Home » Blog » ਕੈਨੇਡੀਅਨ ਸਿੱਖਾਂ ਦਾ ਪ੍ਰੀਮੀਅਰ ਡੇਵਿਡ ਏਬੀ ਦੀ ਭਾਰਤ ਫੇਰੀ ਦੇ ਖਿਲਾਫ ਭਾਰੀ ਰੋਸ ਪ੍ਰਦਰਸ਼ਨ 👉 ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹੀਦੀ ਅਤੇ ਹੋਰ ਮਨੁੱਖੀ ਘਾਣਾਂ ਦੇ ਬਾਵਜੂਦ ਟ੍ਰੇਡ ਅਤੇ ਵਪਾਰਿਕ ਸਮਝੌਤਿਆਂ ਨੂੰ ਤਵੱਜੋਂ ਦੇਣੀ ਸਿੱਖਾਂ ਨਾਲ ਧ੍ਰੋਹ- ਟੀਮ ਨਿੱਝਰ

ਕੈਨੇਡੀਅਨ ਸਿੱਖਾਂ ਦਾ ਪ੍ਰੀਮੀਅਰ ਡੇਵਿਡ ਏਬੀ ਦੀ ਭਾਰਤ ਫੇਰੀ ਦੇ ਖਿਲਾਫ ਭਾਰੀ ਰੋਸ ਪ੍ਰਦਰਸ਼ਨ 👉 ਭਾਈ ਹਰਦੀਪ ਸਿੰਘ ਨਿੱਝਰ ਦੀ ਸ਼ਹੀਦੀ ਅਤੇ ਹੋਰ ਮਨੁੱਖੀ ਘਾਣਾਂ ਦੇ ਬਾਵਜੂਦ ਟ੍ਰੇਡ ਅਤੇ ਵਪਾਰਿਕ ਸਮਝੌਤਿਆਂ ਨੂੰ ਤਵੱਜੋਂ ਦੇਣੀ ਸਿੱਖਾਂ ਨਾਲ ਧ੍ਰੋਹ- ਟੀਮ ਨਿੱਝਰ

SHARE ARTICLE

72 Views

ਨਵੀਂ ਦਿੱਲੀ 9 ਜਨਵਰੀ (ਮਨਪ੍ਰੀਤ ਸਿੰਘ ਖਾਲਸਾ):- ਬੀ. ਸੀ. ਦੇ ਪ੍ਰੀਮੀਅਰ ਡੇਵਿਡ ਏਬੀ ਦੀ ਭਾਰਤ ਦੀ ਵਪਾਰਿਕ ਫੇਰੀ ਨੂੰ ਲੈਕੇ ਕੈਨੇਡਾ ਵਿੱਚ ਵੱਸਦੇ ਸਿੱਖਾਂ ਵਿੱਚ ਭਾਰੀ ਰੋਸ ਹੈ ਅਤੇ ਕੈਨੇਡਾ ਦੀਆਂ ਸਿੱਖ ਖਾਲਿਸਤਾਨੀ ਜਥੇਬੰਦੀਆਂ ਨੇ ਵਿਕਟੋਰੀਆ ਰਾਜਧਾਨੀ ਵਿਖੇ ਪ੍ਰੀਮੀਅਰ ਆਫਿਸ ਦੇ ਬਾਹਰ ਭਾਰੀ ਰੋਸ ਮੁਜਾਹਿਰਾ ਕੀਤਾ । ਦੱਸਣਯੋਗ ਹੈ ਕਿ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਦੀ ਸ਼ਹੀਦੀ ਅਤੇ ਹੋ ਰਹੇ ਕਤਲ, ਫਿਰੌਤੀਆਂ ਅਤੇ ਮਨੁੱਖੀ ਘਾਣਾਂ ਦੀ ਜੁੰਮੇਵਾਰ ਭਾਰਤ ਦੀ ਸਰਕਾਰ ਹੈ ਅਤੇ ਇਸ ਨੂੰ ਛਿੱਕੇ ਟੰਗ ਕੇ ਭਾਰਤ ਨਾਲ ਵਪਾਰਿਕ ਸਾਂਝਾਂ ਬਣਾਉਣੀਆਂ ਅਤੇ ਰਿਸ਼ਤੇ ਸੁਧਾਰਨੇ ਸਿੱਖਾਂ ਨਾਲ ਧ੍ਰੋਹ ਹੈ ਇਸ ਨਾਲ ਕੈਨੇਡਾ ਦੀ ਅਜ਼ਾਦੀ ਨੂੰ ਵੀ ਖ਼ਤਰਾ ਹੈ । ਉਨ੍ਹਾਂ ਕਿਹਾ ਟ੍ਰਾਂਸਨੇਸ਼ਨਲ ਰਿਪ੍ਰੈਸ਼ਨ ਨਾਲ ਬੰਦੇ ਮਾਰਨੇ, ਫਿਰੌਤੀਆਂ ਲੈਣੀਆਂ ਅਤੇ ਪਰਿਵਾਰਾਂ ਨੂੰ ਤੰਗ ਕਰਨਾ ਭਾਰਤ ਦੀ ਜ਼ਾਲਮੀ ਹਕੂਮਤ ਦਾ ਅੱਜ ਦਾ ਢੰਗ ਹੈ ਜਿਸ ਨੂੰ ਕੈਨੇਡਾ ਦੀ ਸਰਕਾਰ ਅਣਦੇਖਾ ਕਰ ਰਹੀ ਹੈ । ਇਸ ਮੌਕੇ ਗੁਰਦੁਆਰਾ ਸਾਹਿਬ ਦੇ ਸਕੱਤਰ ਭਾਈ ਗੁਰਮੀਤ ਸਿੰਘ ਤੂਰ ਨੇ ਕਿਹਾ ਕਿ ਭਾਈ ਹਰਦੀਪ ਸਿੰਘ ਦੇ ਕੀਤੇ ਗਏ ਕਤਲ ਦੇ ਇਨਸਾਫ਼ ਤੱਕ ਹਰ ਤਰਾਂ ਨਾਲ ਸੰਘਰਸ਼ ਜਾਰੀ ਰੱਖਾਂਗੇ ਅਤੇ ਅਖੀਰਲੇ ਦਮ ਤੱਕ ਲੜਾਂਗੇ। ਕੈਨੇਡਾ ਵਿਚ ਹੋ ਰਹੇ ਘਾਣ ਦੀ ਜ਼ਿੰਮੇਵਾਰ ਭਾਰਤ ਦੀ ਸਰਕਾਰ ਹੈ ਅਤੇ ਇਸ ਤੋਂ ਇਲਾਵਾ ਯਾ ਬਿਨਾ ਕਿਸੇ ਅਕਾਊਂਟੇਬਿਲਿਟੀ ਦੇ ਰਿਸ਼ਤੇ ਸੁਧਾਰਨੇ ਲੋਕ ਹਿੱਤ ਵਿਚ ਨਹੀਂ ਹੈ । ਇਸ ਮੌਕੇ ਭਾਈ ਨਰਿੰਦਰ ਸਿੰਘ ਰੰਧਾਵਾ ਅਤੇ ਜੈਗ ਸਿੱਧੂ ਨੇ ਕਿਹਾ ਕਿ ਜੇਕਰ ਤੁਸੀਂ ਭਾਰਤ ਨਾਲ ਬਿਨਾਂ ਜਵਾਬਦੇਹੀ, ਬਿਨਾਂ ਕਿਸੇ ਜਵਾਬ ਦੇ, ਬਿਨਾਂ ਕਿਸੇ ਕੈਨੇਡੀਅਨ ਨਾਗਰਿਕ ਲਈ ਇਨਸਾਫ਼ ਦੇ ਸੌਦਾ ਕਰਨ ਜਾ ਰਹੇ ਹੋ, ਤਾਂ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਅਹੁਦਾ ਛੱਡ ਦਿਓ। ਸਰੀ ਦੇ ਐਨਡੀਪੀ ਵਿਧਾਇਕਾਂ – ਜਿਨ੍ਹਾਂ ਵਿੱਚੋਂ ਚਾਰ ਹਨ – ਨੂੰ ਈਬੀ ਦੀ ਭਾਰਤ ਯਾਤਰਾ ਦੀ ਨਿੰਦਾ ਕਰਨ ਲਈ ਕਿਹਾ, ਚੇਤਾਵਨੀ ਦਿੱਤੀ ਕਿ ਨਹੀਂ ਤਾਂ ਸਿੱਖ ਕਾਰਕੁੰਨ ਉਨ੍ਹਾਂ ਨੂੰ ਹਟਾਉਣ ਲਈ ਕੰਮ ਕਰਨਗੇ। ਸਟੈਟਿਸਟਿਕਸ ਕੈਨੇਡਾ ਦੇ ਤਾਜ਼ਾ ਅੰਕੜੇ ਦਰਸਾਉਂਦੇ ਹਨ ਕਿ 2021 ਦੀ ਮਰਦਮਸ਼ੁਮਾਰੀ ਦੇ ਸਮੇਂ ਬੀਸੀ ਵਿੱਚ 2 ਲੱਖ 90 ਹਜਾਰ ਤੋਂ ਵੱਧ ਸਿੱਖ ਰਹਿ ਰਹੇ ਸਨ, ਜਿਨ੍ਹਾਂ ਵਿੱਚੋਂ ਲਗਭਗ 1ਲੱਖ 55 ਹਜਾਰ ਸਰੀ ਵਿੱਚ ਸਨ। ਤੁਸੀਂ ਅਗਲੀਆਂ ਚੋਣਾਂ ਵਿੱਚ ਈਬੀ ਤੋਂ ਸਬਕ ਸਿੱਖੋਗੇ, ਅਤੇ ਤੁਹਾਡੇ ਵਿਧਾਇਕ ਵੀ ਸਿੱਖਣਗੇ । ਇਸ ਮੁਜਾਹਿਰੇ ਵਿਚ ਖਾਲਿਸਤਾਨ ਜ਼ਿੰਦਾਬਾਦ ਨੇ ਨਾਅਰੇ ਲਗਾਏ ਗਏ ਅਤੇ ਭਾਰਤ ਦੇ ਝੰਡੇ ਦੀ ਬੇਹੂਰਮਤੀ ਕੀਤੀ ਗਈ । ਇਸ ਪ੍ਰਦਰਸ਼ਨ ਵਿਚ ਭਾਈ ਗੁਰਮੀਤ ਸਿੰਘ ਤੁਰ, ਭਾਈ ਨਰਿੰਦਰ ਸਿੰਘ ਰੰਧਾਵਾ, ਭਾਈ ਅਵਤਾਰ ਸਿੰਘ ਖਹਿਰਾ, ਭਾਈ ਮਨਜਿੰਦਰ ਸਿੰਘ ਖਾਲਸਾ, ਕਰਨੈਲ ਸਿੰਘ ਟੁੱਟ, ਭਾਈ ਰਣਜੀਤ ਸਿੰਘ, ਭਾਈ ਸੁਖਬੀਰ ਸਿੰਘ ਕਰਮੀਸ ਵਾਲੇ, ਭਾਈ ਰਜਿੰਦਰ ਨੱਤ ਸਿੰਘ, ਭਾਈ ਜੈਗ ਸਿੱਧੂ ਭਾਈ ਦਲਜੀਤ ਸਿੰਘ, ਭਾਈ ਚਰਨਜੀਤ ਸਿੰਘ,ਭਾਈ ਅਜੈਪਾਲ ਸਿੰਘ ਸਮੇਤ ਵਡੀ ਗਿਣਤੀ ਵਿਚ ਸੰਗਤਾਂ ਹੋਰ ਹਾਜ਼ਿਰ ਸਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸੰਯੁਕਤ ਕਿਸਾਨ ਮੋਰਚਾ ਵਲੋਂ 4 ਫਰਵਰੀ ਤੋਂ 11 ਫਰਵਰੀ ਤੱਕ ਮੋਦੀ ਅਤੇ ਟਰੰਪ ਦੇ ਪੁਤਲੇ ਸਾੜਨ ਦੀ ਅਪੀਲ 👉 ਮੋਦੀ ਸਰਕਾਰ ਦੇ ਸਾਮਰਾਜਵਾਦ ਅੱਗੇ ਪੂਰੀ ਤਰ੍ਹਾਂ ਸਮਰਪਣ ਦੀ ਸਖ਼ਤ ਨਿੰਦਾ 👉 ਅਮਰੀਕਾ ਨਾਲ ਵਪਾਰ ਸਮਝੌਤਾ ਭਾਰਤੀ ਕਿਸਾਨਾਂ ਨੂੰ ਕਰ ਦੇਵੇਗਾ ਤਬਾਹ

ਮੋਦੀ ਅਤੇ ਸ਼ਾਹ ਪੰਜਾਬੀਆਂ ਤੇ ਸਿੱਖਾਂ ਵਿਚ ਜ਼ੇਕਰ ਵਿਚਰਣਾ ਲੋੜਦੇ ਹਨ, ਤਾਂ ਪਹਿਲਾਂ ਆਪਣੇ ਕੀਤੇ ਗੁਨਾਹਾਂ ਨੂੰ ਪ੍ਰਵਾਨ ਕਰਕੇ ਉਸਦੀ ਸਜ਼ਾ ਭੁਗਤਣ: ਮਾਨ 👉 8 ਹਜਾਰ ਪੁਲਿਸ ਮੁਲਾਜਮਾਂ ਦੀ ਸੁਰੱਖਿਆ ਵਿਚ ਪੰਜਾਬ ਅੰਦਰ ਵਿਚਰਨਾ ਮਨੁੱਖਤਾ ਵਿਰੋਧੀ ਕਾਲੇ ਕਾਰਨਾਮਿਆ ਬਦੌਲਤ ਵੱਡਾ ਡਰ