Home » ਸੰਸਾਰ » ਜਰਮਨੀ » ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਜੂਨ 84 ਵਿੱਚ ਵਰਤਾਏ ਖੂਨੀ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਤੇ ਜਰਮਨ ਦੇ ਲੋਕਾਂ ਤੇ ਸਿੱਖ ਬੱਚਿਆਂ ਨੂੰ ਭਾਰਤੀ ਹਕੂਮਤ ਦੇ ਅੱਤ ਘਿਨਾਉਣੇ ਜ਼ੁਲਮਾਂ ਬਾਰੇ ਲਿਟਰੇਚਰ ਤੇ ਪ੍ਰਦਰਸ਼ਨੀਆਂ ਲਾ ਕੇ ਚਲਾਈ ਜਾਵੇਗੀ ਜਾਗਰੂਕ ਲਹਿਰ :- ਗੁਰਚਰਨ ਸਿੰਘ ਗੁਰਾਇਆ

ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਕੇ ਜੂਨ 84 ਵਿੱਚ ਵਰਤਾਏ ਖੂਨੀ ਘੱਲੂਘਾਰੇ ਦੀ 40ਵੀਂ ਵਰ੍ਹੇਗੰਢ ਤੇ ਜਰਮਨ ਦੇ ਲੋਕਾਂ ਤੇ ਸਿੱਖ ਬੱਚਿਆਂ ਨੂੰ ਭਾਰਤੀ ਹਕੂਮਤ ਦੇ ਅੱਤ ਘਿਨਾਉਣੇ ਜ਼ੁਲਮਾਂ ਬਾਰੇ ਲਿਟਰੇਚਰ ਤੇ ਪ੍ਰਦਰਸ਼ਨੀਆਂ ਲਾ ਕੇ ਚਲਾਈ ਜਾਵੇਗੀ ਜਾਗਰੂਕ ਲਹਿਰ :- ਗੁਰਚਰਨ ਸਿੰਘ ਗੁਰਾਇਆ

SHARE ARTICLE

129 Views

ਫਰੈਕਫੋਰਟ (2 ਮਈ) ਵਰਲਡ ਸਿੱਖ ਪਾਰਲੀਮੈਂਟ ਦੇ ਕੋ – ਕੋਅਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਭਾਈ ਜਤਿੰਦਰ ਸਿੰਘ ਤੇ ਭਾਈ ਗੁਰਪਾਲ ਸਿੰਘ ਪਾਲ ਨੇ ਪ੍ਰੈੱਸ ਦੇ ਨਾ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਭਾਰਤੀ ਫੌਜਾਂ ਨੇ ਜੂਨ 84 ਵਿੱਚ ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਨੂੰ ਸ਼ਰਧਾ ਭਾਵਨਾ ਨਾਲ ਮਨਾਉਣ ਲਈ ਸ੍ਰੀ ਦਰਬਾਰ ਸਾਹਿਬ ਤੇ ਹੋਰ ਇਤਿਆਸਿਕ ਗੁਰਦੁਆਰਾ ਸਾਹਿਬਾਨ ਵਿੱਚ ਇਕੱਤਰ ਹੋਈਆਂ ਸੰਗਤਾਂ ਤੇ ਪੂਰੇ ਪੰਜਾਬ ਵਿੱਚ ਕਰਫਿਊ ਲਗਾ ਕੇ ਰੂਹਾਨੀਅਤ ਦੇ ਪ੍ਰਤੀਕ ਸ੍ਰੀ ਦਰਬਾਰ ਸਾਹਿਬ ਤੇ 38 ਗੁਰਧਾਮਾਂ ਤੇ ਟੈਕਾਂ ਤੋਪਾਂ ਨਾਲ ਹਮਲਾਂ ਕਰਕੇ ਸ਼੍ਰੀ ਅਕਾਲ ਤਖਤ ਸਾਹਿਬ ਜੀ ਨੂੰ ਢਹਿ ਢੇਰੀ ਤੇ ਸ੍ਰੀ ਦਰਬਾਰ ਸਾਹਿਬ ਨੂੰ ਗੋਲੀਆਂ ਨਾਲ ਛਲਣੀ ਛਲਣੀ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ 2500 ਤੋਂ ਵੱਧ ਬੀੜਾਂ ਨੂੰ ਅਗਨ ਭੇਟ, ਹਜ਼ਾਰਾਂ ਸਿੰਘਾਂ ਸਿੰਘਣੀਆਂ ਭੁਝੰਗੀਆਂ, ਇੱਥੋ ਤੱਕ ਕਿ ਦੁੱਧ ਚੁੰਘਦੇ ਬੱਚਿਆਂ ਨੂੰ ਵੀ ਨਿਰਦਈਪੁਣੇ ਦੀਆਂ ਸਭ ਹੱਦ ਟੱਪ ਕੇ ਸ਼ਹੀਦ ਕੀਤਾ ਗਿਆ ।

ਹਿੰਦੋਸਤਾਨ ਦੀ ਹਕੂਮਤ ਨੇ ਸ਼ਹੀਦੀ ਪੁਰਬ ਵਾਲੇ ਦਿਨ ਨੂੰ ਹੀ ਹਮਲਾ ਕਰਨ ਲਈ ਇਸ ਲਈ ਚੁਣਿਆ ਕਿ ਇਸ ਦਿਨ ਸਿੱਖ ਵੱਡੀ ਗਿਣਤੀ ਵਿੱਚ ਗੁਰਦੁਆਰਾ ਸਾਹਿਬ ਵਿੱਚ ਇੱਕਤਰ ਹੁੰਦੇ ਹਨ ਇਸ ਲਈ ਸਿੱਖਾਂ ਦੀ ਵੱਡੇ ਪੱਧਰ ਤੇ ਨਸਲਕੁਸ਼ੀ ਕਰਨ ਸੌਖੀ ਰਹੇ ਤੇ ਫਿਰ ਤੋਪਾਂ ਟੈਕਾਂ ਤੇ ਜ਼ਹਿਰਲੀਆਂ ਗੈਸਾਂ ਜੋ ਕਿ ਲੜਾਈ ਦੇ ਵਕਤ ਇੱਕ ਦੇਸ਼ ਵਿਰੋਧੀ ਦੂਜੇ ਦੇਸ਼ ਦੀਆਂ ਫੌਜਾਂ ਦੇ ਖਿਲਾਫ ਵਰਤਦੇ ਹਨ ਉਹ ਸਭ ਕੁਝ ਭਾਰਤੀ ਫੋਜਾਂ ਨੇ ਜੂਨ 84 ਦੇ ਘੱਲੂਘਾਰੇ ਵਿੱਚ ਸਿੱਖ ਕੌਮ ਤੇ ਵਰਤ ਕੇ ਸਿੱਖ ਕੌਮ ਨੂੰ ਬੇਗਾਨਗੀ ਦਾ ਅਹਿਸਾਸ ਹੀ ਨਹੀਂ ਕਰਵਾਇਆ ਸਗੋਂ ਇਹ ਸੋਚਣ ਲਈ ਮਜ਼ਬੂਰ ਕਰ ਦਿੱਤਾ ਕਿ 1947 ਵਿੱਚ ਸਿੱਖ ਕੌਮ ਨੇ ਆਪਣੀ ਕਿਸਮਤ ਹਿੰਦੋਸਤਾਨ ਨਾਲ ਜੋੜ ਵੱਡੀ ਭੁੱਲ ਕਰ ਲਈ ਹੈ ।

ਹਿੰਦੋਸਤਾਨ ਦੀ ਹਕੂਮਤ ਨੇ ਜੂਨ 84 ਦਾ ਖੂਨੀ ਘੱਲੂਘਾਰਾ ਕਰਕੇ ਸਿੱਖ ਕੌਮ ਦੇ ਹਿਰਦਿਆਂ ਤੇ ਨਾਂ ਮਿਟਣ ਵਾਲੇ ਜੋ ਜ਼ਖਮ ਉੱਕਰ ਦਿੱਤੇ ਹਨ ਇਹ 40 ਸਾਲ ਬੀਤ ਜਾਣ ਤੋਂ ਬਾਅਦ ਵੀ ਜੂਨ ਦੇ ਪਹਿਲੇ ਹਫ਼ਤੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲੇ ਹਰ ਗੁਰਸਿੱਖ ਮਾਈ-ਭਾਈ ਨੂੰ ਟੈਂਕ ਸ੍ਰੀ ਹਰਿਮੰਦਰ ਸਾਹਿਬ ਦੀਆਂ ਪਰਕਰਮਾ ਅੰਦਰ ਨਹੀਂ ਬਲਕਿ ਆਪਣੀ ਛਾਤੀ ‘ਤੇ ਚੜ੍ਹੇ ਮਹਿਸੂਸ ਹੁੰਦੇ ਹਨ। ਤੋਪਾਂ ਦੇ ਗੋਲੇ ਅਕਾਲ ਤਖਤ ਸਾਹਿਬ ‘ਤੇ ਨਹੀਂ ਸਗੋਂ ਆਪਣੇ ਸਾਰੇ ਵਜੂਦ ‘ਤੇ ਡਿੱਗਦੇ ਮਹਿਸੂਸ ਹੁੰਦੇ ਹਨ!

ਖਾਲਸਾ ਪੰਥ ਦੀ ਆਨ-ਸ਼ਾਨ ਲਈ ਆਵਾਜ਼ ਬੁਲੰਦ ਕਰਨ ਵਾਲੇ, 20ਵੀˆ ਸਦੀ ਦੇ ਮਹਾਨ ਸਿੱਖ, ਪੂਰਨ ਸੰਤ-ਸਿਪਾਹੀ, ਸ਼ਹੀਦ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਦਾ ਸੁਨੇਹਾ ਕੌਮ ਨੂੰ ਬੜੀ ਚੰਗੀ ਤਰ੍ਹਾਂ ਯਾਦ ਹੈ ਕਿ ‘ਜਿਸ ਦਿਨ ਹਰਿਮੰਦਰ ਸਾਹਿਬ ਦੀ ਪਰਕਰਮਾ ਵਿੱਚ ਭਾਰਤੀ ਫੌਜ ਨੇ ਪੈਰ ਪਾਇਆ, ਖਾਲਿਸਤਾਨ ਦੀ ਨੀˆਹ ਰੱਖੀ ਜਾਵੇਗੀ!’ । ਸੰਤ ਜੀ ਦੀ ਸਿੰਘ-ਗਰਜਣਾ ਅੱਜ ਵੀ ਕੌਮੀ ਆਜ਼ਾਦੀ ਦੇ ਪ੍ਰਵਾਨਿਆˆ ਨੂੰ ਖਾਲਸਾ ਰਾਜ ਦੀ ਸ਼ਮ੍ਹਾਂ ‘ਤੇ ਕੁਰਬਾਨ ਹੋਣ ਲਈ ਪ੍ਰੇਰਿਤ ਕਰ ਰਹੀ ਹੈ। ਅਕਾਲ ਤਖਤ ਦੀ ਰਾਖੀ ਕਰਦਿਆ ਸ਼ਹੀਦੀ ਪਾਉਣ ਵਾਲੇ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ, ਜਰਨਲ ਸੁਬੇਗ ਸਿੰਘ, ਭਾਈ ਅਮਰੀਕ ਸਿੰਘ, ਭਾਈ ਮਹਿੰਗਾ ਸਿੰਘ ਬੱਬਰ ਤੇ ਉਨ੍ਹਾਂ ਦੇ ਸੈਂਕੜੇ ਸਾਥੀਆਂ ਦੀ ਯਾਦ ਅੱਜ ਵੀ ਖਾਲਸਾ ਰਾਜ ਦੇ ਸਿਪਾਹ ਸਿਲਾਰਾਂ ਦੇ ਰਾਹ ਨੂੰ ਰੁਸ਼ਨਾ ਰਹੀ ਹੈ।

ਹਿੰਦੋਸਤਾਨ ਦੀ ਹਕੂਮਤ ਵੱਲੋਂ ਸਿੱਖਾਂ ਦੀ ਨਸਲਕੁਸ਼ੀ ਕਰਨ ਤੋਂ ਬਾਅਦ ਵੀ ਸਿੱਖ ਕੌਮ ਦੀਆਂ ਭਾਵਨਾਂ ਤੇ ਜ਼ਖਮਾਂ ਦੀ ਭਰਾਈ ਕਰਨ ਦੀ ਬਜਾਏ ਆਪਣੀ ਚਾਣਕੀਆਂ ਸਾਮ, ਭੇਦ, ਦਾਮ, ਦੰਡ ਦੀ ਨੀਤੀ ਵਰਤ ਕੇ ਇਸ ਸਾਰੇ ਕੁਝ ਨੂੰ ਭੁਲ ਜਾਣ ਤੇ ਭਲਾਉਣ ਦੀਆਂ ਸਲਾਹਾਂ ਦਿੱਤੀਆਂ ਜਾ ਰਹੀਆਂ ਹਨ ਜਿਸ ਵਿੱਚ ਸਿੱਖ ਕੌਮ ਦੇ ਮਰੀ ਹੋਈ ਜ਼ਮੀਰ ਵਾਲੇ ਆਗੂ ਵੀ ਆਪਣੇ ਨਿੱਜੀ ਸਵਾਰਥਾਂ ਦੀ ਖਾਤਰ ਕੌਮ ਨਾਲ ਹੋਏ ਇਸ ਕਹਿਰ ਨੂੰ ਭੁੱਲ ਗਏ ਹਨ ਤੇ ਕੌਮ ਨੂੰ ਭੁਲਾਉਣ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ ਪਰ ਜਗਦੀ ਜ਼ਮੀਰ, ਦਰਬਾਰ ਸਾਹਿਬ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸ਼ਰਧਾ ਰੱਖਣ ਵਾਲੇ ਸਿੱਖ ਹਿੰਦੋਸਤਾਨ ਦੀ ਹਕੂਮਤ ਦੇ ਜ਼ੁਲਮਾਂ ਨੂੰ ਕਦੀ ਵੀ ਨਹੀਂ ਭੁਲਾਉਣਗੇ।
ਸੋ ਘੱਲੂਘਾਰੇ ਦੇ ਸ਼ਹੀਦਾਂ ਦੀ 40ਵੀਂ ਯਾਦ ਨੂੰ ਸਮਰਪਿਤ ਜਰਮਨ ਲੋਕਾਂ ਤੇ ਜਰਮਨ ਦੇ ਵਿੱਚ ਜਨਮੇ ਬੱਚਿਆਂ ਨੂੰ ਜਾਗਰੂਕ ਕਰਨ ਤੇ ਜਾਣਕਾਰੀ ਦੇਣ ਲਈ ਜਰਮਨ ਵਿੱਚ ਲਿਟਰੇਚਰ ਤੇ ਭਾਰਤੀ ਜ਼ੁਲਮ ਦੀਆਂ ਮੂੰਹ ਬੋਲਦੀਆਂ ਤਸਵੀਰਾਂ ਦੀਆਂ ਵੱਖ ਵੱਖ ਸ਼ਹਿਰਾਂ ਵਿੱਚ ਪ੍ਰਦਰਸ਼ਨੀਆਂ ਅਗਲੇ ਮਹੀਨਿਆਂ ਵਿੱਚ ਜਰਮਨ ਦੇ ਵੱਖ ਵੱਖ ਗੁਰੂ ਘਰਾਂ ਵਿੱਚ ਲਗਾਈਆ ਜਾਣਗੀਆਂ ਅਤੇ ਇਸ ਦਿਨ ਨੂੰ ਯਾਦ ਕਰਦਿਆਂ ਸ਼ਹੀਦੀ ਸਮਾਗਮ ਕਤਿੇ ਜਾਣਗੇ । ਸਮੂਹ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਦਰਬਾਰ ਸਾਹਿਬ ਦੇ ਹਮਲੇ ਦੇ 40 ਸਾਲਾ ਸਮਾਗਮਾਂ ਅਤੇ ਪ੍ਰਦਰਸ਼ਨੀਆਂ ਵਿੱਚ ਵਧ ਚੜ੍ਹ ਕੇ ਹਿੱਸਾ ਲੈਣ । ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਿੱਖਾਂ ਉੱਤੇ ਹੋਏ ਜ਼ੁਲਮ ਤੋਂ ਜਾਣੂ ਕਰਵਾਉਣ ਤੇ ਪ੍ਰਣ ਕਰਨ ਕਿ ‘ਨਾਂ ਭੁੱਲੇ ਹਾਂ ਨਾਂ ਭੁਲਾਂਗੇ ਅਸੀ ਜੂਨ 84’।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਕਰਵਾਇਆ ਗਿਆ “ਊੜਾ ਜੂੜਾ ਸਿੱਖੀ ਸੰਭਾਲ ਪ੍ਰੋਗਰਾਮ” ਇਤਿਹਾਸਿਕ ਹੋ ਨਿਬੜਿਆ। ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਮਾਤਾ ਪਿਤਾ ਨਿਭਾਉਣ ਆਪਣਾ ਅਹਿਮ ਰੋਲ : ਪ੍ਰੋ: ਦਦੇਹਰ।

ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਤੋਂ ਬਾਜ ਆਉਣ ਬਾਦਲ ਦਲੀਏ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਪੁਲਿਸ ਕਾਰਵਾਈ ‘ਤੇ ਸ਼੍ਰੋਮਣੀ ਕਮੇਟੀ ਤੇ ਪੁਰਾਣੇ ਫੈਡਰੇਸ਼ਨ ਆਗੂਆਂ ਦੀ ਚੁੱਪੀ ਨਮੋਸ਼ੀਜਨਕ ਗੱਲ