Home » ਸੰਸਾਰ » ਜਰਮਨੀ » ਗੁਰਦੁਆਰਾ ਸਿੰਘ ਸਭਾ ਹੈਲਬਰੋਨ ਜਰਮਨ ਵਿਖੇ ਭਾਈ ਸਰਬਜੀਤ ਸਿੰਘ ਧੂੰਦਾ ਗੁਰਮਤਿ ਵਿਚਾਰਾਂ ਦੀ ਸਾਂਝ ਕਰਦੇ ਹੋਏ।

ਗੁਰਦੁਆਰਾ ਸਿੰਘ ਸਭਾ ਹੈਲਬਰੋਨ ਜਰਮਨ ਵਿਖੇ ਭਾਈ ਸਰਬਜੀਤ ਸਿੰਘ ਧੂੰਦਾ ਗੁਰਮਤਿ ਵਿਚਾਰਾਂ ਦੀ ਸਾਂਝ ਕਰਦੇ ਹੋਏ।

SHARE ARTICLE

16 Views

ਜਰਮਨੀ 12 ਜੁਲਾਈ (ਖਿੜਿਆ ਪੰਜਾਬ) ਗੁਰਦੁਵਾਰਾ ਸਿੰਘ ਸਭਾ ਹੈਲਬਰੋਂਨ ਜਰਮਨੀ ਵਿਖੇ ਵਿਸ਼ੇਸ਼ ਦੀਵਾਨ ਸਜਾਏ ਗਏ , ਇਸ ਮੌਕੇ ਪ੍ਰਸਿੱਧ ਪਰਚਾਰਕ ਭਾਈ ਸਰਬਜੀਤ ਸਿੰਘ ਧੂੰਦਾ ਗੁਰਬਾਣੀ ਵਿਚਾਰ ਕਰਦਿਆਂ ਬਹੁਤ ਹੀ ਵਧੀਆ ਤਰੀਕੇ ਨਾਲ ਸੰਗਤਾਂ ਨਾਲ ਵਿਚਾਰ ਸਾਂਝੇ ਕੀਤੇ ਗਏ ਦੁੱਖ ਸੁੱਖ ਦੀ ਵਿਚਾਰ ਕਰਦਿਆਂ ਓਹਨਾ ਕਿਹਾ ਕਿ ਜਿੰਨੇ ਵੀ ਇਨਸਾਨ ਦੁਨੀਆਂ ਤੇ ਜਤਨ ਕਰਦਾ ਕੰਮ ਕਰਦਾ ਸੁੱਖ ਵਾਸਤੇ ਕਰਦਾ ਦੁੱਖ ਵਾਸਤੇ ਕੋਈ ਯਤਨ ਨਹੀਂ ਕਰਦਾ ਪਰ ਫਿਰ ਵੀ ਤੁਸੀਂ ਸਮਾਜ ਵਿੱਚ ਝਾਤ ਮਾਰ ਕੇ ਵੇਖਿਓ ਦੋਨਾਂ ਦੇ ਮੁਕਾਬਲੇ ਤੇ ਤੁਹਾਨੂੰ ਮਨੁੱਖ ਦੇ ਜੀਵਨ ਚ ਦੁੱਖ ਪਰੇਸ਼ਾਨੀਆਂ ਚਿੰਤਾਵਾਂ ਜਿਆਦੇ ਦਿਸਣਗੇ ਜਿਹੜਾ ਅੰਦਰੂਨੀ ਸੁੱਖ ਹੈ ਉਹ ਨਾ ਮਾਤਰ ਹੋਏਗਾ ਕਿਉਂਕਿ ਸੁੱਖ ਵੀ ਦੋ ਕਿਸਮ ਦੇ ਹੁੰਦੇ ਨੇ ਇਕ ਸਰੀਰਕ ਸੁੱਖ ਇਕ ਮਾਨਸਿਕ ਸੁੱਖ ਜਿਹੜੀਆਂ ਬਾਹਰ ਦੀਆਂ ਸਹੂਲਤਾਂ ਨੇ ਸਰੀਰ ਦਾ ਸੁੱਖ ਹੈ ਮਨੁੱਖ ਨੇ ਘਰ ਬਣਾਇਆ ਵਧੀਆ ਗੱਡੀ ਲਈ ਹੈ ਇਹ ਸਰੀਰ ਦੇ ਸੁੱਖ ਨੇ ਤੇ ਸਰੀਰ ਦੇ ਸੁੱਖ ਵਾਸਤੇ ਮਨੁੱਖ ਦੇ ਕੋਲ ਜਿਉਂ ਜਿਉਂ ਬੰਦੇ ਦਾ ਆਰਥਿਕ ਪੱਖ ਮਜਬੂਤ ਹੁੰਦਾ ਉਹਦਾ ਰਹਿਣ ਸਹਿਣ ਦੁਨੀਆਂ ਨਾਲੋਂ ਵੱਖਰਾ ਹੁੰਦਾ ਜਿਸ ਬੰਦੇ ਦੇ ਕੋਲ ਧਨ ਪਦਾਰਥ ਘੱਟ ਨੇ ਉਹਦਾ ਬਾਹਰਲਾ ਰਹਿਣ ਸਹਿਣ ਵੀ ਉਨਾ ਹੀ ਨੀਵਾਂ ਹੋਏਗਾ ਜਿਸ ਬੰਦੇ ਦੇ ਕੋਲ ਚਾਰ ਪੈਸੇ ਵੱਧ ਨੇ ਉਹਦਾ ਰਹਿਣ ਸਹਿਣ ਥੋੜਾ ਜਿਹਾ ਉਸ ਤੋਂ ਵੱਡਾ ਹੋਏਗਾ ਹੁਣ ਸੋਫਾ ਉਹੀ ਹੁੰਦਾ ਗੱਡੀ ਉਹ ਹੁੰਦੀ ਜਦੋਂ ਪੈਸੇ ਘੱਟ ਹੋਣ ਫਿਰ ਉਹਦੇ ਵਾਸਤੇ ਛੋਟੀ ਗੱਡੀ ਵੀ ਵੱਡੀ ਲੱਗਦੀ ਉਹਨੂੰ ਇੱਕ ਦਰਮਿਆਨਾ ਬੈਡ ਵੀ ਉਹਦੇ ਵਾਸਤੇ ਬਹੁਤ ਵਧੀਆ ਪਰ ਜਦੋਂ ਬੰਦੇ ਕੋਲ ਚਾਰ ਪੈਸੇ ਆਉਂਦੇ ਨੇ ਫਿਰ ਉਹ ਬੈਡ ਛੋਟਾ ਲੱਗਣ ਲੱਗ ਪੈਂਦਾ ਹੈ ਉਹੀ ਘਰ ਹੁੰਦਾ ਜਿਹਦੇ ਘਰ ਵਿੱਚ ਰਹਿੰਦਾ ਮੁੜ ਉਹ ਘਰ ਵੀ ਉਹਨੂੰ ਤੰਗ ਲੱਗਣ ਲੱਗ ਪਿਆ ਘਰ ਤੰਗ ਨਹੀਂ ਹੈ ਬੰਦੇ ਦਾ ਦਾਇਰਾ ਵੱਧ ਗਿਆ ਬੰਦੇ ਕੋਲ ਸਹੂਲਤ ਆ ਗਿਆ ਬੰਦਾ ਚਾਹੁੰਦਾ ਮੈਂ ਹੋਰ ਅੱਗੇ ਜਾਵੇ। ਇਸ ਸਮਾਗਮ ਦੇ ਦੌਰਾਨ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਸੁਚੱਜਾ ਪ੍ਰਬੰਧ ਕੀਤਾ ਗਿਆ ਦੂਰੋਂ ਨੇੜਿਓ ਸੰਗਤਾਂ ਨੇ ਪਹੁੰਚ ਕੇ ਗੁਰੂ ਦਰਬਾਰ ਦੇ ਵਿੱਚ ਹਾਜ਼ਰੀਆਂ ਭਰੀਆਂ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਗੁਰੂ ਨਾਨਕ ਦੇਵ ਯੂਨੀਵਰਸਿਟੀ (ਅੰਮ੍ਰਿਤਸਰ) ਵੱਲੋਂ 51ਵੀਂ ਸਾਲਾਨਾ ਕਨਵੋਕੇਸ਼ਨ ਦਾ ਆਯੋਜਨ ਗੁਰਦੁਆਰਾ ਹਾਪਰਜ਼ ਕਰਾਸਿੰਗ (ਆਸਟ੍ਰੇਲੀਆ) ਦੇ ਗ੍ਰੰਥੀ ਸਿੰਘ ਗੋਲਡ ਮੈਡਲ ਨਾਲ ਸਨਮਾਨਿਤ।, 55 ਸਾਲ ਦੀ ਉਮਰ ਵਿੱਚ ਸੰਸਕ੍ਰਿਤ ਵਿਦਿਆ ਪ੍ਰਾਪਤ ਕਰਕੇ ਕੀਤਾ ਸਨਮਾਨ ਪ੍ਰਾਪਤ।

ਸਤਲੁਜ’ ਫ਼ਿਲਮ ਵਿੱਚ ਦਰਸਾਏ ਗਏ 25,000 ਲਾਪਤਾ ਜਾਂ ਗੈਰ-ਕਾਨੂੰਨੀ ਤਰੀਕੇ ਨਾਲ ਸਸਕਾਰ ਕੀਤੇ ਗਏ ਲੋਕਾਂ ਦੇ ਅੰਕੜੇ ਦੇ ਸਮਰਥਨ ਵਿੱਚ ਨਿਰਮਾਤਾ ਅਤੇ ਨਿਰਦੇਸ਼ਕ ਦਸਤਾਵੇਜ਼ੀ ਸਬੂਤ, ਸਰਕਾਰੀ ਰਿਕਾਰਡ, ਨਿਆਂਇਕ ਨਤੀਜੇ ਅਤੇ ਪ੍ਰਮਾਣਿਤ ਅੰਕੜੇ ਪੰਜਾਬ ਦੀ ਜਨਤਾ ਸਾਹਮਣੇ ਪੇਸ਼ ਕਰਨ, ਨਹੀਂ ਤਾਂ ਅਸੀਂ ਅਗਲਾ ਕਦਮ ਚੁੱਕਣ ਲਈ ਮਜਬੂਰ ਹੋਵਾਂਗੇ। ਜੇਕਰ ਉਹ ਇਸ ਅੰਕੜੇ ਨੂੰ ਪ੍ਰਮਾਣਿਤ ਕਰ ਦਿੰਦੇ ਹਨ ਤਾਂ ਮੈਂ ਜਨਤਕ ਤੌਰ ’ਤੇ ਮਾਫ਼ੀ ਮੰਗਾਂਗਾ। — ਰਵਨੀਤ ਸਿੰਘ ਬਿੱਟੂ ਰੇਲਵੇ ਅਤੇ ਖੁਰਾਕ ਪ੍ਰੋਸੈਸਿੰਗ ਉਦਯੋਗ ਰਾਜ ਮੰਤਰੀ, ਭਾਰਤ ਸਰਕਾਰ