Home » ਕੈਨੇਡਾ » ਬ੍ਰੈਂਪਟਨ ਵਿੱਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦੇ ਕਾਫਲੇ ਅੱਗੇ ਖਾਲਿਸਤਾਨ ਸਮਰਥਕਾਂ ਦਾ ਪ੍ਰਦਰਸ਼ਨ 👉 30 ਮਈ ਨੂੰ ਵੈਨਕੁਵਰ ਅਤੇ 31 ਮਈ ਨੂੰ ਟੋਰਾਂਟੋ ਵਿਖ਼ੇ ਹੋਣਗੇ ਭਾਰੀ ਰੋਸ ਪ੍ਰਦਰਸ਼ਨ: ਭਾਈ ਰੰਧਾਵਾ

ਬ੍ਰੈਂਪਟਨ ਵਿੱਚ ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦੇ ਕਾਫਲੇ ਅੱਗੇ ਖਾਲਿਸਤਾਨ ਸਮਰਥਕਾਂ ਦਾ ਪ੍ਰਦਰਸ਼ਨ 👉 30 ਮਈ ਨੂੰ ਵੈਨਕੁਵਰ ਅਤੇ 31 ਮਈ ਨੂੰ ਟੋਰਾਂਟੋ ਵਿਖ਼ੇ ਹੋਣਗੇ ਭਾਰੀ ਰੋਸ ਪ੍ਰਦਰਸ਼ਨ: ਭਾਈ ਰੰਧਾਵਾ

SHARE ARTICLE

32 Views

ਕੈਨੇਡਾ 28 ਮਈ (ਮਨਪ੍ਰੀਤ ਸਿੰਘ ਖਾਲਸਾ):- ਭਾਰਤੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਦੇ ਕਾਫਲੇ ਨੂੰ ਬ੍ਰਮਪਟਨ ਵਿੱਚ ਖਾਲਿਸਤਾਨ ਰੈਫਰੈਂਡਮ ਸਮਰਥਕਾਂ ਵੱਲੋਂ ਰੋਕਣ ਅਤੇ ਭਾਰਤੀ ਤਿਰੰਗੇ ਦੀ ਬੇਹੁਰਮਤੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਭਾਰਤ ਦੇ ਵਪਾਰ ਮੰਤਰੀ ਪਿਯੂਸ਼ ਗੋਇਲ ਦੀ ਅਗਵਾਈ ਹੇਠ ਵਪਾਰਕ ਡੈਲੀਗੇਸ਼ਨ ਦੇ ਸਮਾਗਮ ਤੋਂ ਬਾਅਦ ਪਟਨਾਇਕ ਕਨਵੈਂਸ਼ਨ ਸੈਂਟਰ ਤੋਂ ਰਵਾਨਾ ਹੋ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਐਸਐਫਜੇ ਅਤੇ ਖਾਲਿਸਤਾਨ ਰੈਫਰੈਂਡਮ ਨਾਲ ਜੁੜੇ ਕਾਰਕੁਨਾਂ ਨੇ ਪੁਲਿਸ ਘੇਰਾ ਤੋੜ ਕੇ ਕਾਫਲੇ ਦੇ ਨੇੜੇ ਪਹੁੰਚ ਕੇ ਨਾਅਰੇਬਾਜ਼ੀ ਕੀਤੀ। ਪ੍ਰਦਰਸ਼ਨਕਾਰੀਆਂ ਦੀ ਅਗਵਾਈ ਇੰਦਰਜੀਤ ਸਿੰਘ ਗੋਸਲ ਕਰ ਰਹੇ ਸਨ। ਇਸ ਦੌਰਾਨ ਭਾਰਤੀ ਤਿਰੰਗਾ ਫਾੜਿਆ ਗਿਆ ਅਤੇ “ਇੰਡੀਅਨ ਟੇਰ੍ਰੋਰੀਸਟਸ ਗੋ ਬੈਕ ” ਵਰਗੇ ਨਾਅਰੇ ਲਗਾਏ ਗਏ। ਗੋਸਲ ਨੇ ਦਾਅਵਾ ਕੀਤਾ ਕਿ ਉਨ੍ਹਾਂ ਨੇ ਦਿਨੇਸ਼ ਪਟਨਾਇਕ ਦੇ ਸਾਹਮਣੇ ਤਿਰੰਗਾ ਫਾੜ ਕੇ ਕੈਨੇਡਾ ਦੀ ਸੰਪ੍ਰਭੂਤਾ ਨੂੰ ਚੁਣੌਤੀ ਦੇਣ ਦੇ ਮਾਮਲੇ ’ਤੇ ਵਿਰੋਧ ਦਰਜ ਕਰਵਾਇਆ। ਉਨ੍ਹਾਂ ਇਹ ਵੀ ਕਿਹਾ ਕਿ ਉਨ੍ਹਾਂ ਦੀ ਜਾਨ ਨੂੰ ਖਤਰੇ ਦੇ ਚਲਦੇ ਉਨ੍ਹਾਂ ਨੂੰ ਆਰਸੀਐਮਪੀ ਵੱਲੋਂ ਸੁਰੱਖਿਆ ਪ੍ਰਦਾਨ ਕੀਤੀ ਗਈ ਹੈ ਕਿਉਕਿ ਮੇਰੇ ਕਤਲ ਲਈ ਪੰਜਾਹ ਹਜਾਰ ਕੈਨੇਡੀਅਨ ਡਾਲਰ ਦੀ ਫਿਰੋਤੀ ਤਹਿ ਕੀਤੀ ਗਈ ਹੈ । ਪ੍ਰਦਰਸ਼ਨ ਦੌਰਾਨ “ਹੂ ਕਿਲਡ ਸ਼ਹੀਦ ਨਿੱਜਰ ?” ਅਤੇ “ਇੰਡੀਅਨ ਇਨਵੋਏ ਦਿਨੇਸ਼ ਪਟਨਾਇਕ ਗੋ ਬੈਕ ” ਵਰਗੇ ਨਾਅਰੇ ਵੀ ਲਗੇ। ਇਸ ਮਾਮਲੇ ’ਤੇ ਕੈਨੇਡੀਅਨ ਸਿੱਖਾਂ ਨੇ ਕਿਹਾ ਕਿ ਜੇ ਦਿਨੇਸ਼ ਪਟਨਾਇਕ ਨੂੰ ਆਰਸੀਐਮਪੀ ਅਤੇ ਸੀਐਸਆਈਐਸ ’ਤੇ ਭਰੋਸਾ ਨਹੀਂ ਤਾਂ ਉਹ ਸੁਰੱਖਿਆ ਦੇ ਘੇਰੇ ਤੋਂ ਬਾਹਰ ਆ ਕੇ ਕੈਨੇਡੀਅਨ ਲੋਕਾਂ ਦੇ ਸਵਾਲਾਂ ਦਾ ਸਾਹਮਣਾ ਕਰਨ। ਘਟਨਾ ਤੋਂ ਬਾਅਦ ਕੈਨੇਡਾ ਵਿੱਚ ਭਾਰਤ-ਕੈਨੇਡਾ ਸੰਬੰਧਾਂ ਅਤੇ ਖਾਲਿਸਤਾਨ ਹਮਾਇਤੀ ਗਤੀਵਿਧੀਆਂ ਨੂੰ ਲੈ ਕੇ ਚਰਚਾ ਹੋਰ ਤੇਜ਼ ਹੋ ਗਈ ਹੈ। ਭਾਈ ਨਰਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ 30 ਮਈ ਨੂੰ ਭਾਰਤੀ ਅੰਬੈਸੀ ਵੈਨਕੁਵਰ ਵਿਖ਼ੇ ਆਰਸੀਐਮਪੀ, ਸੀਐਸਆਈਐਸ ਦੇ ਨਾਲ ਕੈਨੇਡੀਅਨ ਮੀਡੀਆ ਦੇ ਹਕ਼ ਵਿਚ ਅਤੇ 31 ਮਈ ਨੂੰ ਨਵੰਬਰ 1984 ਵਿਚ ਫਿਲਮਕਾਰ ਅਮਿਤਾਭ ਬੱਚਨ ਵਲੋਂ ਸਿੱਖ ਕਤਲੇਆਮ ਨੂੰ ਭੜਕਾਉਂਣ ਲਈ ਖੂਨ ਕਾ ਬਦਲਾ ਖੂਨ ਦੇ ਲਗਾਏ ਗਏ ਨਾਹਰਿਆ ਨੂੰ ਕਾਨੂੰਨੀ ਕੱਠਘਰੇ ਹੇਠ ਲਿਆਉਣ ਲਈ ਟੋਰਾਂਟੋ ਵਿਖ਼ੇ ਭਾਰੀ ਰੋਸ ਪ੍ਰਦਰਸ਼ਨ ਹੋਣਗੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼੍ਰੋਮਣੀ ਕਮੇਟੀ ਨੇ ਚੰਡੀਗੜ੍ਹ ਸਥਿਤ ਉਪ ਦਫ਼ਤਰ ਵਿਖੇ ਜਾਂਚ ਟੀਮ ਨੂੰ ਚੌਥੀ ਵਾਰ ਸੌਂਪਿਆਂ ਰਿਕਾਰਡ 👉 ਜਾਂਚ ਟੀਮ ਵੱਲੋਂ ਕੋਰਟ ਵਿਚ ਹਲਫ਼ਨਾਮਾ ਦਾਖ਼ਲ ਕਰਕੇ ਸ਼੍ਰੋਮਣੀ ਕਮੇਟੀ ਵੱਲੋਂ ਸਹਿਯੋਗ ਨਾ ਕਰਨ ਬਾਰੇ ਕਹਿਣਾ ਸਰਾਸਰ ਝੂਠ- ਐਡਵੋਕੇਟ ਧਾਮੀ