Home » ਨਵੀਂ ਦਿੱਲੀ » ਸਾਦਗੀ ਤੋਂ ਦਿਖਾਵੇ ਤੱਕ: ਕਿਵੇਂ ਬਦਲ ਰਿਹਾ ਹੈ ਸ਼ਹੀਦੀ ਦਿਹਾੜੇ ਦਾ ਸਰੂਪ: ਭਾਈ ਸਰਬਜੀਤ ਸਿੰਘ ਪਟਨਾ ਸਾਹਿਬ 👉 ਸ਼ਹੀਦੀ ਦਿਹਾੜਾ ਜਾਂ ਮੇਲਾ..? ਛਬੀਲਾਂ ਅਤੇ ਲੰਗਰਾਂ ਦੇ ਬਦਲਦੇ ਰੂਪ ‘ਤੇ ਉੱਠੇ ਸਵਾਲ 👉 “ਤੇਰਾ ਕੀਆ ਮੀਠਾ ਲਾਗੈ” ਦੇ ਸੰਦੇਸ਼ ਤੋਂ ਦੂਰ ਹੁੰਦੀ ਸ਼ਹੀਦੀ ਦਿਹਾੜੇ ਦੀ ਪਰੰਪਰਾ

ਸਾਦਗੀ ਤੋਂ ਦਿਖਾਵੇ ਤੱਕ: ਕਿਵੇਂ ਬਦਲ ਰਿਹਾ ਹੈ ਸ਼ਹੀਦੀ ਦਿਹਾੜੇ ਦਾ ਸਰੂਪ: ਭਾਈ ਸਰਬਜੀਤ ਸਿੰਘ ਪਟਨਾ ਸਾਹਿਬ 👉 ਸ਼ਹੀਦੀ ਦਿਹਾੜਾ ਜਾਂ ਮੇਲਾ..? ਛਬੀਲਾਂ ਅਤੇ ਲੰਗਰਾਂ ਦੇ ਬਦਲਦੇ ਰੂਪ ‘ਤੇ ਉੱਠੇ ਸਵਾਲ 👉 “ਤੇਰਾ ਕੀਆ ਮੀਠਾ ਲਾਗੈ” ਦੇ ਸੰਦੇਸ਼ ਤੋਂ ਦੂਰ ਹੁੰਦੀ ਸ਼ਹੀਦੀ ਦਿਹਾੜੇ ਦੀ ਪਰੰਪਰਾ

SHARE ARTICLE

62 Views

ਨਵੀਂ ਦਿੱਲੀ 8 ਮਈ (ਮਨਪ੍ਰੀਤ ਸਿੰਘ ਖਾਲਸਾ):- ਜੇਠ ਦੀ ਤਪਦੀ ਗਰਮੀ ਵਿੱਚ ਹਰ ਸਾਲ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਪੰਜਾਬ ਸਮੇਤ ਦੇਸ਼-ਵਿਦੇਸ਼ ਵਿੱਚ ਠੰਢੇ-ਮਿੱਠੇ ਜਲ ਦੀਆਂ ਛਬੀਲਾਂ ਅਤੇ ਲੰਗਰ ਲਗਾਏ ਜਾਂਦੇ ਹਨ। ਇਹ ਪ੍ਰੰਪਰਾ ਗੁਰੂ ਸਾਹਿਬ ਦੀ ਲਾਸਾਨੀ ਸ਼ਹਾਦਤ ਅਤੇ “ਤੇਰਾ ਕੀਆ ਮੀਠਾ ਲਾਗੈ” ਦੇ ਉੱਚੇ ਆਤਮਕ ਸੰਦੇਸ਼ ਨੂੰ ਯਾਦ ਕਰਨ ਲਈ ਸ਼ੁਰੂ ਹੋਈ ਸੀ। ਇੰਨ੍ਹਾ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਪੰਥ ਪ੍ਰਸਿੱਧ ਰਾਗੀ ਭਾਈ ਸਰਬਜੀਤ ਸਿੰਘ ਪਟਨਾ ਸਾਹਿਬ ਵਾਲਿਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਸਿੱਖ ਇਤਿਹਾਸ ਅਨੁਸਾਰ ਗੁਰੂ ਅਰਜਨ ਦੇਵ ਜੀ ਨੇ ਜੇਠ ਮਹੀਨੇ ਦੀ ਭਿਆਨਕ ਗਰਮੀ ਵਿੱਚ ਤੱਤੀ ਤਵੀ ‘ਤੇ ਬੈਠ ਕੇ ਵੱਖ-ਵੱਖ ਕਿਸਮ ਦੇ ਤਸੀਹੇ ਨੂੰ ਸਹਾਰਦੇ ਹੋਏ ਸ਼ਾਂਤੀ ਅਤੇ ਸਮਰਪਣ ਨਾਲ ਸ਼ਹਾਦਤ ਦਿੱਤੀ ਸੀ। ਇਹ ਸਿੱਖ ਇਤਿਹਾਸ ਦੀ ਪਹਿਲੀ ਮਹਾਨ ਸ਼ਹਾਦਤ ਮੰਨੀ ਜਾਂਦੀ ਹੈ, ਜਿਸ ਨੇ ਸਿੱਖ ਕੌਮ ਨੂੰ ਜ਼ੁਲਮ ਵਿਰੁੱਧ ਡਟਣ ਅਤੇ ਸੱਚ ਦੇ ਰਾਹ ‘ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਇਸੇ ਕਾਰਨ ਸ਼ਹੀਦੀ ਦਿਹਾੜੇ ਮੌਕੇ ਸੰਗਤਾਂ ਵੱਲੋਂ ਛਬੀਲਾਂ ਲਗਾ ਕੇ ਰਾਹਗੀਰਾਂ ਨੂੰ ਠੰਢਾ ਜਲ ਪਿਲਾਇਆ ਜਾਂਦਾ ਹੈ। ਇਹ ਸੇਵਾ ਕੇਵਲ ਪਾਣੀ ਵੰਡਣ ਤੱਕ ਸੀਮਿਤ ਨਹੀਂ, ਸਗੋਂ ਮਨੁੱਖਤਾ ਦੀ ਨਿਸ਼ਕਾਮ ਸੇਵਾ, ਨਿਮਰਤਾ ਅਤੇ ਚੜ੍ਹਦੀ ਕਲਾ ਦਾ ਪ੍ਰਤੀਕ ਮੰਨੀ ਜਾਂਦੀ ਹੈ। ਪ੍ਰੰਤੂ ਸਮੇਂ ਦੇ ਨਾਲ ਇਸ ਪਰੰਪਰਾ ਦਾ ਰੂਪ ਕਾਫ਼ੀ ਬਦਲਦਾ ਨਜ਼ਰ ਆ ਰਿਹਾ ਹੈ। ਕਈ ਥਾਵਾਂ ‘ਤੇ ਸਾਦਗੀ ਅਤੇ ਸਿਮਰਨ ਦੀ ਥਾਂ ਦਿਖਾਵਾ ਅਤੇ ਆਡੰਬਰ ਵਧਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਸ਼ਹੀਦੀ ਦਿਹਾੜੇ ਮੌਕੇ ਸਮੋਸੇ, ਚਾਉਂਮੀਨ, ਫਾਸਟ ਫੂਡ, ਮੈਂਗੋ ਸ਼ੇਕ, ਕੋਲਡ ਡਰਿੰਕ, ਆਈਸਕ੍ਰੀਮ ਅਤੇ ਮਹਿੰਗੇ ਵਿਸ਼ੇਸ਼ ਪਕਵਾਨਾਂ ਦੇ ਲੰਗਰ ਲਗਾਉਣ ਦਾ ਰੁਝਾਨ ਤੇਜ਼ੀ ਨਾਲ ਵਧਿਆ ਹੈ, ਜਦਕਿ ਸ਼ਹੀਦੀ ਦਿਹਾੜਾ ਵੈਰਾਗ, ਗੁਰਬਾਣੀ ਕੀਰਤਨ, ਸਿਮਰਨ ਅਤੇ ਗੁਰੂ ਸਾਹਿਬ ਦੀ ਕੁਰਬਾਨੀ ਨੂੰ ਯਾਦ ਕਰਨ ਦਾ ਦਿਨ ਹੈ, ਨਾ ਕਿ ਖਾਣ-ਪੀਣ ਦੇ ਜਸ਼ਨ ਮਨਾਉਣ ਦਾ। ਵੱਡੇ ਪੱਧਰ ‘ਤੇ ਲੱਗਦੇ ਲੰਗਰਾਂ ਕਾਰਨ ਕਈ ਵਾਰ ਟ੍ਰੈਫਿਕ ਜਾਮ, ਗੰਦਗੀ ਅਤੇ ਪ੍ਰਬੰਧਕੀ ਸਮੱਸਿਆਵਾਂ ਵੀ ਪੈਦਾ ਹੋ ਜਾਂਦੀਆਂ ਹਨ, ਜੋ ਇਸ ਪਵਿੱਤਰ ਦਿਹਾੜੇ ਦੀ ਗੰਭੀਰਤਾ ਨਾਲ ਮੇਲ ਨਹੀਂ ਖਾਂਦੀਆਂ। ਉਨ੍ਹਾਂ ਦਸਿਆ ਸ਼ਹੀਦੀ ਦਿਹਾੜੇ ਵਰਗੇ ਗੰਭੀਰ ਅਤੇ ਸਤਿਕਾਰ ਵਾਲੇ ਦਿਨਾਂ ‘ਤੇ ਬਹੁਤ ਉੱਚੀ ਆਵਾਜ਼ ਵਾਲੇ ਡੀਜੇ ਲਗਾਉਣ ਦੇ ਨਾਲ ਜਿੱਥੇ ਸ਼ਹੀਦਾਂ ਦੀ ਕੁਰਬਾਨੀ ਦੀ ਗੰਭੀਰਤਾ ਅਤੇ ਆਦਰ ਘਟਦਾ ਹੈ ਓਥੇ ਗੁਰਬਾਣੀ, ਕੀਰਤਨ ਅਤੇ ਵਿਚਾਰ ਸੁਣਨ ਦੀ ਥਾਂ ਮਾਹੌਲ ਮੇਲੇ ਜਾਂ ਦਿਖਾਵੇ ਵਾਂਗ ਬਣ ਜਾਂਦਾ ਹੈ। ਜਦਕਿ ਛਬੀਲ ਦਾ ਅਸਲ ਮਕਸਦ ਗੁਰੂ ਸਾਹਿਬ ਦੇ ਉਸ ਸੰਦੇਸ਼ ਨੂੰ ਜੀਵਨ ਵਿੱਚ ਅਪਣਾਉਣਾ ਹੈ, ਜਿਸ ਵਿੱਚ ਹਰ ਹਾਲਤ ਵਿੱਚ ਅਕਾਲ ਪੁਰਖ ਦੇ ਭਾਣੇ ਨੂੰ ਮਿੱਠਾ ਕਰਕੇ ਮੰਨਣ ਅਤੇ ਮਨੁੱਖਤਾ ਦੀ ਨਿਸ਼ਕਾਮ ਸੇਵਾ ਕਰਨ ਦੀ ਪ੍ਰੇਰਣਾ ਦਿੱਤੀ ਗਈ ਹੈ। ਲੰਗਰ ਅਤੇ ਛੱਬੀਲ ਸੇਵਾ ਸਿੱਖ ਧਰਮ ਦੀ ਮਹਾਨ ਪਰੰਪਰਾ ਹੈ, ਜੋ ਬਰਾਬਰੀ ਅਤੇ ਸੇਵਾ ਦਾ ਪ੍ਰਤੀਕ ਹੈ। ਪਰ ਨਾਲ ਹੀ, ਜੇ ਕੌਮ ਆਪਣੀ ਜਵਾਨੀ ਨੂੰ ਪੜ੍ਹਾਈ, ਵਿਗਿਆਨ, ਪ੍ਰਸ਼ਾਸਨ, ਕਾਰੋਬਾਰ ਅਤੇ ਨੇਤ੍ਰਿਤਵ ਵਿੱਚ ਅੱਗੇ ਲਿਆਵੇਗੀ ਤਾਂ ਸਮਾਜ ਹੋਰ ਮਜ਼ਬੂਤ ਬਣੇਗਾ। ਇਸ ਨਾਲ ਸੇਵਾ ਵੀ ਰਹੇਗੀ, ਤੇ ਸਿੱਖਿਆ ਅਤੇ ਉੱਚੀ ਸੋਚ ਵੀ ਵਧੇਗੀ । ਕਿਉਕਿ ਸੇਵਾ ਦੇ ਨਾਲ ਸਿੱਖਿਆ ਵੀ ਜ਼ਰੂਰੀ ਹੈ, ਲੰਗਰ ਕੌਮ ਨੂੰ ਜੋੜਦਾ ਹੈ ਤੇ ਪੜ੍ਹਾਈ ਕੌਮ ਨੂੰ ਉੱਚਾਈਆਂ ਤੱਕ ਲੈ ਜਾਂਦੀ ਹੈ। ਉਨ੍ਹਾਂ ਕਿਹਾ ਸਿਰਫ਼ ਲੰਗਰਾਂ ਦੇ ਸੁਆਦ ਅਤੇ ਰਸਮਾਂ ਵਿੱਚ ਹੀ ਨਾ ਫਸ ਕੇ, ਸਾਨੂੰ ਆਪਣੀ ਨਵੀਂ ਪੀੜ੍ਹੀ ਦੀ ਸਿੱਖਿਆ, ਤਰੱਕੀ ਅਤੇ ਉੱਚ ਅਹੁਦਿਆਂ ਤੱਕ ਪਹੁੰਚ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ। ਸ਼ਹੀਦੀ ਦਿਹਾੜੇ ਦਾ ਮਕਸਦ ਸ਼ੋਰ ਨਹੀਂ, ਸਿਮਰਨ, ਸੇਵਾ, ਇਤਿਹਾਸ ਤੋਂ ਸਿੱਖਿਆ ਅਤੇ ਚੰਗੇ ਵਿਚਾਰਾਂ ਨੂੰ ਅਪਣਾਉਣਾ ਹੋਣਾ ਚਾਹੀਦਾ ਹੈ। ਇਸ ਲਈ ਅੱਜ ਲੋੜ ਇਸ ਗੱਲ ਦੀ ਹੈ ਕਿ ਸ਼ਹੀਦੀ ਦਿਹਾੜੇ ਦੀ ਰੂਹਾਨੀ ਅਤੇ ਇਤਿਹਾਸਕ ਮਹੱਤਤਾ ਨੂੰ ਸਮਝਦਿਆਂ ਸਾਦਗੀ, ਸੇਵਾ ਅਤੇ ਸਿਮਰਨ ਨਾਲ ਗੁਰੂ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਭੇਟ ਕੀਤੀ ਜਾਵੇ। ਕਿਉਕਿ ਸ਼ਹੀਦੀ ਦਿਹਾੜੇ ਸ਼ੋਰ ਨਾਲ ਨਹੀਂ, ਸਿਮਰਨ, ਸੇਵਾ ਅਤੇ ਸਤਿਕਾਰ ਨਾਲ ਮਨਾਏ ਜਾਣੇ ਚਾਹੀਦੇ ਹਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਜਰਮਨੀ ਦੀ ਧਰਤੀ ’ਤੇ ਪੰਜਾਬੀ ਧੀਆਂ ਦਾ ਮਾਣ: ਹਰਪ੍ਰੀਤ ਕੌਰ ਤੇ ਕੌਮਲਪ੍ਰੀਤ ਕੌਰ ‘Movers of Tomorrow Award’ ਲਈ ਨਾਮਜ਼ਦ ਜਰਮਨੀ ਦੇ ਬਿਹਤਰ ਭਵਿੱਖ ਲਈ ਯੋਗਦਾਨ ਪਾ ਰਹੀਆਂ ਦੋ ਪੰਜਾਬੀ ਨੌਜਵਾਨੀਆਂ ਨੂੰ ਮਿਲਿਆ ਵੱਡਾ ਸਨਮਾਨ — ਹੁਣ ਪੰਜਾਬੀ ਭਾਈਚਾਰੇ ਦੀ ਵਾਰੀ

ਅੱਜ 20 ਸਤੰਬਰ ਪਿੰਡ ਭੁੱਚਰ ਖੁਰਦ ਵਿੱਚ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ 2 ਅਕਤੂਬਰ ਨੂੰ ਮਨਾਈ ਜਾ ਰਹੀ ਸਾਲਾਨਾ ਬਰਸੀ ਸਮਾਗਮ ਸੰਬੰਧੀ ਤਿਆਰੀਆਂ ਦਾ ਜਾਇਜਾ ਲੈਂਦੇ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਭੁਪਿੰਦਰ ਸਿੰਘ ਭੁੱਚਰ, ਸੁਰਜੀਤ ਸਿੰਘ ਭੁੱਚਰ ਅਤੇ ਰਘੁਬੀਰ ਸਿੰਘ ਭੁੱਚਰ