Home » ਨਵੀਂ ਦਿੱਲੀ » ਜਲਾਵਤਨੀ ਕੱਟ ਰਹੇ ਭਾਈ ਕੁਲਦੀਪ ਸਿੰਘ (ਨਿਹੰਗ) ਦੇ ਪਿਤਾ ਸ.ਤੇਜਾ ਸਿੰਘ ਬੱਲ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ: ਬੱਬਰ ਖਾਲਸਾ ਜਰਮਨੀ 👉 ਭਾਈ ਰਘਵੀਰ ਸਿੰਘ ਨੇ ਭਾਈ ਫੌਜਾ ਸਿੰਘ ਨਾਲ 13 ਅਪ੍ਰੈਲ 1978 ਨੂੰ ਕੀਤੀ ਸੀ ਸ਼ਹਾਦਤ ਪ੍ਰਾਪਤ

ਜਲਾਵਤਨੀ ਕੱਟ ਰਹੇ ਭਾਈ ਕੁਲਦੀਪ ਸਿੰਘ (ਨਿਹੰਗ) ਦੇ ਪਿਤਾ ਸ.ਤੇਜਾ ਸਿੰਘ ਬੱਲ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ: ਬੱਬਰ ਖਾਲਸਾ ਜਰਮਨੀ 👉 ਭਾਈ ਰਘਵੀਰ ਸਿੰਘ ਨੇ ਭਾਈ ਫੌਜਾ ਸਿੰਘ ਨਾਲ 13 ਅਪ੍ਰੈਲ 1978 ਨੂੰ ਕੀਤੀ ਸੀ ਸ਼ਹਾਦਤ ਪ੍ਰਾਪਤ

SHARE ARTICLE

16 Views

ਨਵੀਂ ਦਿੱਲੀ 25 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ):- ਪਿਛਲੇ 36 ਸਾਲਾਂ ਤੋਂ ਜਲਾਵਤਨੀ ਕੱਟ ਰਹੇ, ਇਸ ਵੇਲੇ ਇੰਗਲੈਂਡ ਦੀ ਧਰਤੀ ਤੇ ਰਹਿ ਕੇ ਅਖੰਡ ਕੀਰਤਨੀ ਜਥਾ ਅਤੇ ਸਤਿਕਾਰ ਕਮੇਟੀ ਵਿੱਚ ਸੇਵਾਵਾਂ ਨਿਭਾ ਰਹੇ ਭਾਈ ਕੁਲਦੀਪ ਸਿੰਘ ਨੂੰ ਉਸ ਵੇਲੇ ਵੱਡਾ ਸਦਮਾਂ ਲੱਗਾ ਜਦੋਂ ਉਨ੍ਹਾਂ ਦੇ ਪਿਤਾ ਸ.ਤੇਜਾ ਸਿੰਘ ਪੰਜਾਬ ਦੀ ਧਰਤੀ ਤੇ ਆਪਣੇ ਸਵਾਸਾਂ ਦੀ ਪੂੰਜੀ ਸਮੇਟ ਕੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਆਪਣਿਆਂ ਦੇ ਤੁਰ ਜਾਣ ਤੇ, ਉਹਨਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਾਮਲ ਨਾ ਹੋ ਸਕਣ ਦਾ ਅਹਿਸਾਸ ਸ਼ਬਦਾਂ ਵਿਚ ਬਿਆਨ ਕਰਨ ਤੋਂ ਬਾਹਰ ਦੀ ਗੱਲ ਹੈ। ਇਸ ਰਾਹ ਦੇ ਪਾਂਧੀ ਹੀ ਇਹ ਮਹਿਸੂਸ ਕਰ ਸਕਦੇ ਹਨ। ਵਤਨ ਦੀ ਅਜ਼ਾਦੀ ਦੀ ਕੀਮਤ ਦਾ ਇਹ ਵੀ ਇੱਕ ਸਰਮਾਇਆ ਹੈ।ਜੋ ਅਜ਼ਾਦੀ ਘੁਲਾਟੀਆਂ ਨੂੰ ਉਤਾਰਨਾ ਪੈਂਦਾ ਹੈ। ਭਾਈ ਸਾਹਿਬ ਦੇ ਤਾਇਆ ਜੀ ਸ. ਰਘਵੀਰ ਸਿੰਘ 13 ਅਪ‌੍ਰੈਲ 1978 ਨੂੰ ਵਿਸਾਖੀ ਵੇਲੇ ਵਾਪਰੇ ਸਾਕੇ ਸਮੇਂ ਅਖੰਡ ਕੀਰਤਨੀ ਜਥੇ ਵਿੱਚ ਸੇਵਾ ਨਿਭਾਉਂਦਿਆਂ ਸ਼ਹੀਦ ਭਾਈ ਫੌਜਾ ਸਿੰਘ ਦੇ ਜਥੇ ਵਿੱਚ ਸ਼ਹਾਦਤ ਪ੍ਰਾਪਤ ਕਰ ਗਏ ਸਨ । ਭਾਈ ਕੁਲਦੀਪ ਸਿੰਘ ਨਿਹੰਗ ਨੇ ਲੱਗ ਭੱਗ ਪੰਦਰਾਂ ਸਾਲ ਸਾਡੇ ਨਾਲ ਜਰਮਨੀ ਵਿਖੇ ਵਿਚਰਦਿਆਂ ਹਰ ਪੰਥਕ ਖੇਤਰ ਵਿੱਚ ਆਪਣਾ ਯੋਗਦਾਨ ਪਾਇਆ।ਜੋ ਕੇ ਹੁਣ ਇੰਗਲੈਂਡ ਵਿਖੇ ਨਿਰੰਤਰ ਜਾਰੀ ਹੈ। ਅਸੀਂ ਬੱਬਰ ਖਾਲਸਾ ਵਲੋਂ ਜਥੇਦਾਰ ਰੇਸ਼ਮ ਸਿੰਘ ਬੱਬਰ, ਭਾਈ ਸਤਨਾਮ ਸਿੰਘ ਬੱਬਰ, ਭਾਈ ਬਿਧੀ ਸਿੰਘ ਬੱਬਰ, ਭਾਈ ਅਵਤਾਰ ਸਿੰਘ ਬੱਬਰ, ਭਾਈ ਹਰਜੋਤ ਸਿੰਘ ਬੱਬਰ, ਭਾਈ ਰਾਜਿੰਦਰ ਸਿੰਘ ਬੱਬਰ ਅਤੇ ਭਾਈ ਬਲਜਿੰਦਰ ਸਿੰਘ ਆਦਿ ਇਸ ਦੁੱਖ ਦੀ ਘੜੀ ਵਿੱਚ ਭਾਈ ਕੁਲਦੀਪ ਸਿੰਘ ਨਿਹੰਗ ਨਾਲ ਦੁੱਖ ਸਾਂਝਾ ਕਰਦਿਆਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਸ.ਤੇਜਾ ਸਿੰਘ ਹੋਰਾਂ ਦੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖਸ਼ਣ ਅਤੇ ਪ੍ਰੀਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ। ਇਹ ਵੀ ਅਰਦਾਸ ਹੈ ਕਿ ਵਾਹਿਗੁਰੂ ਕੌਮ ਨੂੰ ਆਪਣਾ ਅਜ਼ਾਦ ਘਰ ਖਾਲਿਸਤਾਨ ਬਖਸ਼ਣ ਤਾਂ ਕਿ ਕੋਈ ਵੀ ਆਪਣਿਆਂ ਦੀਆਂ ਖੁਸ਼ੀਆਂ ਗਮੀਆਂ ਵਿੱਚ ਸ਼ਾਮਿਲ ਹੋਣ ਤੋਂ ਬਾਂਝਾ ਨਾ ਰਹਿ ਸਕੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਜਲਾਵਤਨੀ ਕੱਟ ਰਹੇ ਭਾਈ ਕੁਲਦੀਪ ਸਿੰਘ (ਨਿਹੰਗ) ਦੇ ਪਿਤਾ ਸ.ਤੇਜਾ ਸਿੰਘ ਬੱਲ ਦੇ ਅਕਾਲ ਚਲਾਣੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ: ਬੱਬਰ ਖਾਲਸਾ ਜਰਮਨੀ 👉 ਭਾਈ ਰਘਵੀਰ ਸਿੰਘ ਨੇ ਭਾਈ ਫੌਜਾ ਸਿੰਘ ਨਾਲ 13 ਅਪ੍ਰੈਲ 1978 ਨੂੰ ਕੀਤੀ ਸੀ ਸ਼ਹਾਦਤ ਪ੍ਰਾਪਤ

ਅਖੰਡ ਕੀਰਤਨੀ ਜਥਾ ਵਿਸ਼ਵਵਿਆਪੀ 31 ਮੈਂਬਰੀ ਕਮੇਟੀ ਵਲੋਂ ਭਾਰਤ ਦੀ 11 ਮੈਂਬਰੀ ਕਮੇਟੀ ਭੰਗ ਕਰਕੇ ਨਵੀਂ 5 ਮੈਂਬਰੀ ਕਮੇਟੀ ਬਣਾਈ ਗਈ 👉 ਗੁਰਦੁਆਰਾ ਰਾਮਸਰ ਸਾਹਿਬ ਵਿਖ਼ੇ ਕੀਰਤਨ ਵਿਚ ਖੱਲਲ ਪਾਉਣ ਵਾਲਿਆਂ ਦੀ ਨਿਸ਼ਾਨਦੇਹੀ ਕਰਕੇ ਉਨਾਂ ਖਿਲਾਫ਼ ਕੀਤੀ ਜਾਏਗੀ ਲੋੜੀਂਦੀ ਕਾਰਵਾਈ 👉 ਪੰਜ ਪਿਆਰਿਆਂ ਵੱਲੋਂ ਨਿਸ਼ਕਾਮ ਕੀਰਤਨ ਕਰਨ ਦਾ ਹੁਕਮ ਅਖੰਡ ਕੀਰਤਨੀ ਜਥੇ ਦੇ ਕੀਰਤਨੀ ਸਿੰਘ ਸਿੰਘਣੀਆਂ ਉੱਤੇ ਰਹੇਗਾ ਲਾਗੂ