ਮੁੱਖ ਮੰਤਰੀ ਨੇ ਫਾਇਨਾਂਸ, ਵਿਜੀਲੈਂਸ ਤੇ ਮਾਲੀਆ ਵਿਭਾਗ ਆਪਣੇ ਕੋਲ ਰੱਖੇ, ਸਿਰਸਾ ਨੂੰ ਫੂਡ ਸਪਲਾਈ, ਜੰਗਲਾਤ ਤੇ ਵਾਤਾਵਰਨ ਤੇ ਇੰਡਸਟਰੀਜ਼ ਵਿਭਾਗਾਂ ਦਾ ਚਾਰਜ; ਪਰਵੇਸ਼ ਵਰਮਾ ਨੂੰ ਮਿਲਿਆ ਪੀਡਬਲਿਊਡੀ; ਆਸ਼ੀਸ਼ ਸੂਦ ਨੂੰ ਗ੍ਰਹਿ ਤੇ ਬਿਜਲੀ ਮੰਤਰਾਲੇ ਦੀ ਕਮਾਨ
ਨਵੀਂ ਦਿੱਲੀ, 20 ਫਰਵਰੀ
ਮੁੱਖ ਮੰਤਰੀ ਰੇਖਾ ਗੁਪਤਾ ਦੀ ਅਗਵਾਈ ਵਾਲੀ ਕੈਬਨਿਟ ਨੂੰ ਪੋਰਟਫੋਲੀਓਜ਼ ਦੀ ਵੰਡ ਕਰ ਦਿੱਤੀ ਗਈ ਹੈ। ਮੁੱਖ ਮੰਤਰੀ ਰੇਖਾ ਗੁਪਤਾ ਨੇ ਫਾਇਨਾਂਸ, ਪਲਾਨਿੰਗ, ਸਰਵਸਿਜ਼, ਰੈਵੇਨਿਊ, ਲੈਂਡ ਤੇ ਬਿਲਡਿੰਗ, ਵਿਜੀਲੈਂਸ ਆਦਿ ਮਹਿਕਮੇ ਆਪਣੇ ਕੋਲ ਰੱਖੇ ਹਨ।
ਰਾਜੌਰੀ ਗਾਰਡਨ ਤੋਂ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੂੰ ਫੂਡ ਤੇੇ ਸਪਲਾਈ, ਜੰਗਲਾਤ ਤੇ ਵਾਤਾਵਰਨ ਤੇ ਇੰਡਸਟਰੀਜ਼ ਮੰਤਰਾਲੇ ਦਿੱਤੇ ਗਏ ਹਨ।
ਨਵੀਂ ਦਿੱਲੀ ਹਲਕੇ ਤੋਂ ਵਿਧਾਇਕ ਪਰਵੇਸ਼ ਸਾਹਿਬ ਸਿੰਘ ਵਰਮਾ ਨੂੰ ਪੀਡਬਲਿਊਡੀ, ਵਿਧਾਨਕ ਮਾਮਲੇ, ਆਈਐਂਡਐੱਫਸੀ, ਜਲ ਤੇ ਗੁਰਦੁਆਰਾ ਚੋਣਾਂ ਜਦੋਂਕਿ ਆਸ਼ੀਸ਼ ਸੂਦ ਨੂੰ ਗ੍ਰਹਿ, ਬਿਜਲੀ, ਯੂਡੀ, ਸਿੱਖਿਆ, ਉੱਚ ਸਿੱਖਿਆ, ਟਰੇਨਿੰਗ ਤੇ ਤਕਨੀਕੀ ਸਿੱਖਿਆ ਮਹਿਕਮਿਆਂ ਦੀ ਕਮਾਨ ਸੌਂਪੀ ਗਈ ਹੈ।
ਰਵਿੰਦਰ ਸਿੰਘ ਇੰਦਰਾਜ ਨੂੰ ਕਾਨੂੰਨ ਤੇ ਨਿਆਂ, ਲੇਬਰ ਵਿਭਾਗ, ਰੁਜ਼ਗਾਰ ਵਿਭਾਗ, ਡਿਵੈਲਪਮੈਂਟ, ਆਰਟ ਐਂਡ ਕਲਚਰ, ਭਾਸ਼ਾ ਵਿਭਾਗ ਤੇ ਸੈਰਸਪਾਟਾ ਵਿਭਾਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
ਡਾ.ਪੰਕਜ ਕੁਮਾਰ ਸਿੰਘ ਨੂੰ ਸਿਹਤ ਤੇ ਪਰਿਵਾਰ ਭਲਾਈ, ਟਰਾਂਸਪੋਰਟ ਤੇ ਸੂਚਨਾ ਤਕਨਾਲੋਜੀ ਵਿਭਾਗ ਮਿਲੇ ਹਨ।

Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।