ਡਿਊਸਬਰਗ ( ਜਰਮਨੀ ) ਬੱਚਿਆਂ ਨੂੰ ਸਿੱੱਖੀ ਨਾਲ ਜੋੜਨ ਲਈ ਅਤੇ ਗੁਣਾਂ ਨਾਲ ਸਾਂਝ ਪਾਉਣ ਲਈ ਸਿੱਖ ਸੰਦੇਸਾ ਜਰਮਨੀ ਅਤੇ ਗੁਰੂ ਗ੍ਰੰਥ ਸਾਹਿਬ ਗੁਰਮਤਿ ਅਕੈਡਮੀ ਜਰਮਨੀ ਵਲੋਂ ਗੁਰਦੁਆਰਾ ਗੁਰੂ ਰਾਮਦਾਸ ਜੀ ਮਾਰਕਸਲੋਹ ਡਿਊਸਬਰਗ ਵਿਖੇ ਬੱਚਿਆਂ ਅਤੇ ਵੱੱਡਿਆਂ ਦਾ ਗੁਰਮਤਿ ਕੈਂਪ ਲਗਾਇਆ ਗਿਆ ਸੀ । ਗੁਰਮਤਿ ਕੈਂਪ ਵਿੱਚ ਬੱਚਿਆਂ ਨੂੰ ਗੁਰਮਤਿ, ਪੰਜਾਬੀ ਅਤੇ ਇਤਿਹਾਸ ਦੀ ਭਰਭੂਰ ਜਾਣਕਾਰੀ ਦਿੱਤੀ ਗਈ। ਸਾਕਾ ਸਰਸਾ,ਸਾਕਾ ਚਮਕੌਰ ਅਤੇ ਸਾਕਾ ਸਰਹਿੰਦ ਦੇ ਇਤਿਹਾਸ ਦੀ ਗੁਰਮਤਿ ਪ੍ਰੀਖਿਆਂ ਲਈ ਗਈ।ਗੁਰਮਤਿ ਦੀ ਪੀ੍ਖਿਆ ਵਿੱਚ ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਆਏ ਸਾਰਿਆ ਬੱੱਚਿਆਂ ਅਤੇ ਵੱਡਿਆਂ ਨੂੰ ਇਨਾਮਾਂ ਨਾਲ ਸਨਮਾਨਿਤ ਕੀਤਾ ਗਿਆ।ਇਨਾਮ ਵੰਡਣ ਦੀ ਸੇਵਾਂ ਭਾਈ ਬਲਦੇਵ ਸਿੰਘ ਜੀ ਨੇ ਨਿਭਾਈ । ਉਮਰ ਦੇ ਮੁਤਾਬਕ ਤਿੰਨ ਗਰੁਪਾਂ ਵਿੱਚ ਪ੍ਰੀਖਿਆ ਲਈ ਗਈ ਸੀ । ਪਹਿਲੇ ਗਰੁਪ ਦਾ ਨਤੀਜਾ 7 ਤੋਂ 13 ਸਾਲ ਵਿੱੱਚੋ ਪਹਿਲਾ ਸਥਾਨ ਹਾਸਲ ਕੀਤਾ ਜਸਵੀਰ ਸਿੰਘ ਪਾਹਲ,ਸਪੁੱਤਰ ਵੀਕਲ ਪਾਹਲ, ਅਤੇ ਗੁਰਮੰਨਤ ਕੌਰ ਸਪੁੱਤਰੀ ਸਤਿਨਾਮ ਸਿੰਘ। ਦੂਜਾ ਸਥਾਨ ਹਾਸਲ ਕਰਨ ਵਾਲਾ ਬੱਚਾ ਲਵਪ੍ਰੀਤ ਸਿੰਘ ਸਪੁੱਤਰ ਬਲਵਿੰਦਰ ਸਿੰਘ ਅਤੇ ਤੀਜਾ ਸਥਾਨ ਹਾਸਲ ਕੀਤਾ ਅਨੂਪ ਸਿੰਘ ਸਪੱੁਤਰ ਮੇਜਰ ਸਿੰਘ।
ਦਿਲਸ਼ਾਨ ਸਿੰਘ, ਗੁਰਸਿਮਰਨ ਕੌਰ, ਅਤੇ ਨਮਨਪ੍ਰੀਤ ਸਿੰਘ। ਦੂਜਾ ਗਰੁਪ 14 ਤੋਂ 21 ਸਾਲ ਵਿਚੋ ਪਹਿਲਾ ਸਥਾਨ ਪ੍ਰਾਪਤ ਕਰਨ ਵਾਲੇ 8 ਬੱਚੇ ਹਨ। ਗੁਰਸਿਫਤ ਕੌਰ ਅਲਗ ਸਪੁੱਤਰੀ ਹਰਪਾਲ ਸਿੰਘ ਅਲਗ, ਸ਼ਰਨਜੀਤ ਸਿੰਘ ਸਪੁੱਤਰ ਬਲਵਿੰਦਰ ਸਿੰਘ, ਹਰਮਨਪ੍ਰੀਤ ਸਿੰਘ ਸਪੁੱਤਰ ਹਰਜਿੰਦਰ ਸਿੰਘ, ਹਰਮੀਨ ਕੌਰ ਸਪੁੱਤਰੀ ਸੁਖਵਿੰਦਰ ਸਿੰਘ, ਅਰਸ਼ਪ੍ਰੀਤ ਕੌਰ ਸਪੁੱਤਰੀ ਸੁਖਵਿੰਦਰ ਸਿੰਘ, ਗੁਰਮਨਪ੍ਰੀਤ ਕੌਰ ਸਪੁੱਤਰੀ ਹਰਕੀਰਤ ਸਿੰਘ। ਅਰਸ਼ਪ੍ਰੀਤ ਕੌਰ,ਸਪੁਤਰੀ ਸੁਖਵਿੰਦਰ ਕੌਰ,ਹਰਮਨ ਸਿੰਘ ਸਪੁੁੱਤਰ ਸੁਖਵਿੰਦਰ ਸਿੰਘ, ਜਸੀਕਾ ਪੋਹਲ ਸਪੁਤਰੀ ਨੀਕਲ ਪੋਹਲ ਦੂਜਾ ਸਥਾਨ ਪ੍ਰਾਪਤ ਕੀਤਾ, ਏਕਮਪ੍ਰੀਤ ਕੌਰ ਸਪੁੱਤਰੀ ਹਰਜਿੰਦਰ ਸਿੰਘ, ਸਹਿਜਪਾਲ ਸਿੰਘ ਸਪੁਤਰ ਹਰਕੀਰਤ ਸਿੰਘ ਤੀਜਾ ਸਥਾਨ ਹਾਸਲ ਕੀਤਾ ਜਸਮੀਨ ਪਾਹਲ ਸਪੁੱਤਰ ਨੀਕਲ ਪਾਹਲ, ਗੁਰਸ਼ਾਨ ਸਿੰਘ ਸੁਖਵਿੰਦਰ ਸਿੰਘ, ਗੁਰਪ੍ਰੀਤ ਕੌਰ ਸਪੁਤਰੀ ਸਤਨਾਮ ਸਿੰਘ, ਗੁਰਦਿਤ ਸਿੰਘ ਸਪੱੱੁਤਰ ਰਾਜਵੰਤ ਸਿੰਘ, ਗੁਰਪ੍ਰੀਤ ਕੌਰ ਸਪੱੁਤਰੀ ਰਾਜਵੰਤ ਸਿੰਘ ਤੀਜਾ ਗਰੁਪ ਵੱਡਿਆਂ ਦਾ ਪਹਿਲਾ ਸਥਾਨ ਅਮਨਦੀਪ ਕੌਰ, ਪ੍ਰਮਜੀਤ ਕੌਰ, ਅਵੀਨਾਸ਼ ਕੌਰ, ਗੁਰਵਿੰਦਰ ਸਿੰਘ, ਰਾਵਿੰਦਰ ਕੌਰ, ਪ੍ਰਮਿੰਦਰ ਕੌਰ ਅਧਿਆਪਕ ਦੂਜਾ ਸਥਾਨ ਪ੍ਰਾਪਤ ਕੀਤਾ, ਦਲਜੀਤ ਕੌਰ, ਸ਼ਰਨਜੀਤ ਕੌਰ, ਅਮਨਪ੍ਰੀਤ ਕੌਰ, ਤੀਜਾਂ ਸਥਾਨ ਪ੍ਰਾਪਤ ਕਰਨ ਵਾਲੇ ਅਮਨਦੀਪ ਕੌਰ, ਹਰਕੀਰਤ ਸਿੰਘ ਰਾਜਵਿੰਦਰ ਕੌਰ। ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਆਈਆਂ ਸਭ ਸੰਗਤਾ ਦਾ ਪ੍ਰਧਾਨ ਮਨਜੀਤ ਸਿੰਘ ਵਲੋਂ ਧੰਨਵਾਦ ਕੀਤਾ ਗਿਆ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।