ਨਵੀਂ ਦਿੱਲੀ 16 ਅਗਸਤ (ਮਨਪ੍ਰੀਤ ਸਿੰਘ ਖਾਲਸਾ):- ਭਾਰਤ ਸਰਕਾਰ ਵਲੋਂ ਸਿੱਖਾਂ ਤੇ ਜ਼ੁਲਮਾਂ ਅਤੇ ਧੱਕੇਸ਼ਾਹੀਆਂ ਦਾ ਦੌਰ ਲਗਾਤਾਰ ਜਾਰੀ ਹੈ। ਭਾਰਤੀ ਪੁਲਸੀਆ ਤੰਤਰ, ਨਿਆਇਕ ਸਿਸਟਮ ਪੂਰੀ ਤਰਾਂ ਭ੍ਰਿਸ਼ਟ ਅਤੇ ਪੱਖਪਾਤੀ ਹੈ। ਫਿਰਕਾਪ੍ਰਸਤ ਹਿੰਦੂਤਵੀ ਲਾਬੀ ਵਲੋਂ ਸਿੱਖ ਕੌਮ ਨੂੰ ਧਾਰਮਿਕ, ਆਰਥਿਕ, ਰਾਜਨੀਤਕ ਅਤੇ ਸੱਭਿਆਚਾਰਕ ਪੱਖ ਤੋਂ ਨੇਸਤੋਨਾਬੂਦ ਕਰਨ ਦੀਆਂ ਕੁਚਾਲਾਂ ਲਗਾਤਾਰ ਜਾਰੀ ਹਨ । ਸਿੱਖਾਂ ਦੀਆਂ ਅਣਗਿਣਤ ਕੁਰਬਾਨੀਆਂ ਨਾਲ ਲੰਬਾ ਸਮਾਂ ਸੰਘਰਸ਼ ਕਰਨ ਮਗਰੋਂ ਭਾਰਤ ਅੰਗਰੇਜਾਂ ਦੀ ਗ੍ਰਿਫਤ ਚੋਂ ਭਾਂਵੇ ਆਜ਼ਾਦ ਹੋ ਗਿਆ ਸੀ ਪਰ ਨੱਬੇ ਫੀਸਦੀ ਦੇ ਕਰੀਬ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨੂੰ ਇਹ ਆਜ਼ਾਦੀ ਨਸੀਬ ਨਾ ਹੋ ਸਕੀ। ਸਿੱਖ ਕੌਮ ਨਾਲ ਭਾਰਤੀ ਹਾਕਮਾਂ ਵਲੋਂ ਲਗਾਤਾਰ ਵਿਤਕਰਾ, ਧੱਕੇਸ਼ਾਹੀਆਂ ਅਤੇ ਤਸ਼ੱਦਦਾਂ ਦਾ ਸਿਲਸਲਾ ਜਾਰੀ ਹੈ। ਪਿਛਲੇ 78 ਸਾਲਾਂ ਦੌਰਾਨ ਜਿੰਨੇ ਜ਼ੁਲਮ ਭਾਰਤੀ ਹਾਕਮਾਂ ਵਲੋਂ ਕੀਤੇ ਗਏ ਉਹਨਾਂ ਨੇ ਹਿਟਲਰਸ਼ਾਹੀ, ਮੀਰ ਮੰਨੂ, ਅਬਦਾਲੀ ਅਤੇ ਜਕਰੀਏ ਖਾਨ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ ਹੈ। 13 ਅਪ੍ਰੈਲ 1978 ਦਾ ਖੂਨੀ ਸਾਕਾ, ਜੂਨ 1984 ਦਾ ਘੱਲੂਘਾਰਾ, ਨਵੰਬਰ 1984 ਦੌਰਾਨ ਸਿੱਖਾਂ ਦੀ ਯੋਜਨਾਬੱਧ ਤਰੀਕੇ ਸਰਕਾਰੀ ਸਰਪ੍ਰਸਤੀ ਨਾਲ ਕੀਤੀ ਗਈ ਨਸਲਕੁਸ਼ੀ ਅਤੇ ਪੰਜਾਬ ਵਿੱਚ ਸਿੱਖ ਨੌਜਵਾਨਾਂ ਨੂੰ ਵੱਡੀ ਪੱਧਰ ਤੇ ਸ਼ਹੀਦ ਕਰਨਾ ਇਸ ਦੀਆਂ ਪ੍ਰਤੱਖ ਮਿਸਾਲਾਂ ਹਨ । ਇਹਨਾਂ ਸਰਕਾਰੀ ਧੱਕੇਸ਼ਾਹੀਆਂ, ਜ਼ੁਲਮਾਂ ਖਿਲਾਫ ਅਤੇ ਖਾਲਿਸਤਾਨ ਦੇ ਹੱਕ ਵਿੱਚ ਭਾਰਤੀ ਅੰਬੈਸੀ ਲੰਡਨ ਵਿੱਚ ਸਮੂਹ ਖਾਲਿਸਤਾਨੀ ਜਥੇਬੰਦੀਆਂ ਵਲੋਂ 15 ਅਗਸਤ ਨੂੰ ਇੱਕ ਵਜੇ ਤੋਂ ਤਿੰਨ ਵਜੇ ਤੱਕ ਜਬਰਦਸਤ ਰੋਸ ਮੁਜਾਹਿਰਾ ਕੀਤਾ ਗਿਆ। ਜਿਸ ਵਿੱਚ ਸਿੱਖਸ ਫਾਰ ਜਸਟਿਸ ਦੇ ਕੋਆਰਡੀਨੇਟਰ ਭਾਈ ਪਰਮਜੀਤ ਸਿੰਘ ਪੰਮਾ, ਫੈਡਰੇਸ਼ਨ ਆਫ ਸਿੱਖ ਆਰਗੇਨਾਈਜੇਸ਼ਨਜ਼ ਯੂ,ਕੇ ਦੇ ਕੋਆਰਡੀਨੇਟਰ ਭਾਈ ਲਵਸ਼ਿੰਦਰ ਸਿੰਘ ਡੱਲੇਵਾਲ ਅਤੇ ਭਾਈ ਜੋਗਾ ਸਿੰਘ, ਯੂਨਾਈਟਿਡ ਖਾਲਸਾ ਦਲ ਯੂ,ਕੇ ਦੇ ਭਾਈ ਨਿਰਮਲ ਸਿੰਘ ਸੰਧੂ, ਕੌਂਸਲ ਆਫ ਖਾਲਿਸਤਾਨ ਦੇ ਮੁਖੀ ਭਾਈ ਅਮਰੀਕ ਸਿੰਘ ਸਹੋਤਾ, ਭਾਈ ਕੁਲਦੀਪ ਸਿੰਘ ਗੁਰੂ ਨਾਨਕ ਗੁਰਦਵਾਰਾ ਵੈਸਟ ਬਰਾਮਿਚ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਯੂ,ਕੇ ਦੇ ਭਾਈ ਸਰਬਜੀਤ ਸਿੰਘ, ਸਿੱਖ ਫੈਡਰੇਸ਼ਨ ਯੂ,ਕੇ ਦੇ ਭਾਈ ਕੁਲਵੰਤ ਸਿੰਘ ਮੁਠੱਡਾ ਅਤੇ ਭਾਈ ਬਲਵਿੰਦਰ ਸਿੰਘ ਢਿੱਲੋਂ , ਦਲ ਖਾਲਸਾ ਦੇ ਭਾਈ ਗੁਰਚਰਨ ਸਿੰਘ, ਭਾਈ ਗੁਰਪ੍ਰੀਤ ਸਿੰਘ, ਭਾਈ ਸੁਖਵਿੰਦਰ ਸਿੰਘ ਖਾਲਸਾ ਨੇ ਸ਼ਮੂਲੀਅਤ ਕੀਤੀ । ਇਸ ਮੌਕੇ ਖਾਲਿਸਤਾਨ ਜਿੰਦਾਬਾਦ ਦੇ ਨਾਹਰੇ ਗੂੰਜਦੇ ਰਹੇ ਉੱਥੇ, ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਵੱਲੋ ਅਰੰਭੇ ਹੋਏ ਸੰਘਰਸ਼ ਦੇ ਨਾਇਕ ਭਾਈ ਵਧਾਵਾ ਸਿੰਘ ਬੱਬਰ ਜਥੇਦਾਰ ਬੱਬਰ ਖਾਲਸਾ, ਭਾਈ ਰਣਜੀਤ ਸਿੰਘ ਨੀਟਾ ਜਥੇਦਾਰ ਖਾਲਿਸਤਾਨ ਜਿੰਦਾਬਾਦ ਫੋਰਸ, ਭਾਈ ਜਗਤਾਰ ਸਿੰਘ ਹਾਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਜਗਤਾਰ ਸਿੰਘ ਜੱਗੀ ਜੌਹਲ ਦੇ ਹੱਕ ਵਿੱਚ ਅਵਾਜ਼ ਬੁਲੰਦ ਕੀਤੀ ਗਈ। ਸੰਤ ਭਿੰਡਾਂਵਾਲਿਆਂ ਦੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ, ਸ਼ਹੀਦੋ ਤੁਹਾਡੀ ਸੋਚ ਤੇ ਪਹਿਰਾ ਦਿਆਂਗੇ ਠੋਕ ਕੇ ਖੰਡਿਆ ਤੇਰਾ ਕਾਤਲ ਕੌਣ ਹਿੰਦੋਸਤਾਨ ਹਿੰਦੋਸਤਾਨ, ਨਿੱਝਰ ਤੇਰਾ ਕਾਤਲ ਕੌਣ ਹਿੰਦੋਸਤਾਨ ਹਿੰਦੋਸਤਾਨ, ਆਦਿ ਨਾਹਰੇ ਲਗਦੇ ਰਹੇ । ਰੋਸ ਅਤੇ ਰੋਹ ਭਰਪੂਰ ਮੁਜਾਹਰੇ ਵਿੱਚ ਭਾਰਤ ਸਰਕਾਰ ਨੂੰ ਸਖਤ ਸੁਨੇਹਾ ਦਿੱਤਾ ਕਿ ਖਾਲਿਸਤਾਨ ਦਾ ਸੰਘਰਸ਼ ਜਾਰੀ ਹੈ ਅਤੇ ਜਾਰੀ ਰਹੇਗਾ। ਭਾਰਤ ਸਰਕਾਰ ਦਾ ਕੋਈ ਵੀ ਜਬਰ ਜ਼ੁਲਮ ਇਸ ਨੂੰ ਰੋਕ ਨਹੀਂ ਸਕਦਾ। ਇਸ ਮੌਕੇ ਪੁਲਿਸ ਵੱਡੀ ਗਿਣਤੀ ਵਿੱਚ ਮੌਜੂਦ ਸੀ । ਅਖੀਰ ਇੱਕ ਭਾਰਤੀ ਤਿਰੰਗੇ ਨੂੰ ਲੀਰੋ ਲੀਰ ਕਰਦਿਆਂ ਭਾਰਤੀ ਅੰਬੈਸੀ ਨੂੰ ਸਪੱਸ਼ਟ ਸੁਨੇਹਾ ਦਿੱਤਾ ਗਿਆ ਕਿ ਜਿੰਨੀਆਂ ਲੀਰਾਂ ਅਸੀਂ ਤੁਹਾਡੇ ਤਿਰੰਗੇ ਦੀਆਂ ਕੀਤੀਆਂ ਹਨ ਇੰਨੇ ਹੀ ਭਾਰਤ ਦੇ ਟੁਕੜੇ ਹੋਣਗੇ ਅਤੇ ਉਹਨਾਂ ਵਿੱਚ ਸਿੱਖਾਂ ਆਪਣਾ ਸ਼ਕਤੀਸ਼ਾਲੀ ਦੇਸ਼ ਖਾਲਿਸਤਾਨ ਹੋਵੇਗਾ। ਰੋਸ ਮੁਜਾਹਰੇ ਸ਼ਾਮਲ ਸਿੱਖ ਸੰਗਤਾ ਨੇ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂਵਾਲਿਆਂ ਭਾਈ ਰਣਜੀਤ ਸਿੰਘ ਨੀਟਾ, ਭਾਈ ਵਧਾਵਾ ਸਿੰਘ ਬੱਬਰ, ਭਾਈ ਮਹਿਲ ਸਿੰਘ ਬੱਬਰ ,ਭਾਈ ਜਗਤਾਰ ਸਿੰਘ ਜੱਗੀ ਜੌਹਲ ਦੀਆਂ ਤਸਵੀਰਾਂ ਹੱਥਾਂ ਵਿੱਚ ਫੜੀਆਂ ਹੋਈਆਂ ਸਨ । ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਦੀਆਂ ਅਨੇਕਾਂ ਤਸਵੀਰਾਂ ਲਿਖਿਆ ਹੋਇਆ ” ਕਿੱਲ ਮੋਦੀ ਪੌਲਿਟਿਕਸ , ਫੇਸ ਆਫ ਇੰਡੀਆ ਹਿੰਦੂ ਟੈਰੋਰਿਜ਼ਮ । ਜਿਹਨਾਂ ਨੂੰ ਲੰਡਨ ਦੇ ਲੋਕ ਬੜੀ ਹੀ ਦਿਲਚਸਪੀ ਨਾਲ ਦੇਖ ਦੇਖ ਕੇ ਫੋਟੋਆਂ ਖਿੱਚ ਰਹੇ ਸਨ ਇਹ ਵਰਤਾਰਾ ਭਾਰਤੀ ਅੰਬੈਸੀ ਵਿੱਚ ਬੈਠੇ ਭਾਰਤ ਦੀ ਅਖੌਤੀ ਆਜ਼ਾਦੀ ਦਾ ਜਸ਼ਨ ਮਨਾ ਰਹੇ ਲੋਕਾਂ ਨੂੰ ਸ਼ਰਮਸਾਰ ਕਰ ਰਿਹਾ ਸੀ । ਮੁਜਾਹਰੇ ਦੋਰਾਨ ਅਨੇਕਂ ਖਾਲਿਸਤਾਨ ਦੇ ਝੰਡੇ ਲਹਿਰਾ ਰਹੇ ਸਨ । ਪਿਛਲੇ ਸਾਲਾਂ ਦੋਰਾਨ ਤਿੰਨ ਕੁ ਵਾਰ ਭਾਰਤੀ ਅੰਬੈਸੀ ਵਾਲਿਆਂ ਨੇ ਕਾਊਂਟਰ ਪ੍ਰੋਟੈਸਟ ਕਰਵਾ ਕੇ ਗਲਤ ਸੁਨੇਹਾ ਦੇਣ ਦਾ ਯਤਨ ਕੀਤਾ ਸੀ ,ਪਰ ਜਲਦੀ ਹੀ ਉਸ ਤੋਬਾ ਕਰ ਗਏ ਅਤੇ ਕਾਊਂਟਰ ਪ੍ਰੋਟੈਸਟ ਕਰਨ ਵਾਸਤੇ ਲੋਕ ਆਉਣੋਂ ਬੰਦ ਹੋ ਗਏ ਹਨ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।