👉 ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੂੰ ਪੱਤਰ ਭੇਜ ਕੇ ਗੁਰਬਾਣੀ ਗਾਇਨ ਦੇ ਸਰਬਪ੍ਰਵਾਨਿਤ ਪੰਥਕ ਮਾਪਦੰਡ ਤੈਅ ਕਰਨ ਦੀ ਅਪੀਲ; ਮਰਿਆਦਾ ਭੰਗ ਕਰਨ ਵਾਲੇ ਰਾਗੀ ਜਥਿਆਂ ’ਤੇ ਅਨੁਸ਼ਾਸਨੀ ਕਾਰਵਾਈ ਦੀ ਮੰਗ
ਨਵੀਂ ਦਿੱਲੀ 10 ਨਵੰਬਰ (ਮਨਪ੍ਰੀਤ ਸਿੰਘ ਖਾਲਸਾ): ਗੁਰਬਾਣੀ ਗਾਇਨ ਦੀ ਪਵਿੱਤਰਤਾ ਅਤੇ ਕੀਰਤਨ ਦੀ ਮਰਿਆਦਾ ਨੂੰ ਬਰਕਰਾਰ ਰੱਖਣ ਲਈ ਹਰਜੋਤ ਸ਼ਾਹ ਸਿੰਘ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਪੱਤਰ ਭੇਜ ਕੇ ਇਸ ਗੰਭੀਰ ਮਸਲੇ ’ਤੇ ਤੁਰੰਤ ਪੰਥਕ ਦਖ਼ਲ ਦੀ ਮੰਗ ਕੀਤੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ ’ਤੇ ਕੁਝ ਰਾਗੀ ਜਥਿਆਂ ਵੱਲੋਂ ਗੁਰਬਾਣੀ ਦੀਆਂ ਪਾਵਨ ਤੁਕਾਂ ਨੂੰ ਫ਼ਿਲਮੀ ਅਤੇ ਹੋਰ ਗੀਤਾਂ ਦੀਆਂ ਧੁਨਾਂ ਉੱਤੇ ਗਾਉਣ, ਵੱਖ-ਵੱਖ ਸ਼ਬਦਾਂ ਦੀਆਂ ਤੁਕਾਂ ਨੂੰ ਆਪਣੀ ਮਰਜ਼ੀ ਨਾਲ ਜੋੜ ਕੇ ਪੇਸ਼ ਕਰਨ ਅਤੇ ਗੁਰੂ ਘਰ ਦੀ ਪਵਿੱਤਰ ਸਟੇਜ ਨੂੰ ਨਿੱਜੀ ਪ੍ਰਸਿੱਧੀ ਤੇ ਰੀਲਾਂ ਬਣਾਉਣ ਦਾ ਮਾਧਿਅਮ ਬਣਾਉਣ ਦੇ ਮਾਮਲੇ ਸਾਹਮਣੇ ਆ ਰਹੇ ਹਨ, ਜੋ ਸਮੁੱਚੀ ਸਿੱਖ ਸੰਗਤ ਲਈ ਗੰਭੀਰ ਚਿੰਤਾ ਦਾ ਵਿਸ਼ਾ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਗੁਰਬਾਣੀ ਕੋਈ ਆਮ ਸੰਗੀਤਕ ਰਚਨਾ ਨਹੀਂ, ਸਗੋਂ ਗੁਰੂ ਸਾਹਿਬ ਦੀ ਪਾਵਨ ਬਾਣੀ ਹੈ, ਜਿਸ ਦਾ ਗਾਇਨ ਸ਼ੁੱਧ ਉਚਾਰਨ, ਸ਼ਬਦ ਦੀ ਸੰਪੂਰਨਤਾ, ਅਰਥਾਂ ਦੀ ਸਮਝ ਅਤੇ ਗੁਰਮਤਿ ਮਰਿਆਦਾ ਅਨੁਸਾਰ ਹੋਣਾ ਚਾਹੀਦਾ ਹੈ। ਗੁਰੂ ਸਾਹਿਬ ਦੇ ਪਾਵਨ ਫ਼ਰਮਾਨ ‘ਗਾਵੀਐ ਸੁਣੀਐ ਮਨਿ ਰਖੀਐ ਭਾਉ’ ਦੀ ਭਾਵਨਾ ਨੂੰ ਯਾਦ ਕਰਵਾਉਂਦਿਆਂ ਉਨ੍ਹਾਂ ਕਿਹਾ ਕਿ ਗੁਰਬਾਣੀ ਦੇ ਆਤਮਿਕ ਸੰਦੇਸ਼ ਨਾਲੋਂ ਉਸ ਦੀ ਸੰਗੀਤਕ ਪੇਸ਼ਕਾਰੀ ਅਤੇ ਲੋਕਪ੍ਰਿਯਤਾ ਨੂੰ ਵਧੇਰੇ ਮਹੱਤਵ ਦੇਣਾ ਚਿੰਤਾਜਨਕ ਰੁਝਾਨ ਹੈ।
ਸਰਦਾਰ ਹਰਜੋਤ ਸ਼ਾਹ ਸਿੰਘ ਨੇ ਜਥੇਦਾਰ ਸਾਹਿਬ ਤੋਂ ਮੰਗ ਕੀਤੀ ਕਿ ਗੁਰਬਾਣੀ ਗਾਇਨ ਸਬੰਧੀ ਇੱਕ ਸਰਬਪ੍ਰਵਾਨਿਤ ਪੰਥਕ ਮਾਪਦੰਡ ਤੈਅ ਕੀਤਾ ਜਾਵੇ, ਜਿਸ ਵਿੱਚ ਸ਼ਬਦ ਦੀ ਸੰਪੂਰਨਤਾ, ਸ਼ੁੱਧ ਉਚਾਰਨ, ਰਾਗ ਅਤੇ ਗਾਇਨ ਦੀ ਮਰਿਆਦਾ ਬਾਰੇ ਸਪੱਸ਼ਟ ਦਿਸ਼ਾ-ਨਿਰਦੇਸ਼ ਹੋਣ। ਫ਼ਿਲਮੀ ਧੁਨਾਂ ਉੱਤੇ ਗੁਰਬਾਣੀ ਗਾਉਣ, ਵੱਖ-ਵੱਖ ਸ਼ਬਦਾਂ ਦੀਆਂ ਤੁਕਾਂ ਨੂੰ ਮਨਮਰਜ਼ੀ ਨਾਲ ਜੋੜਨ ਅਤੇ ਗੁਰੂ ਘਰ ਦੀ ਸਟੇਜ ਨੂੰ ਨਿੱਜੀ ਪ੍ਰਚਾਰ ਦਾ ਮੰਚ ਬਣਾਉਣ ਵਿਰੁੱਧ ਸਪੱਸ਼ਟ ਨਿਯਮ ਬਣਾਏ ਜਾਣ। ਵਾਰ-ਵਾਰ ਮਰਿਆਦਾ ਦੀ ਉਲੰਘਣਾ ਕਰਨ ਵਾਲੇ ਰਾਗੀ ਜਥਿਆਂ ਖ਼ਿਲਾਫ਼ ਗਲਤੀ ਦੀ ਗੰਭੀਰਤਾ ਅਨੁਸਾਰ ਦੋ, ਤਿੰਨ ਜਾਂ ਛੇ ਮਹੀਨੇ ਤੱਕ ਕੀਰਤਨ ਕਰਨ ’ਤੇ ਪਾਬੰਦੀ ਵਰਗੀ ਅਨੁਸ਼ਾਸਨੀ ਕਾਰਵਾਈ ਬਾਰੇ ਵੀ ਵਿਚਾਰ ਕੀਤਾ ਜਾਵੇ। ਉਨ੍ਹਾਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੀ ਜਵਾਬਦੇਹੀ ਨਿਰਧਾਰਤ ਕਰਨ, ਰਾਗੀ ਜਥਿਆਂ ਲਈ ਗੁਰਬਾਣੀ ਦੇ ਸ਼ੁੱਧ ਉਚਾਰਨ, ਅਰਥਾਂ ਅਤੇ ਕੀਰਤਨ ਮਰਿਆਦਾ ਸਬੰਧੀ ਸਿਖਲਾਈ ਦੇ ਪ੍ਰਬੰਧ ਕਰਨ ਅਤੇ ਪੰਥਕ ਸੰਸਥਾਵਾਂ ਤੇ ਵੱਖ-ਵੱਖ ਨਿਹੰਗ ਸਿੰਘ ਜਥੇਬੰਦੀਆਂ ਨੂੰ ਇਸ ਮਾਮਲੇ ’ਤੇ ਸਾਂਝੀ ਆਵਾਜ਼ ਉਠਾਉਣ ਦੀ ਅਪੀਲ ਵੀ ਕੀਤੀ। ਉਨ੍ਹਾਂ ਚਿੰਤਾ ਜਤਾਈ ਕਿ ਜੇਕਰ ਅੱਜ ਗੁਰਬਾਣੀ ਗਾਇਨ ਦੀ ਮਰਿਆਦਾ ਸਬੰਧੀ ਠੋਸ ਨਿਯਮ ਨਾ ਬਣਾਏ ਗਏ ਤਾਂ ਆਉਣ ਵਾਲੀ ਪੀੜ੍ਹੀ ਗੁਰਬਾਣੀ ਦੀਆਂ ਤੁਕਾਂ ਨੂੰ ਮਨਮਰਜ਼ੀ ਨਾਲ ਜੋੜ ਕੇ ਕਿਸੇ ਵੀ ਧੁਨ ਉੱਤੇ ਗਾਉਣ ਨੂੰ ਹੀ ਕੀਰਤਨ ਸਮਝਣ ਲੱਗ ਪਵੇਗੀ। ਉਨ੍ਹਾਂ ਸਪੱਸ਼ਟ ਕੀਤਾ ਕਿ ਇਹ ਮੰਗ ਕਿਸੇ ਰਾਗੀ ਸਾਹਿਬਾਨ ਦਾ ਵਿਰੋਧ ਨਹੀਂ, ਸਗੋਂ ਗੁਰਬਾਣੀ ਦੀ ਪਵਿੱਤਰਤਾ ਅਤੇ ਗੁਰੂ ਘਰ ਦੇ ਸਤਿਕਾਰ ਦੀ ਰਾਖੀ ਲਈ ਹੈ। ਅੰਤ ਵਿੱਚ ਉਨ੍ਹਾਂ ਜਥੇਦਾਰ ਸਾਹਿਬ ਨੂੰ ਉੱਚ ਪੱਧਰੀ ਪੰਥਕ ਕਮੇਟੀ ਗਠਿਤ ਕਰਕੇ ਇਸ ਮਾਮਲੇ ਦੇ ਸਾਰੇ ਪਹਿਲੂਆਂ ’ਤੇ ਵਿਚਾਰ ਕਰਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਮੁੱਚੇ ਪੰਥ ਲਈ ਸਪੱਸ਼ਟ ਦਿਸ਼ਾ-ਨਿਰਦੇਸ਼ ਜਾਰੀ ਕਰਨ ਦੀ ਅਪੀਲ ਕੀਤੀ।
Author: khireyapunjab
jin88bet.one ak168app.baby ak168app.club ks168app.site ic88 ic88 ic88 ic88 lr88 lr88 lr88 lr88 op88 si88 88v SEXXXXX-VN








