ਫਰੈਂਕਫਰਟ 16 ਜੂਨ : ਗੁਰਦੁਆਰਾ ਸਿੱਖ ਸੈਂਟਰ ਫਰੈਕਫੋਰਟ ਜਰਮਨੀ ਵਿਖੇ ਵਿਸ਼ੇਸ਼ ਗੁਰਮਤਿ ਸਮਾਗਮ ਬਾਣੀ ਬੋਹਿਥ , ਸ਼ਾਂਤੀ ਦੇ ਪੁੰਜ , ਸ਼ਹੀਦਾਂ ਦੇ ਸਿਰਤਾਜ ਪੰਜਵੇਂ ਪਾਤਸ਼ਾਹ ਸਾਹਿਬ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਪੁਰਬ ਜੋ ਨਾਨਕਸ਼ਾਹੀ ਕੈਲੰਡਰ ਮੂਲ ਲਾਗੂ 2003 ਮੁਤਾਬਕ 2 ਹਾੜ 16 ਜੂਨ ਸਦਾ ਲਈ ਨਿਯਤ ਤਾਰੀਖ ਤੇ ਬਹੁਤ ਹੀ ਸ਼ਰਧਾ ਭਾਵਨਾ ਨਾਲ ਸਮੂਹ ਸਾਧ ਸੰਗਤ ਵੱਲੋ ਸੋਦਰ ਵੇਲੇ ਕਰਵਾਇਆ ਗਿਆ। ਇਸ ਸਬੰਧ ਵਿੱਚ ਜਾਣਕਾਰੀ ਦਿੰਦਿਆ ਸ. ਅਨੂਪ ਸਿੰਘ ਨੇ ਦੱਸਿਆ ਕੇ ਸੋਦਰ ਰਹਿਰਾਸ ਸਾਹਿਬ ਦੇ ਪਾਠ ਉਪਰੰਤ ਗੁਰਮਤਿ ਸਮਾਗਮ ਦੀ ਆਰੰਭਤਾ ਵਿੱਚ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਜੀ ਵੇਰਕਾ ਨੇ ਸ਼ਬਦ ਕੀਰਤਨ ਕੀਤਾ , ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਹੈੱਡ ਗ੍ਰੰਥੀ ਸ਼੍ਰੀ ਫਤਹਿਗੜ੍ਹ ਸਾਹਿਬ ਨੇ ਗੁਰਮਤਿ ਵਿਚਾਰ ਕਰਦੇ ਹੋਏ ਸਾਧ ਸੰਗਤ ਨਾਲ ਗੁਰੂ ਅਰਜਨ ਸਾਹਿਬ ਜੀ ਦੀ ਸ਼ਹਾਦਤ ਬਾਰੇ ਵਿਸਥਾਰ ਨਾਲ ਸ਼ਾਝ ਪਾਈ। ਸਮਾਗਮ ਦੀ ਸੰਪੂਰਨਤਾ ਕਰਦੇ ਭਾਈ ਚਮਕੌਰ ਸਿੰਘ ਜੀ , ਭਾਈ ਗੁਰਨਿਸ਼ਾਨ ਸਿੰਘ, ਭਾਈ ਲਖਬੀਰ ਸਿੰਘ ਕੀਰਤਨੀ ਜੱਥਾ ਸਿੱਖ ਸੈਂਟਰ ਫਰੈਕਫੋਰਟ ਨੇ ਸ਼ਬਦ ਕੀਰਤਨ ਅਤੇ ਅਨੰਦ ਸਾਹਿਬ ਦਾ ਜਾਪ ਕੀਤਾ । ਭਾਈ ਗੁਰਦੇਵ ਸਿੰਘ ਜੀ ਵੇਰਕਾ ਹਜ਼ੂਰੀ ਰਾਗੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਕਥਾਵਾਚਕ ਭਾਈ ਸਾਹਿਬ ਭਾਈ ਹਰਪਾਲ ਸਿੰਘ ਜੀ ਫਤਹਿਗੜ੍ਹ ਸਾਹਿਬ ਨੂੰ ਗੁਰਦੁਆਰਾ ਸਾਹਿਬ ਦੇ ਸਮੂਹ ਪ੍ਰਬੰਧਕ ਸਾਹਿਬਾਨ ਵੱਲੋ ਸਨਮਾਨਿਤ ਕੀਤਾ ਗਿਆ। ਸਟੇਜ ਸਕੱਤਰ ਦੀ ਸੇਵਾ ਭਾਈ ਹੀਰਾ ਸਿੰਘ ਮੱਤੇਵਾਲ ਨੇ ਬਾਖੂਬੀ ਨਿਭਾਈ ਅਤੇ ਸਮੂਹ ਸਾਧ ਸੰਗਤ ਦਾ ਪ੍ਰਬੰਧਕਾਂ ਸ. ਅਨੂਪ ਸਿੰਘ , ਸ. ਗੁਰਦਿਆਲ ਸਿੰਘ ਲਾਲੀ , ਸ. ਹੀਰਾ ਸਿੰਘ, ਸ. ਕਰਨੈਲ ਸਿੰਘ ਪ੍ਰਦੇਸ਼ੀ ਸ. ਗੁਰਚਰਨ ਸਿੰਘ ਗੋਰਾਇਆ, ਸ. ਸਤਨਾਮ ਸਿੰਘ ਲੰਗਰ ਇੰਚਾਰਜ ਆਦਿ ਵੱਲੋ ਧੰਨਵਾਦ ਕੀਤਾ। ਇਨ੍ਹਾ ਸਮਾਗਮਾਂ ਵਿੱਚ ਸਮੂਹ ਸਾਧ ਸੰਗਤ ਨੇ ਬਹੁਤ ਹੀ ਸ਼ਰਧਾ ਪੂਰਵਕ ਹਾਜ਼ਰੀ ਭਰ ਕੇ ਗੁਰੂ ਸਾਹਿਬ ਦੀਆ ਬਖਸ਼ਿਸ਼ਾਂ ਪ੍ਰਪਾਤ ਕੀਤੀਆ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।