Home » ਸੰਸਾਰ » ਯੂਰਪ » ਯੂਰਪੀਅਨ ਟੀ20 ਪ੍ਰੀਮੀਅਰ ਲੀਗ ਦੀ ਸ਼ੁਰੂਆਤ ਸਿੱਖ ਅਰਦਾਸ ਨਾਲ, ਅਭਿਨੇਤਾ ਅਭਿਸ਼ੇਕ ਬੱਚਨ ਵੀ ਰਹੇ ਹਾਜ਼ਰ।

ਯੂਰਪੀਅਨ ਟੀ20 ਪ੍ਰੀਮੀਅਰ ਲੀਗ ਦੀ ਸ਼ੁਰੂਆਤ ਸਿੱਖ ਅਰਦਾਸ ਨਾਲ, ਅਭਿਨੇਤਾ ਅਭਿਸ਼ੇਕ ਬੱਚਨ ਵੀ ਰਹੇ ਹਾਜ਼ਰ।

SHARE ARTICLE

18 Views

ਹਾਲੈਂਡ 26 ਅਗਸਤ (ਸ) ਭਾਰਤੀ ਸਿਨੇਮਾ ਘਰ ਦੇ ਮਸ਼ਹੂਰ ਕਲਾਕਾਰ ਅਮਿਤਾਬ ਬੱਚਨ ਦੇ ਪੁੱਤਰ ਅਭਿਸ਼ੇਕ ਬੱਚਨ ਵੱਲੋਂ ਜਨਵਰੀ 2025 ਵਿੱਚ ਯੂਰਪ ਵਿੱਚ ਇੱਕ “ਯੂਰਪੀਅਨ ਟੀ20 ਪ੍ਰੀਮੀਅਰ ਲੀਗ” ਦੇ ਨਾਮ ਦੀ ਕ੍ਰਿਕਟ ਲੀਗ ਦੀ ਸ਼ੁਰੂਆਤ ਕੀਤੀ ਗਈ ਸੀ। ਇਸਦੀ ਅਗਲੀ ਲੜੀ ਸਾਲ 2026 ਦੀ T20 ਲੀਗ ਅੱਜ ਹਾਲੈਂਡ ਵਿੱਚ ਸ਼ੁਰੂ ਹੋਈ। ਜਿਸ ਵਿੱਚ ਯੂਰਪ ਦੇ ਚਾਰ ਦੇਸ਼ਾਂ ਦੀਆਂ ਛੇ ਕ੍ਰਿਕਟ ਟੀਮਾਂ ਭਾਗ ਲੈਣਗੀਆਂ। ਇਸਦੀ ਸ਼ੁਰੂਆਤ ਮਸ਼ਹੂਰ ਅਭਿਨੇਤਾ ਅਭਿਸ਼ੇਕ ਬੱਚਨ ਦੀ ਇੱਛਾ ਅਨੁਸਾਰ ਸਾਰੇ ਧਰਮਾਂ ਦੀ ਅਰਦਾਸ ਨਾਲ ਕੀਤੀ ਗਈ। ਜਿਸ ਵਿੱਚ ਸਿੱਖ ਧਰਮ ਵੱਲੋਂ ਗੁਰਦੁਆਰਾ ਸਿੰਘ ਸਭਾ ਡੈਨਹਾਗ ਹਾਲੈਂਡ ਵੱਲੋਂ ਸ਼ੁਰੂਆਤ ਦੀ ਅਰਦਾਸ ਦੀ ਸੇਵਾ ਨਿਭਾਈ ਗਈ। ਇਸ ਸਮੇਂ ਹੈੱਡ ਗ੍ਰੰਥੀ ਭਾਈ ਗੁਰਨਿਸ਼ਾਨ ਸਿੰਘ ਪੱਟੀ ਨੇ ਮੂਲਮੰਤਰ ਅਤੇ ਵਾਹਿਗੁਰੂ ਗੁਰਮੰਤ੍ਰ ਉਪਰੰਤ ਅਰਦਾਸ ਕੀਤੀ। ਜਿਸ ਵਿਚ ਅਦਾਕਾਰ ਅਭਿਸ਼ੇਕ ਬੱਚਨ ਅਤੇ ਉਸਦੀ ਟੀਮ, ਆਰਗੇਨਾਈਜ਼ਰ ਮੈਡਮ ਕਾਜਲ ਅਤੇ ਕ੍ਰਿਕਟ ਕਲੱਬ ਹਾਲੈਂਡ ਨੇ ਹਾਜ਼ਰੀ ਭਰੀ। ਅਰਦਾਸ ਉਪਰੰਤ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਗਈ। ਇਸ ਸਮੇਂ ਯੂਰਪੀਅਨ ਟੀ20 ਪ੍ਰੀਮੀਅਰ ਲੀਗ ਦੇ ਸਹਿ ਫਾਊਂਡਰ ਮੈਂਬਰ ਅਦਾਕਾਰ ਅਭਿਸ਼ੇਕ ਬੱਚਨ ਨੇ ਗੁਰਦੁਆਰਾ ਸਿੰਘ ਸਭਾ ਡੈਨਹਾਗ ਦਾ ਧੰਨਵਾਦ ਕੀਤਾ। ਇਸ ਸਮੇਂ ਗੁਰਦੁਆਰਾ ਸਾਹਿਬ ਵੱਲੋਂ ਪ੍ਰਬੰਧਕਾਂ ਵਿੱਚੋਂ ਸ. ਜਸਪਾਲ ਸਿੰਘ, ਸ. ਅਵਤਾਰ ਸਿੰਘ ਤਾਰੀ, ਸ. ਰਵਿੰਦਰ ਸਿੰਘ ਅਤੇ ਉਹਨਾਂ ਦਾ ਪਰਿਵਾਰ, ਗਿਆਨੀ ਗੁਰਨਿਸ਼ਾਨ ਸਿੰਘ ਪੱਟੀ ਹਾਜ਼ਰ ਸਨ। ਸ. ਜਸਪਾਲ ਸਿੰਘ ਨੇ ਦੱਸਿਆ ਕਿ ਯੂਰਪ ਵਿਚ ਸ਼ੁਰੂ ਹੋਈ ਇਸ “ਯੂਰਪੀਅਨ ਟੀ20 ਪ੍ਰੀਮੀਅਰ ਲੀਗ” ਦੀ ਸ਼ੁਰੂਆਤ ਸਿੱਖ ਧਰਮ ਦੀ ਅਰਦਾਸ ਨਾਲ ਹੋਣੀ ਸਾਡੇ ਲਈ ਮਾਣ ਵਾਲੀ ਗੱਲ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News