Home » ਨਵੀਂ ਦਿੱਲੀ » ਵਾਸ਼ਿੰਗਟਨ ਦੇ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖ਼ੇ ਸ਼ਹੀਦ ਪਰਿਵਾਰਾਂ ਦਾ ਕੀਤਾ ਗਿਆ ਸਨਮਾਨ

ਵਾਸ਼ਿੰਗਟਨ ਦੇ ਗੁਰਦੁਆਰਾ ਸਿੰਘ ਸਭਾ ਰੈਂਟਨ ਵਿਖ਼ੇ ਸ਼ਹੀਦ ਪਰਿਵਾਰਾਂ ਦਾ ਕੀਤਾ ਗਿਆ ਸਨਮਾਨ

SHARE ARTICLE

6 Views

ਨਵੀਂ ਦਿੱਲੀ 23 ਮਾਰਚ (ਮਨਪ੍ਰੀਤ ਸਿੰਘ ਖਾਲਸਾ):- ਅਮਰੀਕਾ ਦੇ ਸਿਆਟਲ ਵਿਖ਼ੇ ਹੋਣ ਵਾਲੀਆਂ ਰੈਫਰੈਂਡਮ ਦੀਆਂ ਵੋਟਾਂ ਦੀ ਚੜ੍ਹਦੀ ਕਲਾ ਲਈ ਸ੍ਰੀ ਅਖੰਡ ਪਾਠ ਸਾਹਿਬ ਰੱਖੇ ਗਏ ਸਨ ਜਿਨ੍ਹਾਂ ਦੇ ਭੋਗ ਤੋਂ ਉਪਰੰਤ ਗੁਰਦੁਆਰਾ ਸਿੰਘ ਸਭਾ ਰੈਂਟਨ ਵਾਸ਼ਿੰਗਟਨ ਵਿਖੇ ਖੁੱਲੇ ਦੀਵਾਨ ਸਜੇ ਅਤੇ ਬੁਲਾਰਿਆਂ ਨੇ ਆਪਣੇ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ ਅਤੇ ਛੇ ਸ਼ਹੀਦ ਪਰਿਵਾਰਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਹਾਜਿਰ ਭਾਈ ਨਰਿੰਦਰ ਸਿੰਘ ਰੰਧਾਵਾ ਨੇ ਦਸਿਆ ਕਿ ਪੰਥ ਲਈ ਮਹਾਨ ਸੇਵਾ ਦੇ ਕਾਰਜ ਕਰਦੇ ਹੋਏ ਸ਼ਹੀਦ ਹੋਏ ਸ਼ਹੀਦ ਭਾਈ ਹਰਦੀਪ ਸਿੰਘ ਨਿੱਝਰ ਦੇ ਭਰਾਤਾ ਬਲਜਿੰਦਰ ਸਿੰਘ ਨਿਊਜ਼ੀਲੈਂਡ, ਸਹੀਦ ਭਾਈ ਹਰਪ੍ਰੀਤ ਸਿੰਘ ਰਾਣਾ ਪਿਤਾ ਕੁਲਦੀਪ ਸਿੰਘ ਨਿਊਯਾਰਕ, ਸ਼ਹੀਦ ਭਾਈ ਜਸਪਾਲ ਸਿੰਘ ਪੱਡਾ ਦੇ ਭਰਾਤਾ ਭਾਈ ਰਾਜਪਾਲ ਸਿੰਘ ਪੱਡਾ, ਸ਼ਹੀਦ ਭਾਈ ਹਜੂਰਾ ਸਿੰਘ ਦੇ ਭਰਾਤਾ ਸਾਬ ਸਿੰਘ, ਸ਼ਹੀਦ ਭਾਈ ਸੇਵਾ ਸਿੰਘ ਪੈਰੋਸ਼ਾਹ ਬਟਾਲਾ ਦੇ ਭਰਾਤਾ ਭਾਈ ਭਾਈ ਗਗਨਦੀਪ ਸਿੰਘ ਅਤੇ ਸ਼ਹੀਦ ਭਾਈ ਗੁਰਬਚਨ ਸਿੰਘ ਮਾਨੋਚਾਲ ਦੇ ਸਪੁੱਤਰ ਭਾਈ ਹਰਬਿੰਦਰ ਸਿੰਘ ਨੂੰ ਗੁਰਦੁਆਰਾ ਸਾਹਿਬ ਅਤੇ ਰੈਫਰੰਡਮ ਦੇ ਪ੍ਰਬੰਧਕਾਂ ਵਲੋਂ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ ਭਾਈ ਗੁਰਬਖਸ਼ੀਸ਼ ਸਿੰਘ ਸੰਧੂ, ਭਾਈ ਅਵਤਾਰ ਸਿੰਘ ਪਨੂੰ, ਭਾਈ ਸਰਬਜੀਤ ਸਿੰਘ ਸਾਬੀ ਅਤੇ ਕੈਨੇਡਾ ਤੋਂ ਭਾਈ ਨਰਿੰਦਰ ਸਿੰਘ ਰੰਧਾਵਾ ਹਾਜਿਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News