Home » ਨਵੀਂ ਦਿੱਲੀ » ਗੋਲੀ ਦਾ ਜੁਆਬ ਵੋਟ ਨਾਲ ਦੇਣ ਲਈ 23 ਨਵੰਬਰ ਨੂੰ ਓਟਵਾ ਕੈਨੇਡਾ ਵਿਖ਼ੇ ਰੈਫਰੰਡਮ ਦੀਆਂ ਵੋਟਾਂ: ਜਸਕਰਨਪ੍ਰੀਤ ਸਿੰਘ

ਗੋਲੀ ਦਾ ਜੁਆਬ ਵੋਟ ਨਾਲ ਦੇਣ ਲਈ 23 ਨਵੰਬਰ ਨੂੰ ਓਟਵਾ ਕੈਨੇਡਾ ਵਿਖ਼ੇ ਰੈਫਰੰਡਮ ਦੀਆਂ ਵੋਟਾਂ: ਜਸਕਰਨਪ੍ਰੀਤ ਸਿੰਘ

SHARE ARTICLE

89 Views

ਨਵੀਂ ਦਿੱਲੀ 21 ਅਕਤੂਬਰ (ਮਨਪ੍ਰੀਤ ਸਿੰਘ ਖਾਲਸਾ):- ਸਿੱਖ ਪੰਥ ਦੇ ਆਜ਼ਾਦ ਮੁੱਲਕ ਦੀ ਹੋਂਦ ਲਈ ਚਲ ਰਹੇ ਮੌਜੂਦਾ ਸੰਘਰਸ਼ ਦੌਰਾਨ ਸਿੱਖਸ ਫ਼ਾਰ ਜਸਟਿਸ ਵਲੋਂ ਗੋਲੀ ਦਾ ਜੁਆਬ ਵੋਟ ਨਾਲ ਦੇਣ ਵਾਸਤੇ ਮੁਹਿੰਮ ਆਰੰਭੀ ਹੋਈ ਹੈ। ਜਸਕਰਨਪ੍ਰੀਤ ਸਿੰਘ ਜੋ ਕਿ ਇਸੇ ਮੁਹਿੰਮ ਅੰਦਰ ਹਿੱਸਾ ਲੈ ਕੇ ਆਪਣੇ ਨਿੱਜੀ ਵਸੀਲਿਆ ਦੀ ਵਰਤੋਂ ਕਰਦਿਆਂ ਯੂਰੋਪ ਪਹੁੰਚੇ ਹੋਏ ਹਨ ਨੇ ਕਿਹਾ ਕਿ ਇਸ ਵਿਚ ਪੰਜਾਬ ਅੰਦਰ ਹਿੱਸਾ ਲੈਣ ਵਾਲੇ ਨੌਜੁਆਨਾਂ ਨੂੰ ਜੋ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਦੀਵਾਰਾਂ ਤੇ ਲਿਖਦੇ ਰਹਿੰਦੇ ਹਨ ਉਨ੍ਹਾਂ ਨੂੰ ਫੜ ਕੇ ਜੇਲ੍ਹਾਂ ਡੱਕ ਦਿੱਤਾ ਜਾਂਦਾ ਹੈ ਜਦਕਿ ਸਰਕਾਰ ਵਲੋਂ ਸੰਸਾਰ ਵਿਚ ਹਿੰਦੁਸਤਾਨ ਨੂੰ ਲੋਕਤੰਤਰਿਕ ਦੇਸ਼ ਦਸਣ ਦਾ ਢੰਡੋਰਾ ਪਿਟਿਆ ਜਾਂਦਾ ਹੈ ਤੇ ਹਕੀਕਤ ਇਸ ਤੋਂ ਉਲਟ ਹੈ ਕਿ ਇਥੇ ਘਟਗਿਣਤੀ ਨੂੰ ਬੋਲਣ ਲਿਖਣ ਦੀ ਇਜਾਜਤ ਬਿਲਕੁਲ ਨਹੀਂ ਹੈ, ਜੋ ਸਰਕਾਰਾਂ ਵਿਰੁੱਧ ਲਿਖ ਬੋਲ ਕੇ ਹਕਾਂ ਦੀ ਗੱਲ ਕਰਦਾ ਹੈ ਓਸਤੇ ਪਰਚਾ ਦਰਜ਼ ਕਰਕੇ ਜੇਲ੍ਹ ਡੱਕ ਦਿੱਤਾ ਜਾਂਦਾ ਹੈ । ਉਨ੍ਹਾਂ ਕਿਹਾ ਕਿ ਗੌਰਮੈਂਟ ਦੀਆਂ ਕਾਲੀਆਂ ਕਰਤੂਤਾਂ ਜਿਹੜੇ ਕੇਸ ਉਸ ਨੇ ਦਰਜ ਕੀਤੇ ਸੀ, ਸਿੰਘਾਂ ‘ਤੇ ਝੂਠੇ ਮਕੱਦਮੇ ਬਣਾਏ ਸਨ । ਉਹਨਾਂ ਵਿੱਚੋਂ ਗੁਰੂ ਸਾਹਿਬ ਦਾ ਓਟ ਆਸਰਾ ਤੱਕ ਕੇ, ਬਹੁਤ ਸਾਰੇ ਸਿੰਘ ਚੜ੍ਹਦੀ ਕਲਾ ਵਿੱਚ ਰਿਹਾਅ ਹੋ ਕੇ, ਬਰੀ ਹੋ ਕੇ ਆ ਰਹੇ ਹਨ, ਤੇ ਹੋਰ ਵੀਂ ਬਾਹਰ ਆ ਜਾਣਗੇ ਪਰ ਸਰਕਾਰ ਆਪਣੀ ਕਾਲੀਆਂ ਕਰਤੂਤ ਨੂੰ ਲੁਕਾਉਣ ਵਾਸਤੇ ਤੇ ਰੈਫਰੰਡਮ ਦੀ ਚੜ੍ਹਦੀ ਕਲਾ ਵੇਖ ਕੇ, ਇਸ ਨੂੰ ਦਾਗ਼ ਲਾਉਣ ਵਾਸਤੇ, ਕਲੰਕਤ ਕਰਨ ਵਾਸਤੇ, ਵਿਦੇਸ਼ਾਂ ਅੰਦਰ ਸਿੱਖਾਂ ਨੂੰ ਕਤਲ ਅਤੇ ਕਤਲ ਕਰਣ ਦੀਆਂ ਸਾਜ਼ਿਸ਼ਾ ਵਰਗੀ ਹੋਛੀਆਂ ਹਰਕਤਾਂ ਮੁੜ ਤੋਂ ਸ਼ੁਰੂ ਕਰ ਦਿੱਤੀ ਹੋਈ ਹੈ ਜਿਸਦਾ ਸਿੱਖ ਪੰਥ ਵਲੋਂ ਵੱਡੇ ਪੱਧਰ ਤੇ ਵਿਰੋਧ ਵੀਂ ਕੀਤਾ ਜਾ ਰਿਹਾ ਹੈ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਸਾਡਾ ਹੌਂਸਲਾ ਨਹੀਂ ਤੋੜ ਸਕਦੀਆਂ ਹਨ ਤੇ ਅਸੀਂ ਦੂਣ ਸਵਾਏ ਹੋ ਕੇ ਜਬਰ ਦਾ ਮੁਕਾਬਲਾ ਸਬਰ ਨਾਲ ਕਰਾਂਗੇ । ਉਨ੍ਹਾਂ ਕਿਹਾ ਐਸਐਫਜੇ ਵਲੋਂ ਆਣ ਵਾਲੀ 23 ਨਵੰਬਰ ਨੂੰ ਕੈਨੇਡਾ ਦੇ ਓਟਵਾ ਵਿਖ਼ੇ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਹੈ ਜਿਸ ਲਈ ਓਥੇ ਦੀ ਸੰਗਤ ਵਿਚ ਵੱਡਾ ਉਤਸ਼ਾਹ ਹੈ ਤੇ ਸਾਡੀ ਅਪੀਲ ਹੈ ਕਿ ਵੋਟਿੰਗ ਅੰਦਰ ਵੱਧ ਚੜ੍ਹ ਕੇ ਹਿੱਸਾ ਲੈਂਦਿਆਂ ਨਵਾਂ ਰਿਕਾਰਡ ਕਾਇਮ ਕੀਤਾ ਜਾਏ ਜਿਸ ਨਾਲ ਹਿੰਦ ਸਰਕਾਰ ਦੇ ਨਾਲ ਵਿਦੇਸ਼ੀ ਸਰਕਾਰਾਂ ਨੂੰ ਵੀਂ ਪਤਾ ਲਗ ਜਾਏ ਕਿ ਸਿੱਖ ਆਪਣਾ ਆਜ਼ਾਦ ਮੁੱਲਕ ਬਣਾਉਣ ਲਈ ਬਜਿਦ ਹਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

15 ਮਾਰਚ ਦਿਨ ਐਤਵਾਰ ਫਰੈਂਕਫੋਰਟ ਚੋਣਾਂ ਵਿੱਚ ਸਰਦਾਰ ਨਰਿੰਦਰ ਸਿੰਘ ਘੋਤੜਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ- ਸਰਦਾਰ ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ। – ਸ੍ਰ: ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ਹਨ ।

ਪਹਿਲੀ ਚੇਤ (14ਮਾਰਚ) ਨਾਨਕਸ਼ਾਹੀ ਨਵਾਂ ਵਰ੍ਹਾਂ 558 ਦੀ ਅਰੰਭਤਾ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ! ਨਵੇਂ ਵਰ੍ਹੇ ਦੀ ਅਰੰਭਤਾ ਤੇ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ :- ਗੁਰਚਰਨ ਸਿੰਘ ਗੁਰਾਇਆ