Home » ਸੰਸਾਰ » ਜਰਮਨੀ » ਵਾਰਿਸ ਪੰਜਾਬ ਦੇ ਜਥੇਬੰਦੀ ਬਾਦਨ ਵੁਰਟਿਮਬਰਗ ਇਕਾਈ ਦਾ ਗਠਨ ।

ਵਾਰਿਸ ਪੰਜਾਬ ਦੇ ਜਥੇਬੰਦੀ ਬਾਦਨ ਵੁਰਟਿਮਬਰਗ ਇਕਾਈ ਦਾ ਗਠਨ ।

SHARE ARTICLE

183 Views

ਜਰਮਨੀ 12 ਜੁਲਾਈ (ਖਿੜਿਆ ਪੰਜਾਬ) ਪੰਜਾਬ ਲਈ ਇੱਕੋ ਇੱਕ ਨਵੀਂ ਆਸ ਵਾਰਿਸ ਪੰਜਾਬ ਦੇ ਜਥੇਬੰਦੀ ਜਿਸ ਪ੍ਰਤੀ ਦੇਸ਼ ਵਿਦੇਸ਼ ਵਿਚਲੇ ਨੌਜਵਾਨਾਂ ਵਿੱਚ ਭਾਰੀ ਉਲਾਰ ਤੇ ਉਤਸ਼ਾਹ ਹੈ ! ਲੋਕ ਆਪਣੇ ਹੱਕਾਂ ਪ੍ਰਤੀ ਸੁਚੇਤ ਹਨ ਤੇ ਧੜਾ ਧੜ ਪਾਰਟੀ ਨਾਲ ਜੁੜ ਰਹੇ ਹਨ ! ਪੰਜਾਬ ਵਿੱਚ ਜਿੱਥੇ ਅੱਜ ਕੱਲ ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦੇ ਹੱਕ ਵਿੱਚ ਹਵਾ ਚੱਲ ਰਹੀ ਹੈ । ਓਥੇ ਵਿਦੇਸ਼ਾਂ ਵਿੱਚ ਵੱਸਦੇ ਪੰਜਾਬੀ ਨੌਜਵਾਨ ਆਪਣੇ ਦੇਸ ਪੰਜਾਬ ਵਿੱਚ ਤੱਖਤ ਪਲਟਾਉਣ ਲਈ ਉਤਾਵਲੇ ਹਨ ।

ਅੱਜ ਜਰਮਨ ਦੀ ਸਟੇਟ ਬਾਦਨ ਵੁਰਟਿਮਬਰਗ ਵਿਖੇ ਨੌਜਵਾਨਾਂ ਬੜੇ ਉਤਸ਼ਾਹ ਨਾਲ ਵਾਰਿਸ ਪੰਜਾਬ ਦੇ ਜਥੇਬੰਦੀ ਨਾਲ ਡੱਟ ਕੇ ਚੱਲਣ ਦਾ ਪ੍ਰਣ ਕੀਤਾ ਤੇ ਇੱਕ ਹੋਰ ਨਵੀਂ ਇਕਾਈ ਦਾ ਗਠਨ ਕੀਤਾ। ਜਿੰਨਾਂ ਦੀ ਹੌਸਲਾ ਅਫ਼ਜਾਈ ਕਰਨ ਲਈ ਫ਼ਰੈਂਕਫੋਰਟ ਤੋਂ ਜਰਮਨ ਦੇ ਮੁੱਖ ਸੇਵਾਦਾਰ ਭਾਈ ਜਗਤਾਰ ਸਿੰਘ ਮਾਹਲ ਤੇ ਜਰਮਨ ਦੀ ਹੈਸਨ ਸਟੇਟ ਦੇ ਪ੍ਰਧਾਨ ਭਾਈ ਗੁਰਬਿੰਦਰ ਸਿੰਘ ਵਿਸੇਸ਼ ਤੌਰ ਤੇ ਪਹੁੰਚੇ । ਇਹਨਾਂ ਤੋਂ ਇਲਾਵਾ ਵਾਰਿਸ ਪੰਜਾਬ ਦੇ ਜਰਮਨ ਜਨਰਲ ਸਕੱਤਰ ਭਾਈ ਅਵਤਾਰ ਸਿੰਘ ਹੁੰਦਲ, ਭਾਈ ਇਕਬਾਲ ਸਿੰਘ ਅਟਵਾਲ , ਭਾਈ ਪ੍ਰਭਜੋਤ ਸਿੰਘ ਸਤਕੋਹਾ ਤੇ ਅਰਪਿੰਦਰ ਸਿੰਘ ਬਿੱਟੂ ਨੇ ਵੀ ਹਾਜ਼ਰੀ ਭਰੀ ।
ਗੁਰਦੁਆਰਾ ਗੁਰਮਤਿ ਪ੍ਰਕਾਸ਼ ਨੁਰਟਿੰਗਮ ਵਿਖੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਵਿਸ਼ੇਸ਼ ਸਮਾਗਮ ਕਰਕੇ ਨੌਜਵਾਨਾਂ ਨੂੰ ਕਮਾਨ ਸੰਭਾਲੀ ਗਈ ! ਜਿੰਨਾਂ ਵਿੱਚ ਮੁੱਖ ਸੇਵਾਦਾਰ ਭਾਈ ਗੁਰਜੰਟ ਸਿੰਘ “ਧੂੰਦਾ” ਭਾਈ ਜਸਵਿੰਦਰ ਸਿੰਘ ਬਦੇਸ਼ਾ ਸੀਨੀਅਰ ਮੀਤ ਪ੍ਰਧਾਨ , ਇਕਬਾਲ ਸਿੰਘ ਮੀਤ ਪ੍ਰਧਾਨ, ਚਰਨਜੀਤ ਸਿੰਘ ਗਿੱਲ ਮੀਤ ਪ੍ਰਧਾਨ, ਭਾਈ ਰਣਧੀਰ ਸਿੰਘ ਬਾਬਾ ਬਕਾਲਾ ਜਨਰਲ ਸਕੱਤਰ, ਭਾਈ ਹਰਜਿੰਦਰ ਸਿੰਘ ਰਾਏ ਸਕੱਤਰ, ਭਾਈ ਰੇਸ਼ਮ ਸਿੰਘ ਆਰਗੇਨਾਈਜਰ ਸਕੱਤਰ, ਭਾਈ ਹਰਮੀਤ ਸਿੰਘ ਸਕੱਤਰ, ਭਾਈ ਰਣਜੋਧ ਸਿੰਘ ਖਜ਼ਾਨਚੀ, ਭਾਈ ਗੁਰਚਰਨ ਸਿੰਘ ਬਨਵੈਤ ਪ੍ਰਾਪੇਗੰਡਾ ਸਕੱਤਰ ਤੋਂ ਇਲਾਵਾ ਭਾਈ ਚਰਨਜੀਤ ਸਿੰਘ ਗਿੱਲ , ਭਾਈ ਸੰਦੀਪ ਸਿੰਘ, ਭਾਈ ਜਸਵਿੰਦਰ ਸਿੰਘ ਹੋਠੀ, ਵੀਰ ਧੀਰਜ ਕੁਮਾਰ, ਭਾਈ ਜਸਵਿੰਦਰ ਸਿੰਘ, ਭਾਈ ਜਤਿੰਦਰ ਸਿੰਘ, ਭਾਈ ਲਖਵਿੰਦਰ ਸਿੰਘ, ਤੇ ਭਾਈ ਰਣਜੀਤ ਸਿੰਘ ਹੋਰਾਂ ਪਾਰਟੀ ਦੀ ਚੜਦੀ ਕਲਾ ਲਈ ਕਮਰ ਕੱਸੇ ਕਰਨ ਦਾ ਪ੍ਰਣ ਕੀਤਾ ।
ਅਖੀਰ ਵਿੱਚ ਵਾਰਿਸ ਪੰਜਾਬ ਦੇ ਜਥੇਬੰਦੀ ਵੱਲੋਂ ਗੁਰੂ ਘਰ ਦੇ ਗ੍ਰੰਥੀ ਸਿੰਘ ਤੇ ਪਾਰਟੀ ਵਿੱਚ ਸ਼ਾਮਲ ਹੋਏ ਨੌਜਵਾਨ ਆਗੂਆਂ ਨੂੰ ਸਿਰੋਪਾਓ ਦੇ ਕਿ ਸਨਮਾਨਿਤ ਕੀਤਾ ਗਿਆ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਗੁਰੂ ਸਾਹਿਬ ਨੇ ਸਮਾਜ ਵਿੱਚੋਂ ਵੰਡਾਂ ਮਿਟਾਈਆਂ, ਪਰ ਅੱਜ ਕੁਝ ਡੇਰੇਦਾਰੀ ਪ੍ਰਥਾ ਨੇ ਖੰਡੇ ਦੀ ਪਾਹੁਲ ਵਿੱਚ ਵੀ ਵੰਡ ਪਾ ਦਿੱਤੀ: ਭਾਈ ਸਰਬਜੀਤ ਸਿੰਘ ਧੂੰਦਾ। ਮੋਇਤਾ ਪੁਰਤਗਾਲ ਦੀ ਸੰਗਤ ਵੱਲੋਂ ਭਾਈ ਸਰਬਜੀਤ ਸਿੰਘ ਧੁੰਦਾ ਦਾ ਵਿਸ਼ੇਸ਼ ਸਨਮਾਨ।