Home » ਸੰਸਾਰ » ਜਰਮਨੀ » ਅਖੌਤੀ ਪੰਥਕ ਲੀਡਰਾਂ ਤੇ ਜਥੇਦਾਰਾਂ ਦੇ ਗੁਰਮਤਿ ਸਿਧਾਤਾਂ ਨੂੰ ਢਾਹ ਲਾਉਣ ਵਾਲੇ ਕੰਮਾਂ ਨੂੰ “ ਵੇਖ ਕਿ ਅਣਡਿੱਠ ਕਰਨ, ਕਰਕੇ ਅੱਜ ਕੌਮ ਦੀ ਚੜ੍ਹਦੀ ਦੀ ਬਜਾਏ ਹੋ ਰਿਹੀ ਢਹਿਦੀ ਕਲਾ!–ਗੁਰਚਰਨ ਸਿੰਘ ਗੁਰਾਇਆ

ਅਖੌਤੀ ਪੰਥਕ ਲੀਡਰਾਂ ਤੇ ਜਥੇਦਾਰਾਂ ਦੇ ਗੁਰਮਤਿ ਸਿਧਾਤਾਂ ਨੂੰ ਢਾਹ ਲਾਉਣ ਵਾਲੇ ਕੰਮਾਂ ਨੂੰ “ ਵੇਖ ਕਿ ਅਣਡਿੱਠ ਕਰਨ, ਕਰਕੇ ਅੱਜ ਕੌਮ ਦੀ ਚੜ੍ਹਦੀ ਦੀ ਬਜਾਏ ਹੋ ਰਿਹੀ ਢਹਿਦੀ ਕਲਾ!–ਗੁਰਚਰਨ ਸਿੰਘ ਗੁਰਾਇਆ

SHARE ARTICLE

204 Views

ਸਿੱਖ ਇਤਿਹਾਸ ਦੇ ਪੰਨਿਆਂ ਅਤੇ ਰੋਜ਼ਾਨਾ ਦੀ ਅਰਦਾਸ ਵਿੱਚ ਅਸੀਂ ਵੇਖ ਕੇ ਅਣਡਿੱਠ ਕਰਨ ਵਾਲਿਆਂ ਨੂੰ ਯਾਦ ਅਤੇ ਉਹਨਾਂ ਦਾ ਧਿਆਨ ਧਰਦੇ ਹਾਂ । ਉਹਨਾਂ ਨੇ ਵੇਖ ਕੇ ਕੀ ਅਣਡਿੱਠ ਕੀਤਾ, ਇਹ ਗੱਲ ਵੀਚਾਰਨ ਵਾਲੀ ਹੈ । ਅਸੀਂ ਇਸ ਦੇ ਅਰਥ ਆਪਣੀ ਆਪਣੀ ਸਮਝ ਅਨੁਸਾਰ ਕਰ ਲੈਦੇ ਹਾਂ ਜਿਵੇ ਕਿ ਕਈ ਕਹਿ ਦਿੰਦੇ ਹਨ ਕਿ ਦੂਸਰਿਆਂ ਦੇ ਔਗਣ ਜਾਂ ਗੁਨਾਹਾਂ ਨੂੰ ਵੇਖ ਕਿ ਅਣਡਿੱਠ ਕਰ ਦੇਣਾ ਚਾਹੀਦਾ ਹੈ । ਪਰ ਸਿੱਖੀ ਇਤਿਹਾਸ ਦੇ ਸੁਨਿਹਰੀ ਪੰਨਿਆਂ ਅਨੁਸਾਰ ਤਾਂ ਵੇਖ ਕਿ ਅਣਡਿੱਠ ਕਰਨ ਦੇ ਅਰਥ ਤਾਂ ਇਸ ਤਰ੍ਹਾਂ ਵੀ ਲੈਦੇ ਹਨ ਕਿ ਮਨੁੱਖਤਾ ਤੇ ਜ਼ੁਲਮ ਕਰਨ ਵਾਲੇ ਹੁਕਮਰਾਨਾਂ ਦੇ ਅਕਿਹ ਤੇ ਅਸਹਿ ਜ਼ੁਲਮਾਂ, ਤੱਤੀ ਤਵੀ ਤੇ ਤੇਰਾ ਭਾਣਾ ਮਿੱਠਾ ਲਾਗੇ ਤੇ ਹੱਸ ਕੇ ਬੈਠਣਾ, ਸੀਸ ਤੇ ਗਰਮ ਰੇਤ ਪਾਉਣ, ਤਲਵਾਰ ਨਾਲ ਸੀਸ ਕਲਮ ਕਰਾਉਣ, ਆਰੇ ਨਾਲ ਸਰੀਰ ਚਿਰਾਉਣ, ਉਬਲਦੀ ਦੇਗ ਵਿੱਚ ਉਬਲਣ, ਰੂੰ ਵਿੱਚ ਸੜਨ, ਨੀਂਹਾਂ ਵਿੱਚ ਚਿਣਨ, ਬੰਦ ਬੰਦ ਕਟਾਉਣ, ਖੋਪਰ ਲਹਾਉਣ, ਚਰਖੜੀਆਂ ਤੇ ਚੜ੍ਹਨ, ਪੁੱਤਰਾਂ ਦੇ ਟੋਟੇ ਟੋਟੇ ਕਰਾ ਕੇ ਗਲਾਂ ਵਿੱਚ ਹਾਰ ਪਾਉਣ, ਖੰਨੀ ਖੰਨੀ ਤੇ ਗੁਜ਼ਾਰਾ ਕਰਨ, ਪੁੱਤਰ ਦਾ ਕਲੇਜਾਂ ਕੱਢ ਕੇ ਮੂੰਹ ਵਿੱਚ ਪਾਉਣ,ਜੇਲ੍ਹਾਂ ਦੀਆਂ ਕਾਲ ਕੋਠੜੀਆਂ ਵਿੱਚ ਤਸੀਹੇ, ਆਪਣੀ ਕੌਮ ਦੇ ਨਿਆਰੇਪਨ ਨੂੰ ਕਾਇਮ ਰੱਖਣ ਲਈ ਫਾਂਸੀਆਂ, ਗੋਲੀਆਂ , ਜੇਲ੍ਹਾਂ ਨੂੰ ਧੰਨ ਗੁਰੂ ਸਾਹਿਬ ਤੇ ਧੰਨ ਗੁਰੂ ਕੇ ਸਿੱਖਾਂ ਨੇ ਇਹਨਾਂ ਜ਼ੁਲਮਾਂ ਨੂੰ ਵੇਖ ਕਿ ਅਣਡਿੱਠ ਕਰਦਿਆਂ ਹੋਇਆ ਆਪਣੇ ਸਰੀਰ ਤੇ ਖਿੱੜੇ ਮੱਥੇ ਝੱਲਣੇ ਪ੍ਰਵਾਨ ਕੀਤੇ । ਪਰ ਰੱਬੀ ਨਿਯਮਾਂ ਤੋਂ ਬਾਹਰ ਜਾ ਕੇ ਕੋਈ ਸਮਝੌਤਾ ਨਾ ਕੀਤਾ । ਹੱਕ, ਸੱਚ,ਨਿਆਂ, ਧਰਮ ਤੇ ਮਨੁੱਖਤਾ ਦੇ ਭਲੇ ਲਈ ਆਪਣਾ ਆਪ ਕੁਰਬਾਨ ਕਰ ਦੇਣ ਵਾਲਿਆ ਦੀ ਹੀ ਪਵਿੱਤਰ ਕਮਾਈ ਦਾ ਧਿਆਨ ਧਰਨ ਦੀ ਗੱਲ ਕੀਤੀ ਗਈ ਹੈ । ਗੁਰੂ ਸਾਹਿਬਾਂ ਦੇ ਕਾਲ ਦੌਰਾਨ ਗੁਰੂ ਦਾ ਹਰ ਹੁਕਮ ਮੰਨਣ, ਉੱਚਾ ਸੁੱਚਾ ਜੀਵਨ, ਯੋਗਤਾ, ਗੁਣਾਂ ਦੇ ਕਾਰਨ ਹੀ ਸਿੱਖ ਮੁੱਖੀਆਂ ਦੀ ਚੋਣ ਹੁੰਦੀ ਰਹੀ ।“ਤਖਤਿ ਰਾਜਾ ਸੋ ਬਹੈ ਜੋ ਤਖਤੈ ਲਾਇਕ ਹੋਈ” ਉਹਨਾਂ ਚੁਣੇ ਹੋਏ ਮੁੱਖੀਆਂ ਦਾ ਮੁੱਖ ਆਪਣੇ ਗੁਰੂ ਸਾਹਿਬਾਂ , ਮਨੁੱਖਤਾ ਤੇ ਸਿੱਖ ਕੌਮ ਦੇ ਭਲੇ ਵੱਲ ਰਿਹਾ ਉਹਨਾਂ ਦੀ ਟੱਕਰ ਹਮੇਸ਼ਾਂ ਦਿੱਲੀ ਦੀਆਂ ਜ਼ਾਲਮਾਂ ਹਕੂਮਤਾਂ ਨਾਲ ਹੁੰਦੀ ਰਹੀ ਉਹਨਾਂ ਨੂੰ ਜ਼ੁਲਮ ਤੇ ਕੋਈ ਦੁਨਿਆਵੀ ਲਾਲਚ ਡੁਲ੍ਹਾ ਨਾ ਸਕਿਆ । ਪਰ ਅੱਜ ਸਿੱਖ ਕੌਮ ਦੀਆਂ ਸਿਰਮੌਰ ਧਾਰਮਿਕ ਸੰਸਥਾਵਾਂ ਦੀ ਚੋਣ ਸਿੱਧੇ ਜਾਂ ਅਸਿੱਧੇ ਤੌਰ ਤੇ ਦਿੱਲੀ ਹਕੂਮਤ ਦੇ ਸੰਵਿਧਾਨ ਦੇ ਅਧੀਨ ਹੀ ਹੋ ਰਹੀ ਹੈ। ਹਿੰਦੋਸਤਾਨ ਦਾ ਸੰਵਿਧਾਨ ਜੋ ਸਿੱਖਾਂ ਨੂੰ ਵੱਖਰੀ ਕੌਮ ਵੀ ਮੰਨਣ ਤੋਂ ਇਨਕਾਰੀ ਹੈ ਪਰ ਹਿੰਦੋਸਤਾਨ ਦੇ ਸੰਵਿਧਾਨ ਅਨੁਸਾਰ ਚੁਣੀ ਹੋਈ ਪੰਜਾਬ ਦੀ ਸਰਕਾਰ ਜੋ ਇਸ ਵੇਲੇ ਸ਼ਰੋਮਣੀ ਅਕਾਲੀ ਦਲ, ਜੋ ਉਸ ਵਕਤ ਸਿੱਖਾਂ ਦੀ ਧਰਮ ਅਧੀਨ ਰਾਜਨੀਤਿਕ ਪਾਰਟੀ ਸੀ ਤੇ ਇਸ ਦਾ ਕੁਰਬਾਨੀਆਂ ਭਰਿਆ ਇਤਿਹਾਸ ਸੀ, ਦਾ ਰਾਜ ਹੈ। ਪਰ ਹੁਣ ਇਹ ਸਿੱਖਾਂ ਦੇ ਜ਼ਜਬਾਤਾਂ ਦੀ ਕੁਰਸੀ ਲਈ ਵਰਤੋ ਤਾਂ ਕਰਦੀ ਹੈ ਪਰ ਉਹਨਾਂ ਦੀ ਕਦਰ ਨਹੀਂ ਕਰਦੀ ਤੇ ਇਸ ਦੇ ਅਧੀਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਤੇ ਇਹ ਹੀ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਦੀ ਚੋਣ ਕਰਦੇ ਹਨ । ਗੁਰੂ ਸਿਧਾਂਤਾਂ ਨੂੰ ਤਿਲਾਂਜਲੀ ਦੇ ਕੇ ਜਿਸ ਤਰੀਕੇ ਨਾਲ ਇਹਨਾਂ ਧਾਰਮਿਕ ਸੰਸਥਾਵਾਂ ਦੇ ਮੁਖੀਆਂ ਦੀ ਚੋਣ ਹੁੰਦੀ ਹੈ ਤੇ ਇਹ ਚੁਣੇ ਹੋਏ ਅਹੁਦਿਆਂ ਦੀਆਂ ਲਾਲਸਾਵਾਂ ਕਰਕੇ ਸਿਆਸੀ ਲੋਕਾਂ ਦੇ ਰਹਿਮੋ ਕਰਮ ਤੇ ਗੁਰੂ ਸਿਧਾਤਾਂ ਨੂੰ ਛੱਡ ਕਿ ਉਨਾਂ ਦੇ ਗੁਲਾਮ ਬਣਕੇ ਵਿਚਰਦੇ ਹਨ ।ਇਸ ਦੇ ਬਦਲੇ ਵਿੱਚ ਇਹ ਲੋਕ ਗੁਰੂ ਵਾਲੇ ਸੱਚੇ ਸਿਧਾਂਤ ਨੂੰ ਪਿੱਠ ਦੇਕੇ ਸਿਆਸੀ ਆਗੂਆਂ ਦੇ ਗੁਰੂ ਸਿਧਾਂਤਾਂ ਨਾਲ ਖਿਲਵਾੜ, ਸਿੱਖੀ ਦਾ ਘਾਣ ਕਰਨ, ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ, ਸਿੱਖ ਨੌਜਵਾਨੀ ਦੇ ਕਾਤਲ ਪੁਲਿਸ ਵਾਲਿਆਂ ਦੀ ਪੁਸ਼ਤਪਨਾਹ, ਸ਼੍ਰੀ ਦਰਬਾਰ ਸਾਹਿਬ ਤੇ ਹਮਲਾ ਕਰਾਉਣ ਵਾਲਿਆਂ ਨਾਲ ਭਾਈਵਾਲੀ, ਆਏ ਦਿਨ ਸਿੱਖ ਧਰਮ ਤੇ ਕੌਮ ਨੂੰ ਮਿਲ ਰਿਹੀਆਂ ਚੁਣੌਤੀਆਂ ਤੇ ਇਹਨਾਂ ਸਿਆਸੀ ਲੋਕਾਂ ਦੇ ਹਰ ਨਜ਼ਾਇਜ਼ ਕੰਮ ਨੂੰ ਅਣਡਿੱਠ ਕਰਨ ਕਰਕੇ ਅੱਜ ਜਿਨ੍ਹਾਂ ਹਲਾਤਾਂ ਵਿੱਚੋ ਸਿੱਖ ਕੌਮ ਲੰਘ ਰਹੀ ਹੈ, ਇਹ ਦਿਨ ਦੇਖਣੇ ਸੁਭਾਵਿਕ ਹੀ ਹਨ।ਇਹਨਾਂ ਅਖੌਤੀ ਧਾਰਮਿਕ ਆਗੂਆਂ ਨੂੰ ਦੇਖਕੇ ਹੀ ਤਾਂ ਗੁਰੂ ਸਿਧਾਂਤਾਂ ਦੀ ਜਾਣਕਾਰੀ ਰੱਖਣ ਵਾਲੇ ਸਿੱਖ ਇਹਨਾਂ ਧਾਰਮਿਕ ਆਗੂਆਂ ਤੇ ਇਹਨਾਂ ਦੇ ਫੁਰਮਾਨਾਂ ਨੂੰ ਵੇਖ ਕਿ ਅਣਡਿੱਠ ਕਰਨ ਲੱਗ ਪਏ ਹਨ ।ਇਸੇ ਤਰ੍ਹਾਂ ਇਹ ਰੋਗ ਅੱਜ ਕੌਮ ਵਿੱਚ ਵੱਡੇ ਪੱਧਰ ਤੇ ਗਰੁੱਪਾਂ, ਧੜ੍ਹਿਆਂ, ਜਥੇਬੰਦੀਆਂ ਅਤੇ ਸੰਸਥਾਵਾਂ ਵਿੱਚ ਫੈਲ ਗਿਆ ਹੈ ।ਹਰ ਕੋਈ ਆਪਣੇ ਤੇ ਆਪਣੇ ਗਰੁੱਪਾਂ ,ਧੜ੍ਹਿਆਂ, ਜਥੇਬੰਦੀਆਂ, ਸੰਸਥਾਵਾਂ, ਆਪਣੇ ਬਾਬਿਆਂ, ਅਖੌਤੀ ਸੰਤਾਂ ਤੇ ਅਖੌਤੀ ਵਿਦਵਾਨਾਂ ਦੇ ਗੁਨਾਹਾਂ ਅਤੇ ਬੁਰਾਈਆਂ ਨੂੰ ਵੇਖ ਕਿ ਅਣਡਿੱਠ ਕਰ ਰਹੇ ਹਨ ।ਪਰ ਦੂਸਰਿਆਂ ਦੇ ਗੁਣਾਂ ਨੂੰ ਵੀ ਔਗਣਾਂ ਵਿੱਚ ਤਬਦੀਲ ਕਰਕੇ ਡਿੱਠ ਕਰ ਰਹੇ ਹਨ ।ਜਦ ਕਿ ਆਪਣੇ ਨਿੱਜੀ ਸਵਾਰਥਾਂ ਤੇ ਲਾਲਸਾਵਾਂ ਦੀ ਖਾਤਰ ਅੱਜ ਸਿੱਖ ਕੌਮ ਦਾ ਬਹੁਤ ਵੱਡਾ ਹਿੱਸਾ ਅਖੌਤੀ ਪੰਥਕ ਲੀਡਰਾਂ ,ਜਥੇਦਾਰਾਂ ਦੇ ਗੁਰਮਤਿ ਸਿਧਾਤਾਂ ਨੂੰ ਢਾਹ ਲਾਉਣ ਵਾਲੇ ਕੰਮਾਂ ਨੂੰ “ ਵੇਖ ਕਿ ਅਣਡਿੱਠ ਹੀ ਨਹੀ ਕਰ ਰਿਹਾ ਸਗੋਂ ਸਿਰ ਝੁਕਾ ਕੇ ਉਹਨਾਂ ਦਾ ਪਾਲਣ ਕਰਕੇ ਬਰਾਬਰ ਦਾ ਭਾਈਵਾਲ ਵੀ ਬਣ ਰਿਹਾ ਹੈ ਇਸੇ ਕਰਕੇ ਸਿਆਣਿਆਂ ਦਾ ਕਥਨ ਹੈ ਕਿ ਸੱਚ ਨੂੰ ਦੇਖਦੇ ਜਾਣਦੇ ਹੋਏ ਉਸ ਤੋਂ ਪਾਸਾ ਵੱਟਣ ਨਾਲ ਹੀ ਸਾਡੀ ਆਤਮਿਕ ਮੌਤ ਦਾ ਸਫਰ ਸ਼ੁਰੂ ਹੋ ਜਾਦਾ ਹੈ ਕੀ ਸਿੱਖ ਕੌਮ ਨੂੰ ਨਿਰਾਸ਼ਾਂ ਦੇ ਆਲਮ ਵਿੱਚ ਡੋਬਣ ਵਾਲੇ ਇਹਨਾਂ ਅਖੌਤੀ ਲੀਡਰ ਤੇ ਜਥੇਦਾਰ ਜੋ ਕੌਮ ਨੂੰ ਢਾਹ ਲਾਉਣ ਵਾਲੇ ਕੰਮ ਕਰ ਰਹੇ ਹਨ ਇਸ ਨੂੰ ਦੇਖਕੇ ਪਾਸਾ ਵੱਟਣ ਦਾ ਮਤਬਲ ਹੈ ਕਿ ਅਸੀਂ ਆਤਮਿਕ ਤੌਰਤੇ ਮਰ ਗਏ ਹਾਂ । ਅੱਜ ਜਦੋਂ ਇਹਨਾਂ ਅਖੌਤੀ ਲੀਡਰਾਂ ਤੇ ਜਥੇਦਾਰਾਂ ਦੇ ਜੀ ਹਜ਼ੂਰੀਏ ਸਿੱਖ ਆਪਣੇ ਵਿਚਾਰਾਂ ਦਾ ਅਦਾਨ ਪ੍ਰਦਾਨ ਕਰਦੇ ਹਨ ਉਹਨਾਂ ਦੀ ਕੋਸ਼ਿਸ਼ ਇਹ ਹੀ ਹੁੰਦੀ ਹੈ ਕਿ ਅਸੀਂ ਸੰਪੂਰਨ ਹਾਂ ਬਾਕੀ ਸਭ ਅਧੂਰੇ ਹਨ । ਪਰ ਉਹਨਾਂ ਵੀਰਾਂ ਨੂੰ ਬੇਨਤੀ ਹੈ ਕਿ ਆਉ ਗੁਰੂ ਸਾਹਿਬ ਜੀ ਦੇ ਇਹਨਾਂ ਉਪਦੇਸ਼ਾਂ ਨੂੰ ਸਮਝੀਏ ਜੋ ਕਿ ਇਹ ਉਪਦੇਸ਼ ਸਾਨੂੰ ਸਮਝਾਉਣ ਲਈ ਕੀਤਾ ਹੈ–ਮਹਲਾ 2 ॥ ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥ ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥ ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥ ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥ ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥ ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥ ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥2॥ {ਪੰਨਾ 148} ਜੇਕਰ ਅਸੀਂ ਆਪਣੇ ਆਪ ਨੂੰ ਗੁਰਮਤਿ ਦੀ ਕਸਵੱਟੀ ਤੇ ਗੁਰੂ ਨੂੰ ਸਨਮੁੱਖ ਜਾਣ ਕੇ ਪਰਖ ਕਰਨ ਲੱਗ ਜਾਈਏ, ਕਿਸੇ ਵਿਆਕਤੀ ਨੂੰ ਜਵਾਬਦੇਹ ਹੋਣ ਦੀ ਬਜਾਏ ਆਪਣੇ ਗੁਰੂ ਤੇ ਆਪਣੀ ਜ਼ਮੀਰ ਨੂੰ ਜਵਾਬਦੇਹ ਹੋਈਏ ਅਤੇ ਦੂਸਰਿਆਂ ਦੇ ਗੁਣਾਂ ਨੂੰ ਗੁਣ ਜਾਣੀਏ ਤੇ ਆਪਣੇ ਔਗੁਣਾਂ ਦੀ ਪੜਚੋਲ ਕਰਕੇ ਉਹਨਾਂ ਦਾ ਸੁਧਾਰ ਕਰਨ ਦੀ ਕੋਸ਼ਿਸ਼ ਕਰਨ ਨਾਲ ਹੀ ਆਪਣੇ ਆਪ ਤੇ ਕੌਮ ਵਿੱਚ ਵੀ ਸੁਧਾਰ ਆ ਸਕਦਾ ਹੈ । ਅਕਾਲ ਪੁਰਖ ਦੇ ਗੁਣਾਂ ਰੂਪੀ ਗੁਰਬਾਣੀ ,ਗੁਰੂ ਸਿਧਾਤਾਂ ,ਗੁਰਇਤਿਹਾਸ ਤੇ ਸਿੱਖ ਇਤਿਹਾਸ ਨੂੰ ਵੇਖ ,ਪੜ੍ਹ ,ਸੁਣਕੇ ਅਣਡਿੱਠ ਨਾ ਕਰੀਏ ।ਅਕਾਲ ਪੁਰਖਾਂ ਦੇ ਚਰਨਾਂ ਵਿੱਚ ਅਰਦਾਸ ਹੈ ਤੇ ਗੁਰੂ ਕ੍ਰਿਪਾ ਕਰਨ ਇਸ ਨੂੰ ਅਸੀਂ ਆਪਣੇ ਜੀਵਨ ਵਿੱਚ ਢਾਲ ਸਕੀਏ ।
ਭੁੱਲਾਂ ਚੁੱਕਾਂ ਲਈ ਖਿਮਾਂ ਦਾ ਜਾਚਕ –ਗੁਰਚਰਨ ਸਿੰਘ ਗੁਰਾਇਆ

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਜਾਂਦਾ ਹੈ: ਪਰਮਜੀਤ ਸਿੰਘ ਵੀਰਜੀ 👉 ਕਕਾਰ ਅੰਮ੍ਰਿਤਧਾਰੀ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਹਨ ਅਨਖਿੜਵਾਂ ਅੰਗ

ਪੰਜਾਬ ਅੰਦਰ ਮੁੜ 90 ਦੇ ਦਹਾਕੇ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਚਿੰਤਾਜਨਕ: ਪੰਥਕ ਜਥੇਬੰਦੀਆਂ ਜਰਮਨੀ 👉 ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ