226 Views
ਹਥਿਆਰਾਂ ਦੀ ਨੋਕ ਤੇ ਖੋਹੀ ਬਰੀਜਾ ਗੱਡੀ ਨਗਦੀ ਤੇ ਹੋਰ ਸਮਾਨ ਦੀ ਕੀਤੀ ਲੁੱਟ
ਜਿਲਾ-ਤਰਨਤਾਰਨ ਦੇ ਅਧੀਨ ਆਉਂਦੇ ਪਿੰਡ ਧੱਤਲ ਨੈਸ਼ਨਲ ਹਾਈਵੇ 54 ਤੇ ਰਜਿੰਦਰ ਸਿੰਘ ਫਿਰੋਜ਼ਪੁਰ ਤੋਂ ਰਾਤ ਕਿਸੇ ਕੰਮ ਤੋ ਵਾਪਸ ਆ ਰਹੇ ਸੀ ਤਾਂ ਧੱਤਲ ਨੇੜੇ ਇਕ ਕਰੇਟਾ ਕਾਰ ਪਿਛੇ ਤੋ ਆ ਰਹੀ ਸੀ ਤਾ ਉਹਨਾ ਵੱਲੋ ਲਾਇਟਾ ਦਿੱਤੀਆ ਪਰ ਅਸੀ ਨਹੀ ਰੋਕੀ ਫਿਰ ਉਨ੍ਹਾਂ ਨੇ ਸਾਡੀ ਗੱਡੀ ਦੇ ਅੱਗੇ ਲਗਾ ਕੇ ਪਿਸਤੌਲ ਕੱਢ ਲਏ ਤੇ ਗੱਡੀ ਰੋਕੋ ਦਾ ਇਸ਼ਾਰਾ ਕੀਤਾ ਗੱਡੀ ਅੱਗੇ ਲਾ ਖਲਾਰੀ।ਜਿਸ ਵਿੱਚ ਤਿੰਨ ਨੋਜਵਾਨ ਸਵਾਰ ਸੀ ਜਿਨਾ ਵੱਲੋ ਮੇਰੀ ਬਰੀਜਾ ਕਾਰ 2019 ਮਾਡਲ, 2 ਸੋਨੇ ਦੀਆ ਮੁੰਦਰੀਆ, 30 ਹਜਾਰ ਰੁਪਏ, 2 ਮੋਬਾਈਲ ਲੁੱਟੇ ਗਏ।ਜਿਸ ਤੋ ਬਾਅਦ ਅਸੀ ਨੇੜੇ ਇਕ ਹੋਟਲ ਤੇ ਗਏ ਤਾ ਥਾਣੇ ਫੋਨ ਕੀਤਾ ਉਸ ਤੋ ਮੋਕੇ ਤੇ ਥਾਣਾ ਸਰਹਾਲੀ ਦੇ ਐਸ ਐਚ ਉ ਮੌਕੇ ਤੇ ਪਹੁੰਚੇ ਉਨ੍ਹਾਂ ਵੱਲੋ ਸੀਸੀਟੀਵੀ ਕੈਮਰਿਆ ਦੀ ਮੱਦਦ ਲੈ ਕੇ ਜਾਂਚ ਸੁਰੂ ਕਰ ਦਿੱਤੀ ਗਈ! ਇਸ ਮੋਕੇ ਐਸ ਐਚ ਉ ਬਲਜੀਤ ਸਿੰਘ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਲਦੀ ਹੀ ਦੋਸ਼ੀਆ ਨੂੰ ਗਿਫ੍ਤਾਰ ਕੀਤਾ ਜਾਵੇਗਾ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।