Home » ਮਾਝਾ » ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੀ ਮਹੀਨਾਵਾਰ ਹੋਈ ਮੀਟਿੰਗ “

ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੀ ਮਹੀਨਾਵਾਰ ਹੋਈ ਮੀਟਿੰਗ “

SHARE ARTICLE

11 Views

ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਦੀ ਮਹੀਨਾਵਾਰ ਹੋਈ ਮੀਟਿੰਗ ”

 

ਪੱਤਰਕਾਰ ਭਾਈਚਾਰੇ ਨੂੰ ਨਹੀਂ ਆਉਣ ਦਿੱਤੀ ਜਾਵੇਗੀ ਕੋਈ ਮੁਸ਼ਕਿਲ- ਸਵਿੰਦਰ ਬਲੇਹਰ

 

ਯੂਨੀਅਨ ਦੇ ਕਿਸੇ ਪੱਤਰਕਾਰ ਨੂੰ ਕੋਈ ਮੁਸ਼ਕਿਲ ਆਉਂਦੀ ਹੈ ਤਾਂ ਕਰ ਸਕਦਾ ਹੈ ਸਪੰਰਕ – ਚਾਨਣ ਸਿੰਘ ਸੰਧੂ

 

 

ਭਿੱਖੀਵਿੰਡ 18 ਮਾਰਚ ( ਸਵਿੰਦਰ ਬਲੇਹਰ ) ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਯੂਨੀਅਨ ਦੀ ਮਹੀਨਾਵਾਰ ਮੀਟਿੰਗ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਜਸਬੀਰ ਸਿੰਘ ਪੱਟੀ ਅਤੇ ਸੂਬਾ ਵਾਈਸ ਪ੍ਰਧਾਨ ਸਵਿੰਦਰ ਸਿੰਘ ਬਲੇਹਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਚਾਨਣ ਸਿੰਘ ਸੰਧੂ ਅਤੇ ਕਾਰਜਕਾਰੀ ਪ੍ਰਧਾਨ ਗੁਰਪਾਲ ਸਿੰਘ ਹੈਪੀ ਦਿੱਲੀ ਦੀ ਅਗਵਾਈ ਹੇਠ ਪਿੰਡ ਮਾੜੀਮੇਘਾ ਵਿਖੇ ਚਾਨਣ ਸਿੰਘ ਸੰਧੂ ਦੇ ਗ੍ਰਹਿ ਵਿਖੇ ਹੋਈ। ਜਿਸ ਵਿੱਚ ਪੱਤਰਕਾਰ ਭਾਈਚਾਰੇ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੀਨੀਅਰ ਮੀਤ ਪ੍ਰਧਾਨ ਸਰਬਜੀਤ ਸਿੰਘ ਛੀਨਾ ਅਤੇ ਬਲਾਕ ਝਬਾਲ ਦੇ ਪ੍ਰਧਾਨ ਮਨਜੀਤ ਸਿੰਘ ਰੰਧਾਵਾ ਨੇ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੜੀ ਖੁਸ਼ੀ ਹੁੰਦੀ ਹੈ ਜਦੋ ਮਹੀਨਾਵਾਰ ਮੀਟਿੰਗ ਵਿੱਚ ਸਾਰੇ ਪੱਤਰਕਾਰ ਵੀਰ ਸ਼ਾਮਿਲ ਹੋ ਕੇ ਆਪੋ ਆਪਣੇ ਵਿਚਾਰ ਰੱਖਦੇ ਹਨ ਅਤੇ ਹੋਰ ਪੱਤਰਕਾਰ ਵੀਰਾਂ ਨੂੰ ਯੂਨੀਅਨ ਵਿੱਚ ਸ਼ਾਮਲ ਹੋਣ ਲਈ ਪ੍ਰੇਰਿਤ ਕਰਦੇ ਹਨ । ਇਸ ਮੌਕੇ ਸੂਬਾ ਵਾਈਸ ਪ੍ਰਧਾਨ ਸਵਿੰਦਰ ਸਿੰਘ ਬਲੇਹਰ ਨੇ ਕਿਹਾ ਕਿ ਪੱਤਰਕਾਰਾ ਦੀਆਂ ਮੁਸ਼ਕਿਲਾਂ ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਬਹੁਤ ਜਲਦ ਹੀ ਸੂਬਾ ਪ੍ਰਧਾਨ ਜਸਬੀਰ ਸਿੰਘ ਪੱਟੀ ਨਾਲ ਮੁਲਾਕਾਤ ਕਰਕੇ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਇਸ ਮੌਕੇ ਬਲਾਕ ਪ੍ਰਧਾਨ ਪੱਟੀ ਹੈਪੀ ਸਭਰਾ ਅਤੇ ਬਲਾਕ ਪ੍ਰਧਾਨ ਅਮਰਕੋਟ ਗੁਰਕੀਰਤ ਸਿੰਘ ਨੇ ਕਿਹਾ ਕਿ ਆਜ਼ਾਦ ਪ੍ਰੈਸ ਕਲੱਬ ਭਿੱਖੀਵਿੰਡ ਯੂਨੀਅਨ ਵਿੱਚ ਜਿਹੜਾ ਵੀ ਪੱਤਰਕਾਰ ਵੀਰ ਸ਼ਾਮਿਲ ਹੋਣਾਂ ਚਾਹੁੰਦਾ ਹੈ ਤਾਂ ਉਹ ਯੂਨੀਅਨ ਦੇ ਕਿਸੇ ਵੀ ਪੱਤਰਕਾਰ ਨਾਲ ਸਪੰਰਕ ਕਰ ਸਕਦਾ ਹੈ ਅਤੇ ਉਸ ਦਾ ਯੂਨੀਅਨ ਵਿੱਚ ਆਉਣ ਤੇ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ। ਇਸ ਮੌਕੇ

ਸੰਦੀਪ ਕੁਮਾਰ ਉਪਲ ਸਮੇਤ ਹੋਰ ਪੱਤਰਕਾਰ ਵੀਰਾਂ ਨੇ ਵੀ ਮੀਟਿੰਗ ਵਿੱਚ ਆਪੋ ਆਪਣੇ ਸੁਝਾਅ ਰੱਖੇ। ਇਸ ਮੌਕੇ ਸਵਿੰਦਰ ਸਿੰਘ ਬਲੇਹਰ, ਚਾਨਣ ਸਿੰਘ ਸੰਧੂ, ਸਰਬਜੀਤ ਸਿੰਘ ਛੀਨਾ, ਜਗਤਾਰ ਸਿੰਘ ਖਾਲੜਾ,ਜੰਡ ਖਾਲੜਾ, ਸੰਦੀਪ ਕੁਮਾਰ ਉਪਲ, ਮਨਜੀਤ ਸਿੰਘ ਰੰਧਾਵਾ, ਗੁਰਪਾਲ ਸਿੰਘ ਹੈਪੀ ਦਿੱਲੀ,ਹੈਪੀ ਸਭਰਾ, ਕਪਿਲ ਗਿੱਲ, ਸੰਦੀਪ ਕੁਮਾਰ ਉਪਲ, ਗੁਰਕੀਰਤ ਸਿੰਘ ਅਮਰਕੋਟ, ਬਲਜਿੰਦਰ ਅਮਰਕੋਟ, ਦਲਜੀਤ ਸਿੰਘ ਚੱਢਾ, ਹਰਪ੍ਰੀਤ ਕੁਮਾਰ, ਜਗਰੂਪ ਸਿੰਘ ਝਬਾਲ, ਮਨਪ੍ਰੀਤ ਸਿੰਘ ਖਾਲੜਾ,ਸਾਜਨ ਖਾਲੜਾ, ਰਣਜੀਤ ਸਿੰਘ ਨਾਰਲੀ, ਰਣਜੀਤ ਸਿੰਘ ਮਾਹਲਾ ਪੱਟੀ, ਰਾਜੇਸ਼ ਸ਼ਰਮਾ ਖਾਲੜਾ, ਸੁਖਬੀਰ ਸਿੰਘ ਦਿਆਲਪੁਰਾ, ਸਤਨਾਮ ਸਿੰਘ ਚੀਮਾ,ਅਮਨ ਸ਼ਰਮਾ ਖਾਲੜਾ, ਗੁਰਦਰਸ਼ਨ ਸਿੰਘ ਪੱਟੀ, ਜਗਜੀਤ ਸਿੰਘ ਡੱਲ, ਰਣਜੀਤ ਕੁਮਾਰ ਬੱਬੂ, ਸੁਖਦੇਵ ਸਿੰਘ ਆਸਲ, ਨਰਿੰਦਰ ਸਿੰਘ ਪੀਟੀਸੀ, ਗੁਰਪ੍ਰੀਤ ਸਿੰਘ ਸੈਂਡੀ ਖਾਲੜਾ,ਵਿੱਕੀ ਮਹਿਤਾ,ਲਾਡਾ ਕੰਡਾਂ ਖੇਮਕਰਨ,ਦਾਰਾ ਸਿੰਘ ਡੱਲ, ਜਗਦੇਵ ਸਿੰਘ ਸਮਰਾ, ਮਨਜੀਤ ਸਿੰਘ ਪੱਟੀ, ਸੁਰਜੀਤ ਕੁਮਾਰ ਬੌਬੀ, ਗੁਰਬੀਰ ਗੰਡੀਵਿੰਡ,ਜਸਬੀਰ ਸਿੰਘ ਆਦਿ ਹਾਜ਼ਰ ਸਨ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News