Home » ਨਵੀਂ ਦਿੱਲੀ » ਰਾਜਾ ਵੜਿੰਗ ਵਰਗਿਆਂ ਨੂੰ ਮੁਕਤਸਰ ਦੀ ਪਵਿੱਤਰ ਸ਼ਹੀਦੀ ਧਰਤੀ ‘ਤੇ ਮੀਰੀ-ਪੀਰੀ ਕਾਨਫਰੰਸ ਕਰਨ ਉਪਰ ਕਿੰਤੂ-ਪ੍ਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ : ਮਾਨ

ਰਾਜਾ ਵੜਿੰਗ ਵਰਗਿਆਂ ਨੂੰ ਮੁਕਤਸਰ ਦੀ ਪਵਿੱਤਰ ਸ਼ਹੀਦੀ ਧਰਤੀ ‘ਤੇ ਮੀਰੀ-ਪੀਰੀ ਕਾਨਫਰੰਸ ਕਰਨ ਉਪਰ ਕਿੰਤੂ-ਪ੍ਰੰਤੂ ਕਰਨ ਦਾ ਕੋਈ ਅਧਿਕਾਰ ਨਹੀਂ : ਮਾਨ

SHARE ARTICLE

46 Views

ਨਵੀਂ ਦਿੱਲੀ,15 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਮੁਕਤਸਰ, ਫ਼ਤਹਿਗੜ੍ਹ ਸਾਹਿਬ, ਸ਼੍ਰੀ ਆਨੰਦਪੁਰ ਸਾਹਿਬ, ਸ਼੍ਰੀ ਚਮਕੌਰ ਸਾਹਿਬ ਆਦਿ ਅਨੇਕਾਂ ਸਿੱਖ ਕੌਮ ਦੇ ਮਹਾਨ ਸ਼ਹੀਦੀ ਅਸਥਾਨ ਹਨ, ਜਿਥੇ ਸਾਡੇ ਗੁਰੂ ਸਾਹਿਬਾਨ, ਉਹਨਾਂ ਦੇ ਪਰਿਵਾਰਿਕ ਮੈਂਬਰਾਂ ਅਤੇ ਸਿੱਖਾਂ ਦੀਆਂ ਵੱਡੀਆਂ ਸ਼ਹਾਦਤਾਂ ਹੋਈਆਂ ਹਨ, ਇਹਨਾਂ ਸ਼ਹਾਦਤਾਂ ਨੇ ਹਰ ਤਰਾਂ ਦੇ ਜ਼ਬਰ ਜ਼ੁਲਮ ਵਿਰੁੱਧ ਦ੍ਰਿੜਤਾ ਨਾਲ ਜਿਥੇ ਆਵਾਜ਼ ਬੁਲੰਦ ਕੀਤੀ ਹੈ, ਉੱਥੇ ਮਨੁੱਖਤਾਂ ਪੱਖੀ ਸੰਦੇਸ਼ ਵੀ ਦਿੰਦਿਆਂ ਹਨ। ਲੋੜਵੰਦਾ, ਮਜਲੂਮਾਂ, ਲਤਾੜੇ ਵਰਗਾਂ ਨੂੰ ਦਰਪੇਸ਼ ਆ ਰਹੀਆਂ ਇਨਸਾਨੀ ਮੁਸ਼ਕਲਾਂ ਵਿਚ ਸਹਿਯੋਗ ਕਰਕੇ ਉਹਨਾਂ ਦੇ ਜੀਵਨ ਪੱਧਰ ਨੂੰ ਸਹੀ ਕਰਨ ਵਿਚ ਯੋਗਦਾਨ ਪਾਉਣ ਅਤੇ ਉਹਨਾਂ ਵਿਚ ਪੈਦਾ ਹੋਈ ਕਿਸੇ ਵੀ ਤਰਾਂ ਦੀ ਹੀਣ ਭਾਵਨਾਂ ਨੂੰ ਖ਼ਤਮ ਕਰਕੇ ਮਨੁੱਖਤਾਂ ਪੱਖੀ ਅਮਲ ਕਰਕੇ ਸੰਦੇਸ਼ ਦਿੰਦਿਆਂ ਹਨ। ਪਰ ਦੁੱਖ ਅਤੇ ਅਫਸੋਸ ਹੈ ਕਿ ਜਿਸ ਕਾਂਗਰਸ ਜਮਾਤ ਨੇ ਮੁਲਕ ਦੀ ਵੰਡ ਤੋਂ ਪਹਿਲਾਂ ਸਿੱਖ ਕੌਮ ਤੋਂ ਹਰ ਤਰਾਂ ਦਾ ਸਹਿਯੋਗ ਲੈਣ ਹਿੱਤ, ਕੌਮ ਨਾਲ ਉੱਤਰੀ ਭਾਰਤ ਵਿਚ ਇਕ ਆਜ਼ਾਦ ਖਿੱਤਾ ਪ੍ਰਦਾਨ ਕਰਨ ਦੇ ਬੱਚਨ ਕਰਕੇ ਸਿੱਖ ਕੌਮ ਨਾਲ ਵੱਡਾ ਧੋਖਾ-ਫਰੇਬ ਕੀਤਾ, ਫਿਰ ਸਾਨੂੰ ਸਰਕਾਰੀ ਫਾਇਲਾਂ ਵਿਚ ਜਰਾਇਮ ਪੇਸ਼ਾ ਕਰਾਰ ਦੇਕੇ ਸਾਡੇ ਮਨੁੱਖਤਾਂ ਪੱਖੀ ਉੱਚੇ-ਸੁੱਚੇ ਕਿਰਦਾਰ ਉਤੇ ਦਾਗ ਲਗਾਉਣ ਦੇ ਅਮਲ ਕੀਤੇ ਹੋਣ, ਬਲੂਸਟਾਰ ਦਾ ਫੌਜੀ ਹਮਲਾ ਕਰਕੇ ਸਾਡੇ ਗੁਰੂਧਾਮਾਂ ਨੂੰ ਤਹਿਸ-ਨਹਿਸ ਕੀਤਾ ਹੋਵੇ, ਕਤਲੇਆਮ ਕੀਤਾ ਹੋਵੇ, 1984 ਵਿਚ ਸਾਡੇ ਸਿੱਖਾਂ ਦੇ ਘਰਾਂ ਅਤੇ ਕਾਰੋਬਾਰਾਂ ਨੂੰ ਲੁੱਟਦੇ ਹੋਏ ਬਲਾਤਕਾਰ ਕੀਤੇ ਹੋਣ, ਬੱਚਿਆਂ, ਬੀਬੀਆਂ, ਬਜ਼ੁਰਗਾਂ, ਨੌਜਵਾਨਾਂ ਦੇ ਖੂਨ ਨਾਲ ਹੋਲੀ ਖੇਡੀ ਹੋਵੇ, ਪੰਜਾਬ ਵਿਚ ਝੂਠੇ ਪੁਲਿਸ ਮੁਕਾਬਲਿਆਂ ਰਾਹੀ ਸਿਵਿਆਂ ਵਿਚ ਰੋਣ ਕੁਰਲਾਹਟ ਪੈਦਾ ਕੀਤੀ ਹੋਵੇ, ਪੰਜਾਬ ਦੇ ਖਜਾਨੇ ਅਤੇ ਸਾਧਨਾ ਨੂੰ ਲੁੱਟਿਆ ਹੋਵੇ, ਹਮੇਸ਼ਾਂ ਪੰਜਾਬੀਆਂ ਅਤੇ ਸਿੱਖਾਂ ਨਾਲ ਬੇਇਨਸਾਫੀਆਂ ਅਤੇ ਜ਼ਬਰ ਕਰਦੇ ਆ ਰਹੇ ਹੋਣ, ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਅਪਮਾਨ ਕਰਨ ਅਤੇ ਸਿੱਖਾਂ ਦੇ ਕਤਲ ਕਰਨ ਵਿਚ ਮੋਹਰੀ ਹੋਵੇ, ਬਾਹਰਲੇ ਮੁਲਕਾਂ ਵਿਚ ਸਿੱਖਾਂ ਨੂੰ ਬਦਨਾਮ ਕਰਨ ਦੀਆਂ ਸਾਜਸ਼ਾਂ ਕੀਤੀਆਂ ਜਾਂਦੀਆਂ ਹੋਣ, ਉਸ ਕਾਂਗਰਸ ਜਾਲਮ ਜਮਾਤ ਅਤੇ ਉਸਦੇ ਰਾਜਾ ਵੜਿੰਗ ਵਰਗੇ ਆਗੂਆਂ ਨੂੰ ਕੋਈ ਹੱਕ ਨਹੀਂ ਕਿ ਉਹ ਸਾਡੀਆਂ ਪੀਰੀ-ਪੀਰੀ ਦੀਆਂ ਹੋਣ ਵਾਲੀਆਂ ਸ਼ਹੀਦੀ ਕਾਨਫਰੰਸਾਂ ਉਤੇ ਗੈਰ-ਦਲੀਲ ਢੰਗ ਨਾਲ ਕਿੰਤੂ-ਪ੍ਰੰਤੂ ਕਰਕੇ ਅਤੇ ਸਾਡੀ ਮਹਾਨ ਸਰਬਉੱਚ ਸੰਸਥਾ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਰੁਤਬੇ ਦੇ ਮਾਣ-ਸਨਮਾਨ ਨੂੰ ਠੇਸ ਪਹੁੰਚਾਉਣ ਅਤੇ ਸਿੱਖ ਸਖਸ਼ੀਅਤਾਂ ਵਿਚ ਨਫ਼ਰਤ ਪੈਦਾ ਕਰਨ ਦੀ ਗੁਸਤਾਖੀ ਕਰਨ।
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਮੁਕਤਸਰ ਦੀ ਪਵਿੱਤਰ ਸ਼ਹੀਦੀ ਧਰਤੀ ਉਤੇ ਸਾਡੇ ਵਲੋਂ ਕੀਤੀ ਗਈ ਮੀਰੀ-ਪੀਰੀ ਕਾਨਫਰੰਸ ਉਤੇ ਕਿੰਤੂ-ਪ੍ਰੰਤੂ ਕਰਨ ਅਤੇ ਸਾਡੀ ਮਹਾਨ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਅਤੇ ਸਾਡੀ ਕੌਮੀ ਸਿਆਸਤ ਵਿਚ ਗਲਤਫੈਮੀਆਂ ਪੈਦਾ ਕਰਨ ਦੇ ਅਮਲਾਂ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਜੈਤੋਂ ਦੇ ਮੋਰਚੇ ਸਮੇਂ ਨਹਿਰੂ, ਗਾਂਧੀ ਅਤੇ ਕਾਂਗਰਸੀ ਆਗੂਆਂ ਨੇ ਆਜ਼ਾਦੀ ਲਈ ਸਹਿਯੋਗ ਕਿਉਂ ਮੰਗਦੀ ਰਹੀ ਹੈ ਜੇਕਰ ਇਹਨਾਂ ਮਹਾਨ ਸ਼ਹੀਦੀ ਸਥਾਨਾਂ ਤੇ ਆਪਣੇ ਨਾਲ ਹੋ ਰਹੀਆਂ ਬੇਇਨਸਾਫੀਆਂ ਅਤੇ ਜ਼ਬਰ ਸਬੰਧੀ ਆਵਾਜ਼ ਨਹੀਂ ਉਠਾ ਸਕਦੇ ਅਤੇ ਉਹਨਾਂ ਦੀ ਜਾਣਕਾਰੀ ਸਿੱਖ ਕੌਮ ਅਤੇ ਸੰਸਾਰ ਨੂੰ ਦੇਣ ਦਾ ਅਮਲ ਨਹੀਂ ਕਰ ਸਕਦੇ, ਫਿਰ ਅਜਿਹੀਆਂ ਤਾਕਤਾਂ ਨੂੰ ਆਪਣੇ ਝੂਠ ਤੂਫ਼ਾਨ ਗੁੰਮਰਾਹਕੁਨ ਪ੍ਰਚਾਰ ਕਰਨ ਦੀ ਇਜਾਜਤ ਅਜਿਹੇ ਸ਼ਹੀਦੀ ਸਥਾਨਾਂ ਤੇ ਸਾਡੀਆਂ ਮਹਾਨ ਸੰਸਥਾਵਾਂ ਕਿਵੇਂ ਦੇ ਸਕਦੀਆਂ ਹਨ ? ਉਹਨਾਂ ਕਾਂਗਰਸ ਵਰਗੀਆਂ ਪੰਜਾਬ ਸੂਬੇ ਅਤੇ ਸਿੱਖ ਕੌਮ ਵਿਰੋਧੀ ਤਾਕਤਾਂ ਨੂੰ ਖ਼ਬਰਦਾਰ ਕਰਦੇ ਹੋਏ ਕਿਹਾ ਕਿ ਪੰਜਾਬ ਦੀ ਪਵਿੱਤਰ ਧਰਤੀ ਉਤੇ ਮਾਹੌਲ ਨੂੰ ਗੰਧਲਾ ਕਰਨ ਅਤੇ ਸਿੱਖ ਕੌਮ ਵਿਚ ਭਰਾਮਾਰੂ ਜੰਗ ਕਰਵਾਉਣ ਦੀਆਂ ਸਾਜਿਸ਼ਾਂ ਨੂੰ ਕਦਾਚਿਤ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਗੁਰੂ ਗੋਬਿੰਦ ਸਿੰਘ ਕਾਨਵੈਂਟ ਸਕੂਲ, ਸੋਹਾਵਾ ਦੇ ਵਿਦਿਆਰਥੀਆਂ ਨੇ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ, ਸਰਹਾਲੀ ਵਿਖੇ ਆਯੋਜਿਤ ਸਾਇੰਸ ਅਤੇ ਕਾਮਰਸ ਸੈਮੀਨਾਰ ਵਿੱਚ ਆਪਣੀ ਪ੍ਰਤਿਭਾ ਅਤੇ ਅਕਾਦਮਿਕ ਉੱਤਮਤਾ ਦਾ ਪ੍ਰਦਰਸ਼ਨ ਕਰਕੇ ਸੰਸਥਾ ਦਾ ਨਾਮ ਰੌਸ਼ਨ ਕੀਤਾ।