Home » ਨਵੀਂ ਦਿੱਲੀ » 350 ਸਾਲਾਂ ਗੁਰਪੁਰਬ ਮੌਕੇ ਸਰਕਾਰ ਵੱਲੋਂ ਆਪਣਾ ਵੋਟ ਬੈਂਕ ਵਧਾਉਣ ਹਿੱਤ ਹੋ ਗਏ ਗੈਰ ਇਖਲਾਕੀ ਅਮਲ ਅਤਿ ਨਿੰਦਣਯੋਗ : ਮਾਨ

350 ਸਾਲਾਂ ਗੁਰਪੁਰਬ ਮੌਕੇ ਸਰਕਾਰ ਵੱਲੋਂ ਆਪਣਾ ਵੋਟ ਬੈਂਕ ਵਧਾਉਣ ਹਿੱਤ ਹੋ ਗਏ ਗੈਰ ਇਖਲਾਕੀ ਅਮਲ ਅਤਿ ਨਿੰਦਣਯੋਗ : ਮਾਨ

SHARE ARTICLE

57 Views

ਨਵੀਂ ਦਿੱਲੀ, 26 ਜੁਲਾਈ (ਮਨਪ੍ਰੀਤ ਸਿੰਘ ਖਾਲਸਾ):- “ਬੀਤੇ ਸਮੇਂ ਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਜਦੋ ਵੀ ਹੁਕਮਰਾਨ ਜਾਂ ਸਰਕਾਰ ਨੇ ਪੰਜਾਬੀਆਂ ਤੇ ਸਿੱਖ ਕੌਮ ਵਿਚ ਆਪਣੇ ਵੋਟ ਬੈਂਕ ਨੂੰ ਵਧਾਉਣ ਦੀ ਮੰਦਭਾਵਨਾ ਅਧੀਨ ਸਿੱਖ ਸਮਾਗਮਾਂ ਵਿਚ ਰਹਿਤ ਮਰਿਯਾਦਾ ਵਿਚ ਦਖਲ ਦੇ ਕੇ ਆਪਣੇ ਆਪ ਨੂੰ ਪੰਥ ਹਿਤੈਸੀ ਸਾਬਤ ਕਰਨ ਦੀ ਕੋਸਿਸ ਕਰਦੇ ਹੋਏ ਗੈਰ ਧਾਰਮਿਕ ਤੇ ਗੈਰ ਇਖਲਾਕੀ ਅਮਲ ਕੀਤੇ ਹਨ, ਤਾਂ ਪੰਜਾਬੀਆਂ ਤੇ ਸਿੱਖ ਕੌਮ ਨੇ ਅਜਿਹੇ ਸਵਾਰਥੀ ਹੁਕਮਰਾਨਾਂ ਜਾਂ ਸਿਆਸੀ, ਧਾਰਮਿਕ ਪਾਰਟੀਆਂ ਦਾ ਕਤਈ ਸਾਥ ਨਹੀ ਦਿੱਤਾ । ਬਲਕਿ ਸਿੱਖ ਕੌਮ ਦੇ ਰੋਹ ਦਾ ਵੱਡਾ ਟਾਕਰਾ ਕਰਨਾ ਪਿਆ । ਅੱਜ ਸ. ਭਗਵੰਤ ਸਿੰਘ ਮਾਨ ਅਤੇ ਉਸਦੀ ਆਮ ਆਦਮੀ ਪਾਰਟੀ ਵੱਲੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਗੁਰਪੁਰਬ ਸਮਾਗਮਾਂ ਉਤੇ ਲਾਹਾ ਲੈਣ ਹਿੱਤ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਸ ਉਦਮ ਵਿਚ ਸਹਿਯੋਗ ਨਾ ਦੇ ਕੇ ਵੱਖਰੇ ਤੌਰ ਤੇ ਸਮਾਗਮ ਕਰਦੇ ਹੋਏ ਅਤੇ ਸਾਡੀਆ ਮਰਿਯਾਦਾਵਾ ਦਾ ਘਾਣ ਕਰਦੇ ਹੋਏ ਸ੍ਰੀਨਗਰ ਵਿਚ ਸਟੇਜ ਉਤੇ ਭੰਗੜੇ ਪਵਾਏ ਹਨ, ਇਨ੍ਹਾਂ ਗੈਰ ਇਖਲਾਕੀ ਤੇ ਮਰਿਯਾਦਾਵਾ ਦੇ ਉਲਟ ਕੀਤੇ ਜਾਣ ਵਾਲੇ ਸ਼ਰਮਨਾਕ ਕੰਮਾਂ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਉਹ ਥੋੜੀ ਹੈ । ਗੁਰੂ ਸਾਹਿਬਾਨ ਦੇ ਨਾਮ ਤੇ ਕੋਈ ਵੀ ਸਰਕਾਰ ਜਾਂ ਸਿਆਸਤਦਾਨ ਆਪਣੇ ਸਿਆਸੀ ਸਵਾਰਥਾਂ ਦੀ ਕਤਈ ਵੀ ਪੂਰਤੀ ਨਹੀ ਕਰ ਸਕਦਾ ਅਤੇ ਨਾ ਹੀ ਸਿੱਖ ਕੌਮ ਅਜਿਹੇ ਅਮਲਾਂ ਨੂੰ ਪ੍ਰਵਾਨਗੀ ਦੇਵੇਗੀ ।” ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋ ਅਤੇ ਆਮ ਆਦਮੀ ਪਾਰਟੀ ਵੱਲੋ ਸ੍ਰੀਨਗਰ ਵਿਖੇ 350 ਸਾਲਾਂ ਗੁਰਪੁਰਬ ਸਮਾਗਮਾਂ ਦੀ ਸਟੇਜ ਤੋ ਭੰਗੜੇ ਪਵਾਕੇ ਸਿੱਖ ਕੌਮ ਦੀਆਂ ਉੱਚ ਮਰਿਯਾਦਾਵਾ ਦਾ ਘਾਣ ਕਰਦੇ ਹੋਏ ਜੋ ਖਾਲਸਾ ਪੰਥ ਤੇ ਸਿੱਖ ਕੌਮ ਦੇ ਮਨਾਂ ਤੇ ਆਤਮਾ ਨੂੰ ਡੂੰਘੀ ਠੇਸ ਪਹੁੰਚਾਈ ਹੈ, ਉਸਦੀ ਸਖਤ ਸ਼ਬਦਾਂ ਵਿਚ ਨਿੰਦਾ ਕਰਦੇ ਹੋਏ ਅਤੇ ਇਸਦੇ ਨਿਕਲਣ ਵਾਲੇ ਭਿਆਨਕ ਨਤੀਜਿਆ ਲਈ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਉਨ੍ਹਾਂ ਕਿਹਾ ਕਿ ਕਿਸੇ ਵੀ ਸਿਆਸਤਦਾਨ ਜਾਂ ਸਰਕਾਰ ਨੂੰ ਗੁਰੂ ਸਾਹਿਬਾਨ ਜੀ ਦੇ ਉਨ੍ਹਾਂ ਮਹਾਨ ਦਿਹਾੜਿਆ ਜਿਨ੍ਹਾਂ ਨੇ ਮਨੁੱਖਤਾ ਅਤੇ ਇਨਸਾਨੀਅਤ ਲਈ ਆਪਣੀਆ ਸ਼ਹਾਦਤਾਂ ਦੇ ਕੇ ਸਮਾਜ ਨੂੰ ਉੱਚ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਲਈ ਅਗਵਾਈ ਕੀਤੀ ਹੈ, ਇਨ੍ਹਾਂ ਦਿਹਾੜਿਆ ਉਤੇ ਸਿਆਸੀ ਲਾਹੇ ਲੈਣ ਦੇ ਕੀਤੇ ਜਾ ਰਹੇ ਅਮਲਾਂ ਨੂੰ ਨਾ ਬਰਦਾਸਤ ਕਰਨ ਯੋਗ ਕਰਾਰ ਦਿੱਤਾ । ਉਨ੍ਹਾਂ ਭਾਸ਼ਾ ਵਿਭਾਗ ਪੰਜਾਬ ਦੇ ਉਨ੍ਹਾਂ ਅਧਿਕਾਰੀਆਂ ਦੀ ਵੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ ਜਿਨ੍ਹਾਂ ਨੂੰ ਸਿੱਖ ਕੌਮ ਦੀਆਂ ਮਰਿਯਾਦਾਵਾ, ਦਿਹਾੜਿਆ ਦੇ ਵੱਡੇ ਮਹੱਤਵ ਬਾਰੇ ਭਰਪੂਰ ਜਾਣਕਾਰੀ ਹੈ ਉਨ੍ਹਾਂ ਵੱਲੋ ਅਜਿਹੇ ਸਮੇ ਸਰਕਾਰੀ ਹੁਕਮਾਂ ਨੂੰ ਪ੍ਰਵਾਨ ਕਰਦੇ ਹੋਏ ਕੀਤੀਆ ਅਣਗਹਿਲੀਆ ਦਾ ਵੀ ਸਖਤ ਨੋਟਿਸ ਲੈਦੇ ਹੋਏ ਕਿਹਾ ਕਿ ਇਹ ਅਧਿਕਾਰੀ ਵੀ ਆਪਣੀਆ ਸਰਕਾਰੀ ਤੇ ਸਵਾਰਥੀ ਹਿੱਤਾ ਦੀ ਪੂਰਤੀ ਲਈ ਜੋ ਸਰਕਾਰ ਦੇ ਗੈਰ ਸਿਧਾਤਿਕ ਅਤੇ ਗੈਰ ਇਖਲਾਕੀ ਹੁਕਮਾਂ ਨੂੰ ਪ੍ਰਵਾਨ ਕਰਦੇ ਹਨ, ਉਹ ਵੀ ਉਪਰੋਕਤ ਭਗਵੰਤ ਮਾਨ ਸਰਕਾਰ ਤੇ ਆਮ ਆਦਮੀ ਪਾਰਟੀ ਦੀ ਤਰ੍ਹਾਂ ਸਿੱਖ ਕੌਮ ਦੀ ਕਚਹਿਰੀ ਵਿਚ ਦੋਸ਼ੀ ਹੋਣਗੇ । ਇਸ ਲਈ ਅਜਿਹੇ ਅਧਿਕਾਰੀਆ ਨੂੰ ਅਜਿਹੇ ਗੈਰ ਸਿਧਾਤਿਕ ਹੁਕਮਾਂ ਨੂੰ ਕਦਾਚਿਤ ਪ੍ਰਵਾਨ ਨਹੀ ਕਰਨਾ ਚਾਹੀਦਾ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News