ਅਕਾਲੀ ਦਲ ਵਾਰਿਸ ਪੰਜਾਬ ਸਪੇਨ ਦੀ ਸਮੁੱਚੀ ਟੀਮ ਵੱਲੋਂ ਸਮੂਹ ਭਰਾਵਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਆਓ, ਆਪਸੀ ਮਤਭੇਦਾਂ ਅਤੇ ਵੱਖ-ਵੱਖ ਧੜਿਆਂ ਨੂੰ ਪਾਸੇ ਰੱਖ ਕੇ ਇੱਕਜੁੱਟ ਹੋਈਏ ਅਤੇ ਪੰਥਕ ਸੋਚ ਨੂੰ ਮਜ਼ਬੂਤ ਕਰਨ ਲਈ ਰਲ-ਮਿਲ ਕੇ ਪਾਰਟੀ ਦਾ ਸਾਥ ਦੇਈਏ।
ਸਾਡਾ ਕਿਸੇ ਵੀ ਵੀਰ ਨਾਲ ਕੋਈ ਗਿਲਾ-ਸ਼ਿਕਵਾ ਜਾਂ ਨਿੱਜੀ ਮਤਭੇਦ ਨਹੀਂ ਹੈ। ਸਾਡੇ ਲਈ ਸਾਰੇ ਵੀਰ ਬਰਾਬਰ ਹਨ। ਨਾ ਕੋਈ ਵੱਡਾ ਹੈ, ਨਾ ਕੋਈ ਛੋਟਾ। ਇਹ ਪਾਰਟੀ ਕਿਸੇ ਇੱਕ ਵਿਅਕਤੀ ਦੀ ਨਹੀਂ, ਸਗੋਂ ਸਾਡੇ ਸਾਰਿਆਂ ਦੀ ਸਾਂਝੀ ਪੰਥਕ ਪਾਰਟੀ ਹੈ।
ਸਾਡੀ ਸਾਰਿਆਂ ਨੂੰ ਇਹੀ ਬੇਨਤੀ ਹੈ ਕਿ ਤੁਸੀਂ ਅੱਗੇ ਹੋ ਕੇ ਅਗਵਾਈ ਕਰੋ, ਅਸੀਂ ਤੁਹਾਡੇ ਮਗਰ ਮੋਢੇ ਨਾਲ ਮੋਢਾ ਜੋੜ ਕੇ ਚੱਲਣ ਲਈ ਤਿਆਰ ਹਾਂ। ਸਾਡਾ ਮਕਸਦ ਸਿਰਫ਼ ਇੱਕ ਹੈ ਕਿ ਆਉਣ ਵਾਲੀਆਂ ਚੋਣਾਂ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਦੀ ਸੋਚ ਨੂੰ ਜਿੱਤ ਦਿਵਾਈਏ ਅਤੇ ਉਨ੍ਹਾਂ ਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣ ਲਈ ਇਕਜੁੱਟ ਹੋ ਕੇ ਯਤਨ ਕਰੀਏ, ਤਾਂ ਜੋ ਪੰਜਾਬ ਨੂੰ ਮੌਜੂਦਾ ਹਾਲਾਤਾਂ ਵਿੱਚੋਂ ਬਾਹਰ ਕੱਢ ਕੇ ਮੁੜ ਤਰੱਕੀ ਅਤੇ ਖੁਸ਼ਹਾਲੀ ਦੇ ਰਾਹ ’ਤੇ ਲਿਜਾਇਆ ਜਾ ਸਕੇ।
ਜਿਸ ਤਰ੍ਹਾਂ ਖਡੂਰ ਸਾਹਿਬ ਦੇ ਲੋਕਾਂ ਨੇ ਇਕਜੁੱਟ ਹੋ ਕੇ ਭਾਈ ਸਾਹਿਬ ਨੂੰ ਵੱਡੀ ਲੀਡ ਨਾਲ ਲੋਕ ਸਭਾ ਵਿੱਚ ਜਿਤਾਇਆ ਸੀ, ਉਸੇ ਤਰ੍ਹਾਂ ਆਓ, ਅਸੀਂ ਵੀ ਸਾਰੇ ਪੰਜਾਬ ਵਿੱਚ ਇੱਕਜੁੱਟ ਹੋ ਕੇ ਉਨ੍ਹਾਂ ਦੀ ਸੋਚ ਨੂੰ ਮਜ਼ਬੂਤ ਕਰੀਏ। ਸਾਡਾ ਸੁਪਨਾ ਹੈ ਕਿ ਪੰਜਾਬ ਦਾ ਭਲਾ ਹੋਵੇ, ਸਾਡੇ ਲੋਕਾਂ ਦੇ ਮਸਲੇ ਹੱਲ ਹੋਣ ਅਤੇ ਅਸੀਂ ਆਪਣੇ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੀ ਸੇਵਾ ਕਰ ਸਕੀਏ।
ਅਸੀਂ ਕਿਸੇ ਅਹੁਦੇ ਜਾਂ ਨਿੱਜੀ ਮਾਣ-ਸਨਮਾਨ ਦੇ ਭੁੱਖੇ ਨਹੀਂ ਹਾਂ। ਸਾਡਾ ਮਕਸਦ ਸਿਰਫ਼ ਪੰਥ, ਪੰਜਾਬ ਅਤੇ ਪੰਜਾਬ ਦੀ ਚੜ੍ਹਦੀ ਕਲਾ ਹੈ।
ਆਓ, ਧੜੇਬੰਦੀਆਂ ਛੱਡੀਏ, ਆਪਸੀ ਪਿਆਰ ਵਧਾਈਏ ਅਤੇ ਇੱਕਜੁੱਟ ਹੋ ਕੇ ਅਕਾਲੀ ਦਲ ਵਾਰਿਸ ਪੰਜਾਬ ਦਾ ਸਾਥ ਦੇਈਏ। ਏਕਤਾ ਵਿੱਚ ਹੀ ਸਾਡੀ ਤਾਕਤ ਹੈ।
ਵੱਲੋਂ:
ਦਵਿੰਦਰ ਸਿੰਘ ਮੱਲੀ
ਅਕਾਲੀ ਦਲ ਵਾਰਿਸ ਪੰਜਾਬ, ਸਪੇਨ
ਅਤੇ ਸਮੁੱਚੀ ਸਪੇਨ ਇਕਾਈ ਦੀ ਟੀਮ।
Author: khireyapunjab
jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN








