Home » ਪੰਜਾਬ » ਸ. ਕ੍ਰਿਪਾਲ ਸਿੰਘ ਚੰਦਨ ਦੀ ਸਿਹਤ ਦੀ ਖੈਰੀਅਤ ਜਾਣਣ ਪੁੱਜੇ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ

ਸ. ਕ੍ਰਿਪਾਲ ਸਿੰਘ ਚੰਦਨ ਦੀ ਸਿਹਤ ਦੀ ਖੈਰੀਅਤ ਜਾਣਣ ਪੁੱਜੇ ਸਿੱਖ ਮਿਸ਼ਨਰੀ ਕਾਲਜ ਦੇ ਚੇਅਰਮੈਨ

SHARE ARTICLE

170 Views

 

ਲੁਧਿਆਣਾ 29 October ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਚੇਅਰਮੈਨ ਸ. ਹਰਜੀਤ ਸਿੰਘ ਨੇ ਪ੍ਰਸਿੱਧ ਲੇਖਕ, ਵਿਚਾਰਕ ਤੇ “ਸਿੱਖ ਫੁਲਵਾੜੀ” ਦੇ ਪਹਿਲੇ ਸੰਪਾਦਕ ਸ. ਕ੍ਰਿਪਾਲ ਸਿੰਘ ਚੰਦਨ ਦੇ ਨਿਵਾਸ ਸਥਾਨ ’ਤੇ ਪਹੁੰਚ ਕੇ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਹਾਸਲ ਕੀਤੀ।

ਇਸ ਮੌਕੇ ਉਨ੍ਹਾਂ ਦੇ ਨਾਲ ਲਿਟਰੇਰੀ ਕਮੇਟੀ ਦੇ ਇੰਚਾਰਜ ਵੀਰ ਜੁਝਾਰ ਸਿੰਘ ਅਤੇ ਪੁਰਾਣੇ ਮਿਸ਼ਨਰੀ ਸ. ਜੁਗਿੰਦਰ ਸਿੰਘ ਵੀ ਮੌਜੂਦ ਸਨ।

ਸ. ਕ੍ਰਿਪਾਲ ਸਿੰਘ ਚੰਦਨ, ਜੋ ਕਿ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦੇ ਫਾਊਂਡਰ ਮੈਂਬਰਾਂ ਵਿੱਚੋਂ ਇੱਕ ਰਹੇ ਹਨ, ਨੇ ਆਪਣੀ ਜ਼ਿੰਦਗੀ ਸਿੱਖ ਪੰਥ ਦੀ ਸੇਵਾ ਲਈ ਸਮਰਪਿਤ ਕੀਤੀ। ਉਹ “ਸਿੱਖ ਫੁਲਵਾੜੀ” ਮਾਸਿਕ ਪੱਤਰ ਦੇ ਪਹਿਲੇ ਸੰਪਾਦਕ ਰਹੇ ਅਤੇ ਆਪਣੇ ਲੇਖਾਂ, ਪੁਸਤਕਾਂ ਰਾਹੀਂ ਸਿੱਖੀ ਦੇ ਉਤਸ਼ਾਹਕ ਵਿਚਾਰ ਸਮਾਜ ਤੱਕ ਪਹੁੰਚਾਏ।

ਮੌਜੂਦਾ ਸਮੇਂ ਉਹ ਆਪਣੀ ਸਿਹਤ ਦੇ ਚੱਲਦੇ ਦਫਤਰ ਨਹੀਂ ਆ ਸਕਦੇ, ਪਰ ਘਰ ਬੈਠਿਆਂ ਵੀ “ਸਿੱਖ ਫੁਲਵਾੜੀ” ਅਤੇ ਹੋਰ ਪ੍ਰਕਾਸ਼ਨ ਲਈ ਸਰਗਰਮ ਹਨ। ਉਨ੍ਹਾਂ ਦੀ ਲੇਖਨੀ ਅੱਜ ਵੀ ਪੰਥਕ ਜਾਗਰੂਕਤਾ ਅਤੇ ਸਿੱਖ ਸਿੱਧਾਂਤਾਂ ਦੇ ਪ੍ਰਚਾਰ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਹੀ ਹੈ।

ਸਿੱਖ ਮਿਸ਼ਨਰੀ ਕਾਲਜ ਦੇ ਵਫਦ ਨੇ ਸ. ਕ੍ਰਿਪਾਲ ਸਿੰਘ ਚੰਦਨ ਦੀ ਲੰਬੀ ਉਮਰ ਅਤੇ ਚੰਗੀ ਸਿਹਤ ਲਈ ਅਰਦਾਸ ਕੀਤੀ ਤੇ ਉਹਨਾਂ ਦੀ ਸੇਵਾ ਨੂੰ ਸਿਰ ਮੱਥੇ ਲਾਇਆ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਜਰਮਨੀ ਦੀ ਧਰਤੀ ’ਤੇ ਪੰਜਾਬੀ ਧੀਆਂ ਦਾ ਮਾਣ: ਹਰਪ੍ਰੀਤ ਕੌਰ ਤੇ ਕੌਮਲਪ੍ਰੀਤ ਕੌਰ ‘Movers of Tomorrow Award’ ਲਈ ਨਾਮਜ਼ਦ ਜਰਮਨੀ ਦੇ ਬਿਹਤਰ ਭਵਿੱਖ ਲਈ ਯੋਗਦਾਨ ਪਾ ਰਹੀਆਂ ਦੋ ਪੰਜਾਬੀ ਨੌਜਵਾਨੀਆਂ ਨੂੰ ਮਿਲਿਆ ਵੱਡਾ ਸਨਮਾਨ — ਹੁਣ ਪੰਜਾਬੀ ਭਾਈਚਾਰੇ ਦੀ ਵਾਰੀ

ਅੱਜ 20 ਸਤੰਬਰ ਪਿੰਡ ਭੁੱਚਰ ਖੁਰਦ ਵਿੱਚ ਆਜ਼ਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੀ 2 ਅਕਤੂਬਰ ਨੂੰ ਮਨਾਈ ਜਾ ਰਹੀ ਸਾਲਾਨਾ ਬਰਸੀ ਸਮਾਗਮ ਸੰਬੰਧੀ ਤਿਆਰੀਆਂ ਦਾ ਜਾਇਜਾ ਲੈਂਦੇ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਭੁਪਿੰਦਰ ਸਿੰਘ ਭੁੱਚਰ, ਸੁਰਜੀਤ ਸਿੰਘ ਭੁੱਚਰ ਅਤੇ ਰਘੁਬੀਰ ਸਿੰਘ ਭੁੱਚਰ