Home » ਸੰਸਾਰ » ਯੂਰਪ » ਅਕਾਲੀ ਦਲ ਵਾਰਸ ਪੰਜਾਬ ਸਪੇਨ ਵੱਲੋਂ ਮੁਰਸੀਆ ਸਟੇਟ ਵਿੱਚ ਨੌਜਵਾਨਾਂ ਦੀ ਨਵੀਂ ਟੀਮ ਦਾ ਗਠਨ

ਅਕਾਲੀ ਦਲ ਵਾਰਸ ਪੰਜਾਬ ਸਪੇਨ ਵੱਲੋਂ ਮੁਰਸੀਆ ਸਟੇਟ ਵਿੱਚ ਨੌਜਵਾਨਾਂ ਦੀ ਨਵੀਂ ਟੀਮ ਦਾ ਗਠਨ

SHARE ARTICLE

9 Views

ਸਪੇਨ 14 ਅਗਸਤ (ਖਿੜਿਆ ਪੰਜਾਬ) ਅਕਾਲੀ ਦਲ ਵਾਰਸ ਪੰਜਾਬ ਸਪੇਨ ਦੀ ਨੈਸ਼ਨਲ ਟੀਮ ਅਤੇ ਕੋਰ ਕਮੇਟੀ ਯੂਰਪ ਦੀ ਅਗਵਾਈ ਹੇਠ ਮੁਰਸੀਆ ਸਟੇਟ ਵਿੱਚ ਜਥੇਬੰਦੀ ਦਾ ਵਿਸਥਾਰ ਕਰਦਿਆਂ ਨੌਜਵਾਨਾਂ ਦੀ ਨਵੀਂ ਟੀਮ ਦਾ ਗਠਨ ਕੀਤਾ ਗਿਆ ਹੈ।

ਇਸ ਮੌਕੇ ਸੋਡੀ ਮਿੱਠਾ ਜੀ ਨੂੰ ਪ੍ਰਧਾਨ ਅਤੇ ਕਲਵੀਰ ਸਿੰਘ ਜੀ ਨੂੰ ਜਨਰਲ ਸਕੱਤਰ ਦੀ ਜ਼ਿੰਮੇਵਾਰੀ ਸੌਂਪੀ ਗਈ। ਇਸ ਤੋਂ ਇਲਾਵਾ ਸੋਨੀ ਮਿੱਠਾ, ਹਰਪ੍ਰੀਤ ਸਿੰਘ, ਹਰਕੀਰਤ ਸਿੰਘ, ਕਲਵੀਰ ਸਿੰਘ ਅਤੇ ਸਤਵਿੰਦਰ ਸਿੰਘ ਸਮੇਤ ਸਾਥੀਆਂ ਨੂੰ ਟੀਮ ਵਿੱਚ ਅਹਿਮ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਹਨ।

ਅਕਾਲੀ ਦਲ ਵਾਰਸ ਪੰਜਾਬ ਸਪੇਨ ਦੀ ਅਗਵਾਈ ਵੱਲੋਂ ਨਵੀਂ ਟੀਮ ਨੂੰ ਵਧਾਈ ਦਿੰਦਿਆਂ ਉਮੀਦ ਪ੍ਰਗਟ ਕੀਤੀ ਗਈ ਕਿ ਮੁਰਸੀਆ ਸਟੇਟ ਦੇ ਨੌਜਵਾਨ ਪੂਰੀ ਤਨਦੇਹੀ, ਇਕਜੁੱਟਤਾ ਅਤੇ ਸੇਵਾ ਭਾਵਨਾ ਨਾਲ ਜਥੇਬੰਦੀ ਨੂੰ ਮਜ਼ਬੂਤ ਕਰਨ ਲਈ ਆਪਣੀ ਜ਼ਿੰਮੇਵਾਰੀ ਨਿਭਾਉਣਗੇ।

ਨਵੀਂ ਟੀਮ ਵੱਲੋਂ ਵੀ ਜਥੇਬੰਦੀ ਦੇ ਉਦੇਸ਼ਾਂ ਨੂੰ ਅੱਗੇ ਵਧਾਉਣ, ਸਿੱਖ ਨੌਜਵਾਨਾਂ ਨੂੰ ਨਾਲ ਜੋੜਨ ਅਤੇ ਭਾਈਚਾਰੇ ਦੀ ਚੜ੍ਹਦੀ ਕਲਾ ਲਈ ਮਿਲਜੁਲ ਕੇ ਕੰਮ ਕਰਨ ਦਾ ਭਰੋਸਾ ਦਿੱਤਾ ਗਿਆ।

ਅਕਾਲੀ ਦਲ ਵਾਰਸ ਪੰਜਾਬ ਸਪੇਨ ਦੀ ਨੈਸ਼ਨਲ ਟੀਮ ਅਤੇ ਕੋਰ ਕਮੇਟੀ ਯੂਰਪ ਵੱਲੋਂ ਸਮੁੱਚੀ ਨਵ-ਨਿਯੁਕਤ ਟੀਮ ਨੂੰ ਦਿਲੋਂ ਵਧਾਈ ਅਤੇ ਸ਼ੁਭਕਾਮਨਾਵਾਂ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News