Home » ਮਾਝਾ » ਮਾਲੂਵਾਲ ਦੇ ਸਮੂਹ ਨਗਰ ਨਿਵਾਸੀ ਤੇ ਐਨ ਆਰ ਆਈ ਸ੍ਰ ਸਤਪਾਲ ਸਿੰਘ ਹਾਂਗਕਾਂਗ ਵੱਲੋ ਪ੍ਰਚਾਰਕ ਵੀਰ ਨਿਰਮਲ ਸਿੰਘ ਸੁਰਸਿੰਘ ਨੂੰ ਸਨਮਾਨਿਤ ਕੀਤਾ ਗਿਆ । ਕੌਮ ਆਪਣੇ ਗ੍ਰੰਥੀ ਅਤੇ ਪ੍ਰਚਾਰਕਾਂ ਦੀ ਕਰੇ ਸਾਂਭ ਸੰਭਾਲ: ਮਾਲੂਵਾਲ, ਅਹਿਮਦਪੁਰ

ਮਾਲੂਵਾਲ ਦੇ ਸਮੂਹ ਨਗਰ ਨਿਵਾਸੀ ਤੇ ਐਨ ਆਰ ਆਈ ਸ੍ਰ ਸਤਪਾਲ ਸਿੰਘ ਹਾਂਗਕਾਂਗ ਵੱਲੋ ਪ੍ਰਚਾਰਕ ਵੀਰ ਨਿਰਮਲ ਸਿੰਘ ਸੁਰਸਿੰਘ ਨੂੰ ਸਨਮਾਨਿਤ ਕੀਤਾ ਗਿਆ । ਕੌਮ ਆਪਣੇ ਗ੍ਰੰਥੀ ਅਤੇ ਪ੍ਰਚਾਰਕਾਂ ਦੀ ਕਰੇ ਸਾਂਭ ਸੰਭਾਲ: ਮਾਲੂਵਾਲ, ਅਹਿਮਦਪੁਰ

SHARE ARTICLE

349 Views

ਤਰਨ ਤਾਰਨ 29 ਅਕਤੂਬਰ (ਜਗਜੀਤ ਸਿੰਘ) ਸਿੱਖ ਧਰਮ ਦੇ ਪ੍ਰਚਾਰ ਪਸਾਰ ਹਿੱਤ ਆਪਣੀਆਂ ਜੁੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਅਤੇ ਸਿੱਖੀ ਸਿਧਾਂਤਾਂ ਤੇ ਸਿੱਖ ਰਹਿਤ ਮਰਿਆਦਾ ਤੇ ਡੱਟ ਕੇ ਪਹਿਰਾ ਦੇਣ ਵਾਲੇ ਸਿੱਖ ਪ੍ਰਚਾਰਕ ਭਾਈ ਨਿਰਮਲ ਸਿੰਘ ਸੁਰਸਿੰਘ ਨੂੰ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਵਿਖੇ ਬਤੌਰ ਸੇਵਾ ਨਿਭਾਉਦਿਆ ਹੋਇਆਂ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਦੇ ਮੁੱਖ ਸੰਚਾਲਕ ਐਨ ਆਰ ਆਈ ਸ੍ਰ ਸਤਪਾਲ ਸਿੰਘ ਹਾਂਗਕਾਂਗ ਤੇ ਪਿੰਡ ਮਾਲੂਵਾਲ ਦੀ ਸਮੁੱਚੀ ਪੰਚਾਇਤ ਅਤੇ ਨਗਰ ਨਿਵਾਸੀਆਂ ਵਲੋਂ ਗੁਰਦੁਆਰਾ ਬਾਬਾ ਸਾਹਿਬ ਦਿੱਤਾ ਜੀ ਵਿਖੇ ਗਿਆਰਾਂ ਹਜ਼ਾਰ ਰੁਪਏ ਨਗਦ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ ।
ਇਸ ਸਮੇ ਸਿੱਖ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਤੇ ਭਾਈ ਗੁਰਮੀਤ ਸਿੰਘ ਮਾਲੂਵਾਲ ਨੇ ਐਨ ਆਰ ਆਈ ਸ੍ਰ. ਸਤਪਾਲ ਸਿੰਘ ਹਾਂਗਕਾਂਗ ਅਤੇ ਪਿੰਡ ਮਾਲੂਵਾਲ ਦੀ ਸਮੂਹ ਪੰਚਾਇਤ ਤੇ ਨਗਰ ਨਿਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਅੱਜ ਸਾਨੂੰ ਆਪਣੇ ਪ੍ਰਚਾਰਕ ਤੇ ਗ੍ਰੰਥੀ ਸਿੰਘਾਂ ਦੀ ਸੰਭਾਲ ਕਰਨ ਦੀ ਬਹੁਤ ਲੋੜ ਹੈ ਜਿਹੜੇ ਸਾਡੀਆਂ ਆਉਣ ਵਾਲੀਆ ਪੀੜੀਆਂ ਨੂੰ ਚੰਗੀ ਸੇਧ ਤੇ ਦਿਸ਼ਾ-ਨਿਰਦੇਸ਼ ਦੇਕੇ ਸੋਹਣੇ ਪੰਜਾਬ ਨੂੰ ਨਸ਼ਾ ਮੁਕਤ ਤੇ ਚੰਗੇ ਸਮਾਜ ਲਈ ਚਾਨਣ ਮੁਨਾਰਾ ਬਣ ਸਕਦੇ ਹਨ ।
ਇਸ ਮੋਕੇ ਮਹੰਤ ਬਾਬਾ ਸਤਨਾਮ ਸਿੰਘ ਜੀ, ਬੀਬੀ ਸਰਬਜੀਤ ਕੌਰ ਸਰਪੰਚ , ਬੀਬੀ ਬਲਵਿੰਦਰ ਕੌਰ ਪੰਚ , ਬੀਬੀ ਕੁਲਦੀਪ ਕੌਰ ਪੰਚ, ਬੀਬੀ ਰਾਜਵਿੰਦਰ ਕੌਰ ਪੰਚ, ਸ਼ਿੰਗਾਰਾ ਸਿੰਘ ਪੰਚ, ਹਰਦੇਵ ਸਿੰਘ ਪੰਚ ਭਾਈ ਮਲਕੀਅਤ ਸਿੰਘ ਪੰਚ, ਭਾਈ ਨਿਰਮਲ ਸਿੰਘ ਪੰਚ, ਡਾਕਟਰ ਅਰਜਨ ਸਿੰਘ, ਕਰਤਾਰ ਸਿੰਘ ਫੋਜੀ, ਪ੍ਰਗਟ ਸਿੰਘ , ਭਾਈ ਕੁਲਦੀਪ ਸਿੰਘ , ਗੁਰਵਿੰਦਰ ਸਿੰਘ ਤੋ ਇਲਾਵਾ ਗੁਰਮਤਿ ਪ੍ਰਚਾਰ ਕੇਂਦਰ ਮਾਲੂਵਾਲ ਦੇ ਬੱਚੇ ਤੇ ਉਨ੍ਹਾਂ ਦੇ ਮਾਤਾ ਪਿਤਾ ਹਾਜਰ ਸਨ ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਿੱਖ ਦੇਸ਼ ਦੀ ਸੁਪਰੀਮ ਕੋਰਟ ਅਤੇ ਪਾਰਲੀਮੈਂਟ ’ਚ ਕਕਾਰ ਧਾਰਣ ਕਰਕੇ ਜਾ ਸਕਦਾ ਫਿਰ ਪ੍ਰੀਖਿਆ ਕੇਂਦਰਾਂ ਵਲੋਂ ਬਚਿਆਂ ਨੂੰ ਕਿਸ ਤਾਕਤ ਅਤੇ ਆਦੇਸ਼ ਦੇ ਨਾਲ ਕਕਾਰ ਉਤਾਰਨ ਨੂੰ ਮਜਬੂਰ ਕੀਤਾ ਜਾਂਦਾ ਹੈ: ਪਰਮਜੀਤ ਸਿੰਘ ਵੀਰਜੀ 👉 ਕਕਾਰ ਅੰਮ੍ਰਿਤਧਾਰੀ ਸਿੱਖ ਪ੍ਰਾਣੀ ਲਈ ਧਾਰਮਿਕ ਵਿਸ਼ਵਾਸ ਦਾ ਪ੍ਰਤੀਕ ਅਤੇ ਸਿੱਖ ਦੀ ਰੋਜ਼ਾਨਾ ਜਿੰਦਗੀ ਦਾ ਹਨ ਅਨਖਿੜਵਾਂ ਅੰਗ

ਪੰਜਾਬ ਅੰਦਰ ਮੁੜ 90 ਦੇ ਦਹਾਕੇ ਵਾਂਗ ਜ਼ੁਲਮ, ਮਨੁੱਖੀ ਅਧਿਕਾਰਾਂ ਦਾ ਘਾਣ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਕੀਤਾ ਜਾ ਰਿਹਾ ਵਿਵਹਾਰ ਚਿੰਤਾਜਨਕ: ਪੰਥਕ ਜਥੇਬੰਦੀਆਂ ਜਰਮਨੀ 👉 ਝੂਠੇ ਪੁਲਿਸ ਮੁਕਾਬਲੇ ਵਿਚ ਮਾਰੇ ਗਏ ਰਣਜੀਤ ਸਿੰਘ ਦੇ ਪਰਿਵਾਰ ਨਾਲ ਕੀਤਾ ਹਮਦਰਦੀ ਦਾ ਇਜ਼ਹਾਰ