ਨਵੀਂ ਦਿੱਲੀ 14 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- ਇਕ ਪਾਸੇ ਨਵੰਬਰ 1984 ਵਿਚ ਹੋਏ ਹਜਾਰਾਂ ਸਿੱਖਾਂ ਦੇ ਕਤਲ ਕੇਸਾਂ ਵਿਚ ਨਾਮਜਦ ਇਕ ਮੁੱਖ ਦੋਸ਼ੀ ਬਲਵਾਨ ਖੋਖਰ ਨੂੰ ਕੁਝ ਦਿਨ ਪਹਿਲਾਂ ਪੈਰੋਲ ਦਿੱਤੀ ਗਈ ਉਪਰੰਤ ਬੀਤੇ ਦਿਨ ਆਸ਼ਿਸ਼ ਮਿਸ਼ਰਾ ਜੋ ਕਿ ਇਕ ਪੱਤਰਕਾਰ ਸਮੇਤ ਕੁਝ ਸਿੱਖਾਂ ਦਾ ਕਾਤਲ ਹੈ ਨੂੰ ਵੀਂ ਪੈਰੋਲ ਦੇ ਦਿੱਤੀ ਗਈ ਹੈ ਇਥੇ ਹੀ ਬਸ ਨਹੀਂ ਉਮਰ ਖਾਲਿਦ ਜੋ ਕਿ ਦਿੱਲੀ ਦੰਗੇਆ ਦੌਰਾਨ 50 ਤੋਂ ਵੱਧ ਕਤਲ ਅਤੇ 700 ਤੋਂ ਵੱਧ ਜਖਮੀ ਮਾਮਲੇ ਵਿਚ ਮੁੱਖ ਨਾਮਜਦ ਹੈ ਨੂੰ ਵੀਂ ਪੈਰੋਲ ਦੇ ਦਿੱਤੀ ਗਈ ਹੈ ਪਰ ਸਿੱਖ ਬੰਦੀ ਸਿੰਘ ਭਾਈ ਅੰਮ੍ਰਿਤਪਾਲ ਸਿੰਘ ਜੋ ਕਿ ਤਰਨਤਾਰਨ ਤੋਂ ਢਾਈ ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਕੇ ਲੋਕ ਫਤਵੇਂ ਰਾਹੀਂ ਐਮਪੀ ਬਣੇ ਹਨ ਨੂੰ ਸੰਸਦ ਦੀ ਕਾਰਵਾਈ ਵਿਚ ਹਿੱਸਾ ਲੈਣ ਲਈ ਪੈਰੋਲ ਨਹੀਂ ਦਿੱਤੀ ਜਾ ਰਹੀ ਜਦਕਿ ਰਸ਼ਿਦ ਲੱਤੀਫ਼ ਜੋ ਕਿ ਜੰਮੂ ਕਸ਼ਮੀਰ ਤੋਂ ਜੇਲ੍ਹ ਅੰਦਰ ਬੰਦ ਰਹਿੰਦਿਆਂ ਲੋਕ ਫਤਵੇਂ ਰਾਹੀਂ ਐਮਪੀ ਬਣੇ ਸਨ ਉਨ੍ਹਾਂ ਨੂੰ ਉਚੇਚੇ ਤੌਰ ਤੇ ਐਮਪੀ ਸਹੂਲਤਾਂ ਦੇਂਦਿਆ ਸੰਸਦ ਕਾਰਵਾਈ ਵਿਚ ਹਿੱਸਾ ਲੈਣ ਦਿੱਤਾ ਜਾ ਰਿਹਾ ਹੈ । ਗੁਰੂਬਾਣੀ ਰਿਸਰਚ ਫਾਉਂਡੇਸ਼ਨ ਦੇ ਮੁੱਖੀ ਅਤੇ ਦਿੱਲੀ ਕਮੇਟੀ ਦੀ ਧਰਮ ਪ੍ਰਚਾਰ ਵਿੰਗ ਦੇ ਸਾਬਕਾ ਕੋ ਚੇਅਰਮੈਨ ਸਰਦਾਰ ਪਰਮਜੀਤ ਸਿੰਘ ਵੀਰ ਜੀ ਨੇ ਕਿਹਾ ਕਿ ਇਹ ਸਿੱਖਾਂ ਨਾਲ ਹੋ ਰਹੇ ਵਿਤਕਰਿਆਂ ਦੇ ਕੌਈ ਪੁਰਾਣੇ ਨਹੀਂ ਬਲਕਿ ਮੌਜੂਦਾ ਦਿਨਾਂ ਅੰਦਰ ਦੇ ਪ੍ਰਤੱਖ ਪ੍ਰਮਾਣ ਹਨ । ਇੰਨ੍ਹਾ ਨਾਲ ਇਹ ਸਾਬਿਤ ਹੁੰਦਾ ਹੈ ਕਿ ਸਿੱਖਾਂ ਨੂੰ ਇਸ ਦੇਸ਼ ਲਈ ਦਿਤੀਆਂ ਆਪਣੀਆਂ 92% ਕੁਰਬਾਣੀਆਂ ਸਦਕਾ ਆਜ਼ਾਦ ਕਰਵਾਉਣ ਦੀ ਸਜ਼ਾ ਮਿਲ਼ ਰਹੀ ਹੈ । ਇਸੇ ਤਰ੍ਹਾਂ ਜੂਨ 84 ਵਿਚ ਤੱਤਕਾਲੀ ਸਰਕਾਰ ਵਲੋਂ ਸਿੱਖਾਂ ਦੇ ਮੁਕੱਦਸ ਅਸਥਾਨ ਸ੍ਰੀ ਦਰਬਾਰ ਸਾਹਿਬ, ਅਕਾਲ ਤਖਤ ਸਾਹਿਬ ਅਤੇ ਹੋਰ ਗੁਰਧਾਮਾਂ ਉਪਰ ਕੀਤੇ ਗਏ ਫੌਜੀ ਹਮਲੇ ਦੇ ਵਿਰੋਧ ਵਿਚ ਸੰਘਰਸ਼ ਕਰਣ ਵਾਲੇ ਨੌਜੁਆਨ ਜਿਨ੍ਹਾਂ ਦਾ ਵੱਖ ਵੱਖ ਜੇਲ੍ਹਾਂ ਅੰਦਰ 30-30 ਸਾਲ ਤੋਂ ਵੱਧ ਸਮਾਂ ਕੈਦਾ ਵਿਚ ਹੀ ਨਿਕਲ ਗਿਆ ਹੈ ਤੇ ਉਨ੍ਹਾਂ ਨੂੰ ਕਿਸੇ ਵੀਂ ਪਰਿਵਾਰਿਕ ਦੁੱਖ ਸੁਖ ਸਮੇਂ ਪੈਰੋਲਾ ਤਕ ਨਹੀਂ ਦਿਤੀਆਂ ਗਈਆਂ ਜਦਕਿ ਗੋਧਰਾ ਕਤਲੇਆਮ, ਮਾਲੇਗਾਵ ਧਮਾਕੇ, ਯੂਪੀ ਕਤਲੇਆਮ ਅਤੇ ਰਾਜੀਵ ਗਾਂਧੀ ਦੇ ਕਾਤਲਾਂ ਤਕ ਨੂੰ ਜਮਾਨਤਾਂ ਉਪਰੰਤ ਪੱਕੇ ਤੌਰ ਤੇ ਰਿਹਾ ਕਰ ਦਿੱਤਾ ਗਿਆ ਹੈ ਇਹ ਵਰਤਾਰਾ ਦੇਸ਼ ਅੰਦਰ ਸਿੱਖਾਂ ਦੇ ਮਨਾਂ ਅੰਦਰ ਦੂਜੇ ਦਰਜ਼ੇ ਦੇ ਸ਼ਹਿਰੀ ਹੋਣ ਦਾ ਵਾਰ ਵਾਰ ਅਹਿਸਾਸ ਕਰਵਾ ਰਿਹਾ ਹੈ ਕਿਉਕਿ ਸਿੱਖ ਦਾ ਨਾਮ ਆਉਂਦਿਆਂ ਹੀ ਕੰਨੂਨ ਵੀਂ ਚੁੱਪ ਹੋ ਜਾਂਦਾ ਹੈ। ਦਸਮ ਪਾਤਸ਼ਾਹ ਦੀ ਨਕਲ ਕਰਣ ਵਾਲਾ ਰਾਮ ਰਹੀਮ ਜੋ ਕਿ ਗੰਭੀਰ ਅਪਰਾਧਾਂ ਵਿਚ ਉਮਰਕੈਦ ਕੱਟ ਰਿਹਾ ਹੈ ਨੂੰ ਸਿੱਖ ਭਾਵਨਾਵਾਂ ਨੂੰ ਦਰਕਿਨਾਰ ਕਰਦਿਆਂ ਹਰ ਦੂਜੇ ਤੀਜੇ ਮਹੀਨੇ ਪੈਰੋਲ ਫਰਲੋ ਦੇ ਦਿੱਤੀ ਜਾਂਦੀ ਹੈ। ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਕਿਹਾ ਗਿਆ ਕਿ ਲੰਮੇ ਸਮੇਂ ਤੋਂ ਜੇਲ੍ਹਾਂ ਅੰਦਰ ਬੰਦ ਕੁਝ ਸਿੰਘਾਂ ਨੂੰ ਰਿਹਾਈ ਦਿੱਤੀ ਜਾਏਗੀ ਓਸ ਉਪਰ ਕੌਈ ਕਾਰਵਾਈ ਨਹੀਂ ਹੋਣ ਕਰਕੇ ਓਹ ਸਿਰਫ ਅਖਬਾਰੀ ਬਿਆਨ ਬਣ ਕੇ ਰਹਿ ਗਿਆ ਹੈ ਜਿਸਨੇ ਸਿੱਖਾਂ ਅੰਦਰ ਬੇਗਾਨਗੀ ਦਾ ਅਹਿਸਾਨ ਵਧਾਇਆ ਹੀ ਹੈ । ਐਸਜੀਪੀਸੀ ਸਮੇਤ ਵੱਖ ਵੱਖ ਸਿੱਖ ਨੇਤਾ ਸਰਕਾਰਾਂ ਨੂੰ ਵਾਰ ਵਾਰ ਬੰਦੀ ਸਿੰਘਾਂ ਦੇ ਮਾਮਲਿਆਂ ਉਪਰ ਵਿਚਾਰ ਕਰਣ ਲਈ ਕਹਿ ਰਹੇ ਹਨ ਪੱਤਰ ਲਿਖ ਰਹੇ ਹਨ ਪਰ ਸਰਕਾਰੀ ਪੱਧਰ ਤੇ ਕੌਈ ਕਾਰਵਾਈ ਨਹੀਂ ਹੋ ਰਹੀ ਹੈ ਤੇ ਲਿਖੇ ਗਏ ਪੱਤਰਾ ਤਕ ਦਾ ਜੁਆਬ ਨਹੀਂ ਦਿੱਤਾ ਗਿਆ । ਇਸ ਲਈ ਅਸੀਂ ਐਸਜੀਪੀਸੀ ਪ੍ਰਧਾਨ ਸਾਹਿਬ ਹਰਜਿੰਦਰ ਸਿੰਘ ਧਾਮੀ, ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਦਿੱਲੀ ਇਕਾਈ ਦੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਸਰਨਾ, ਸਮੂਹ ਦਮਦਮੀ ਟਕਸਾਲ, ਦਲ ਖਾਲਸਾ, ਸਮੂਹ ਸਿੱਖ ਸਟੂਡੈਂਟ ਫੈਡਰੇਸ਼ਨ, ਸਮੂਹ ਸੰਤ ਸਮਾਜ, ਸਮੂਹ ਨਿਹੰਗ ਸਿੰਘ ਜੱਥੇਬੰਦੀਆਂ ਦੇ ਨਾਲ ਧਾਰਮਿਕ ਅਤੇ ਰਾਜਸੀ ਜੱਥੇਬੰਦੀਆਂ, ਦਿੱਲੀ, ਹਰਿਆਣਾ, ਯੂਪੀ ਸਮੇਤ ਦੇਸ਼ ਵਿਦੇਸ਼ ਦੀਆਂ ਸਮੂਹ ਸਿੱਖ ਗੁਰਦੁਆਰਾ ਕਮੇਟੀਆਂ, ਜੱਥੇਬੰਦੀਆਂ ਨੂੰ ਮਿਲ਼ ਬੈਠ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਇਕ ਵੱਡਾ ਅੰਦੋਲਨ ਸ਼ੁਰੂ ਕਰਣ ਦੀ ਅਪੀਲ ਕਰਦੇ ਹਾਂ ਜਿਸ ਨਾਲ ਓਹ ਮਰਜੀਵੜੇ ਜਿਨ੍ਹਾਂ ਕੌਮ ਖਾਤਿਰ ਆਪਾ ਵਾਰਿਆ ਹੈ ਨੂੰ ਵੀਂ ਰਿਹਾ ਹੋ ਕੇ ਸਮਾਜ ਦੀ ਮੁੱਖ ਧਾਰਾ ਵਿਚ ਸ਼ਾਮਿਲ ਹੋ ਕੇ ਆਪਣੀ ਰਹਿੰਦੀ ਜਿੰਦਗੀ ਪਰਿਵਾਰ ਨਾਲ ਬਤੀਤ ਕਰ ਸਕਣ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









