ਸਵਿਫਟ ਡਿਜਾਇਰ ਕਾਰ ਵਾਲਿਆਂ ਨੇ ਮਾਰਿਆ ਗਰੀਬ ਨੇ ਡਾਕਾ ਬੱਕਰੀਆਂ ਚੁਕ ਹੋਏ ਫ਼ਰਾਰ
ਖਾਲੜਾ 17 ਜਨਵਰੀ (ਗੁਰਪ੍ਰੀਤ ਸਿੰਘ ਸੈਡੀ) ਪੰਜਾਬ ਦਾ ਹੋਇਆ ਬੁਰਾ ਹਾਲ ਹੁਣ ਇਥੇ ਨਾ ਗਰੀਬ ਸੇਫ ਹੈ ਨਾ ਅਮੀਰ। ਘਟਨਾ ਹੈ ਤਰਨਤਾਰਨ ਦੇ ਪਿੰਡ ਮਾੜੀਮੇਘਾ ਦੇ ਗਰੀਬ ਪਰਿਵਾਰ ਦੀ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਮਾੜੀਮੇਘਾ ਦੇ ਗਰੀਬ ਪਰਿਵਾਰ ਦੇ ਮੈਂਬਰ ਬੂਟਾ ਸਿੰਘ ਨੇ ਆਪਣੀ ਕਹਾਣੀ ਭਰੇ ਮਨ ਨਾਲ ਦੱਸਦੇ ਹੋਏ ਕਿਹਾ ਉਹ ਗਰੀਬ ਇਨਸਾਨ ਹੈ ਦਿਹਾੜੀਦਾਰ ਹੈ ਪ੍ਰੀਵਾਰ ਨੂੰ ਪਾਲਨ ਵਾਸਤੇ ਉਸ ਨੇ ਕੁਝ ਬੱਕਰੀਆਂ ਰੱਖੀਆਂ ਹਨ। ਉਹ ਰੋਜ਼ ਦੀ ਤਰ੍ਹਾਂ ਬੱਕਰੀਆਂ ਚਾਰਨ ਗਿਆ ਸੀ। ਅਚਾਨਕ ਇਕ ਸਵਿਫਟ ਡਿਜਾਇਰ ਕਾਰ ਆਈ ਜਿਸ ਵਿੱਚ ਚਾਰ ਵਿਅਕਤੀ ਸਵਾਰ ਸਨ ਮੇਰੇ ਦੇਖਦਿਆਂ ਦੇਖਦਿਆਂ ਚੱਲਦੀ ਆਵਾਜਾਈ ਵਿੱਚ ਮੇਰੀਆਂ ਦੋ ਬੱਕਰੀਆਂ ਆਪਣੀ ਕਾਰ ਵਿੱਚ ਸੁੱਟ ਕੇ ਫ਼ਰਾਰ ਹੋ ਗਏ। ਮੈਂ ਬਹੁਤ ਰੋਲਾ ਪਾਇਆ ਕੁਝ ਵਿਅਕਤੀਆਂ ਨੇ ਕਾਰ ਦਾ ਪਿੱਛਾ ਵੀ ਕੀਤਾ ਪਰ ਸਪੀਡ ਜ਼ਿਆਦਾ ਹੋਣ ਕਾਰਨ ਰੋਕ ਨਹੀਂ ਸਕੇ। ਮੇਰੇ ਗ਼ਰੀਬ ਦਾ 50 ਹਜ਼ਾਰ ਰੁਪਏ ਦਾ ਨੁਕਸਾਨ ਹੋ ਗਿਆ ਮੈ ਪੁਲਿਸ ਪ੍ਰਸ਼ਾਸਨ ਕੋਲੋਂ ਹੱਥ ਬੰਨ੍ਹ ਕੇ ਇਨਸਾਫ ਦੀ ਮੰਗ ਕਰਦਾ ਹਾਂ ਕਿ ਇਹ ਜੋ ਵਿਅਕਤੀ ਨੇ ਪਤਾ ਨਹੀਂ ਅਮਲੀ ਹਨ ਜਾਂ ਚੰਗੇ ਘਰਾਂ ਦੇ ਇਹਨਾਂ ਨੂੰ ਫੜਿਆ ਜਾਵੇ ਅਤੇ ਇਹਨਾਂ ਤੇ ਕਾਰਵਾਈ ਕੀਤੀ ਜਾਵੇ ਅਸੀਂ ਗਰੀਬ ਪਰਿਵਾਰਾਂ ਨੇ ਤਾਂ ਸੜਕਾ ਉਪਰ ਹੀ ਰਹਿਣਾ ਹੈ ਅੱਜ ਇਸ ਤਰ੍ਹਾਂ ਬੱਕਰੀਆਂ ਚੁਕ ਕੇ ਲੈ ਗਏ ਕੱਲ੍ਹ ਨੂੰ ਕਿਸੇ ਨੂੰ ਚੁਕ ਕਿ ਖੜ ਸਕਦੇ ਹਨ
।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









