ਦੁਬਈ 3 ਅਪ੍ਰੈਲ : ਗਲੋਬਲ ਸਿੱਖ ਕੌਂਸਲ ਵਲੋਂ ਪੰਜਾਬ ਵਿੱਚ ਕੋਈ 80 ਪਿੰਡਾਂ ਵਿੱਚ ਬਿਲਕੁੱਲ ਫਰੀ ਵਿੱਦਿਅਕ ਸੈਂਟਰ ਚਲਾਏ ਜਾ ਰਹੇ ਹਨ। ਇਨ੍ਹਾਂ ਸੈਂਟਰਾਂ ਵਿੱਚ ਲੋੜਵੰਦ ਬੱਚਿਆਂ ਨੂੰ ਸਕੂਲ ਦਾ ਕੰਮ, ਖੇਡਾਂ, ਗੁਰਬਾਣੀ ਦੀ ਸਿੱਖਿਆ ਦਿੱਤੀ ਜਾਂਦੀ ਹੈ। ਇਹ ਸੈਂਟਰ ਉਪਦੇਸ਼ ਚਹੁ ਵਰਨਾ ਕਉ ਸਾਂਝਾ ਦੇ ਆਧਾਰ ਤੇ ਚਲਾਏ ਜਾ ਰਹੇ ਹਨ। ਅਤੇ ਹਰ ਧਰਮ ਦੇ ਬੱਚਿਆਂ ਲਈ ਖੁੱਲ੍ਹੇ ਹਨ।
ਪਿਛਲੇ ਦਿਨੀਂ ਇਨ੍ਹਾਂ ਸੈਂਟਰਾਂ ਵਿੱਚ ਪੜਾਉਣ ਵਾਲੇ ਟੀਚਰਾਂ ਦੀ ਇੱਕ ਮੀਟਿੰਗ ਕੀਤੀ ਗਈ, ਜਿਸ ਵਿੱਚ ਅਗਲੀਆਂ ਪਲਾਨਿੰਗ ਅਤੇ ਹੁਣ ਤੱਕ ਜੋ ਵੀ ਕਾਰਜ ਕੀਤੇ ਜਾ ਰਹੇ ਹਨ ਉਨ੍ਹਾਂ ਦੀ ਸਾਂਝ ਪਾਈ ਗਈ।
ਬਾਅਦ ਵਿੱਚ ਬੱਚਿਆਂ ਦੇ ਗਤਕਾ ਅਤੇ ਹੋਰ ਕਰਤੱਬ ਵੀ ਵਿਖਾਏ
। ਇਥੇ ਖਾਸ ਜਿਕਰਯੋਗ ਹੈ ਕਿ ਇਹ ਮੀਟਿੰਗ ਗਲੋਬਲ ਸਿੱਖ ਕੌਂਸਲ ਦੇ ਫਾਊਂਡਿੰਗ ਪ੍ਰੈਜੀਡੈਂਟ ਸ੍ਰ. ਗੁਲਬਰਗ ਸਿੰਘ ਬਾਸੀ ਜੀ ਦੀ ਰਹਿਨੁਮਾਈ ਹੇਠਾਂ ਨੇਪਰੇ ਚੜੀ।
ਗਲੋਬਲ ਸਿੱਖ ਕੌਂਸਲ ਵਲੋਂ ਪਿੰਡ ਸਰਹਾਲੀ ਦੇ ਸ੍ਰ. ਜਰਨੈਲ ਸਿੰਘ ਜੀ ਨੂੰ ਉਨ੍ਹਾਂ ਵਲੋਂ PEHEL ਸੈਂਟਰ ਲਈ ਕੀਤੀਆਂ ਸੇਵਾਵਾਂ ਲਈ ਸਨਮਾਨਿਤ ਕੀਤਾ ਗਿਆ।
ਗਲੋਬਲ ਸਿੱਖ ਕੌਂਸਲ ਆਪ ਸਭ ਨੂੰ ਬੇਨਤੀ ਕਰਦੀ ਹੈ ਕਿ ਆਉ, ਸਾਡੀਆਂ ਬਾਹਵਾਂ ਬਣੋ ਅਤੇ ਅਸੀਂ ਮਿਲ ਕੇ ਪਿੰਡ ਪਿੰਡ ਇਹ ਲਹਿਰ ਚਲਾਈਏ।
ਸੈਂਟਰ ਖੋਲਣ ਲਈ ਤੁਸੀਂ ਸਾਡੇ ਨਾਲ ਹੇਠਾਂ ਦਿੱਤੇ ਨੰਬਰ ਤੇ ਵਟਸਐਪ ਕਰੋ ਜਾਂ ਮੇਲ ਕਰੋ।
info@globalsikhcouncil.org
+16787941794
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।










4 Responses
Best wishes for your success.
DHANWAAD JI
ੴ ਜੀ ਦੀ ਅਪਾਰ ਮਿਹਰ ਸਦਕਾ
ਸਰਬੱਤ ਦਾ ਭਲਾ ਮੰਗਦੇ ਹਾਂ????
DHANWAAD JI