ਤਰਨ ਤਾਰਨ 21 ਅਕਤੂਬਰ (ਖਿੜਿਆ ਪੰਜਾਬ) ਪੰਜਾਬ ਵਿੱਚ ਪਿਛਲੇ ਦਿਨੀ ਹੋਈਆਂ ਪੰਚਾਇਤੀ ਚੋਣਾਂ ਦੇ ਦੋਰਾਨ ਤਰਨ ਤਾਰਨ ਤੋ ਹਲਕਾ ਵਿਧਾਇਕ ਡਾਕਟਰ ਕਸ਼ਮੀਰ ਸਿੰਘ ਸੋਹਲ ਦੀ ਅਗਵਾਈ ਹੇਠ ਪਿੰਡ ਮਾਲੂਵਾਲ ਤੋ ਬੀਬੀ ਸਰਬਜੀਤ ਕੌਰ ਸਰਪੰਚ ਅਤੇ ਸੱਤ ਦੇ ਸੱਤ ਮੈਂਬਰਾਂ ਸਮੇਤ ਸਮੁੱਚੀ ਪੰਚਾਇਤ ਬਣੀ ਜਿਹਨਾਂ ਵਿਚ ਬੀਬੀ ਸਰਬਜੀਤ ਕੌਰ ਸਰਪੰਚ , ਬੀਬੀ ਕੁਲਦੀਪ ਕੌਰ ਪੰਚ , ਬੀਬੀ ਬਲਵਿੰਦਰ ਕੌਰ ਪੰਚ , ਬੀਬੀ ਰਾਜਵਿੰਦਰ ਕੌਰ ਪੰਚ , ਸ੍ਰ ਸ਼ਿੰਗਾਰਾ ਸਿੰਘ ਪੰਚ , ਸ੍ਰ ਹਰਦੇਵ ਸਿੰਘ ਪੰਚ , ਭਾਈ ਮਲਕੀਅਤ ਸਿੰਘ ਪੰਚ , ਭਾਈ ਨਿਰਮਲ ਸਿੰਘ ਪੰਚ ਹੋਣਾ ਨੇ ਸਮੂਹ ਵੋਟਰਾਂ , ਸਪੋਟਰਾਂ , ਅਤੇ ਸਾਰੇ ਨਗਰ ਨਿਵਾਸੀ ਸੰਗਤ ਦਾ ਧੰਨਵਾਦ ਕਰਦਆਂ ਹੋਇਆਂ ਕਿਹਾ ਕਿ ਜੋ ਸਾਨੂੰ ਸਮੂਹ ਨਗਰ ਦੀ ਸੰਗਤ ਨੇ ਬਹੁਤ ਮਾਣ ਦੇਕੇ ਨਿਵਾਜਿਆ ਹੈ ਅਸੀ ਪਿੰਡ ਵਾਸੀਆਂ ਦੀ ਦਿੱਤੀ ਇਸ ਜੁੰਮੇਵਾਰੀ ਨੂੰ ਪੂਰੀ ਇਮਾਨਦਾਰੀ ਲਗਨ ਅਤੇ ਮਿਹਨਤ ਨਾਲ ਨਿਭਾਵਾਂਗੇ ਅਤੇ ਪਿੰਡ ਦੇ ਸਰਬ ਪੱਖੀ ਵਿਕਾਸ ਲਈ ਤਤਪਰ ਰਹਾਂਗੇ। ਇਸ ਮੋਕੇ ਬਾਪੂ ਕਰਮ ਸਿੰਘ ਸਾਬਕਾ ਸਰਪੰਚ, ਸਤਨਾਮ ਸਿੰਘ, ਸੁਖਵਿੰਦਰ ਸਿੰਘ ਛਿੰਦੂ, ਬਾਬਾ ਅਵਤਾਰ ਸਿੰਘ, ਬਾਬਾ ਹਰਪ੍ਰੀਤ ਸਿੰਘ, ਕਾਰਜ ਸਿੰਘ ਬਾਰੀਆ, ਡਾਕਟਰ ਅਰਜਨ ਸਿੰਘ, ਹਰਜੀਤ ਸਿੰਘ ਬ੍ਰਦਰ ਡੀ ਜੇ, ਸੂਬੇਦਾਰ ਗੁਰਭਾਗ ਸਿੰਘ, ਡਾਕਟਰ ਸਰਦੂਲ ਸਿੰਘ, ਮਲਕੀਤ ਸਿੰਘ ਗੱਬਰ, ਬਖਸ਼ੀਸ਼ ਸਿੰਘ, ਅੰਗਰੇਜ ਸਿੰਘ, ਕਰਤਾਰ ਸਿੰਘ, ਹਰਜੀਤ ਸਿੰਘ, ਸਰਬਜੀਤ ਸਿੰਘ ਫੋਜੀ, ਕੁਲਦੀਪ ਸਿੰਘ, ਕੁਲਬੀਰ ਸਿੰਘ, ਮਨਦੀਪ ਸਿੰਘ, ਗੁਰਬਾਜ ਸਿੰਘ, ਤਰਸੇਮ ਸਿੰਘ, ਮਨਿੰਦਰ ਸਿੰਘ, ਸੁਖਚੈਨ ਸਿੰਘ, ਗੁਰਲਾਲ ਸਿੰਘ ਗਾਲੋ, ਸਤਨਾਮ ਸਿੰਘ ਭੁੱਚਰ, ਬਾਜ ਸਿੰਘ ਰਾਜੋਕੇ, ਧਿਆਨ ਸਿੰਘ ਗੋਰੀ, ਸੈਮੀ, ਦਲਜੀਤ ਸਿੰਘ ਕੋਹਲੀ, ਹਰਜਿੰਦਰ ਸਿੰਘ, ਪ੍ਰਗਟ ਸਿੰਘ, ਮਿਲਖਾ ਸਿੰਘ, ਅਮ੍ਰਿਤਪਾਲ ਸਿੰਘ, ਦਰਸ਼ਨ ਸਿੰਘ ਠੇਕੇਦਾਰ, ਹਰਦਿਆਲ ਸਿੰਘ, ਸਰਵਣ ਸਿੰਘ, ਹਰਕੰਵਲਜੀਤ ਸਿੰਘ ਮਾਣਕ,ਇਨ੍ਹਾਂ ਤੋ ਇਲਾਵਾ ਭਾਈ ਗੁਰਮੀਤ ਸਿੰਘ ਮਾਲੂਵਾਲ ਅਤੇ ਸਮੂਹ ਸੰਗਤ ਪਿੰਡ ਮਾਲੂਵਾਲ ਹਾਜਰ ਸਨ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।