
ਖਾਲੜਾ 2 ਅਕਤੂਬਰ (ਗੁਰਪ੍ਰੀਤ ਸਿੰਘ) ਸ੍ਰੋਮਣੀ ਕਮੇਟੀ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ, ਗੁਰਦੂਆਰਾ ਸੁਧਾਰ ਲਹਿਰ ਦੇ ਮੋਢੀ, ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ ਸਾਲਾਨਾ ਬਰਸੀ ਮਨਾਈ ਗਈ ਜਿਸ ਵਿਚ ਵੱਡੀ ਗਿਣਤੀ ਵਿੱਚ ਧਾਰਮਿਕ, ਰਾਜਨੀਤਕ, ਸਮਾਜਿਕ ਸਖ਼ਸ਼ੀਅਤਾਂ ਨੇ ਜਥੇਦਾਰ ਤੇਜਾ ਸਿੰਘ ਭੁੱਚਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਇਸ ਮੌਕੇ ਹਾਜ਼ਰ ਪ੍ਰਮੁੱਖ ਸਖ਼ਸ਼ੀਅਤਾਂ ਨੇ ਕਿਹਾ ਅੱਜ ਸਿੱਖ ਕੌਮ ਨੂੰ ਜਥੇਦਾਰ ਤੇਜਾ ਸਿੰਘ ਭੁੱਚਰ ਵਰਗੇ ਕੁਰਬਾਨੀ ਵਾਲੇ ਅਤੇ ਜੁਝਾਰੂ ਆਗੂਆਂ ਦੀ ਲੋੜ ਹੈ ਜੋ ਸਿੱਖ ਕੌਮ ਦੇ ਮੌਜੂਦਾ ਗੰਭੀਰ ਸੰਕਟ ਵਿਚੋਂ ਕੱਢਣ ਦੇ ਯੋਗ ਹੋਣ। ਮਹੰਤ ਜਤਿੰਦਰ ਸਿੰਘ ਭੈਲ ਨੇ ਇਸ ਮੌਕੇ ਬੋਲਦਿਆਂ ਜਥੇਦਾਰ ਜੀ ਦੇ ਗੁਰਦੂਆਰਾ ਸੁਧਾਰ ਲਹਿਰ ਵਿੱਚ ਪਾਏ ਯੋਗਦਾਨ ਨੂੰ ਸੰਗਤਾਂ ਨਾਲ ਸਾਂਝਾ ਕਰਦਿਆਂ ਦੱਸਿਆ ਕਿ ਜਥੇਦਾਰ ਜੀ ਨੇ ਅੰਗਰੇਜ ਸਰਕਾਰ ਵਿਰੁੱਧ ਸੰਘਰਸ਼ ਦੌਰਾਨ ਲੰਮਾ ਸਮਾਂ ਜੇਲ੍ਹਾਂ ਕੱਟੀਆਂ, ਜਾਇਦਾਦ ਜਬਤ ਹੋਈ ਪਰ ਅੰਗਰੇਜ ਸਰਕਾਰ ਅੱਗੇ ਝੁਕੇ ਨਹੀਂ। ਇਸ ਮੌਕੇ ਰਾਗੀ ਜਥੇ, ਢਾਡੀ ਜਥੇ, ਕਵੀਸ਼ਰੀ ਜਥੇ ਅਤੇ ਕਥਾਵਾਚਕ ਨੇ ਹਾਜ਼ਰ ਸੰਗਤਾ ਨੂੰ ਗੁਰਇਤਿਹਾਸ ਸੁਣਾ ਕੇ ਨਿਹਾਲ ਕੀਤਾ। ਅੰਤ ਵਿੱਚ ਸ੍ਰੋਮਣੀ ਵੱਲੋਂ ਆਈਆਂ ਹੋਈਆਂ ਪ੍ਰਮੁੱਖ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਸਮੇਂ ਹਾਜ਼ਰ ਹੋਏ ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਵੀ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਬਰਸੀ ਸਮਾਗਮ ਦੌਰਾਨ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਗਿਆ। ਇਸ ਸਮਾਗਮ ਵਿੱਚ ਸ੍ਰੀ ਪੰਕਜ ਕੁਮਾਰ ਪਸਰੀਜਾ ਹਰਿਆਣਾ ਤੋਂ, ਮਨਜੀਤ ਸਿੰਘ ਐਮ ਸੀ ਭਿੱਖੀਵਿੰਡ, ਨਵਦੀਪ ਸਿੰਘ, ਇਜ:ਜਤਿੰਦਰ ਸਿੰਘ ਭੈਲ, ਜੋਗਿੰਦਰ ਸਿੰਘ ਸਾਬਰ,ਜਗੀਰ ਸਿੰਘ ਅੰਮ੍ਰਿਤਸਰ, ਇੰਦਰਜੀਤ ਸਿੰਘ ਖਰੜ, ਸਕੱਤਰ ਸਿੰਘ ਪਹੂਵਿੰਡ, ਸਤਨਾਮ ਸਿੰਘ ਵਾਂ, ਮੋਹਨ ਸਿੰਘ ਸੁਰਸਿੰਘ, ਬਲਵਿੰਦਰ ਸਿੰਘ ਕੈਂਰੋਵਾਲ, ਸ੍ਰ ਇਕਬਾਲ ਸਿੰਘ ਸੰਧੂ, ਨਰਿੰਦਰ ਸਿੰਘ ਕਲਸੀਆਂ, ਬਚਿੱਤਰ ਸਿੰਘ, ਅਵਤਾਰ ਸਿੰਘ ਸਿਧਵਾਂ, ਲਖਵਿੰਦਰ ਸਿੰਘ ਨਾਰਲਾ, ਕੁਲਦੀਪ ਸਿੰਘ ਲਹੀਆਂ ,ਸੁਖਵਿੰਦਰ ਸਿੰਘ ਛੇਹਰਟਾ, ਤਰਸੇਮ ਸਿੰਘ ਟੋਹਰੀ, ਕਰਨਜੀਤ ਸਿੰਘ, ਗੁਰਲਾਲ ਸਿੰਘ, ਗੁਰਾ ਸਿੰਘ, ਜਸਵਿੰਦਰ ਸਿੰਘ, ਲਖਬੀਰ ਸਿੰਘ, ਸੰਜੀਵ ਕੁਮਾਰ, ਗੁਰਬੀਰ ਸਿੰਘ, ਗੁਰਪ੍ਰੀਤ ਸਿੰਘ ਮੱਲੀ, ਈਸ਼ਰ ਸਿੰਘ, ਚਰਨਜੀਤ ਸਿੰਘ, ਸੰਦੀਪ ਸਿੰਘ, ਪਰਮਿੰਦਰ ਸਿੰਘ ਆਦਿ ਹਾਜ਼ਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








