ਤਰਨ ਤਾਰਨ ਪੁਲਿਸ ਵੱਲੋਂ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਤੇ 20 ਲੱਖ ਰੁਪਏ ਦੀ ਫਿਰੌਤੀ ਮੰਗਣ ਵਾਲੇ 03 ਵਿਅਕਤੀ ਕਾਬੂ।
1) ਇੱਕ ਖਿਡੌਣਾ ਪਿਸਤੋਲ (2) ਇੱਕ ਬਿਨਾਂ ਨੰਬਰੀ ਮੋਟਰਸਾਈਕਲ ਹੀਰੋ ਡੀਲੈਕਸ(3) ਵਾਰਦਾਦ ਸਮੇਂ ਵਰਤੇ ਗਏ 4 ਮੋਬਾਈਲ ਫੋਨ।

ਮਾਨਯੋਗ ਸ੍ਰੀ ਅਸ਼ਵਨੀ ਕਪੂਰ ਐਸ.ਐਸ.ਪੀ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾ ਅਨਸਰਾਂ ਖਿਲਾਫ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਸ੍ਰੀ ਅਜੈਰਾਜ ਸਿੰਘ ਐਸ.ਪੀ(ਡੀ) ਤਰਨ ਤਾਰਨ ਅਤੇ ਸ੍ਰੀ ਪ੍ਰੀਤਇੰਦਰ ਸਿੰਘ ਡੀ.ਐਸ.ਪੀ ਭਿੱਖੀਵਿੰਡ ਜੀ ਦੀ ਨਿਗਰਾਨੀ ਹੇਂਠ ਮੁੱਖ ਅਫਸਰ ਥਾਣਾ ਖੇਮਕਰਨ ਇੰਸਪੈਕਟਰ ਸ਼ਮਸ਼ੇਰ ਸਿੰਘ ਅਤੇ ਸੀ.ਆਈ.ਏ ਸਟਾਫ ਤਰਨ ਤਾਰਨ ਨੇ ਇੱਕ ਸਾਂਝੇ ਅਪਰੇਸ਼ਨ ਦੌਰਾਨ ਗੈਂਗਸਟਰ ਗੋਲਡੀ ਬਰਾੜ ਦੇ ਨਾਮ ਤੇ 20 ਲੱਖ ਦੀ ਫਿਰੌਤੀ ਮੰਗਣ ਵਾਲੇ 3 ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਹੈ।ਇਹ ਕਿ ਮਿਤੀ 14-04-2024 ਨੂੰ ਅਮਿਤ ਕੁਮਾਰ ਪੁੱਤਰ ਪ੍ਰੇਮ ਪਾਲ ਵਾਸੀ ਵਾਰਡ ਨੰਬਰ 4 ਖੇਮਕਰਨ ਦੇ ਬਿਆਨ ਤੇ ਮੁੱਕਦਮਾ ਦਰਜ਼ ਕਰਵਾਇਆ ਕਿ ਉਸਨੂੰ ਵਿਦੇਸ਼ੀ ਨੰਬਰਾਂ ਤੋਂ ਧਮਕੀ ਆਈ ਕਿ ਗੋਲਡੀ ਬਰਾਰ ਬੋਲ ਰਿਹਾ ਹਾਂ, ਤੂੰ 20 ਲੱਖ ਰੁਪਏ ਚੁੱਕ ਕੇ ਸਾਨੂੰ ਭਿੱਖੀਵਿੰਡ ਅੱਡੇ ਵਿੱਚ ਪਹੁੰਚਾ ਦੇ ਨਹੀਂ ਤਾਂ ਅਸੀਂ ਤੇਰੇ ਬੱਚਿਆਂ ਅਤੇ ਤੇਰੇ ਭਾਈਏ ਨੂੰ ਜਾਨੋ ਮਾਰ ਦੇਵਾਗੇਂ। ਜਿਸਤੇ ਥਾਣਾ ਖੇਮਕਰਨ ਦੀ ਪੁਲਿਸ ਵੱਲੋਂ ਮੁੱਕਦਮਾ ਨੰਬਰ 45 ਮਿਤੀ 14-04-2024
ਜੁਰਮ 387,506 ਥਾਣਾ ਖੇਮਕਰਨ ਦਰਜ਼ ਰਜਿਸਟਰ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਸੀ।
ਜਿਸ ਤੇ ਐਸ.ਐਸ.ਪੀ ਤਰਨ ਤਾਰਨ ਵੱਲੋਂ ਇਹਨਾਂ ਦੋਸ਼ੀਆਂ ਦੀ ਭਾਲ ਕਰਨ ਲਈ ਇਲਾਕੇ ਵਿੱਚ ਵੱਖ-ਵੱਖ ਟੀਮਾਂ ਬਣਾਕੇ ਭੇਜੀਆਂ ਗਈਆਂ ਸਨ। ਜਿਸਤੇ ਥਾਣਾ ਖੇਮਕਰਨ ਪੁਲਿਸ ਅਤੇ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਨੇ ਦੌਰਾਨੇ ਨਾਕਾਬੰਦੀ 3 ਵਿਅਕਤੀ ਪੰਕਜ਼ ਬਜ਼ਾਜ਼ ਪੁੱਤਰ ਬਲਰਾਮ ਬਜ਼ਾਜ਼ ਵਾਸੀ ਵਾਰਡ ਨੰਬਰ 6 ਖੇਮਕਰਨ, ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਗੁਰਨਾਮ ਸਿੰਘ ਵਾਰਡ ਨੰਬਰ 5 ਖੇਮਕਰਨ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਗੁਰਵੇਲ ਸਿੰਘ ਵਾਸੀ ਪ੍ਰੇਮ ਨਗਰ ਵਾਰਡ ਨੰਬਰ 5 ਖੇਮਕਰਨ ਨੂੰ ਇੱਕ ਖਿਡੌਣਾ ਪਿਸਤੋਲ,ਇੱਕ ਬਿਨਾਂ ਨੰਬਰੀ ਹੀਰੋ ਡੀਲੈਕਸ ਮੋਟਰਸਾਈਕਲ, ਵਾਰਦਾਦ ਸਮੇਂ ਵਰਤੇ ਗਏ 4 ਮੋਬਾਈਲ ਫੋਨ ਸਮੇਤ ਕਾਬੂ ਕਰ ਲਿਆ।ਜੋ ਦੌਰਨੇ ਪੁੱਛ-ਗਿੱਛ ਇਹਨਾਂ ਦੋਸ਼ੀਆਂ ਨੇ ਇੰਕਸਾਫ ਕੀਤਾ ਕਿ ਅਸੀਂ ਹੀ ਗੋਲਡੀ ਬਰਾੜ ਬਣਕੇ ਅਮਿਤ ਕੁਮਾਰ ਪੁੱਤਰ ਪ੍ਰੇਮ ਪਾਲ ਵਾਸੀ ਵਾਰਡ ਨੰਬਰ 4 ਖੇਮਕਰਨ ਪਾਸੋਂ 20 ਲੱਖ ਰੁਪਏ ਦੀ ਫਿਰੌਤੀ ਮੰਗੀ ਸੀ। ਇਥੇ ਜਿਕਰਯੋਗ ਗੱਲ ਇਹ ਹੈ ਕਿ ਗ੍ਰਿਫਤਾਰ ਦੋਸ਼ੀ ਪੰਕਜ਼ ਬਜ਼ਾਜ਼ ਜਿਸਨੇ ਕੀਬ 20 ਸਾਲ ਮੁੱਦਈ ਅਮਿਤ ਕੁਮਾਰ ਦੀ ਆੜਤ ਉੱਪਰ ਮੁਨੀਮੀ ਦਾ ਕੰਮ ਕੀਤਾ ਸੀ।ਪਰ ਫਿਰ ਬਾਅਦ ਵਿੱਚ ਉਸਨੇ ਆਪਣਾ ਕੰਮ ਸ਼ੁਰੂ ਕਰ ਲਿਆ ਸੀ। ਜਿਸਤੇ ਥਾਣਾ ਖੇਮਕਰਨ ਦੀ ਪੁਲਿਸ ਨੇ ਉਕਤ ਦੋਸ਼ੀਆਂ ਮੁੱਕਦਮਾ ਵਿੱਚ ਨਾਮਜ਼ਦ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਸ਼ੀਆਂ ਨੂੰ ਪੇਸ਼ ਅਦਾਲਤ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਦੌਰਾਨੇ ਰਿਮਾਂਡ ਇਹਨਾਂ ਦੋਸ਼ੀਆਂ ਪਾਸੋਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









