ਕੈਨੇਡਾ 9 ਅਕਤੂਬਰ (ਬਲਵਿੰਦਰ ਬਾਲਮ) ਵਿਸ਼ਵ ਪੰਜਾਬੀ ਸਭਾ ਕਨੇਡਾ ਵੱਲੋਂ ਪੰਜਾਬੀ ਮਾਂ ਬੋਲੀ ਅਤੇ ਅਮੀਰ ਪੰਜਾਬੀ ਵਿਰਾਸਤ ਨੂੰ ਸਮਰਪਿਤ ਸਤਵੀਂ ਅੰਤਰਰਾਸ਼ਟਰੀ ਪੰਜਾਬੀ ਕਾਨਫ਼ਰੰਸ ਵਿਸ਼ਾ ‘ਪੰਜਾਬੀ ਸਾਹਿਤ ਅਤੇ ਸਮਾਜ ਵਿੱਚ ਔਰਤ ਦਾ ਅਕਸ’ ਮਿਤੀ ਦੋ ਤਿੰਨ ਚਾਰ ਅਕਤੂਬਰ 2026 ਵਿਸ਼ਵ ਪੰਜਾਬੀ ਭਵਨ 114 ਕੈਨੇਡੀ ਰੋਡ ਬਰੈਮਟਨ ਵਿਖੇ ਅਯੋਜਨਤ ਕੀਤੀ ਗਈ। ਇਹ ਸਮਾਗਮ ਸਵਰਗਵਾਸੀ ਮਾਤਾ ਪ੍ਰੀਤਮ ਕੌਰ ਨੂੰ ਸਮਰਪਿਤ ਸੀ। ਦੇਸ਼ਾਂ ਵਿਦੇਸ਼ਾਂ ਤੋਂ ਕਵੀ, ਲੇਖਕ, ਸਾਹਿਤਕਾਰ, ਚਿੰਤਕ, ਅਲੋਚਕ, ਗਾਇਕ, ਬੁੱਧੀਜੀਵੀ, ਵਿਦਵਾਨ ਅਤੇ ਸਾਹਿਤ ਪ੍ਰੇਮੀਆਂ ਨੇ ਇਸ ਵਿੱਚ ਭਾਗ ਲਿਆ।
ਸਮਾਗਮ ਦੇ ਪਹਿਲੇ ਦਿਨ ਦੀ ਸ਼ੁਰੂਆਤ ਸਕੂਲੀ ਬੈਂਡ ਦੇ ਨਾਲ ਹੋਈ। ਰਿਬਨ ਕੱਟਣ ਦੀ ਰਸਮ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ, ਮੈਂਬਰ ਪਾਰਲੀਮੈਂਟ ਅਮਨ ਸੋਢੀ ਅਤੇ ਸਿਟੀ ਮੇਅਰ ਪੈਟਰਿਕ ਬਰਾਊਨ ਨੇ ਆਪਣੇ ਕਰ ਕਮਲਾਂ ਨਾਲ ਤਾੜੀਆਂ ਦੀ ਗੂੰਜ ਵਿੱਚ ਕੀਤੀ। ਖਾਲਸਾ ਕਮਿਊਟਨਟੀ ਸਕੂਲ ਦੇ ਬੱਚਿਆਂ ਦੇ ਬੈਂਡ ਨਾਲ ਸਭ ਨੂੰ ਪੰਜਾਬੀ ਭਵਨ ਵਿੱਚਲੇ ਮੰਚ ਤੱਕ ਪਹੁੰਚਾਇਆ ਗਿਆ। ਇਸ ਸਭਾ ਦੀਆਂ ਸੁਚੱਜੀਆਂ ਮਹਿਲਾਵਾਂ ਨੇ ਆਏ ਮਹਿਮਾਨਾਂ ਨੂੰ ਕੋਰੀਓਗ੍ਰਾਫੀ ਦੇ ਜਰੀਏ ‘ਜੀ ਆਇਆ ਨੂੰ’ ਗਾ ਕੇ ਸਭ ਦਾ ਸਵਾਗਤ ਕਰਕੇ ਮਾਹੌਲ ਨੂੰ ਪੰਜਾਬੀਅਤ ਦੀ ਖੁਸ਼ਬੂ ਨਾਲ ਰੰਗ ਦਿੱਤਾ। ਕੋਰੀਓਗ੍ਰਾਫੀ ਰੂਪ ਕਾਹਲੋਂ ਦੀ ਅਗਵਾਈ ਵਿੱਚ ਮੀਨੂ ਕਾਹਲੋਂ ਬਾਸੀ, ਇੰਦਰਜੀਤ ਕੌਰ ਢਿੱਲੋਂ, ਸਤਿੰਦਰ ਕੌਰ ਧਾਮੀ ਤੇ ਨਰਿੰਦਰ ਕੌਰ ਚੋਪੜਾ ਨੇ ਕੀਤੀ।ਇਸ ਤੋਂ ਬਾਅਦ ਖਾਲਸਾ ਕਮਿਊਨਿਟੀ ਸਕੂਲ ਦੇ ਬੱਚਿਆਂ ਵੱਲੋਂ ਕਨੇਡਾ ਲੋਕ ਗੀਤ ਅਤੇ ਰਿੰਕੂ ਭਾਟੀਆ ਨੇ ਇਕ ਧਾਰਮਿਕ ਸ਼ਬਦ ਗਾਇਨ ਕਰਕੇ ਸਮਾਗਮ ਦਾ ਮੰਗਲਾਚਰਨ ਕੀਤਾ।
ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਦਲਬੀਰ ਸਿੰਘ ਕਥੂਰੀਆ ਨੇ ਆਪਣੇ ‘ਜੀ ਆਇਆਂ ਨੂੰ’ ਦੇ ਸੰਦੇਸ਼ ਵਿੱਚ ਕਿਹਾ ਕਿ ਇੱਥੇ ਪਹੁੰਚਣ ਤੇ ਸਭਨਾਂ ਦਾ ਤਹਿ ਦਿਲੋਂ ਸਵਾਗਤ ਹੈ। ਉਹਨਾਂ ਨੇ ਆਪਣੀ ਤਕਰੀਰ ਵਿੱਚ ਕਿਹਾ ਕਿ ਮਾਂ ਬੋਲੀ ਕਿੱਧਰ ਜਾ ਰਹੀ ਹੈ? ਨੌਜਵਾਨ ਮਾਂ ਬੋਲੀ ਤੋਂ ਦੂਰ ਹੋ ਰਹੇ ਹਨ। ਮਾਂ ਬੋਲੀ ਨੂੰ ਅੱਗੇ ਕਿਵੇਂ ਲਿਜਾਣਾ ਹੈ ? ਕਾਨਫਰੰਸ ਦਾ ਮਤਲਬ ਕਿ ਮਾਂ ਬੋਲੀ ਨੂੰ ਕਿਵੇਂ ਬਚਾਉਣਾ ਹੈ ਅਤੇ ਉਸ ਦੇ ਲਾਡਲੇ ਜਿੰਦਾ ਹਨ। ਕੋਈ ਵੀ ਕੰਮ ਘਰ ਤੋਂ ਹੀ ਸ਼ੁਰੂ ਹੋਣਾ ਚਾਹੀਦਾ ਹੈ। ਆਓ ਪਰਿਵਾਰ ਤੋਂ ਸ਼ੁਰੂ ਕਰੀਏ। ਬੱਚਿਆਂ ਨੂੰ ਪੰਜਾਬੀ ਪੜ੍ਹਾਈ ਜਾਵੇ। ਮਾਂ ਬੋਲੀ ਜਿਉਂਦੀ ਰਵੇਗੀ। ਸੰਸਕਾਰ ਜਿਉਂਦੇ ਰਹਿਣਗੇ। ਇਸ ਬੋਲੀ ਨੂੰ ਪਰਿਵਾਰ ਦੀ ਬੋਲੀ ਤੇ ਰੁਜ਼ਗਾਰ ਦੀ ਬੋਲੀ ਬਣਾਈਏ। ਧਰਨਿਆਂ ਦੀ ਜਰੂਰਤ ਨਹੀਂ ਸੰਵਾਦ ਦੀ ਜਰੂਰਤ ਹੈ। ਉਹਨਾਂ ਕਿਹਾ ਕਿ ਹਰਿਆਣੇ ਵਿੱਚ ਸਭਾ ਦੇ ਯਤਨਾਂ ਨਾਲ ਸਕੂਲਾਂ ਵਿੱਚ ਚਾਰ ਬੱਚਿਆਂ ਦੀ ਪੰਜਾਬੀ ਕਲਾਸ ਵਿੱਚ ਇੱਕ ਪੰਜਾਬੀ ਟੀਚਰ ਮੁਹੱਈਆ ਕਰ ਦਿੱਤਾ ਜਾਂਦਾ ਹੈ। ਉਹਨਾਂ ਕਿਹਾ ਕਿ ਉਹ ਪਾਕਿਸਤਾਨ ਦੀ ਮੁੱਖ ਮੰਤਰੀ ਮਰੀਅਮ ਨਵਾਜ਼ ਸ਼ਰੀਫ ਨੂੰ ਮਿਲੇ ਤੇ ਉਸ ਤੋਂ ਬਾਅਦ ਐਮਪੀ ਅਮਜਦ ਅਲੀ ਜਾਵੇਦ ਨੂੰ ਪਾਕਿਸਤਾਨ ਵਿੱਚ ਪੰਜਾਬੀ ਬਿਲ ਪਾਸ ਕਰਵਾਇਆ ਤੇ ਲਹੌਰੀ ਪੰਜਾਬੀ ਪੰਜਵੀਂ ਤੱਕ ਲਾਗੂ ਕਰਵਾਈ। ਡਾ ਕਥੂਰੀਆ ਤੋਂ ਇਲਾਵਾ ਡਾਕਟਰ ਆਤਮਜੀਤ ਸਿੰਘ, ਡਾਕਟਰ ਵਰਿਆਮ ਸੰਧੂ, ਡਾ ਸੁੱਚਾ ਸਿੰਘ, ਡਾ ਕੰਵਲਜੀਤ ਕੌਰ ਗਿੱਲ, ਸੋਹਣ ਸਿੰਘ ਪਰਮਾਰ, ਸੁਖਵੀਰ ਸਿੰਘ ਵੀਹਲਾ, ਪਰਮਜੀਤ ਕੌਰ ਦਿਓਲ, ਲਵਲੀ ਸਲੂਜਾ, ਸੁਖਜੀਤ ਸਿੰਘ ਕਪੂਰਥਲਾ, ਪੁਸ਼ਪਿੰਦਰ ਜੀਤ ਸਿਆਲ, ਅਮ੍ਰਿਤਪਾਲ ਸਿੰਘ ਅਮ੍ਰਿਤ, ਡਾ ਰਿਆਜ਼ ਬਾਬਰ, ਡਾ ਦਲਬੀਰ ਸਿੰਘ ਕਥੂਰੀਆ, ਡਾ ਗੁਰਪ੍ਰੀਤ ਕੌਰ, ਡਾ ਦਵਿੰਦਰ ਲੱਧੜ, ਡਾ ਅਮ੍ਰਿਤਪਾਲ ਸਿੰਘ, ਅਮਰਜੀਤ ਕੌਰ ਜੀ, ਡਾ ਮਹਿੰਦਰਪਾਲ, ਗਿਆਨ ਸਿੰਘ ਕੰਗ, ਕੁਲਤਾਰ ਸਿੰਘ ਸੰਧਵਾਂ ਸਪੀਕਰ ਪੰਜਾਬ ਵਿਧਾਨ ਸਭਾ, ਰੂਬੀ ਸਹੋਤਾ ਮੈਂਬਰ ਪਾਰਲੀਮੈਂਟ, ਡਾ ਵਰਿਆਮ ਸੰਧੂ, ਬਾਵਰਾ ਸਾਹਿਬ, ਸੁਖਨੈਨ, ਮਹੇਸ਼ੀ ਬਾਂਗਰ, ਅਨੂ ਸੇਠੀ, ਮੋਹਨਪ੍ਰੀਤ ਸਿੰਘ, ਹਰਜਿੰਦਰ ਸਿੰਘ, ਰਸ਼ੀਦ ਨਦੀਮ, ਸ਼ਾਮ ਜੀ, ਪਰਮਜੀਤ ਦਿਓਲ, ਪਰਮਜੀਤ ਸਿੰਘ ਢਿੱਲੋਂ, ਅਜਾਦ ਭੱਟੀ, ਪ੍ਰੋ ਅਤੈ ਸਿੰਘ, ਰੂਪ ਕਾਹਲੋਂ, ਗੁਰਮਿੰਦਰ ਕੌਰ, ਸੁੰਦਰਪਾਲ ਕੌਰ, ਦਲਬੀਰ ਸਿੰਘ ਰਿਆੜ,ਪਰਗਟ ਸਿੰਘ ਬੱਗਾ,ਦਰਸ਼ਨ ਸਿੰਘ ਅਣਜਾਣ, ਮੋਹਨ ਸਿੰਘ ਗਿੱਲ, ਤਜਿੰਦਰਪਾਲ ਸਿੰਘ ਰਿਆੜ, ਗਿਆਨ ਸਿੰਘ ਘਈ, ਪਰਿਤਪਾਲ ਸਿੰਘ ਚੱਘੜ, ਰਜਿੰਦਰ ਸੈਣੀ, ਹਰਜੀਤ ਬਾਜਵਾ, ਹਰਕੰਵਲਜੀਤ ਸਾਹਿਲ, ਨਰਿੰਦਰ ਸਿੰਘ ਲੁਬਾਣਾ, ਕੇਵਲ ਬੱਲ,ਹਰਦਿਆਲ ਝੀਤਾ, ਸੁਰਜੀਤ ਗਿੱਲ, ਬਲਦੇਵ ਰਾਜ ਕੋਮਲ, ਸੁਰਿੰਦਰਜੀਤ ਕੌਰ, ਰਾਜ ਘੁੰਮਣ ਜੀ, ਮਨਪ੍ਰੀਤ ਸਹੋਤਾ, ਬੱਬਲਜੀਤ ਬਾਸੀ, ਡਾ ਹਰੀਸ਼ ਵਰਮਾ ਦਲਬੀਰ ਸਿੰਘ ਕਥੂਰੀਆ ਚੇਅਰਮੈਨ, ਪ੍ਰਗਟ ਸਿੰਘ ਬੱਗਾ ਪ੍ਰਧਾਨ, ਇੰਦਰਜੀਤ ਸਿੰਘ ਬੱਲ ਸਰਪ੍ਰਸਤ,ਜਗਜੀਤ ਸਿੰਘ ਬਿੱਲਾ, ਪਰਮਜੀਤ ਸਿੰਘ ਵਿਰਦੀ, ਦਰਸ਼ਨਜੀਤ ਸਿੰਘ ਅਰੋੜਾ, ਵਰਿਆਮ ਸੰਧੂ, ਸੁਰਜੀਤ ਕੌਰ, ਪਰਮਜੀਤ ਦਿਓਲ, ਡਾ ਆਤਮਜੀਤ ਸਿੰਘ, ਗੁਰਪ੍ਰੀਤ ਸਿੰਘ ਢਿੱਲੋਂ, ਜਾਤਿੰਦਰ ਰੰਧਾਵਾ, ਜਗੀਰ ਸਿੰਘ ਕਾਹਲੋਂ, ਡਾ ਰਤਨਜੀਤ, ਤਲਵਿੰਦਰ ਮੰਡ, ਹਰਜੀਤ ਸਿੰਘ ਬਾਜਵਾ, ਰਾਜਵੀਰ ਸੰਧੂ, ਤਾਹਿਰਾ, ਰਿਹਾਨ ਜੀ, ਮਹਿੰਦਰ ਸਿੰਘ ਔਲਖ, ਕਸ਼ਮੀਰਾ ਸਿੰਘ ਨਿਰਮਾਣ, ਪਾਰਸ ਮਹੀਨੀਆਂ ਇਸ ਤਿੰਨ ਦਿਨਾਂ ਕਾਨਫਰੰਸ ਵਿੱਚ ਪ੍ਰਧਾਨਗੀ ਮੰਡਲ ਵਿੱਚ ਸੁਸ਼ੋਭਿਤ ਹੋਏ। ਕਾਨਫਰੰਸ ਵਿੱਚ ਤਿੰਨ ਦਿਨ ਹਰ ਰੋਜ਼ ਕਵੀ ਦਰਬਾਰ ਵੀ ਹੋਇਆ ਜਿਸ ਵਿੱਚ ਇਹਨਾਂ ਕਵੀਆਂ ਨੇ ਭਾਗ ਲਿਆ। ਸਤੀਸ਼ ਗੁਲਾਟੀ, ਹਰਵਿੰਦਰ ਟਿਵਾਣਾ, ਦਲਬੀਰ ਸਿੰਘ ਰਿਆੜ, ਬਲਵਿੰਦਰ ਬਾਲਮ, ਬਲਦੇਵ ਰਾਜ ਕੋਮਲ, ਹਰਕੰਵਲਜੀਤ ਸਾਹਿਲ, ਦਰਸ਼ਨ ਸਿੰਘ ਅਣਜਾਣ, ਮਹਿੰਦਰ ਪ੍ਰਤਾਪ, ਹਰਪਾਲ ਸਿੰਘ ਨਾਗਰਾ, ਅਮ੍ਰਿਤਪਾਲ ਸਿੰਘ ਅਮ੍ਰਿਤ, ਮਹਿੰਦਰਪਾਲ, ਹੁਸਨੈਨ ਅਕਬਰ, ਲਵਲੀ ਸਲੂਜਾ, ਪ੍ਰਭਜੋਤ ਰਾਠੌਰ, ਪਰਮਜੀਤ ਦਿਓਲ, ਜਸਪਾਲ ਸਿੰਘ ਸਿੱਧੂ, ਸੁਖਜੀਤ ਸਿੰਘ ਕਪੂਰਥਲਾ, ਜਾਤਿੰਦਰ ਰੰਧਾਵਾ, ਗਿਆਨ ਸਿੰਘ ਘਈ, ਉਜ਼ਮਾ ਮਹਿਮੂਦ, ਵਿਸ਼ਾਰਦ ਰਿਹਾਨ, ਦਮਨਪ੍ਰੀਤ, ਹਰਦਿਆਲ ਝੀਤਾ, ਸੁਰਜੀਤ ਕੌਰ, ਸੁਖਵੀਰ ਹੰਸਪਾਲ, ਰਾਜਵੰਤ ਸੰਧੂ, ਸੁੰਦਰਪਾਲ ਕੌਰ ਰਾਜਾ ਸਾਹਸੀ, ਜਗੀਰ ਸਿੰਘ ਕਾਹਲੋਂ, ਹਰਜਿੰਦਰ ਰਾਹੀ, ਮੋਹਨਪ੍ਰੀਤ ਸਿੰਘ, ਸਵਰੂਪ ਸੰਧੂ ,ਮਨਜੀਤ ਗਿੱਲ, ਸੁਖਨੈਨ ਜੀ, ਸੁਜਾਨ ਸਿੰਘ ਸੁਜਾਨ, ਕਿਰਨਦੀਪ ਸਿੰਘ, ਪਰਮਦੀਪ ਸਿੰਘ ਢਿੱਲੋਂ, ਹਰਕੰਵਲਦੀਪ ਸਿੰਘ, ਕੁਲਦੀਪ ਕੌਰ, ਸ਼ਾਮ ਜੀ, ਮਨਪ੍ਰੀਤ ਸਹੋਤਾ, ਪ੍ਰਮਿੰਦਰ ਸਵੈਚ, ਅਨੂ ਸੇਠੀ, ਮਹਿਕੀ ਬਾਂਗਰ, ਸੁਰਿੰਦਰਜੀਤ ਸੋਢੀ, ਪਰਮਜੀਤ ਢਿੱਲੋਂ, ਮਕਸੂਦ ਚੌਧਰੀ, ਅਵੈਸ਼ ਰਾਜਾ, ਤਾਰਿਕ ਅਨਵਰ, ਅਤੈ ਸਿੰਘ, ਪਰਮਜੀਤ ਦਿਓਲ, ਨਦੀਮ ਸਾਹਿਬ, ਅਜਾਦ ਭੱਟੀ ਪ੍ਰਧਾਨਗੀ ਮੰਡਲਾਂ ਵਿੱਚ ਸ਼ਾਮਲ ਹੋਏ।
ਇਸ ਮੌਕੇ ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਸਰਦਾਰ ਕੁਲਤਾਰ ਸਿੰਘ ਸੰਧਵਾਂ ਵਿਸ਼ੇਸ਼ ਤੌਰ ਤੇ ਪਹੁੰਚੇ ਅਤੇ ਉਹਨਾਂ ਨੇ ਵੀ ਆਪਣੇ ਵਿਚਾਰ ਕਾਨਫਰੰਸ ਵਿੱਚ ਰੱਖੇ।
ਵਿਸ਼ਵ ਪੰਜਾਬੀ ਸਭਾ ਕੈਨੇਡਾ ਦੇ ਪੰਜਾਬ ਦੇ ਪ੍ਰਧਾਨ ਦਲਬੀਰ ਸਿੰਘ ਰਿਆੜ ਨੇ ਭਾਰਤ ਅਤੇ ਖਾਸ ਤੌਰ ਤੇ ਪੰਜਾਬ ਵਿੱਚ ਪੰਜਾਬੀ ਮਾਂ ਬੋਲੀ ਦੇ ਪ੍ਰਚਾਰ ਪ੍ਰਸਾਰ ਲਈ ਸਭਾ ਦੇ ਭਾਰਤ ਦੇ ਪ੍ਰਧਾਨ ਸਤਬੀਰ ਸਿੰਘ, ਮਾਲਵਾ ਜ਼ੋਨ ਦੇ ਪ੍ਰਧਾਨ ਰਾਜਵੀਰ ਸਿੰਘ ਭਲੂਰੀਆ, ਮੀਤ ਪ੍ਰਧਾਨ ਸੋਹਣ ਸਿੰਘ ਗੈਦੂ ਅਤੇ ਡਾ ਰਮਨਦੀਪ ਸਿੰਘ ਬਟਾਲਾ ਵਲੋਂ ਕੀਤੇ ਜਾ ਰਹੇ ਵੱਖ ਵੱਖ ਉਪਰਾਲਿਆਂ ਤੇ ਚਾਨਣਾ ਪਾਇਆ।
ਦੂਜੇ ਅਤੇ ਤੀਸਰੇ ਦਿਨ ਦੋ ਦੋ ਨਾਟਕ ਖੇਡੇ ਗਏ। ਇਹਨਾਂ ਨਾਟਕਾਂ ਵਿੱਚ ਜਿਨਾਂ ਕਲਾਕਾਰਾਂ ਨੇ ਭਾਗ ਲਿਆ ਉਹਨਾਂ ਵਿੱਚ ਜੀਆ ਅਰੋੜਾ, ਯੂਵੀ ਔਜਲਾ, ਬਿਕਰਮ ਰੱਖੜਾ, ਅਰਸ਼ਦੀਪ ਕੌਰ ਧਾਲੀਵਾਲ, ਰਮਨਦੀਪ ਕੌਰ ਸੰਧੂ, ਅਨਨਦੀਪ ਕੌਰ ਦੇਵ, ਗੁਰਮੁਖ ਸਿੰਘ, ਸੁਰਜੀਤ ਕੌਰ, ਡਾਕਟਰ ਪੁਸ਼ਪ ਰੂਪ ਬਰਾੜ ਨੇ ਨਾਟਕਾਂ ਵਿੱਚ ਮਰਮ ਸਪਰਸ਼ੀ ਅਭਿਨੈ ਕਰਕੇ ਸਭਨਾਂ ਦੇ ਦਿਲ ਮੋਹ ਲਏ। ਇਹਨਾਂ ਨਾਟਕਾਂ ਦੇ ਲੇਖਕ ਨਿਰਦੇਸ਼ਕ ਨਾਹਰ ਸਿੰਘ ਔਜਲਾ ਸਨ। ਇਹ ਮੁਬਾਰਕਬਾਦ ਦੇ ਹੱਕਦਾਰ ਹਨ। ਰਸ਼ਪਿੰਦਰ, ਬੋਬੀ ਝੱਜ, ਪੁਸ਼ਪਿੰਦਰ ਸਿੱਧੂ ਲੇਖਕ, ਅਦਿਤੀ, ਸ਼ਹਿਨਾ ਸ਼ਰਮਾ, ਅਦਿੱਤੀ ਸ਼ਰਮਾ ਡਾਇਰੈਕਟਰ, ਸੰਵਾਦ ਕਰਤਾ ਤੇ ਲੇਖਕ ਸਨ। ਇਹ ਸਭ ਮੁਬਾਰਕਵਾਦ ਦੇ ਹੱਕਦਾਰ ਹਨ।
ਲਾਹੌਰ ਤੋਂ ਵਿਸ਼ੇਸ਼ ਤੌਰ ਤੇ ਤਸ਼ਰੀਫ ਲਿਆਏ ਬਾਬਾ ਨਜਮੀ ਅਤੇ ਕਬੱਡੀ ਕਲੱਬ ਦੇ ਪ੍ਰਧਾਨ ਲਾਡਾ ਸਹੋਤਾ, ਸਾਂਝਾ ਡੇਰਾ ਪਾਕਿਸਤਾਨ ਲਾਹੌਰ ਤੋਂ ਚੌਧਰੀ ਹਿਮਾਯੂੰ ਭੱਟ, ਚੌਧਰੀ ਅਦੀਲ ਦਿਓ, ਚੌਧਰੀ ਸਾਬਾਰਟ ਅਲੀ ਤਾਹਿਰ, ਚੌਧਰੀ ਹੈਦਰ, ਸੁਲਤਾਨ, ਚੌਧਰੀ ਅੱਲਾਉਲ ਅਜ਼ੀਜ਼ ਮਲਿਕ, ਚੌਧਰੀ ਨੋਮਨ ਅਹਿਮਦ, ਚੌਧਰੀ ਰਾਣਾ ਮੁਮਤਾਜ਼, ਚੌਧਰੀ ਸ਼ਾਹਿਦ ਪਰਵੇਜ਼ ਭੱਟੀ ਤੇ ਚੌਧਰੀ ਅਨਵਰ ਭੱਟੀ ਵਿਸ਼ੇਸ਼ ਤੌਰ ਤੇ ਤਸ਼ਰੀਫ ਲਿਆਏ।
ਜਿੱਥੇ ਵੱਖ ਵੱਖ ਦੇਸ਼ਾਂ ਅਤੇ ਕਨੇਡਾ ਦੇ ਵੱਖ ਵੱਖ ਸ਼ਹਿਰਾਂ ਵਿੱਚੋਂ ਵੱਖ-ਵੱਖ ਗਿਣਤੀ ਵਿੱਚ ਸਾਹਿਤਕਾਰ ਅਤੇ ਵਿਦਵਾਨ ਪਹੁੰਚੇ, ਉੱਥੇ ਐਡਮਿੰਟਨ ਤੋਂ ਦਲਬੀਰ ਸਿੰਘ ਰਿਆੜ ਦੀ ਅਗਵਾਈ ਵਿੱਚ 14 ਮੈਂਬਰੀ ਟੀਮ ਪਹੁੰਚੀ ਜਿਨਾਂ ਵਿੱਚ ਬਲਵਿੰਦਰ ਸਿੰਘ ਬਾਲਮ,ਪਰਗਟ ਸਿੰਘ, ਪਾਰਸ ਮਹੀਨੀਆਂ, ਮਹਿੰਦਰ ਸਿੰਘ ਔਲਖ, ਸੁਰਜੀਤ ਕੌਰ ਧਾਲੀਵਾਲ, ਤਜਿੰਦਰ ਪਾਲ ਸਿੰਘ ਰਿਆੜ, ਦਰਸ਼ਨ ਸਿੰਘ ਅਣਜਾਣ,ਕਸ਼ਮੀਰਾ ਸਿੰਘ ਨਿਰਮਾਣ, ਕੇਵਲ ਸਿੰਘ ਬੱਲ, ਅਵਦੇਸ਼ ਸ਼ਰਮਾ,ਅਮ੍ਰਿਤਪਾਲ ਸਿੰਘ ਅਮ੍ਰਿਤ, ਨਰਿੰਦਰ ਸਿੰਘ ਲੁਬਾਣਾ, ਸੁਖਜੀਤ ਸਿੰਘ ਕਪੂਰਥਲਾ ਸ਼ਾਮਲ ਸਨ।
ਇਸ ਮੌਕੇ ਤੇ ਹਾਜ਼ਰ ਲੇਖਕਾਂ ਨੇ ਵੱਖ-ਵੱਖ ਪੁਸਤਕਾਂ ਦਾ ਵਿਮੋਚਨ ਵੀ ਕੀਤਾ ਜਿਸ ਵਿੱਚ ਪੁਸਤਕ ‘ਪੰਜਾਬੀ ਬੋਲੀ ਰਮਜ਼ਾ ਰੁਕਾਵਟਾਂ ਅਤੇ ਰਾਹ ਲੇਖਕ ਡਾਕਟਰ ਆਤਮਜੀਤ ਸਿੰਘ ਤੇ ਗੁਰਭਜਨ ਗਿੱਲ ਹਨ, ਪ੍ਰਵਾਸੀ ਕਸ਼ਕ ਦੇ ਲੇਖਕ ਗੁਰ ਜਤਿੰਦਰ ਸਿੰਘ ਰੰਧਾਵਾ ਮੁੱਖ ਸੰਪਾਦਕ ਪੰਜਾਬ ਮੇਲ ਯੂਐਸਏ, ਸੁਰਜੀਤ ਕੌਰ ਧਾਲੀਵਾਲ ਦੀ ਪੁਸਤਕ ਬੋਲੀਆਂ, ਪੁਸਤਕ ਭਾਈ ਮੇਵਾ ਸਿੰਘ ਦੀ ਸ਼ਹੀਦੀ ਅਤੇ ਹਾਪ ਕਿਨਸਨ ਦਾ ਕਤਲ ਦੇ ਲੇਖਕ ਸੋਹਣ ਸਿੰਘ ਪੂਨੀ, ਪੁਸਤਕ ਸਿਮਰਤੀ ਗ੍ਰੰਥ ਦੇ ਲੇਖਕ ਜਰਨੈਲ ਸਿੰਘ ਆਰਟਿਸਟ ਤੇ ਹੋਰ ਪੁਸਤਕਾਂ।
ਤਿੰਨ ਦਿਨ ਦੇ ਇਸ ਸਮਾਗਮ ਵਿੱਚ ਮੰਚ ਸੰਚਾਲਨ ਦੀ ਸੇਵਾ ਦਰਸ਼ਨਦੀਪ ਅਰੋੜਾ, ਤਾਹਿਰਾ ਸਰਾਂ, ਜਗੀਰ ਸਿੰਘ ਕਾਹਲੋਂ, ਸੁਰਜੀਤ ਕੌਰ, ਪਰਮਜੀਤ ਦਿਓਲ, ਮਨਪ੍ਰੀਤ ਸਹੋਤਾ, ਅਮਰਦੀਪ ਸਿੰਘ ਬਿੰਦਰਾ ਅਤੇ ਮੀਤਾ ਖੰਨਾ ਨੇ ਬਾਖੂਬੀ ਨਿਭਾਈ।
ਡਾਕਟਰ ਦਲਬੀਰ ਸਿੰਘ ਦੀ ਰਹਿਨੁਮਾਈ ਹੇਠ ਚੱਲ ਰਹੇ ਪ੍ਰਸਿੱਧ ਸਭ ਰੰਗ ਰੇਡੀਓ, ਵੀਪੀਐਸ 24.ca ਟੈਲੀਵਿਜ਼ਨ ਅਤੇ ਵਿਸ਼ਵ ਪੰਜਾਬੀ ਸਾਂਝ ਅਖਬਾਰ ਜੋ ਬਰੈਮਟਨ ਤੋਂ ਕਾਰਸ਼ੀਲ ਹਨ, ਇਹਨਾਂ ਉੱਪਰ ਆਏ ਸਾਹਿਤਕਾਰਾਂ ਦੇ ਇੰਟਰਵਿਊ ਅਤੇ ਵਿਚਾਰ ਵੀ ਲਏ ਗਏ।
ਇਸ ਮੌਕੇ ਤੇ ਵਿਸ਼ਵ ਪੰਜਾਬੀ ਭਵਨ ਦੇ ਪ੍ਰਵੇਸ਼ ਦੁਆਰ ਦੇ ਸੱਜੇ ਪਾਸੇ ਸਤੀਸ਼ ਗੁਲਾਟੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ। ਸਮਾਗਮ ਦੀ ਸਮਾਪਤੀ ਦੇ ਅਖੀਰ ਵਿੱਚ ਸਭਨਾਂ ਦਾ ਧੰਨਵਾਦ ਕਰਦੇ ਹੋਏ ਅਗਲੇ ਸਾਲ ਮਿਲਣ ਦੀ ਆਸ ਤੇ ਡਾਕਟਰ ਦਲਬੀਰ ਸਿੰਘ ਕਥੂਰੀਆ, ਇੰਦਰਜੀਤ ਸਿੰਘ ਬੱਲ ਅਤੇ ਪਰਗਟ ਸਿੰਘ ਬੱਗਾ ਨੇ ਆਪਣੇ ਆਪਣੇ ਵਿਚਾਰ ਰੱਖੇ। ਡਾ ਬੱਗਾ ਨੇ ਕਿਹਾ
ਕਾਲੀ ਰਾਤ ਤੋਂ ਲੈ ਕੇ ਸਿਆਹੀ ਗੋਰੇ ਰੰਗ ਦੀ ਪਵਾ ਕੇ ਗਵਾਹੀ
ਕਾਗਜ਼ ਦੀ ਬੇੜੀ ਤੇ ਬਹਿ ਕੇ ਅੱਗ ਦਾ ਦਰਿਆ ਤਰ ਜਾਵਾਂ
ਜੇ ਤੂੰ ਭੁੱਲੇ ਤਾਂ ਜਿਉਂਦਾ ਰਹੇਂ ਜੇ ਮੈਂ ਭੁੱਲਾਂ ਤਾਂ ਮਰ ਜਾਵਾਂ
ਸਮਾਗਮ ਦੇ ਅਖੀਰ ਵਿੱਚ ਡਾਕਟਰ ਆਤਮਜੀਤ ਨੇ ਸਭਨਾਂ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਬਰਾਬਰ ਕੰਮਾਂ ਵਾਸਤੇ ਮਰਦ ਤੇ ਔਰਤੀ ਉਜਰਤ ਬਰਾਬਰ ਹੋਵੇ। ਪੰਜਾਬੀ ਭਾਈਚਾਰਾ ਇਸ ਬਾਰੇ ਜਿਆਦਾ ਸੁਚੇਤ ਹੋਵੇ। ਪੰਜਾਬ ਦੇ ਸਰਕਾਰੀ ਸਕੂਲ ਵਿੱਚ ਸਪੋਰਟਸ ਦਾ ਲਾਜ਼ਮੀ ਵਿਸ਼ਾ ਬਣਾ ਕੇ ਮਾਰਸ਼ਲ ਆਰਟਸ ਨੂੰ ਇੱਕ ਬਦਲ ਵਜੋਂ ਲਾਗੂ ਕੀਤਾ ਜਾਏ। ਸਾਰੀਆਂ ਸਰਕਾਰਾਂ ਦੇ ਮੰਤਰੀ ਮੰਡਲਾਂ ਵਿੱਚ ਔਰਤ ਦਾ ਇੱਕ ਤਿਹਾਈ ਹਿੱਸਾ ਸੁਨਿਸ਼ਚਿਤ ਕੀਤਾ ਜਾਵੇ। ਸਥਾਨਕ ਸਰਕਾਰਾਂ ਵੱਲੋਂ ਕਸਬਿਆਂ ਤੇ ਸ਼ਹਿਰਾਂ ਵਿੱਚ ਯੋਗ ਗਿਣਤੀ ਵਿੱਚ ਤੇ ਸਾਫ ਸੁਥਰੇ ਰੈਸਟ ਰੂਮ ਬਣਾਏ ਜਾਣ। ਪੰਜਾਬ ਸਰਕਾਰ ਆਪਣੇ ਐਨਆਰਆਈ ਸੈਲ ਵਿਖੇ ਲਿੰਗ ਸੰਬੰਧਿਤ ਮੁੱਦਿਆਂ ਦੇ ਨਿਵਾਰਨ ਲਈ ਪ੍ਰਵਾਸੀ ਵਿਸ਼ੇਸ਼ਗਾਂ ਨੂੰ ਵੀ ਸ਼ਾਮਿਲ ਕਰੇ ਅਤੇ ਵਿਦੇਸ਼ਾਂ ਵਿੱਚ ਭਾਰਤੀ ਕੌਂਸਲੇਟਾਂ ਨਾਲ ਇਸ ਸੱਚ ਨੂੰ ਲਿੰਕ ਕਰੇ। ਅਸੀਂ ਜੰਗ ਅਤੇ ਹਿੰਸਾ ਦੀ ਨਿੰਦਾ ਕਰਦਿਆਂ ਇਰਾਨ ਗਾਜ਼ਾ ਅਤੇ ਦੁਨੀਆਂ ਦੇ ਦੂਜੇ ਹਿੱਸਿਆਂ ਵਿੱਚ ਔਰਤਾਂ ਅਤੇ ਬੱਚਿਆਂ ਉੱਤੇ ਹੋਏ ਜ਼ੁਲਮਾਂ ਦੇ ਸ਼ਰਮਨਾਕ ਕਾਰਿਆਂ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਾਂ। ਆਖਿਰ ਤੇ ਸਮਾਪਤੀ ਸਮੇਂ ਪੰਜਾਬੀ ਸੱਭਿਆਚਾਰ ਦੀ ਸ਼ਾਨ ਜਾਗੋ ਕੱਢੀ ਗਈ। ਇਸ ਮੌਕੇ ਤੇ ਖੂਬਸੂਰਤ ਬੋਲੀਆਂ ਗਾਣਿਆਂ ਦੀਆਂ ਧੁਨਾਂ ਉੱਪਰ ਸਭ ਨੇ ਮਿਲ ਕੇ ਖੂਬ ਗਿੱਧੇ ਭੰਗੜੇ ਪਾਏ ਤੇ ਪੰਜਾਬੀਅਤ ਦੀ ਖੁਸ਼ਬੂ ਫਿਜ਼ਾ ਵਿੱਚ ਬਖੇਰ ਦਿੱਤੀ। ਇਕ ਸ਼ਾਨਦਾਰ ਯਾਦਗਾਰੀ ਸਮਾਗਮ ਦੀ ਹਕੀਕਤ ਗਵਾਹੀ ਸਭ ਦੇ ਦਿਲਾਂ ਮਸਤਕਾਂ ਵਿੱਚ ਜੀਵਤ ਰਵੇਗੀ। ਇਸ ਤੋਂ ਬਾਅਦ ਹਾਜ਼ਰ ਸਾਹਿਤਕਾਰਾਂ ਨੂੰ ਇੱਕ ਗੁਰਮੁਖੀ ਅੰਕਿਤ ਸ਼ਾਲ, ਮੈਡਲ, ਮੋਮੈਂਟੋ ਅਤੇ ਸਰਟੀਫੀਕੇਟ ਦੇ ਕੇ ਸਨਮਾਨਿਤ ਕੀਤਾ ਗਿਆ। ਇਹਨਾਂ ਤਿੰਨ ਦਿਨਾਂ ਸਮਾਗਮ ਵਿੱਚ ਮੁਫ਼ਤ ਰਿਹਾਇਸ਼ ਤੇ ਭੋਜਨ ਦਾ ਸੁਚੱਜਾ ਪ੍ਰਬੰਧ ਕੀਤਾ ਗਿਆ। ਲਗਭਗ 650 ਦੇ ਕਰੀਬ ਸਾਹਿਤਕਾਰਾਂ, ਸਾਹਿਤ ਪ੍ਰੇਮੀਆਂ, ਵਿਦਵਾਨਾਂ, ਲੇਖਕਾਂ, ਬੁੱਧੀਜੀਵੀਆਂ ਨੇ ਭਾਗ ਲਿਆ। ਇਸ ਦਾ ਸਿਹਰਾ ਸਮਾਗਮ ਦੇ ਸੂਤਰਧਾਰ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਸੰਤ ਪੁਰਸ਼ ਦਲਬੀਰ ਸਿੰਘ ਕਥੂਰੀਆ ਅਤੇ ਉਹਨਾਂ ਦੇ ਸਹਿਯੋਗੀਆਂ ਨੂੰ ਜਾਂਦਾ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








