ਜਰਮਨੀ 28 ਜੂਨ (ਖਿੜਿਆ ਪੰਜਾਬ) ਜਰਮਨੀ ਦੇ ਸ਼ਹਿਰ ਹਾਈਡਲਬਰਗ ਤੋਂ ਜਸਵਿੰਦਰ ਪਾਲ ਸਿੰਘ ਰਾਠ ਜੋ ਕਿ ਪਿਛਲੇ ਸਮੇਂ ਤੋਂ ਜਰਮਨੀ ਦੀ ਰਾਜਨੀਤਕ ਪਾਰਟੀ ਇਸ SPD ਦੇ ਨਾਲ ਆਪਣੀਆਂ ਸੇਵਾਵਾਂ ਨੂੰ ਨਿਭਾ ਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੋਸ਼ਨ ਕਰ ਰਹੇ ਹਨ ਓਥੇ ਹੀ ਆਪਣੇ ਸ਼ਹਿਰ ਅਤੇ ਆਲੇ ਦੁਆਲੇ ਪਾਰਟੀ ਵੱਲੋਂ ਸੌਂਪੀਆ ਸੇਵਾਵਾਂ ਨੂੰ ਬੜੀ ਤਨ ਦੇਹੀ ਦੇ ਨਾਲ ਅੱਗੇ ਹੋਕੇ ਨੇਪਰੇ ਚੜਦੇ ਹਨ, ਉਹਨਾਂ ਦੀਆਂ ਸੇਵਾਵਾਂ ਨੂੰ ਦੇਖਦਿਆਂ ਹੋਇਆਂ ਪਾਰਟੀ ਵੱਲੋਂ ਸਮੇਂ ਸਮੇਂ ਤੇ ਉਨਾਂ ਨੂੰ ਮਾਣ ਦਿੱਤਾ ਜਾਂਦਾ ਹੈ ਇਸੇ ਅਧੀਨ ਹੀ ਓਹਨਾ ਨੂੰ ਵਰਕਿੰਗ ਗਰੁੱਪ ਦੇ ਸੰਘੀ ਕਾਰਜਕਾਰੀ ਬੋਰਡ ਦਾ ਪੂਰੇ ਜਰਮਨੀ ਪੱਧਰ ‘ਤੇ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ ਇਸ ਵਕਤ ਓਹਨਾ ਕਰਤਾ ਪੁਰਖੁ ਜੀ ਦਾ ਸ਼ੁਕਰਾਨਾ ਕਰਦੇ ਹੋ ਤੇ ਆ ਕਿ ਮੇਰੇ ਵਾਹਿਗੁਰੂ ਦਾ ਦਿਲੋਂ ਸ਼ੁਕਰਗੁਜ਼ਾਰ ਹਾਂ। ਅੱਜ ਮੈਨੂੰ ਸਭ ਤੋਂ ਵੱਧ ਵੋਟਾਂ ਨਾਲ ਰਾਜਨੀਤਿਕ ਪਾਰਟੀ Sozialdemokratische Partei Deutschlands (SPD) ਦੇ ਪ੍ਰਵਾਸ ਅਤੇ ਵਿਭਿੰਨਤਾ (Migration und Vielfalt) ‘ਤੇ ਵਰਕਿੰਗ ਗਰੁੱਪ ਦੇ ਸੰਘੀ ਕਾਰਜਕਾਰੀ ਬੋਰਡ ਦਾ ਪੂਰੇ ਜਰਮਨੀ ਪੱਧਰ ‘ਤੇ ਮੈਂਬਰ ਬਣਨ ਦਾ ਮਾਣ ਪ੍ਰਾਪਤ ਹੋਇਆ ਹੈ।
ਇਹ ਮੇਰੇ ਲਈ ਬਹੁਤ ਮਾਣ ਅਤੇ ਖੁਸ਼ੀ ਦੀ ਗੱਲ ਹੈ ਕਿ ਇੱਕ ਪੰਜਾਬੀ ਵਜੋਂ ਮੈਨੂੰ ਜਰਮਨੀ ਵਿੱਚ ਇਹ ਜ਼ਿੰਮੇਵਾਰੀ ਨਿਭਾਉਣ ਦਾ ਮੌਕਾ ਮਿਲਿਆ ਹੈ।
ਇਹ ਸਨਮਾਨ ਮੇਰਾ ਨਹੀਂ, ਸਗੋਂ ਵਾਹਿਗੁਰੂ ਦੀ ਕਿਰਪਾ, ਸੰਗਤ ਦੇ ਪਿਆਰ ਅਤੇ ਸਭ ਦੇ ਵਿਸ਼ਵਾਸ ਦਾ ਨਤੀਜਾ ਹੈ। ਮੈਂ ਹਮੇਸ਼ਾਂ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ — ਸੇਵਾ, ਬਰਾਬਰੀ ਅਤੇ ਇਨਸਾਨੀਅਤ — ਨੂੰ ਆਪਣੇ ਜੀਵਨ ਦਾ ਮਾਰਗਦਰਸ਼ਨ ਮੰਨ ਕੇ ਸਮਾਜ ਦੀ ਭਲਾਈ ਲਈ ਕੰਮ ਕਰਦਾ ਰਹਾਂਗਾ। ਵਾਹਿਗੁਰੂ ਜੀ ਦਾ ਕੋਟਿ-ਕੋਟਿ ਧੰਨਵਾਦ। ਇਸ ਨਿਯੁਕਤੀ ਦੌਰਾਨ ਰਾਠ ਜੀ ਨੂੰ 87 ਪ੍ਰਤੀਸ਼ਤ ਵੋਟ ਪ੍ਰਾਪਤ ਕਰਕੇ ਵੋਟਕਿੰਗ ਅਖਵਾਉਣ ਦਾ ਮਾਣ ਵੀ ਪ੍ਰਾਪਤ ਹੋਇਆ ਉਹਨਾਂ ਦੱਸਿਆ ਕਿ ਇਹ ਵੋਟਿੰਗ 16 ਸਟੇਟਾਂ ਵਿੱਚੋਂ ਹੋਈ ਸੀ ਜਿਸ ਦੌਰਾਨ ਓਹਨਾ ਨੂੰ ਸਭ ਤੋਂ ਵੱਧ ਵੋਟ ਪ੍ਰਾਪਤ ਹੋਈ ਹੈ, ਓਹਨਾ ਨੇ ਆਪਣਾ ਭਾਸ਼ਣ ਨੂੰ ਗੁਟਨ ਟਾਗ (ਸ਼ੁੱਭ ਦਿਨ) ਕਹਿਣ ਤੋਂ ਬਾਅਦ ਸਤਿ ਸ੍ਰੀ ਅਕਾਲ ਨਾਲ ਸ਼ੁਰੂ ਕੀਤਾ ਜੌ ਕੇ ਅਤੀ ਪ੍ਰਭਾਵਸ਼ਾਲੀ ਸੀ, ਰਾਠ ਹੋਣਾ ਨੇ ਕਿਹਾ ਕਿ ਅੱਜ ਜਿਵੇਂ ਭੂਗੋਲਿਕ ਤੌਰ ਤੇ ਸਾਰੇ ਆਲੇ ਦੁਆਲੇ ਦੇ ਹਾਲਾਤ ਬਦਲ ਰਹੇ ਹਨ ਇਸ ਦੌਰਾਨ ਅਗਰ ਅਸੀਂ ਆਪਣੀ ਆਉਣ ਵਾਲੀ ਪੀੜੀ ਬੱਚਿਆਂ ਵਾਸਤੇ ਕੁਝ ਨਾ ਕਰ ਸਕੇ ਜਾਂ ਆਪਣੇ ਬੱਚਿਆਂ ਨੂੰ ਇਸ ਸਮੇਂ ਦੇ ਦੌਰਾਨ ਅੱਗੇ ਨਾ ਲਿਆ ਸਕੇ ਤਾਂ ਇਹ ਵਿੱਥਾਂ ਬਹੁਤ ਜਿਆਦਾ ਪੈ ਜਾਣਗੀਆਂ । ਅਤੇ ਆਉਣ ਵਾਲੀਆਂ ਪੀੜੀਆਂ ਸਾਨੂੰ ਕੋਸਣਗੀਆਂ , ਇਸ ਲਈ ਆਓ ਇਕ ਦੂਜੇ ਦੀਆਂ ਬਾਹਾਂ ਬਣੋ ਅਗਰ ਕੋਈ ਪੰਜਾਬੀ ਭਰਾ ਵੀਰ ਬੱਚਾ ਇਸ ਕਾਰਜ ਵਾਸਤੇ ਸਿਆਸਤ ਵਿੱਚ ਅੱਗੇ ਵਧਦਾ ਹੈ ਤਾਂ ਉਸਦਾ ਸਹਿਯੋਗ ਦਿੱਤਾ ਜਾਵੇ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।








