Home » ਪੰਜਾਬ » ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਵਿਖੇ ਪੈਸਿਆਂ ਦਾ ਖਜਾਨਾ ਵੰਡਣ ਦਾ ਮਾਮਲਾ।

ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਸ੍ਰੀ ਅੰਮ੍ਰਿਤਸਰ ਵਿਖੇ ਪੈਸਿਆਂ ਦਾ ਖਜਾਨਾ ਵੰਡਣ ਦਾ ਮਾਮਲਾ।

SHARE ARTICLE

36 Views

ਅੰਮ੍ਰਿਤਸਰ 4 ਫਰਵਰੀ (ਖਿੜਿਆ ਪੰਜਾਬ) ਅੰਮ੍ਰਿਤਸਰ ਵਿਖੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ‘ਸੇਵਕ ਜਥਾ ਇਸ਼ਨਾਨ’ ਸਮੂਹ ਨਾਮ ਹੇਠ ‘ਖਜਾਨਾ ਬਾਬਾ ਦੀਪ ਸਿੰਘ ਜੀ’ ਦੀ ਮੋਹਰ ਲਗਾ ਕੇ ਨੋਟ ਵੰਡਣੇ ਪੂਰੀ ਤਰ੍ਹਾਂ ਮਨਮਤ ਅਤੇ ਗੁਰਮਤਿ ਵਿਰੋਧੀ ਕਾਰਵਾਈ ਹੈ। ਇਹ ਮਾਮਲਾ ਕੁਝ ਦਿਨ ਪਹਿਲਾਂ ਧਿਆਨ ਵਿੱਚ ਆਇਆ ਕਿ ਕੁਝ ਬਾਹਰੀ ਵਿਅਕਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਵਾਲੇ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਵਿਖੇ ਮੋਹਰ ਲੱਗੇ ਨੋਟਾਂ ਦਾ ਖਜਾਨਾ ਵੰਡਦੇ ਹਨ। ਇਹ ਮਾਮਲਾ ਜਦੋਂ ਪ੍ਰਬੰਧਕਾਂ ਦੇ ਧਿਆਨ ਵਿੱਚ ਆਇਆ ਤਾਂ ਉਨ੍ਹਾਂ ਨੇ ਕੁਝ ਲੋਕਾਂ ਦੇ ਪਛਾਣ ਕੀਤੀ ਅਤੇ ਨੋਟ ਵੀ ਜ਼ਬਤ ਕੀਤੇ। ਇਸ ਬਾਰੇ ਮੀਡੀਆ ਵਿੱਚ ਵੀ ਸਥਿਤੀ ਸਪੱਸ਼ਟ ਕੀਤੀ ਗਈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਇਸ ਗੁਰੂ ਘਰ ਦੇ ਮੈਨੇਜਰ ਸ. ਜਤਿੰਦਰ ਸਿੰਘ ਨੂੰ ਆਖਿਆ ਹੈ ਕਿ ਉਹ ਇਸ ਮਾਮਲੇ ਵਿੱਚ ਨੋਟ ਵੰਡਣ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਇਸ ਦਾ ਪੂਰਾ ਕੇਸ ਤਿਆਰ ਕਰਕੇ ਲਿਖਤੀ ਰੂਪ ਵਿੱਚ ਜਾਣਕਾਰੀ ਤੇ ਰਿਪੋਰਟ ਭੇਜਣ ਉਨ੍ਹਾਂ ਨੂੰ ਭੇਜਣ। ਉਮੀਦ ਹੈ ਕਿ ਜਲਦ ਹੀ ਅਜਿਹੀ ਮਨਮਤ ਫੈਲਾਉਣ ਵਾਲਿਆਂ ਉੱਤੇ ਕਾਰਵਾਈ ਵੀ ਹੋਵੇਗੀ। ਮੈਨੇਜਰ ਵੱਲੋਂ ਦੱਸੀ ਜਾਣਕਾਰੀ ਅਨੁਸਾਰ ਨੇੜੇ ਹੀ ਲਛਮਣਸਰ ਚੌਂਕ ਵਿਖੇ ਇੱਕ ਹੋਰ ਛੋਟਾ ਸਥਾਨ ਬਾਬਾ ਦੀਪ ਸਿੰਘ ਜੀ ਦੇ ਨਾਮ ਉੱਤੇ ਹੈ ਜਿੱਥੇ ਇਹ ਨੋਟ ਵੰਡੇ ਜਾਂਦੇ ਸਨ ਅਤੇ ਹੁਣ ਇਹ ਵਰਤਾਰਾ ਮੁੱਖ ਅਸਥਾਨ ਵੱਲ ਵੀ ਵਧ ਗਿਆ।
ਕੁਝ ਦਿਨ ਪਹਿਲਾਂ ਇਸ ਮਾਮਲੇ ਸਬੰਧੀ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਾਬਾ ਦੀਪ ਸਿੰਘ ਜੀ ਦੇ ਗ੍ਰੰਥੀ ਸਿੰਘ ਗਿਆਨੀ ਦਇਆ ਸਿੰਘ ਨੇ ਵੀ ਸਪੱਸ਼ਟ ਕੀਤਾ ਸੀ ਕਿ ਗੁਰੂ ਘਰ ਵੱਲੋਂ ਕਿਸੇ ਨੂੰ ਵੀ ਨੋਟਾਂ ਦਾ ਕੋਈ ਖਜਾਨਾ ਨਹੀਂ ਦਿੱਤਾ ਜਾਂਦਾ। ਉਨ੍ਹਾਂ ਕਿਹਾ ਕਿ ਅਜਿਹੇ ਕੁਝ ਲੋਕ ਹਨ ਜਿਹੜੇ ਆਪਣੇ ਨਿੱਜੀ ਲਾਭ ਵਾਸਤੇ ਗਲਤ ਜਾਣਕਾਰੀ ਆਪਣੇ ਪੇਜ, ਚੈਨਲ ਆਦਿ ਚਲਾਉਣ ਵਾਸਤੇ ਅਜਿਹੀਆਂ ਅਫ਼ਵਾਹਾਂ ਫੈਲਾਉਂਦੇ ਹਨ। ਸੰਗਤ ਨੂੰ ਬੇਨਤੀ ਹੈ ਕਿ ਗੁਰੂ ਘਰ ਅੰਦਰੋਂ ਜੇਕਰ ਕੋਈ ਖਜਾਨਾ ਲੈ ਕੇ ਜਾਣਾ ਹੈ ਤਾਂ ਉਹ ਨਾਮ, ਗੁਰਬਾਣੀ, ਸੇਵਾ, ਸਿਮਰਨ, ਭਲਾਈ ਆਦਿ ਗੁਣਾਂ ਵਾਲਾ ਖਜਾਨਾ ਹੈ। ਇਸ ਤਰ੍ਹਾਂ ਪੈਸਿਆਂ ਦੇ ਨੋਟ ਲੈ ਕੇ ਜੇਕਰ ਅਸੀਂ ਸੋਚਦੇ ਹਾਂ ਕੇ ਸਾਡੇ ਘਰ ਖਜਾਨਾ ਆਵੇਗਾ ਤਾਂ ਅਜਿਹਾ ਕੁਝ ਨਹੀਂ, ਇਹ ਗੁਰਮਤਿ ਅਨੁਸਾਰੀ ਨਹੀਂ। ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਫ਼ਰਮਾਨ ਹੈ ਕਿ – ਸੰਪੈ ਕਉ ਈਸਰੁ ਧਿਆਈਐ ॥ ਸੰਪੈ ਪੁਰਬਿ ਲਿਖੇ ਕੀ ਪਾਈਐ ॥ ਸੰਪੈ ਕਾਰਣਿ ਚਾਕਰ ਚੋਰ ॥ ਸੰਪੈ ਸਾਥਿ ਨ ਚਾਲੈ ਹੋਰ ॥ – ਭਾਵ ਕੇ ਧੰਨ, ਮਾਇਆ, ਪ੍ਰਭੂ ਪਰਮਾਤਮਾ ਨੇ ਪਹਿਲਾਂ ਹੀ ਸਾਡੇ ਵਾਸਤੇ ਤੈਅ ਕੀਤੀ ਹੋਈ ਹੈ ਕਿ ਕਿੰਨੀ ਕੁ ਮਾਇਆ ਸਾਡੇ ਜੀਵਨ ਦੇ ਗੁਜ਼ਾਰੇ ਵਾਸਤੇ ਪ੍ਰਾਪਤ ਹੋਣੀ ਹੈ। ਸੰਗਤ ਅਜਿਹੇ ਮਨਮਤੀ ਲੋਕਾਂ ਦੇ ਪਿੱਛੇ ਨਾ ਲੱਗੇ ਜੋ ਉਨ੍ਹਾਂ ਨੂੰ ਗੁਰੂ ਘਰ ਤੋਂ ਪੈਸਿਆਂ ਦੇ ਖਜਾਨੇ ਨਾਮ ਉੱਤੇ ਗੁੰਮਰਾਹ ਕਰਨ। ਅਜਿਹਾ ਕੋਈ ਵੀ ਖਜਾਨਾ ਗੁਰਦੁਆਰਾ ਸ਼ਹੀਦ ਗੰਜ ਬਾਬਾ ਦੀਪ ਸਿੰਘ ਜੀ ਦੇ ਪ੍ਰਬੰਧਕਾਂ ਤੇ ਸੇਵਾਦਾਰਾਂ ਵੱਲੋਂ ਸੰਗਤ ਨੂੰ ਨਹੀਂ ਦਿੱਤਾ ਜਾਂਦਾ। ਸੰਗਤ ਸੁਚੇਤ ਰਹੇ ਅਤੇ ਅਜਿਹੀ ਕੋਈ ਗਤੀਵਿਧੀ ਧਿਆਨ ਵਿੱਚ ਆਉਂਦੀ ਹੈ ਤਾਂ ਪ੍ਰਬੰਧਕਾਂ ਦੇ ਧਿਆਨ ਵਿੱਚ ਲਿਆਵੇ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ