Home » ਮਾਝਾ » ਬ੍ਰਹਮਪੁਰਾ ਵੱਲੋ ਪਿੰਡ ਛਾਪੜੀ ਤੇ ਖ਼ਾਨ ਰਜ਼ਾਦਾ ਦੇ ਅਕਾਲੀ ਵਰਕਰਾਂ ਨਾਲ਼ ਕੀਤੀ ਗਈ ਵਰਕਰ ਮਿਲਣੀ

ਬ੍ਰਹਮਪੁਰਾ ਵੱਲੋ ਪਿੰਡ ਛਾਪੜੀ ਤੇ ਖ਼ਾਨ ਰਜ਼ਾਦਾ ਦੇ ਅਕਾਲੀ ਵਰਕਰਾਂ ਨਾਲ਼ ਕੀਤੀ ਗਈ ਵਰਕਰ ਮਿਲਣੀ

SHARE ARTICLE

5 Views

ਬ੍ਰਹਮਪੁਰਾ ਵੱਲੋ ਪਿੰਡ ਛਾਪੜੀ ਤੇ ਖ਼ਾਨ ਰਜ਼ਾਦਾ ਦੇ ਅਕਾਲੀ ਵਰਕਰਾਂ ਨਾਲ਼ ਕੀਤੀ ਗਈ ਵਰਕਰ ਮਿਲਣੀ

 

 

ਤਰਨਤਾਰਨ ਤੋਂ ਗੁਰਪ੍ਰੀਤ ਸਿੰਘ ਸੈਡੀ

ਵਿਧਾਨ ਸਭਾ ਹਲਕਾ ਸ਼੍ਰੀ ਖਡੂਰ ਸਾਹਿਬ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਵਰਕਰ ਮਿਲਣੀਆਂ ਦੇ ਪ੍ਰੋਗਰਾਮ ਤਹਿਤ ਹਲਕਾ ਇੰਚਾਰਜ ਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਵੱਲੋਂ ਪਿੰਡ ਖ਼ਾਨ ਰਜ਼ਾਦਾ ਅਤੇ ਛਾਪੜੀ ਸਾਹਿਬ ਦੇ ਸਮੂਹ ਅਕਾਲੀ ਵਰਕਰਾਂ ਨਾਲ਼ ਵਿਸ਼ੇਸ਼ ਮਿਲਣੀ ਕੀਤੀ ਗਈ।

 

ਇਸ ਮੌਕੇ ਬ੍ਰਹਮਪੁਰਾ ਨੇ ਅਕਾਲੀ ਦਲ ਦੇ ਪੁਰਾਣੇ ਅਤੇ ਟਕਸਾਲੀ ਆਗੂਆਂ ਨਾਲ਼ ਵਿਚਾਰ-ਵਟਾਂਦਰਾ ਕਰਦੇ ਹੋਏ ਪੰਜਾਬ ਦੇ ਮੌਜੂਦਾ ਹਾਲਾਤਾਂ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀਆਂ ਦੀ ਭਲਾਈ ਲਈ ਕੰਮ ਕੀਤਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਦੀ ਸਰਕਾਰ ਬਣਨ ‘ਤੇ ਹਲਕਾ ਖਡੂਰ ਸਾਹਿਬ ਵਿੱਚ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕਰਵਾਏ ਜਾਣਗੇ।

 

ਉਨ੍ਹਾਂ ਹੋਰ ਕਿਹਾ ਕਿ ਹਰ ਇੱਕ ਪਿੰਡ ਦੀਆਂ ਆਪਣੀਆਂ ਵੱਖ-ਵੱਖ ਮੰਗਾਂ ਹਨ, ਜਿਨ੍ਹਾਂ ਉੱਤੇ ਹੋਰ ਪਾਰਟੀਆਂ ਵੱਲੋਂ ਯਥੋਚਿਤ ਧਿਆਨ ਨਹੀਂ ਦਿੱਤਾ ਗਿਆ। ਪਰ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣ ‘ਤੇ ਇਨ੍ਹਾਂ ਸਾਰੀਆਂ ਮੰਗਾਂ ਨੂੰ ਪਹਿਲ ਦੇ ਅਧਾਰ ‘ਤੇ ਪੂਰਾ ਕੀਤਾ ਜਾਵੇਗਾ।

 

ਇਸ ਦੌਰਾਨ ਮੌਜੂਦ ਅਕਾਲੀ ਆਗੂਆਂ ਨੇ ਵੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਅਕਾਲੀ ਦਲ ਦੀ ਸਰਕਾਰ ਦੇ ਸਮੇਂ ਬ੍ਰਹਮਪੁਰਾ ਪਰਿਵਾਰ ਵੱਲੋਂ ਹਲਕਾ ਖਡੂਰ ਸਾਹਿਬ ਵਿੱਚ ਕਈ ਮਹੱਤਵਪੂਰਨ ਵਿਕਾਸ ਕਾਰਜ ਕਰਵਾਏ ਗਏ ਹਨ। ਉਨ੍ਹਾਂ ਵਿਸ਼ਵਾਸ ਜਤਾਇਆ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਰਵਿੰਦਰ ਸਿੰਘ ਬ੍ਰਹਮਪੁਰਾ ਨੂੰ ਪੂਰਾ ਸਮਰਥਨ ਦਿੱਤਾ ਜਾਵੇਗਾ ਅਤੇ ਉਨ੍ਹਾਂ ਦੀ ਜਿੱਤ ਨੂੰ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਬਲਾਕ ਸੰਮਤੀ ਮੈਂਬਰ ਸੁਰਿੰਦਰ ਸਿੰਘ ਸ਼ਿੰਦਾ,ਸਾਬਕਾ ਸਰਪੰਚ ਜਰਨੈਲ ਸਿੰਘ, ਜਥੇਦਾਰ ਮਨਜਿੰਦਰ ਸਿੰਘ ਮਿੰਟੂ,ਸਰਬਜੀਤ ਸਿੰਘ ਸੱਬਾ ਪ੍ਰਧਾਨ ਬੀ.ਸੀ ਵਿੰਗ ਛਾਪੜੀ ਸਾਹਿਬ,ਸਾਬਕਾ ਸੰਮਤੀ ਮੈਬਰ ਜਸਵੰਤ ਸਿੰਘ, ਯੂਥ ਆਗੂ ਹਰਦੀਪ ਸਿੰਘ ਕਾਕਾ ਬਾਠ,ਡਾਕਟਰ ਕਲਦੀਪ ਸਿੰਘ, ਮੈਂਬਰ ਪੰਚਾਇਤ ਦਵਿੰਦਰ ਸਿੰਘ ,ਮੈਂਬਰ ਪੰਚਾਇਤ ਗੁਰਵਿੰਦਰ ਸਿੰਘ, ਮੈਂਬਰ ਪੰਚਾਇਤ ਬਲਜਿੰਦਰ ਸਿੰਘ ਫ਼ੌਜੀ ,ਸਾਬਕਾ ਮੈਂਬਰ ਕੁਲਵੰਤ ਸਿੰਘ,ਸਾਬਕਾ ਮੈਂਬਰ ਜਸਵੰਤ ਸਿੰਘ, ਡਾਕਟਰ ਪਿਰਤਪਾਲ ਸਿੰਘ, ਨਿਸ਼ਾਨ ਸਿੰਘ ਯੂਥ ਆਗੂ, ਮਲਕੀਤ ਸਿੰਘ ਸਾਬਕਾ ਮੈਂਬਰ ਪੰਚਾਇਤ, ਪਿੰਦਰਪਾਲ ਸਿੰਘ, ਕਲਦੀਪ ਸਿੰਘ, ਨਿਰਮਲ ਸਿੰਘ, ਜਸਵੰਤ ਸਿੰਘ, ਸੰਤੋਖ ਸਿੰਘ ਬਾਠ, ਬਖਸੀਸ ਸਿੰਘ ਨੰਬਰਦਾਰ, ਜੋਧਬੀਰ ਸਿੰਘ ਜੋਧਾ ਖਾਨ, ਅਮਰਜੀਤ ਸਿੰਘ, ਗੁਰਭੇਜ ਸਿੰਘ ਬਾਜਵਾ, ਮਨਮੀਤ ਸਿੰਘ, ਕੁਲਵਿੰਦਰ ਸਿੰਘ ਕਿੰਦਾ, ਜਗਦੀਪ ਸਿੰਘ ਜੱਗੀ, ਸਰਬਜੀਤ ਸਿੰਘ, ਕਲਦੀਪ,ਮੱਘਰ,ਸੇਵਕ ਹਰਪਾਲ,ਬਿੰਦੀ, ਰਿੰਡਾ,ਤਰਸੇਮ ਸਿੰਘ,ਲਵ, ਸਮੂਹ ਅਕਾਲੀ ਆਗੂ ਛਾਪੜੀ ਸਾਹਿਬ,ਰੁਪਿੰਦਰ ਸਿੰਘ ਸੰਧੂ, ਨਿਰਮਲ ਸਿੰਘ ਬਾਜਵਾ, ਹਰਭਜਨ ਸਿੰਘ ਸ਼ਾਹ ਆਦਿ ਮੌਜੂਦ ਸਨ।

 

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News