਿਆਰਥੀਆਂ ਨੂੰ ਵੋਟ ਬਣਵਾਉਣ ਵਿੱਚ ਪਾਏ ਯੋਗਦਾਨ ਨੂੰ ਅਹਿਮ ਮੰਨਿਆ। ਆਪਣੇ ਸੁਆਗਤੀ ਭਾਸ਼ਣ ਵਿੱਚ ਸਕੂਲ ਦੇ ਮੁੱਖੀ ਪਰਮਜੀਤ ਕੁਮਾਰ ਨੇ ਸਮੂਹ ਵਿਦਿਆਰਥੀਆਂ ਵੱਲੋਂ ਇੱਕ ਨਾਅਰੇ ਦੀ ਗੂੰਜ ਕੀਤੀ। ‘ਉਂਗਲ ‘ਤੇ ਸਿਆਹੀ ਦਾ ਨਿਸ਼ਾਨ,ਇੱਕ ਸੂਚਿਤ ਵੋਟਰ ਦੀ ਪਛਾਣ ।ਸਕੂਲ ਦੀ ਪ੍ਰਬੰਧਕੀ ਕਮੇਟੀ ਵੱਲੋਂ ਮੁੱਖ ਮਹਿਮਾਨ ਅਤੇ ਸਮੂਹ ਮਹਿਮਾਨਾਂ ਨੂੰ ਬੂਟੇ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।