Home » ਮਾਝਾ » ਤੀਰਥ ਯਾਤਰਾ ਵਾਲੀਆਂ ਬੱਸਾਂ ਆਪਸ ਵਿੱਚ ਟਕਰਾਈਆਂ 4 ਜਾਣਿਆ ਦੀ ਹੋਈ ਮੌਤ

ਤੀਰਥ ਯਾਤਰਾ ਵਾਲੀਆਂ ਬੱਸਾਂ ਆਪਸ ਵਿੱਚ ਟਕਰਾਈਆਂ 4 ਜਾਣਿਆ ਦੀ ਹੋਈ ਮੌਤ

SHARE ARTICLE

31 Views

ਤੀਰਥ ਯਾਤਰਾ ਵਾਲੀਆਂ ਬੱਸਾਂ ਆਪਸ ਵਿੱਚ ਟਕਰਾਈਆਂ

ਗੰਭੀਰ ਰੂਪ ਵਿੱਚ15/20 ਸਵਾਰੀਆਂ ਜ਼ਖਮੀ ਹੋਈਆਂ

3 ਯਾਤਰੂ ਅਤੇ ਇਕ ਰਾਹਗੀਰ ਮੋਟਰਸਾਈਕਲ ਸਵਾਰ ਔਰਤ ਦੀ ਮੌਤ

ਤਰਨ ਤਾਰਨ ਦੇ ਨੇੜੇ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਯਾਤਰਾ ਕਰਕੇ ਵਾਪਸ ਆ ਰਹੀਆਂ ਬੱਸਾਂ ਆਪਸ ਵਿੱਚ ਟਕਰਾਈਆਂ

ਨੈਸ਼ਨਲ ਹਾਈਵੇ ਨੰਬਰ-54 ’ਤੇ ਸ਼ਨੀਵਾਰ ਸ਼ਾਮ ਕਰੀਬ 4 ਵਜੇ ਉਸ ਸਮੇਂ ਭਿਆਨਕ ਸੜਕ ਹਾਦਸਾ ਵਾਪਰ ਗਿਆ, ਜਦੋਂ ਤੀਰਥ ਯਾਤਰਾ ਸਕੀਮ ਤਹਿਤ ਸ਼ਰਧਾਲੂਆਂ ਨੂੰ ਲੈ ਕੇ ਜਾ ਰਹੀਆਂ ਦੋ ਬੱਸਾਂ ਦੀ ਆਹਮੋ-ਸਾਹਮਣੇ ਜ਼ੋਰਦਾਰ ਟੱਕਰ ਹੋ ਗਈ। ਮੁੱਢਲੀ ਜਾਣਕਾਰੀ ਅਨੁਸਾਰ ਯਾਤਰਾ ਵਾਲੀਆਂ ਬੱਸਾਂ ਯਾਤਰਾ ਕਰਕੇ ਵਾਪਸ ਆ ਰਹੀਆਂ ਸਨ ਤਾਂ ਤਰਨ ਤਰਨ ਨੇੜੇ ਦੁਸ਼ਹਿਰਾ ਪੰਨੂਆਂ ਦੇ ਕੋਲ ਇੱਕ ਬੱਸ ਅੰਮ੍ਰਿਤਸਰ ਤੋਂ ਦਰਸ਼ਨ ਕਰਕੇ ਵਾਪਸ ਆ ਰਹੀ ਸੀ ਅਤੇ ਦੂਸਰੀ ਬੱਸ ਫਰੀਦਕੋਟ ਵਾਲੀ ਸਾਈਡ ਤੋਂ ਅੰਮ੍ਰਿਤਸਰ ਜਾ ਰਹੀ ਸੀ। ਅੰਮ੍ਰਿਤਸਰ ਤੋਂ ਆ ਰਹੀ ਬੱਸ ਦੇ ਅੱਗੇ ਮੋਟਰਸਾਈਕਲ ਆ ਗਿਆ ਮੋਟਰਸਾਈਕਲ ਸਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਇੱਕ ਬੱਸ ਬੇਕਾਬੂ ਹੋ ਕੇ ਡਿਵਾਈਡਰ ਪਾਰ ਕਰਦਿਆਂ ਸੜਕ ਦੇ ਦੂਜੇ ਪਾਸੇ ਪਹੁੰਚ ਗਈ ਅਤੇ ਸਾਹਮਣੇ ਤੋਂ ਆ ਰਹੀ ਦੂਜੀ ਫਰੀਦਕੋਟ ਵਾਲੀ ਬੱਸ ਨਾਲ ਟਕਰਾ ਗਈ।

 

ਟੱਕਰ ਇੰਨੀ ਜ਼ਬਰਦਸਤ ਸੀ ਕਿ ਦੋਵਾਂ ਬੱਸਾਂ ਦੇ ਅਗਲੇ ਹਿੱਸੇ ਬੁਰੀ ਤਰ੍ਹਾਂ ਨੁਕਸਾਨੇ ਗਏ। ਹਾਦਸੇ ਤੋਂ ਬਾਅਦ ਮੌਕੇ ’ਤੇ ਹਫੜਾ-ਦਫੜੀ ਮਚ ਗਈ ਅਤੇ ਬੱਸਾਂ ਵਿੱਚ ਸਵਾਰ ਯਾਤਰੀਆਂ ਦੀਆਂ ਚੀਕਾਂ ਨਾਲ ਇਲਾਕਾ ਗੂੰਜ ਉੱਠਿਆ। ਹਾਦਸੇ ਵਿੱਚ ਦਰਜਨ ਤੋਂ ਵੱਧ ਸਵਾਰੀਆਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਮਿਲੀ ਹੈ।

 

ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਪ੍ਰਸ਼ਾਸਨ ਅਤੇ ਸਥਾਨਕ ਲੋਕ ਮੌਕੇ ’ਤੇ ਪਹੁੰਚ ਗਏ ਅਤੇ ਰਾਹਤ ਤੇ ਬਚਾਅ ਕਾਰਜ ਸ਼ੁਰੂ ਕਰ ਦਿੱਤੇ। ਜ਼ਖ਼ਮੀਆਂ ਨੂੰ ਬਾਹਰ ਕੱਢਣ ਅਤੇ ਹਸਪਤਾਲ ਪਹੁੰਚਾਉਣ ਲਈ ਕੋਸ਼ਿਸ਼ਾਂ ਕੀਤੀਆਂ ਗਈਆਂ।ਇਸ ਦੌਰਾਨ ਹਾਦਸੇ ਵਿੱਚ 4 ਲੋਕਾਂ ਦੀ ਮੌਤ ਹੋਣ ਦੀਆਂ ਵੀ ਚਰਚਾਵਾਂ ਸਾਹਮਣੇ ਆ ਰਹੀਆਂ ਹਨ, ਜਿਹਨਾਂ ਵਿਚ 3 ਯਾਤਰੂ ਅਤੇ ਇਕ ਲੇਡੀਜ ਜ਼ੋ ਮੋਟਰਸਾਈਕਲ ਤੇ ਸਵਾਲ ਸੀ ਹਾਦਸੇ ਤੋਂ ਬਾਅਦ ਹਾਈਵੇ ’ਤੇ ਆਵਾਜਾਈ ਵੀ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣ ਗਈ।

 

ਮੌਕੇ ਤੇ ਪੁਲਿਸ ਪ੍ਰਸ਼ਾਸਨ ਐਸਐਸਪੀ ਸੁਰਿੰਦਰ ਲਾਂਬਾ ਅਤੇ ਡਿਪਟੀ ਕਮਿਸ਼ਨਰ ਪਹੁੰਚ ਗਏ ਜਿਨਾਂ ਨੇ ਜਖਮੀਆਂ ਨੂੰ ਹੋਸਪਿਟਲ ਤੱਕ ਪਹੁੰਚਾਉਣ ਦੀ ਸਹਾਇਤਾ ਕੀਤੀ

khireyapunjab
Author: khireyapunjab

jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN

Leave a Reply

Your email address will not be published. Required fields are marked *

Latest News