Home » ਮਾਝਾ » 15 ਸਾਲ ਹੋ ਗਏ ਸਰਹੱਦੀ ਕਸਬਾ ਖਾਲੜਾ ਨੂੰ ਤਰਨਤਾਰਨ ਡੀਪੂ ਦੀ ਬੱਸ ਸੇਵਾ ਨਹੀਂ ਨਸੀਬ ਹੋਈ l

15 ਸਾਲ ਹੋ ਗਏ ਸਰਹੱਦੀ ਕਸਬਾ ਖਾਲੜਾ ਨੂੰ ਤਰਨਤਾਰਨ ਡੀਪੂ ਦੀ ਬੱਸ ਸੇਵਾ ਨਹੀਂ ਨਸੀਬ ਹੋਈ l 

SHARE ARTICLE

216 Views

 15 ਸਾਲ ਹੋ ਗਏ ਸਰਹੱਦੀ ਕਸਬਾ ਖਾਲੜਾ ਨੂੰ ਤਰਨਤਾਰਨ ਡੀਪੂ ਦੀ ਬੱਸ ਸੇਵਾ ਨਹੀਂ ਨਸੀਬ ਹੋਈ l 

ਮਹਿਕਮਾ ਰੋਡਵੇਜ਼ ਕੁੰਭ ਕਰਨੀ ਨੀਦ ਸੁੱਤਾ 

ਪੰਜਾਬ ਸਰਕਾਰ ਵੱਲੋਂ 2007 ਵਿੱਚ ਤਰਨ ਤਾਰਨ ਸਾਹਿਬ ਨੂੰ ਜ਼ਿਲ੍ਹੇ  ਦਾ ਦਰਜਾ ਦਿੱਤਾ ਗਿਆ ਸੀ। ਪਰ ਸਰਹੱਦੀ ਕਸਬਾ ਖਾਲੜਾ ਅਤੇ ਆਸ ਪਾਸ ਦੇ ਲੋਕ 15 ਸਾਲ ਗੁਜਰ ਜਾਣ ਦੇ ਬਾਵਜੂਦ ਵੀ ਨਿਰਾਸ਼ ਨਜ਼ਰ ਆ ਰਹੇ ਹਨ l ਉਹ ਅਜਿਹਾ ਸੋਚਦੇ ਹਨ ਕਿ ਇੰਨਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਾਨੂੰ ਤਰਨ ਤਾਰਨ ਜਿਲਾ ਬਣਦਾ ਕੋਈ ਬਹੁਤਾ ਫਾਇਦਾ ਨਸੀਬ ਨਹੀਂ ਹੋਇਆ l ਇਸ ਸਬੰਧੀ ਗੱਲਬਾਤ ਕਰਦਿਆਂ ਸਰਹੱਦੀ ਕਸਬਾ ਖਾਲੜਾ ਦੇ ਸਮਾਜ ਸੇਵਕ ਹਰਜਿੰਦਰ ਸਿੰਘ ਜੱਸਲ ਨੇ ਕਿਹਾ ਕਿ ਕਸਬਾ ਖਾਲੜਾ ਤੋ ਤਰਨ ਤਾਰਨ ਤਕਰੀਬਨ 45 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਪਰ 18 ਸਾਲ ਗੁਜਰ ਚੁੱਕੇ ਹਨ ਅੱਜ ਤੱਕ ਤਰਨ ਤਾਰਨ ਡੀਪੂ ਦਾ ਇੱਕ ਵੀ ਬੱਸ ਟਾਈਮ ਨਸੀਬ ਨਹੀਂ ਹੋਇਆ ਹੈ l ਉਹਨਾਂ ਕਿਹਾ ਕਿ ਪੰਜਾਬ ਰੋਡਵੇਜ਼  ਤਰਨਤਾਰਨ ਡੀਪੂ ਪਤਾ ਨਹੀਂ ਕਿਹੜੀ ਕੁੰਭ ਕਰਨੀ ਨੀਂਦ ਸੁੱਤਾ ਹੈ ਕਿ ਪੰਜਾਬ ਰੋਡਵੇਜ਼ ਡੀਪੂ ਤਰਨ ਤਾਰਨ ਦੇ ਅਧਿਕਾਰੀ ਪ੍ਰਾਈਵੇਟ ਬਸ ਮਾਲਕਾਂ ਦੀ ਮਿਲੀ ਭੁਗਤ ਨਾਲ ਖਾਲੜਾ ਤੋਂ  ਤਰਨਤਾਰਨ ਦਾ ਪਰਮਟ ਹੀ ਅਪਲਾਈ ਨਹੀਂ ਕਰ ਰਹੇ l ਉਹਨਾਂ ਕਿਹਾ ਕਿ ਵੱਡੀ ਗਿਣਤੀ ਵਿੱਚ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਆਪਣੇ ਕੰਮ ਕਾਰ ਕਰਵਾਉਣ ਲਈ ਸਬੰਧਤ ਜ਼ਿਲ੍ਹੇ ਦੇ ਦਫਤਰਾਂ ਵਿੱਚ ਜਾਣ ਲਈ  ਤਰਨਤਾਰਨ ਜਾਣਾ ਪੈਂਦਾ ਜਿਸ ਵਿੱਚ ਅਮੀਰ ਲੋਕ ਤਾਂ ਆਪਣੇ ਵਾਹਨਾਂ ਰਾਹੀਂ ਇਹਨਾਂ ਦਫਤਰਾਂ ਤੱਕ ਪਹੁੰਚ ਕਰ ਲੈਂਦੇ ਹਨ ਪਰ ਮੱਧ ਵਰਗੀ ਲੋਕਾਂ ਨੂੰ ਜਿਲੇ ਦੇ ਮੁੱਖ ਦਫਤਰਾਂ ਵਿੱਚ ਪਹੁੰਚਣ ਲਈ ਟੁੱਟਵੀਆਂ ਬੱਸਾਂ ਤੇ ਇਨਾ ਲੰਬਾ ਸਮਾਂ ਲੱਗਦਾ ਹੈ ਕਿ ਦਫਤਰ ਪਹੁੰਚਣ ਤੇ ਉਹਨਾਂ ਨੂੰ ਬਿਨਾ ਕੰਮ ਪੂਰਾ ਕੀਤੇ ਵਾਪਸ ਘਰਾਂ ਨੂੰ ਪਰਤਣਾ ਪੈਂਦਾ ਹੈ l ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਨਤਾ ਨੂੰ ਰੋਡਵੇਜ ਬਸ ਸਹੂਲਤ ਦੇਣ ਦਾ ਵਾਅਦਾ ਖੋਖਲਾ ਨਜ਼ਰ ਆ ਰਿਹਾ ਹੈ l ਉਹਨਾਂ ਕਰਕੇ ਰੋਡਵੇਜ਼ ਤਰਨ ਤਾਰਨ ਦੇ ਕੰਨ ਤੇ ਜੂੰ ਤੱਕ ਨਹੀਂ ਸਰਕਦੀ ਪਤਾ ਨਹੀਂ ਸਬੰਧਿਤ ਪੰਜਾਬ ਰੋਡਵੇਜ ਵਿਭਾਗ ਇਸ ਸਰਹੱਦੀ ਕਸਬੇ ਨਾਲ ਕਿਉਂ ਮਤਰਈ ਮਾਂ ਵਾਲਾ ਸਲੂਕ ਕਰ ਰਿਹਾ l ਉਹਨਾਂ ਪੰਜਾਬ ਦੇ ਮੁੱਖ ਮੰਤਰੀ ਅਤੇ ਟਰਾਂਸਪੋਰਟ ਮੰਤਰੀ ਅਤੇ ਸਬੰਧਤ ਡਿਪਟੀ ਕਮਿਸ਼ਨਰ ਤਰਨ ਤਰਨ ਜਨਰਲ ਮੈਨੇਜਰ ਪੰਜਾਬ ਰੋਡਵੇਜ ਤਰਨ ਤਰਨ ਤੋਂ ਪਰਜੋਰ ਮੰਗ ਕੀਤੀ ਹੈ ਕਿ ਤਰਨ ਤਾਰਨ ਤੋਂ ਖਾਲੜਾ ਦੇ 4-5 ਟਾਈਮ ਤਾਂ ਜੋ ਬਾਰਡਰ ਦੇ ਲੋਕਾਂ ਨੂੰ ਵਧੀਆ ਬੱਸ ਸਹੂਲਤ ਮਿਲ ਸਕੇ l ਇਸ ਮੌਕੇ ਸੰਜੇ ਕੁਮਾਰ, ਗੁਰਜੰਟ ਸਿੰਘ, ਟੀਵੀ ਸੈਂਟਰ ਆਦਿ ਸਰਹੱਦੀ ਪਿੰਡ ਖਾਲੜਾ ਦੇ ਲੋਕ ਮੌਜੂਦ ਸਨ। 

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

15 ਮਾਰਚ ਦਿਨ ਐਤਵਾਰ ਫਰੈਂਕਫੋਰਟ ਚੋਣਾਂ ਵਿੱਚ ਸਰਦਾਰ ਨਰਿੰਦਰ ਸਿੰਘ ਘੋਤੜਾ ਨੂੰ ਆਪਣਾ ਕੀਮਤੀ ਵੋਟ ਪਾ ਕੇ ਕਾਮਯਾਬ ਕਰੋ- ਸਰਦਾਰ ਅਨੂਪ ਸਿੰਘ ਪ੍ਰਧਾਨ ਗੁਰਦੁਆਰਾ ਸਿੱਖ ਸੈਂਟਰ ਫਰੈਂਕਫਰਟ। – ਸ੍ਰ: ਨਰਿੰਦਰ ਸਿੰਘ ਘੋਤੜਾ ਵਿਦੇਸ਼ੀ ਸਿਟੀ ਕੌਂਸਲ ਅਤੇ ਸ਼ਹਿਰ ਦੀ ਪਾਰਲੀਮੈਂਟ ਚੋਣਾਂ ਲਈ ਉਮੀਦਵਾਰ ਹਨ ।

ਪਹਿਲੀ ਚੇਤ (14ਮਾਰਚ) ਨਾਨਕਸ਼ਾਹੀ ਨਵਾਂ ਵਰ੍ਹਾਂ 558 ਦੀ ਅਰੰਭਤਾ ਦੀਆਂ ਸਮੂਹ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ ! ਨਵੇਂ ਵਰ੍ਹੇ ਦੀ ਅਰੰਭਤਾ ਤੇ ਸਰਬੱਤ ਦੇ ਭਲੇ ਵਾਲੇ ਸਿੱਖ ਰਾਜ ਦੀ ਸਿਰਜਣਾ ਵਿੱਚ ਆਪਣਾ ਬਣਦਾ ਯੋਗਦਾਨ ਪਾਉਣ ਦਾ ਪ੍ਰਣ ਕਰੀਏ :- ਗੁਰਚਰਨ ਸਿੰਘ ਗੁਰਾਇਆ