Home » ਪੰਜਾਬ » ਫਰੀਡਮ ਫਾਈਟਰਜ ਉਤਰਾਧਿਕਾਰ ਸੰਸਥਾ ਦੀ ਮੀਟਿੰਗ _ ਆਜ਼ਾਦੀ ਘੁਲਾਟੀਏ ਪਰਿਵਾਰਾਂ ਦੀਆਂ ਮੰਗਾਂ ਮੰਨੇ ਪੰਜਾਬ ਸਰਕਾਰ _ ਸੂਬਾ ਪ੍ਰਧਾਨ ਸ੍ਰ ਚਤਿੰਨ ਸਿੰਘ ਸੇਖੋਂ।

ਫਰੀਡਮ ਫਾਈਟਰਜ ਉਤਰਾਧਿਕਾਰ ਸੰਸਥਾ ਦੀ ਮੀਟਿੰਗ _ ਆਜ਼ਾਦੀ ਘੁਲਾਟੀਏ ਪਰਿਵਾਰਾਂ ਦੀਆਂ ਮੰਗਾਂ ਮੰਨੇ ਪੰਜਾਬ ਸਰਕਾਰ _ ਸੂਬਾ ਪ੍ਰਧਾਨ ਸ੍ਰ ਚਤਿੰਨ ਸਿੰਘ ਸੇਖੋਂ।

SHARE ARTICLE

117 Views

ਖਾਲੜਾ 12 ਜੁਲਾਈ (ਗੁਰਪ੍ਰੀਤ ਸਿੰਘ ) ਫਰੀਡਮ ਫਾਈਟਰਜ ਉਤਰਾਧਿਕਾਰੀ ਸੰਸਥਾ ਤਰਨਤਾਰਨ ਦੀ ਮਹੀਨਾਵਾਰ ਮੀਟਿੰਗ ਸ੍ਰੀ ਗੁਰੂ ਅਰਜਨ ਦੇਵ ਸਰਾਂ ਤਰਨਤਾਰਨ ਵਿੱਚ ਜਿਲ੍ਹਾ ਪ੍ਰਧਾਨ ਸ੍ਰ ਸਤਨਾਮ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿੱਚ ਸੰਸਥਾ ਦੇ ਸੂਬਾ ਪ੍ਰਧਾਨ ਸ੍ਰ ਚਤਿੰਨ ਸਿੰਘ ਸੇਖੋਂ ਵਿਸ਼ੇਸ ਤੌਰ ਤੇ ਪਹੁੰਚੇ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸ੍ਰ ਚਤਿੰਨ ਸਿੰਘ ਸੇਖੋਂ ਨੇ ਕਿਹਾ ਕਿ ਪੰਜਾਬ ਸਰਕਾਰ 15 ਅਗਸਤ ਤੋਂ ਪਹਿਲਾਂ ਫਰੀਡਮ ਫਾਈਟਰਜ ਸੰਸਥਾ ਦੀਆਂ ਮੰਗਾਂ ਮਨਜੂਰ ਕਰਕੇ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ। ਜੇਕਰ ਪੰਜਾਬ ਸਰਕਾਰ ਇਸ ਪ੍ਰਤੀ ਢਿੱਲਮੱਠ ਕਰਦੀ ਹੈ ਤਾਂ ਸੰਸਥਾ ਨੂੰ ਮਜਬੂਰ ਹੋ ਕੇ 15 ਅਗਸਤ ਤੋੰ ਪਹਿਲਾਂ ਸਖ਼ਤ ਫੈਸਲਾ ਲੈਣਾ ਪਵੇਗਾ, ਜਿਸ ਦੀ ਜੁੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਸੂਬਾ ਪ੍ਰਧਾਨ ਸ੍ਰ ਚਤਿੰਨ ਸਿੰਘ ਨੇ ਹਾਜ਼ਰ ਆਜ਼ਾਦੀ ਘੁਲਾਟੀਏ ਪਰਿਵਾਰਾਂ ਨੂੰ ਦਰਪੇਸ਼ ਮੁਸ਼ਕਿਲਾਂ ਵੀ ਸੁਣੀਆਂ । ਇਸ ਮੌਕੇ ਜਿਲ੍ਹਾ ਪ੍ਰਧਾਨ ਸ੍ਰ ਸਤਨਾਮ ਸਿੰਘ ਨੇ ਫਰੀਡਮ ਫਾਈਟਰਜ ਪਰਿਵਾਰਾਂ ਨੂੰ ਸੰਸਥਾਂ ਦੇ ਮੰਗਾਂ ਮਨਵਾਉਣ ਲਈ ਕੀਤੇ ਜਾਂਦੇ ਹਰ ਤਰਾਂ ਦੇ ਸੰਘਰਸ਼ ਵਿੱਚ ਵੱਧ ਚੜ੍ਹ ਕੇ ਸਾਥ ਦੇਣ ਲਈ ਕਿਹਾ। ਇਸ ਮੀਟਿੰਗ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਪਹਿਲੇ ਜਥੇਦਾਰ, ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਸੁਰਜੀਤ ਸਿੰਘ ਭੁੱਚਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮੀਟਿੰਗ ਵਿੱਚ ਹਾਜ਼ਰ ਫਰੀਡਮ ਫਾਈਟਰ ਪਰਿਵਾਰਾਂ ਨੇ ਆਪਣੇ ਕੁੱਝ ਸੁਝਾਅ ਵੀ ਸੂਬਾ ਪ੍ਰਧਾਨ ਅੱਗੇ ਪੇਸ਼ ਕੀਤੇ ,ਜੋ ਸ੍ਰ ਚਤਿੰਨ ਸਿੰਘ ਸੇਖੋਂ ਨੇ ਨੋਟ ਕੀਤੇ। ਮੀਟਿੰਗ ਦੇ ਅਖੀਰ ਵਿਚ ਜਿਲ੍ਹਾ ਪ੍ਰਧਾਨ ਸ੍ਰ ਸਤਨਾਮ ਸਿੰਘ ਗੰਡੀਵਿੰਡ, ਸਕੱਤਰ ਸਿੰਘ ਪਹੂਵਿੰਡ, ਨਿਰਮਲ ਸਿੰਘ ਪਹੂਵਿੰਡ, ਬਲਜੀਤ ਸਿੰਘ ਕਸੇਲ ਨੇ ਸੂਬਾ ਪ੍ਰਧਾਨ ਸ੍ਰ ਚਤਿੰਨ ਸਿੰਘ ਨੂੰ ਲੋਈ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਮੀਟਿੰਗ ਵਿੱਚ ਆਉਣ ਲਈ ਧੰਨਵਾਦ ਕੀਤਾ। ਇਸ ਮੀਟਿੰਗ ਵਿੱਚ ਵੱਡੀ ਗਿਣਤੀ ਵਿੱਚ ਫਰੀਡਮ ਫਾਈਟਰ ਪਰਿਵਾਰ ਸਾਮਿਲ ਹੋਏ ਜਿਹਨਾਂ ਵਿੱਚ ਸਕੱਤਰ ਸਿੰਘ, ਵਰਿਆਮ ਸਿੰਘ, ਪ੍ਰਤਾਪ ਸਿੰਘ, ਬਲਜੀਤ ਸਿੰਘ ਕਸੇਲ, ਸੁਰਜੀਤ ਸਿੰਘ ਭੁੱਚਰ, ਸਤਨਾਮ ਸਿੰਘ ਵਾਂ, ਹੁਸ਼ਿਆਰ ਸਿੰਘ, ਨਿਰਮਲ ਸਿੰਘ, ਸੁਖਚੈਨ ਸਿੰਘ, ਅਮਰਜੀਤ ਕੌਰ, ਨਿਸਾਨ ਸਿੰਘ, ਗੁਰਮੀਤ ਸਿੰਘ, ਬਲੀ ਸਿੰਘ, ਦਰਸ਼ਨ ਸਿੰਘ, ਬਿਕਰਮਜੀਤ ਸਿੰਘ, ਧਰਮਿੰਦਰ ਸਿੰਘ, ਹਰਭਜਨ ਸਿੰਘ, ਪੰਜਾਬ ਸਿੰਘ, ਜਸਵੰਤ ਸਿੰਘ, ਅਮਰਜੀਤ ਸਿੰਘ, ਜੋਗਿੰਦਰ ਸਿੰਘ, ਬੀਸਾ ਸਿੰਘ, ਤਸਵੀਰ ਸਿੰਘ, ਜਸਪਾਲ ਕੌਰ, ਨਿਰਮਲ ਸਿੰਘ, ਸਤਨਾਮ ਸਿੰਘ ਆਦਿ ਵੀ ਹਾਜ਼ਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਗੁਰੂ ਸਾਹਿਬ ਨੇ ਸਮਾਜ ਵਿੱਚੋਂ ਵੰਡਾਂ ਮਿਟਾਈਆਂ, ਪਰ ਅੱਜ ਕੁਝ ਡੇਰੇਦਾਰੀ ਪ੍ਰਥਾ ਨੇ ਖੰਡੇ ਦੀ ਪਾਹੁਲ ਵਿੱਚ ਵੀ ਵੰਡ ਪਾ ਦਿੱਤੀ: ਭਾਈ ਸਰਬਜੀਤ ਸਿੰਘ ਧੂੰਦਾ। ਮੋਇਤਾ ਪੁਰਤਗਾਲ ਦੀ ਸੰਗਤ ਵੱਲੋਂ ਭਾਈ ਸਰਬਜੀਤ ਸਿੰਘ ਧੁੰਦਾ ਦਾ ਵਿਸ਼ੇਸ਼ ਸਨਮਾਨ।