Home » ਨਵੀਂ ਦਿੱਲੀ » ਜਰਮਨੀ ਦੇ ਕਲੋਨ ਵਿਖੇ ਬੀਬੀ ਅਮਰਜੀਤ ਕੌਰ ਸੁਪਤਨੀ ਸ਼ਹੀਦ ਭਾਈ ਫੌਜਾ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ???? ਜਲਾਵਤਨੀ ਭਾਈ ਸਤਨਾਮ ਸਿੰਘ ਦੇ ਪਰਿਵਾਰ ਨੇ ਫੌਜੀ ਕੈਂਪ ਵਿਚ ਹੰਢਾਇਆ ਸੀ ਸ਼ਰੀਰਕ ਤਸ਼ੱਦਦ, ਪੁਲਿਸ ਨੇ ਨਿੱਕੇ ਬੱਚੇ ਨੂੰ ਮਾਰੇ ਸਨ ਠੁੱਡੇ ???? 1978 ਦੀ ਵਿਸਾਖੀ ਮੌਕੇ ਸ਼ਹੀਦ ਹੋਏ 13 ਸਿੰਘਾਂ ਨੂੰ ਅੰਤਿਮ ਇਸ਼ਨਾਨ ਕਰਾਉਣ ਵਾਲਿਆਂ ਵਿੱਚ ਜਥੇਦਾਰ ਸਤਨਾਮ ਸਿੰਘ ਬੱਬਰ ਵੀ ਸ਼ਾਮਲ ਸਨ

ਜਰਮਨੀ ਦੇ ਕਲੋਨ ਵਿਖੇ ਬੀਬੀ ਅਮਰਜੀਤ ਕੌਰ ਸੁਪਤਨੀ ਸ਼ਹੀਦ ਭਾਈ ਫੌਜਾ ਸਿੰਘ ਜੀ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ???? ਜਲਾਵਤਨੀ ਭਾਈ ਸਤਨਾਮ ਸਿੰਘ ਦੇ ਪਰਿਵਾਰ ਨੇ ਫੌਜੀ ਕੈਂਪ ਵਿਚ ਹੰਢਾਇਆ ਸੀ ਸ਼ਰੀਰਕ ਤਸ਼ੱਦਦ, ਪੁਲਿਸ ਨੇ ਨਿੱਕੇ ਬੱਚੇ ਨੂੰ ਮਾਰੇ ਸਨ ਠੁੱਡੇ ???? 1978 ਦੀ ਵਿਸਾਖੀ ਮੌਕੇ ਸ਼ਹੀਦ ਹੋਏ 13 ਸਿੰਘਾਂ ਨੂੰ ਅੰਤਿਮ ਇਸ਼ਨਾਨ ਕਰਾਉਣ ਵਾਲਿਆਂ ਵਿੱਚ ਜਥੇਦਾਰ ਸਤਨਾਮ ਸਿੰਘ ਬੱਬਰ ਵੀ ਸ਼ਾਮਲ ਸਨ

SHARE ARTICLE

105 Views

ਨਵੀਂ ਦਿੱਲੀ 20 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਸ਼ਹੀਦ ਭਾਈ ਫੌਜਾ ਸਿੰਘ ਦੇ ਸਿੰਘਣੀ ਬੀਬੀ ਅਮਰਜੀਤ ਕੌਰ, ਜੋ ਇਸ ਸਾਲ 12 ਜਨਵਰੀ ਨੂੰ ਅਕਾਲ ਚਲਾਣਾ ਕਰ ਗਏ ਸਨ ਉਨ੍ਹਾਂ ਦੀ ਯਾਦ ਵਿੱਚ ਗੁਰਦੁਆਰਾ ਸ੍ਰੀ ਦਸ਼ਮੇਸ਼ ਸਿੰਘ ਸਭਾ ਕਲੋਨ ਜਰਮਨੀ ਵਿਖੇ ਸ਼ਰਧਾਂਜਲੀ ਸਮਾਗਮ ਉਚੇਚੇ ਤੌਰ ਤੇ ਉਲੀਕੇ ਗਏ ਜਿਸ ਵਿਚ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਕੀਰਤਨ ਅਤੇ ਕਥਾ ਦਰਬਾਰ ਸਜਾਏ ਗਏ ਸਨ । ਇਸ ਮੌਕੇ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਜਿੱਥੇ ਅਸੀਂ ਅੱਜ ਬੀਬੀ ਅਮਰਜੀਤ ਕੌਰ, ਸ਼ਹੀਦ ਭਾਈ ਫੌਜਾ ਸਿੰਘ ਜੀ ਅਤੇ ਸ਼ਹੀਦ ਜਥੇਦਾਰ ਭਾਈ ਸੁਖਦੇਵ ਸਿੰਘ ਬੱਬਰ ਸਮੇਤ ਹੋਰਨਾਂ ਸ਼ਹੀਦਾਂ ਨੂੰ ਯਾਦ ਕਰ ਰਹੇ ਹਾਂ, ਉੱਥੇ ਇਹ ਵੀ ਦੱਸਣਾ ਜਾਇਜ ਹੈ ਕਿ ਜਲਾਵਤਨੀ ਜਥੇਦਾਰ ਭਾਈ ਸਤਨਾਮ ਸਿੰਘ ਬੱਬਰ ਹੋਰਾਂ ਨੂੰ ਭਾਈ ਫੌਜਾ ਸਿੰਘ ਜੀ ਦਾ ਸਾਥ ਮਾਣਨ ਦਾ ਮਾਣ ਪ੍ਰਾਪਤ ਹੈ । ਜਦੋਂ ਭਾਈ ਫੌਜਾ ਸਿੰਘ ਜੀ ਦੀ ਸ਼ਹਾਦਤ ਹੋਈ, ਤਦ ਉਨ੍ਹਾਂ 13 ਸਿੰਘਾਂ ਨੂੰ ਅੰਤਿਮ ਇਸ਼ਨਾਨ ਕਰਾਉਣ ਵਾਲਿਆਂ ਵਿੱਚ ਜਥੇਦਾਰ ਸਤਨਾਮ ਸਿੰਘ ਬੱਬਰ ਵੀ ਸ਼ਾਮਲ ਸਨ ।ਭਾਈ ਰੇਸ਼ਮ ਸਿੰਘ ਬੱਬਰ ਨੇ ਜਿੱਥੇ ਬੀਬੀ ਅਮਰਜੀਤ ਕੌਰ ਜੀ ਦੇ ਜੀਵਨ ’ਤੇ ਚਾਨਣਾ ਪਾਇਆ, ਉੱਥੇ ਨਾਲ ਹੀ ਸ਼ਹੀਦ ਭਾਈ ਫੌਜਾ ਸਿੰਘ ਜੀ ਅਤੇ ਸ਼ਹੀਦ ਜਥੇ. ਭਾਈ ਸੁਖਦੇਵ ਸਿੰਘ ਬੱਬਰ ਦੇ ਆਪਸੀ ਪਿਆਰ ਅਤੇ ਮਿਲਾਪ ਬਾਰੇ ਵੀ ਜਾਣੂ ਕਰਵਾਇਆ । ਉਨ੍ਹਾਂ ਦੱਸਿਆ ਕਿ ਭਾਈ ਸਤਨਾਮ ਸਿੰਘ ਬੱਬਰ ਦਾ ਪ੍ਰਵਾਰ ਜੂਨ 1984 ਦੇ ਹਮਲੇ ਤੱਕ ਸ੍ਰੀ ਗੁਰੂ ਰਾਮਦਾਸ ਸਰਾਂ ਅੰਮ੍ਰਿਤਸਰ ਵਿੱਚ ਬੀਬੀ ਜੀ ਅਮਰਜੀਤ ਕੌਰ ਦੀ ਸਰਪ੍ਰਸਤੀ ਹੇਠ ਰਹਿੰਦਾ ਸੀ । ਬੀਬੀ ਜੀ ਨੇ ਹੋਰ ਵੀ ਕਈ ਪ੍ਰਵਾਰਾਂ ਦੀ ਸਾਂਭ – ਸੰਭਾਲ ਕੀਤੀ । ਭਾਈ ਸਤਨਾਮ ਸਿੰਘ ਬੱਬਰ ਹੋਰਾਂ ਨੂੰ ਕੋਈ ਜਾਣਕਾਰੀ ਨਹੀਂ ਸੀ ਕਿ ਉਨ੍ਹਾਂ ਦਾ ਪ੍ਰਵਾਰ ਜੀਵਤ ਹੈ ਜਾਂ ਨਹੀਂ । ਜਰਮਨੀ ਦੇ ਸ਼ਹਿਰ ਸਟੱਟਗਾਰਟ ਤੋਂ ਇੱਕ ਜਰਮਨ ਬੀਬੀ ‘ਅਨਾ ਬੌਰਕ ਸਿੰਘ’ ਸਾਨੂੰ ਆ ਕੇ ਮਿਲੀ । ਮੈਂ ਵੀ ਉਸ ਸਮੇਂ ਭਾਈ ਸਤਨਾਮ ਸਿੰਘ ਜੀ ਦੇ ਨਾਲ ਹੀ ਰਹਿੰਦਾ ਸੀ । ਇਹ ਬੀਬੀ ਆਪਣੇ ਪਤੀ ਨਾਲ 1984 ਵਿੱਚ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰਨ ਗਈ ਹੋਈ ਸੀ । ਉਸਨੂੰ ਵੀ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਪਰ 2 ਮਹੀਨੇ ਫੌਜੀ ਕੈਂਪ ਵਿੱਚ ਰੱਖਣ ਤੋਂ ਬਾਅਦ, ਜਰਮਨ ਨਾਗਰਿਕ ਹੋਣ ਕਰਕੇ, ਜਰਮਨ ਸਰਕਾਰ ਨੇ ਆਪਣੇ ਨਾਗਰਿਕ ਨੂੰ ਸੁਰੱਖਿਅਤ ਵਾਪਸ ਬੁਲਾ ਲਿਆ । ਉਸੇ ਫੌਜੀ ਕੈਂਪ ਵਿੱਚ ਹੀ ਇਸ ਬੀਬੀ ਦਾ ਬੀਬੀ ਸੁਰਿੰਦਰ ਕੌਰ ਅਤੇ ਪ੍ਰਵਾਰ ਨਾਲ ਸੰਪਰਕ ਹੋਇਆ । ਜਰਮਨ ਬੀਬੀ ਨੇ ਸਾਨੂੰ ਦੱਸਿਆ ਸੀ ਕਿ ਉਸ ਪ੍ਰਵਾਰ ਵਿੱਚ ਇੱਕ ਅਪਾਹਿਜ ਬੱਚਾ ਵੀ ਹੈ, ਜਿਸਨੂੰ ਫੌਜੀਆਂ ਨੇ ਮੇਰੀਆਂ ਅੱਖਾਂ ਦੇ ਸਾਹਮਣੇ ਠੁੱਡੇ ਮਾਰੇ । ਉੱਥੇ ਭਾਰਤ ਵਿੱਚ ਨਿਆਂ ਅਤੇ ਇਨਸਾਫ਼ ਵਾਲੀ ਕੋਈ ਗੱਲ ਨਹੀਂ ਹੈ । ਜਿਕਰਯੋਗ ਹੈ ਉਹ ਅਪਾਹਿਜ ਬੱਚਾ ਭਾਈ ਇਕਬਾਲ ਸਿੰਘ ਹੈ, ਜੋ ਅੱਜ ਸਾਡੇ ਨਾਲ ਸੰਗਤ ਵਿੱਚ ਬਿਰਾਜਮਾਨ ਹੈ । ਭਾਈ ਇਕਬਾਲ ਸਿੰਘ 6 ਮਹੀਨੇ ਦਾ ਸੀ ਜਦੋਂ ਪੋਲੀਓ ਕਾਰਣ ਉਹ ਚੱਲਣ – ਫਿਰਣ ਤੋਂ ਅਸਮਰਥ ਹੋ ਗਿਆ । ਭਾਈ ਰੇਸ਼ਮ ਸਿੰਘ ਬੱਬਰ ਨੇ ਕਿਹਾ ਕਿ ਭਾਈ ਸਾਹਿਬ ਜੀ ਦੇ ਗੀਤ / ਕਵਿਤਾਵਾਂ, ਜਦੋਂ ਤੋਂ ਅਸੀਂ ਜਰਮਨੀ ਵਿੱਚ ਆਏ ਹਾਂ, ਭਾਈ ਸਾਹਿਬ ਸਮੇਂ ਅਤੇ ਹਾਲਾਤਾਂ ਮੁਤਾਬਿਕ ਲਿਖਦੇ ਰਹੇ ਹਨ ਅਤੇ ਅਸੀਂ ਇਕੱਠੇ ਇਨ੍ਹਾਂ ਗੀਤਾਂ / ਕਵਿਤਾਵਾਂ ਨੂੰ ਗਾਉਂਦੇ ਵੀ ਰਹੇ ਹਾਂ । ਦਾਸ ਨੇ ਭਾਈ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਇਹਨਾਂ ਨੂੰ ਰਿਕਾਰਡ ਕਰਵਾਓ, ਤਾਂ ਜੋ ਇਹ ਸਭ ਕੁੱਝ ਸਾਂਭਿਆ ਜਾ ਸਕੇ । ਬੀਬੀ ਪੁਸ਼ਪਿੰਦਰ ਕੌਰ ਖਾਲਸਾ ਦੇ ਢਾਡੀ ਜਥੇ ਨੇ ਹੁੰਗਾਰਾ ਭਰਿਆ ਅਤੇ ਅੱਜ ਆਪਾਂ ਉਹ 9 ਗੀਤਾਂ ਦਾ ਸੰਗ੍ਰਹਿ ਵੀ ਰਿਲੀਜ਼ ਕਰ ਰਹੇ ਹਾਂ । ਇੰਨ੍ਹਾ ਨੂੰ ਸਮੇਂ ਦੀ ਆਵਾਜ਼ ਦੇ ਯੂਟਿਊਬ ਚੈਨਲ ’ਤੇ ਸੁਣੇ ਜਾ ਸਕਦੇ ਹਨ । ਭਾਈ ਗੁਰਮੀਤ ਸਿੰਘ ਖਨਿਆਣ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਸੰਗਤ ਨਾਲ ਗੱਲ ਸਾਂਝੀ ਕੀਤੀ ਅਤੇ ਸਮਾਗਮ ਦੀ ਮਹੱਤਤਾ ’ਤੇ ਚਾਨਣਾ ਪਾਇਆ । ਜਿੱਥੇ ਉਹਨਾਂ ਨੇ ਸ਼ਹੀਦ ਭਾਈ ਫੌਜਾ ਸਿੰਘ ਜੀ ਦੀ ਕੁਰਬਾਨੀ ਨੂੰ ਯਾਦ ਕੀਤਾ, ਉੱਥੇ ਨਾਲ ਹੀ ਉਹਨਾਂ ਨੇ ਬੀਬੀ ਅਮਰਜੀਤ ਕੌਰ ਜੀ ਦੀਆਂ ਸੇਵਾਵਾਂ ਬਾਰੇ ਵੀ ਦੱਸਿਆ । ਅਖੀਰ ’ਤੇ ਜਥੇ. ਭਾਈ ਸੁਖਦੇਵ ਸਿੰਘ ਬੱਬਰ ਅਤੇ ਸਮੂਹ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਸਮਾਪਤੀ ਕੀਤੀ । ਸ੍ਰ: ਸਤਨਾਮ ਸਿੰਘ ਬੱਬਰ ਅਤੇ ਬੀਬੀ ਸੁਰਿੰਦਰ ਕੌਰ ਨੂੰ ਸਿਰੋਪਾ ਦੇ ਕੇ ਨਿਵਾਜਿਆ ਗਿਆ । ਅਖੀਰ ਵਿੱਚ ਭਾਈ ਸਤਨਾਮ ਸਿੰਘ ਬੱਬਰ ਨੇ ਦੂਰੋਂ – ਨੇੜਿਓਂ ਆਈਆਂ ਸਾਰੀਆਂ ਸੰਗਤਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਅਤੇ ਜੀ ਆਇਆਂ ਆਖਿਆ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼੍ਰੋਮਣੀ ਕਮੇਟੀ ਵੱਲੋਂ ਨਵੇਂ ਵਰ੍ਹੇ ਨਾਨਕਸ਼ਾਹੀ ਸੰਮਤ 558 ਸਬੰਧੀ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ 👉 ਐਡਵੋਕੇਟ ਧਾਮੀ ਨੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਲਈ 4 ਫੀਸਦੀ ਮਹਿੰਗਾਈ ਭੱਤਾ ਵਧਾਉਣ ਦਾ ਕੀਤਾ ਐਲਾਨ 👉 ਮੁਲਾਜ਼ਮਾਂ ਨੂੰ ਡਿਊਟੀ ਦੌਰਾਨ ਰਵਾਇਤੀ ਸਿੱਖ ਪਹਿਰਾਵੇ ਅਨੁਸਾਰ ਕੁੜਤਾ ਪਜਾਮਾ ਪਹਿਨਣ ਲਈ ਆਖਿਆ

ਮੋਗਾ ਵਿਖੇ ਅਮਿਤ ਸ਼ਾਹ ਦੇ ਆਉਣ ਤੇ ਪੰਜਾਬੀਆਂ ਤੇ ਸਿੱਖਾਂ ਵੱਲੋਂ ਆਪਣੇ ਘਰਾਂ ਤੇ ਕਾਰੋਬਾਰਾਂ ਤੇ ਕਾਲੇ ਝੰਡੇ ਲਗਾਕੇ ਰੋਸ ਜਾਹਰ ਕਰਨਾ ਵਧੀਆ ਉਪਰਾਲਾ: ਮਾਨ 👉 ਜ਼ਮਹੂਰੀਅਤ ਢੰਗ ਨਾਲ ਰੋਸ਼ ਕਰਨ ਵਾਲੇ ਆਗੂਆਂ ਨੂੰ ਗ੍ਰਿਫਤਾਰ ਕਰਨਾ ਗੈਰ ਕਾਨੂੰਨੀ

ਫਿਲਮ ਧੁਰੰਦਰ 2 ਵਿਚ ਦਸਤਾਰਧਾਰੀ ਸਿੱਖ ਪਾਤਰ ਦੇ ਨਸ਼ੇ ਵਾਲੇ ਦ੍ਰਿਸ਼ ਬਦਲੇ ਜਾਣ ਨਹੀਂ ਤਾਂ ਹੋਵੇਗੀ ਕਾਨੂੰਨੀ ਕਾਰਵਾਈ ਅਤੇ ਵਿਰੋਧ ਪ੍ਰਦਰਸ਼ਨ: ਗੁਰਮੀਤ ਸਿੰਘ ਸ਼ੰਟੀ 👉 ਫਿਲਮ ਸੇੰਸਰ ਬੋਰਡ ਨੂੰ ਪੱਤਰ ਲਿਖ ਕੀਤੀ ਗਈ ਮੰਗ 👉 ਦਿੱਲੀ ਕਮੇਟੀ ਵਲੋਂ ਇਸ ਮਾਮਲੇ ਤੇ ਚੁੱਪ ਰਹਿਣਾ ਨਮੋਸ਼ੀਜਨਕ

ਸ਼ਹੀਦ ਭਾਈ ਤਾਰਾ ਸਿੰਘ ਜੀ ਵਾਂ ਅਤੇ ਉਨ੍ਹਾਂ ਨਾਲ ਸ਼ਹੀਦ ਹੋਏ ਸਮੂਹ ਸ਼ਹੀਦ ਸਿੰਘਾਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਸਮਾਗਮ ਖਾਲਸਾਈ ਜਾਹੋਜਲਾਲ ਨਾਲ ਸੰਪੂਰਨ ਸਿੱਖ ਪੰਥ ਦੀਆਂ ਪ੍ਰਮੁੱਖ ਸਖਸ਼ੀਅਤਾਂ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਨੇ ਸ਼ਮੂਲੀਅਤ ਕੀਤੀ