Home » ਮਾਝਾ » ਸੌਦਾ ਸਾਧ ਨੂੰ ਵਾਰ-ਵਾਰ ਪੈਰੋਲ, ਬੰਦੀ ਸਿੰਘਾਂ ਨੂੰ ਪੈਰੋਲ ਤੋਂ ਨਾਂਹ, ਸਰਕਾਰਾਂ ਦੇ ਦੋਹਰੇ ਮਾਪਦੰਡ – ਸੁਰਜੀਤ ਸਿੰਘ ਭੁੱਚਰ।

ਸੌਦਾ ਸਾਧ ਨੂੰ ਵਾਰ-ਵਾਰ ਪੈਰੋਲ, ਬੰਦੀ ਸਿੰਘਾਂ ਨੂੰ ਪੈਰੋਲ ਤੋਂ ਨਾਂਹ, ਸਰਕਾਰਾਂ ਦੇ ਦੋਹਰੇ ਮਾਪਦੰਡ – ਸੁਰਜੀਤ ਸਿੰਘ ਭੁੱਚਰ।

SHARE ARTICLE

11 Views

ਖਾਲੜਾ 26 ਅਗਸਤ (ਖਿੜਿਆ ਪੰਜਾਬ ) ਬਲਾਤਕਾਰ, ਕਤਲ ਵਰਗੇ ਸੰਗੀਨ ਦੋਸ਼ਾਂ ਤਹਿਤ ਦੋਹਰੀ ਬਾਮੁਸਕਤ ਉਮਰ ਕੈਦ ਕੱਟ ਰਹੇ ਦੋਸ਼ੀ ਡੇਰਾ ਮੁੱਖੀ ਨੂੰ ਸਰਕਾਰ ਨੇ ਮਿਹਰਬਾਨ ਹੁੰਦਿਆਂ 17 ਵੀਂ ਵਾਰ 21 ਦਿਨ ਦੀ ਫਰਲੋ ਤੇ ਰਿਹਾ ਕਰ ਦਿੱਤਾ ਹੈ। ਇਸ 2026 ਸਾਲ ਵਿਚ ਹੀ ਜਨਵਰੀ ਵਿਚ 40 ਦਿਨ ਦੀ ਪੈਰੋਲ, 26 ਮਈ ਨੂੰ 30 ਦਿਨ ਦੀ ਪੈਰੋਲ ਤੇ ਹੁਣ 25 ਅਗਸਤ ਨੂੰ ਫਿਰ 21 ਦਿਨ ਦੀ ਫਰਲੋ ਤੇ ਰਿਹਾ ਕੀਤਾ ਗਿਆ ਹੈ। 2017 ਤੋਂ ਹੁਣ ਤੱਕ ਹਰ ਸਾਲ ਹੀ ਜਿਆਦਾ ਸਮਾਂ ਪੈਰੋਲ ਜਾਂ ਫਰਲੋ ਤੇ ਦੋਸ਼ੀ ਸਾਧ ਜੇਲ ਤੋਂ ਬਾਹਰ ਹੀ ਰਿਹਾ ਹੈ। ਜਦੋਂ ਕਿ ਬੇਅੰਤ ਸਿੰਘ ਕਤਲ ਕਾਂਡ ਵਿੱਚ ਸਾਜਿਸ਼ ਰਚਣ ਦੇ ਦੋਸ਼ੀ ਭਾਈ ਜਗਤਾਰ ਸਿੰਘ ਹਵਾਰਾ ਜੋ ਪਿਛਲੇ 31 ਸਾਲ ਤੋਂ ਜੇਲ ਵਿੱਚ ਬੰਦ ਹੈ, ਉਸਨੂੰ ਆਪਣੀ 80 ਸਾਲਾ ਬਜ਼ੁਰਗ ਮਾਤਾ ਨਾਲ ਮੁਲਾਕਾਤ ਕਰਨ ਲਈ 10 ਦਿਨ ਦੀ ਪੈਰੋਲ ਵੀ ਨਹੀਂ ਦਿੱਤੀ ਜਾ ਰਹੀ। ਇਕ ਦੇਸ਼ ਵਿੱਚ ਦੋ ਕਾਨੂੰਨ ਕਿਉ? ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਬਾਰੇ ਚੁੱਪ ਹਨ ਸਰਕਾਰਾਂ। ਦੋਸ਼ੀ ਸਾਧ ਨੂੰ ਕਰੀਬ 6 ਸਾਲਾਂ ਵਿਚ 17 ਵਾਰ ਪੈਰੋਲ ਜਾਂ ਫਰਲੋ ਮਿਲ ਚੁੱਕੀ ਹੇ ਅਤੇ ਇਸ 21ਦਿਨ ਦੀ ਫਰਲੋ ਤੋ ਪਹਿਲਾਂ ਇਹ ਦੋਸ਼ੀ 436 ਦਿਨ ਜੇਲ ਤੋਂ ਬਾਹਰ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ, ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਸੁਰਜੀਤ ਸਿੰਘ ਭੁੱਚਰ ਨੇ ਕਿਹਾ ਕਿ ਪੰਜਾਬ ਵਿੱਚ ਬੀ ਜੇ ਪੀ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਦੇਣ ਦੀਆਂ ਗੱਲਾਂ ਕਰਦੀ ਹੈ ਪਰ ਸਿਖ ਬੰਦੀਆਂ ਵਾਸਤੇ ਦੂਹਰੇ ਮਾਪਦੰਡ ਅਪਣਾਏ ਜਾ ਰਹੇ ਹਨ। ਭਾਈ ਜਗਤਾਰ ਸਿੰਘ ਹਵਾਰਾ ਨੂੰ ਮਾਨਵੀ ਆਧਾਰ ਤੇ 10 ਦਿਨ ਦੀ ਪੈਰੋਲ ਦਿੱਤੀ ਜਾਵੇ ਅਤੇ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News