Home » Blog » ਗੁਰਦੁਆਰਾ ਸੁਧਾਰ ਲਹਿਰ ਦੀ ਅਹਿਮ ਘਟਨਾ ਸਾਕਾ ਪੰਜਾ ਸਾਹਿਬ। 30 ਅਕਤੂਬਰ ਤੇ ਵਿਸੇਸ਼ __ ਸੁਰਜੀਤ ਸਿੰਘ ਭੁੱਚਰ ( ਪੋਤਰਾ ਜਥੇਦਾਰ ਤੇਜਾ ਸਿੰਘ ਭੁੱਚਰ ਅਕਾਲੀ ਲਹਿਰ ਦੇ ਮੋਢੀ ਆਗੂ)

ਗੁਰਦੁਆਰਾ ਸੁਧਾਰ ਲਹਿਰ ਦੀ ਅਹਿਮ ਘਟਨਾ ਸਾਕਾ ਪੰਜਾ ਸਾਹਿਬ। 30 ਅਕਤੂਬਰ ਤੇ ਵਿਸੇਸ਼ __ ਸੁਰਜੀਤ ਸਿੰਘ ਭੁੱਚਰ ( ਪੋਤਰਾ ਜਥੇਦਾਰ ਤੇਜਾ ਸਿੰਘ ਭੁੱਚਰ ਅਕਾਲੀ ਲਹਿਰ ਦੇ ਮੋਢੀ ਆਗੂ)

SHARE ARTICLE

28 Views

ਭਾਰਤ ਦੀ ਆਜ਼ਾਦੀ ਦੀ ਲੜਾਈ ਵਿੱਚ ਗੁਰਦੁਆਰਾ ਸੁਧਾਰ ਲਹਿਰ ਦਾ ਬਹੁਤ ਵੱਡਾ ਯੋਗਦਾਨ ਹੈ। ਗੁਰਦੁਆਰਾ ਸੁਧਾਰ ਲਹਿਰ ਅਕਤੂਬਰ 1920 ਤੋਂ 1925 ਤੱਕ ਗੁਰਦੁਆਰਾ ਐਕਟ ਬਣਨ ਤੱਕ ਚੱਲੀ । ਪੰਜਾਬ ਤੇ ਅੰਗ੍ਰੇਜ਼ਾਂ ਦਾ 1839 ਈ: ਵਿੱਚ ਕਬਜਾ ਹੋਣ ਤੇ ਗੁਰਦੁਆਰਾ ਸਾਹਿਬਾਨ ਪ੍ਰਬੰਧ ਵਿੱਚ ਮਹੰਤਾਂ ਨੇ ਮਨਮਾਨੀਆਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਿਸ ਕਾਰਨ ਸਿੱਖ ਕੌਮ ਵਿੱਚ ਰੋਸ ਪੈਦਾ ਹੋ ਗਿਆ। ਪਰ ਅੰਗਰੇਜ ਸਰਕਾਰ ਮਹੰਤਾਂ ਦੀ ਮਦਦ ਕਰ ਰਹੀ ਸੀ। ਇਸ ਸਮੇਂ ਦੌਰਾਨ ਹੀ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਜਿਸ ਕਾਰਨ 1920 ਈ: ਨੂੰ ਸ੍ਰੌਮਣੀ ਕਮੇਟੀ ਅਤੇ ਸ੍ਰੋਮਣੀ ਅਕਾਲੀ ਦਲ ਹੋਂਦ ਵਿੱਚ ਆਏ, ਜਿਸ ਨਾਲ ਸਿੱਖ ਪੰਥ ਨੂੰ ਮਜਬੂਤ ਜਥੇਬੰਦੀ ਪ੍ਰਾਪਤ ਹੋਈ ਅਤੇ ਮਹੰਤਾਂ ਅੰਦਰ ਗੁਰਦੁਆਰਾ ਪ੍ਰਬੰਧ ਖੁੱਸ ਜਾਣ ਦਾ ਡਰ ਪੈਦਾ ਹੋ ਗਿਆ। ਇਸ ਦੌਰਾਨ ਫਰਵਰੀ 1921 ਨੂੰ ਗੁਰੂ ਕਾ ਬਾਗ ਪਿੰਡ ਘੁੱਕੇਵਾਲੀ ਦੇ ਮਹੰਤ ਸੁੰਦਰ ਦਾਸ ਦੀਆਂ ਸਿੱਖ ਕੌਮ ਵਿਰੁੱਧ ਕਰਵਾਈਆਂ ਕਾਰਨ ਗੁਰੂ ਕਾ ਬਾਗ ਮੋਰਚਾ ਸ਼ੁਰੂ ਹੋ ਗਿਆ। ਮਹੰਤ ਨੇ ਅੰਗਰੇਜ ਪੁਲਸ ਅਫਸਰ ਮਿਸਟਰ ਬੀ. ਟੀ. ਨਾਲ ਮਿਲ ਕੇ ਮੋਰਚੇ ਵਿੱਚ ਸ਼ਾਮਲ ਸਿੱਖਾਂ ਤੇ ਅਤਿਆਚਾਰ ਕਰਨਾ ਸ਼ੁਰੂ ਕਰ ਦਿੱਤਾ। 836 ਸਿੰਘ ਅੰਮ੍ਰਿਤਸਰ ਦੀਆਂ ਜੇਲ੍ਹਾਂ ਵਿੱਚ ਬੰਦ ਕਰ ਦਿੱਤੇ ਅਤੇ 1200 ਤੋਂ ਵੱਧ ਜਖ਼ਮੀ ਹੋਏ। ਤਿੰਨ ਸਿੰਘ ਸਹੀਦ ਵੀ ਹੋਏ। ਇਸ ਤੋਂ ਬਾਅਦ 100 ਸਿੱਖ ਫੌਜੀ ਅਫ਼ਸਰਾਂ ਦਾ ਜੱਥਾ ਮੋਰਚੇ ਵਿੱਚ ਸਾਮਿਲ ਹੋਣ ਲਈ ਜਾਣ ਲੱਗਾ ਤਾਂ ਇਨ੍ਹਾਂ ਨੂੰ ਵੀ ਗ੍ਰਿਫਤਾਰ ਕਰ ਕੇ ਰੇਲ ਗੱਡੀ ਰਾਹੀਂ ਅਟਕ ਦੀ ਜੇਲ੍ਹ ਵਿੱਚ ਭੇਜਿਆ ਜਾਣ ਲੱਗਾ। ਜਦੋਂ ਹਸਨ ਅਬਦਾਲ ( ਪੰਜਾ ਸਾਹਿਬ ) ਦੇ ਸਿੱਖਾਂ ਨੂੰ ਇਸ ਗੱਲ ਦਾ ਪਤਾ ਲੱਗਾ ਕਿ 100 ਸਿੰਘਾਂ ਨੂੰ ਗ੍ਰਿਫਤਾਰ ਕਰ ਕੇ ਅਟਕ ਜੇਲ੍ਹ ਲਿਜਾਇਆ ਜਾ ਰਿਹਾ ਹੈ ਤਾਂ ਉਨ੍ਹਾਂ ਰੇਲ ਗੱਡੀ ਨੂੰ ਰੋਕ ਕੇ ਗ੍ਰਿਫਤਾਰ ਸਿੰਘਾਂ ਨੂੰ ਲੰਗਰ ਛਕਾਉਣ ਦਾ ਮਨ ਬਣਾਇਆ ਪਰ ਸਟੇਸ਼ਨ ਮਾਸਟਰ ਨਾਲ ਰੇਲ ਗੱਡੀ ਰੋਕਣ ਲਈ ਗੱਲ ਕੀਤੀ ਪਰ ਉਸ ਨੇ ਸਾਫ ਤੌਰ ਤੇ ਇਨਕਾਰ ਕਰ ਦਿੱਤਾ। ਪਰ ਸਿੰਘਾਂ ਨੇ ਰੇਲ ਗੱਡੀ ਰੋਕਣ ਦਾ ਫੈਸਲਾ ਕਰ ਲਿਆ ਕਿ ਚਾਹੇ ਸਹਾਦਤਾਂ ਹੀ ਦੇਣੀਆਂ ਪੈਣ। ਸਿੰਘ ਗੁਰੂ ਚਰਨਾਂ ਵਿੱਚ ਅਰਦਾਸ ਕਰ ਕੇ ਗੱਡੀ ਰੋਕਣ ਲਈ ਰੇਲ ਲਾਈਨ ਤੇ ਬੈਠ ਗਏ। ਗੱਡੀ ਦੇ ਡਰਾਈਵਰ ਨੇ ਕਈ ਵਿਸਲਾਂ ਮਾਰੀਆਂ ਪਰ ਸਿੰਘ ਰੇਲ ਪੱਟੜੀ ਤੇ ਡਟੇ ਰਹੇ। ਰੇਲ ਗੱਡੀ ਸਿੰਘਾਂ ਨੂੰ ਕੁਚਲਦੀ ਹੋਈ ਅੱਗੇ ਜਾ ਕੇ ਰੁਕ ਗਈ। ਇਸ ਦੌਰਾਨ 11 ਸਿੰਘ ਦਰੜੇ ਗਏ। ਗੁਰਦੁਆਰਾ ਪੰਜਾ ਸਾਹਿਬ ਦੇ ਖਜ਼ਾਨਚੀ ਸ੍ਰ ਪ੍ਰਤਾਪ ਸਿੰਘ ਮੌਕੇ ਤੇ ਹੀ ਚੜ੍ਹਾਈ ਕਰ ਗਏ ਅਤੇ ਗੁਰਦੁਆਰਾ ਪੰਜਾ ਸਾਹਿਬ ਦੇ ਕੀਰਤਨੀਏ ਸ੍ਰ ਕਰਮ ਸਿੰਘ ਸਖਤ ਜਖ਼ਮੀ ਹੋਏ। ਜਦੋਂ ਜਖ਼ਮੀ ਹੋਏ ਸ੍ਰ ਕਰਮ ਸਿੰਘ ਨੂੰ ਹਸਪਤਾਲ ਲੈ ਕੇ ਜਾਣ ਲੱਗੇ ਤਾਂ ਉਨ੍ਹਾਂ ਨੇ ਮਨਾਂ ਕਰਦੇ ਹੋਏ ਕਿਹਾ ਕਿ ਪਹਿਲਾਂ ਗ੍ਰਿਫਤਾਰ ਸਿੰਘਾਂ ਨੂੰ ਲੰਗਰ ਛਕਾਇਆ ਜਾਵੇ। ਬਾਅਦ ਵਿਚ ਉਹ ਵੀ ਸਹੀਦ ਹੋ ਗਏ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News