Home » ਸੰਸਾਰ » ਜਰਮਨੀ » ਜਰਮਨੀ ਦੇ ਰਾਜਨੀਤਕ ਪਾਰਟੀ ਐਸ. ਪੀ. ਡੀ. ਵਿਚ ਕੰਵਰਸ਼ੇਰਪਾਲ ਸਿੰਘ ਰਾਠ ਸਭ ਤੋਂ ਘੱਟ ਉਮਰ ਦਾ ਮੈਂਬਰ ਬਣਿਆ ।

ਜਰਮਨੀ ਦੇ ਰਾਜਨੀਤਕ ਪਾਰਟੀ ਐਸ. ਪੀ. ਡੀ. ਵਿਚ ਕੰਵਰਸ਼ੇਰਪਾਲ ਸਿੰਘ ਰਾਠ ਸਭ ਤੋਂ ਘੱਟ ਉਮਰ ਦਾ ਮੈਂਬਰ ਬਣਿਆ ।

SHARE ARTICLE

327 Views

ਜਰਮਨੀ 19 ਜਨਵਰੀ (ਖਿੜਿਆ ਪੰਜਾਬ) ਪੰਜਾਬ ਦੀ ਧਰਤੀ ਤੋਂ ਦੂਰ ਜਰਮਨੀ ਦੇ ਸ਼ਹਿਰ ਹੈਡਲਬਰਗ ਵਸਨੀਕ ਜਸਵਿੰਦਰਪਾਲ ਸਿੰਘ ਰਾਠ ਦੇ ਹੋਣਹਾਰ ਸਪੁੱਤਰ ਕਾਕਾ ਕੰਵਰਸ਼ੇਰਪਾਲ ਸਿੰਘ ਰਾਠ (14 ਸਾਲ) ਜੋ ਪੰਜਾਬ ਵਿਚ ਜਿੱਲ੍ਹਾ ਹੁਸ਼ਿਆਰਪੁਰ ਦੇ ਪਿੰਡ ਘੋੜੇ ਚੱਕ (ਚੱਕ ਬਾਮੂ) ਦੇ ਕਪਤਾਨ ਮੋਹਿੰਦਰ ਸਿੰਘ ਦੇ ਪੋਤਰੇ ਹਨ ਨੇ ਜਰਮਨੀ ਵਿਚ ਰਾਜਨੀਤਿਕ ਦਲ ਐਸ ਪੀ ਡੀ ਵਿਚ ਸਾਰੇ ਜਰਮਨੀ ਵਿਚ ਸਬ ਤੋਂ ਘੱਟ ਉਮਰ ਦਾ ਮੈਂਬਰ ਬਣ ਕੇ ਪੰਜਾਬ ਤੇ ਪੰਜਾਬੀਅਤ ਦੇ ਨਾਮ ਨੂੰ ਚਾਰ ਚੰਨ ਲਾਏ ਨੇ. ਕਾਕਾ ਕੰਵਰ ਸ਼ੇਰ ਪਾਲ ਸਿੰਘ ਨਿੱਕੀ ਉਮਰ ਤੋਂ ਹੀ ਜਿਥੇ ਜਰਮਨੀ ਵਿਚ ਪਹਿਲੇ ਸਿੱਖੀ ਸਰੂਪ ਵਿਚ ਹਾਕੀ ਦੇ ਖੇਡ ਵਾਲਾ ਖਿਡਾਰੀ ਬਣਿਆ ਓਥੇ ਹੀ ਸਿੱਖੀ ਸਰੂਪ ਵਿਚ ਨਿੱਕੀ ਉਮਰ ਚ ਇਸ ਰਾਜਨੀਤਿਕ ਦਲ ਦਾ ਮੈਂਬਰ ਵੀ ਬਣਿਆ. ਕੰਵਰਸ਼ੇਰਪਾਲ ਜੀ ਦੇ ਪਿਤਾ ਜਸਵਿੰਦਰਪਾਲ ਸਿੰਘ ਰਾਠ ਵੀ ੨੨ ਸਾਲ ਤੋਂ ਰਾਜਨੀਤਿਕ ਦਲ ਵਿਚ ਵਿਚਰਦੇ ਹੋਏ ਇਕੱਲੇ ਸਮਾਜ ਸੇਵਾ ਹੀ ਨਹੀਂ ਰਾਜਨੀਤੀ ਪੱਧਰ ਤੇ ਸੇਵਾ ਕਰਦੇ ਭਈ ਸਟੇਟ ਦੇ ਵਾਈਸ ਪ੍ਰੈਜੀਡੈਂਟ ਅਤੇ ਕੌਂਸਲਰ ਵੀ ਹਨ ਅਤੇ ਪਿਛਲੇ ਦਿਨੀ ਉਹਨਾਂ ਨੂੰ ਐਸਪੀ ਡੀ ਵੱਲੋਂ ਸ਼ਹਿਰ ਦੇ ਪ੍ਰਧਾਨ ਵੀ ਚੁਣਿਆ ਗਿਆ ਹੈ, । ਜਿਥੇ ਕੈਨੇਡਾ , ਅਮਰੀਕਾ, ਇੰਗਲੈਂਡ ਵਿਚ ਪੰਜਾਬੀਆਂ ਦਾ ਰਾਜਨੀਤੀ ਵੱਲ ਆਉਣਾ ਆਮ ਗੱਲ ਹੈ , ਪਰ ਯੂਰੋਪ ਵਿਚ ਹੁਣ ਹੋਲੀ ਹੋਲੀ ਸ਼ੁਰੂ ਹੋ ਰਿਹਾ ਹੈ. ਆਉਣ ਵਾਲੇ ਵਕ਼ਤ ਵਿਚ ਇਹ ਆਸ ਕਿੱਤੀ ਜਾਂਦੀ ਹੈ ਕਿ ਇਸ ਬੱਚੇ ਵਲ ਵੇਖ ਕੇ ਹੋਰ ਵੀ ਸਿੱਖੀ ਸਰੂਪ ਵਿਚ ਸਾਡੇ ਲੋਗ ਅਗਾਂਹ ਆਉਣਗੇ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਜਾਂਦਾ ਹੈ: ਪਰਮਜੀਤ ਸਿੰਘ ਵੀਰਜੀ 👉 ਕਕਾਰ ਅੰਮ੍ਰਿਤਧਾਰੀ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਹਨ ਅਨਖਿੜਵਾਂ ਅੰਗ

ਪੰਜਾਬ ਅੰਦਰ ਮੁੜ 90 ਦੇ ਦਹਾਕੇ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਚਿੰਤਾਜਨਕ: ਪੰਥਕ ਜਥੇਬੰਦੀਆਂ ਜਰਮਨੀ 👉 ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ