ਭਿੱਖੀਵਿੰਡ 25 / ਸਤੰਬਰ (ਦਲਬੀਰ ਉਦੋਕੇ, ਰਸ਼ਪਾਲ ਕਲਸੀਆ ) ਪੰਚਾਇਤੀ ਚੋਣਾਂ ਦਾ ਬਿਗਲ ਵਜਦਿਆ ਹੀ ਜਿਥੇ ਸਰਪੰਚੀ ਦੇ ਚਾਹਵਾਨ ਵੱਖ ਵੱਖ ਪਾਰਟੀਆਂ ਦੇ ਜਿਲਾ ਤਰਨਤਾਰਨ ਦੇ ਪਿੰਡਾਂ ਦੇ ਆਗੂਆਂ ਨੇ ਜਿਥੇ ਲਾਗੜਾਂ ਕੱਢ ਲਈਆ ਹਨ ਉਥੇ ਹੀ ਆਪੋ ਆਪਣੇ ਸਪੋਟਰਾਂ ਨੂੰ ਆਪਣੇ ਵੱਲ ਕਰਨ ਲਈ ਤਿਆਰੀਆਂ ਵੀ ਆਰੰਭ ਹੋ ਗਈਆਂ ਹਨ। ਇਸੇ ਤਰ੍ਹਾਂ ਹੀ ਬੀਤੀ ਰਾਤ ਪਿਛਲੇ ਕਈ ਸਾਲਾਂ ਤੋਂ ਆਮ ਆਦਮੀ ਪਾਰਟੀ ਦੇ ਜੂਝਾਰੂ ਆਗੂ ਪਰਮਜੀਤ ਸਿੰਘ ਭੁੱਲਰ ਕਲਸੀਆ ਕਲਾਂ ਨੇ ਦੇਰ ਸ਼ਾਮ ਆਪਣੇ ਅਨੇਕਾਂ ਹਮਾਇਤੀਆਂ ਨਾਲ ਪਿੰਡ ਕਲਸੀਆ ਕਲਾਂ ਵਿਚ ਸ਼ਕਤੀ ਪ੍ਦਾਰਸ਼ਨ ਕੀਤਾ ਇਸ ਮੌਕੇ ਇਕੱਤਰ ਹੋਏ ਸਾਥੀਆਂ ਨੇ ਜਿਥੇ ਪ੍ਰਮਜੀਤ ਸਿੰਘ ਭੁੱਲਰ ਕਲਸੀਆ ਕਲਾਂ ਜਿੰਦਾਬਾਦ ਦੇ ਨਾਹਰੇ ਲਗਾਏ। ਉਥੇ ਹਲਕਾ ਖੇਮਕਰਨ ਵਿਧਾਇਕ ਸਰਵਨ ਸਿੰਘ ਧੁੰਨ ਨੂੰ ਅਪੀਲ ਕੀਤੀ ਕਿ ਹਮੇਸਾ ਪਿੰਡ ਵਾਸੀਆਂ ਦੇ ਦੁੱਖ ਸੁੱਖ ਵਿਚ ਸਾਥ ਦੇਣ ਵਾਲੇ ਨੋਜਵਾਨ ਆਗੂ ਪਰਮਜੀਤ ਸਿੰਘ ਭੁੱਲਰ ਨੂੰ ਹੀ ਪਿੰਡ ਦਾ ਸਰਪੰਚ ਬਣਾਇਆ ਜਾਵੇ। ਇਸ ਮੌਕੇ ਪ੍ਰੈਸ ਨਾਲ ਗੱਲਬਾਤ ਕਰਦਿਆਂ। ਸਰਪੰਚੀ ਦੇ ਦਾਅਵੇਦਾਰ ਆਪ ਆਗੂ ਪਰਮਜੀਤ ਸਿੰਘ ਭੁੱਲਰ ਕਲਸੀਆ ਕਲਾਂ ਨੇ ਕਿਹਾ ਕਿ ਜੇਕਰ ਪਿੰਡ ਵਾਸੀਆਂ ਨੇ ਮੇਰਾ ਮਾਣ ਵਧਾਇਆ ਤਾਂ ਉਹ ਆਪਣੇ ਪਿੰਡ ਨੂੰ ਨਮੂਨੇ ਦਾ ਪਿੰਡ ਬਣਾ ਦੇਵੇਗਾ। ਉਸਨੇ ਕਿਹਾ ਕਿ ਅਜਾਦੀ ਤੋ ਬਾਅਦ ਪਿੰਡ ਕਲਸੀਆ ਕਲਾ ਨੂੰ ਸਮੇਂ ਦੀਆ ਸਰਕਾਰਾਂ ਨੇ ਹਮੇਸ਼ਾ ਅੱਖੋਁ ਪਰੋਖੇ ਕਰ ਛੱਡਿਆ ਹੈ। ਪਰ ਉਸਦੀ ਦਿਲੀ ਤਮੰਨਾ ਹੈ ਕਿ ਉਸਦੇ ਪਿੰਡ ਕਲਸੀਆ ਕਲਾਂ ਨੂੰ ਵੀ ਦੇਸ ਵਿਦੇਸ ਤੋ ਲੋਕ ਵੇਖਣ ਆਉਣ। ਇਸ ਮੌਕੇ ਆਪ ਆਗੂ ਪ੍ਰਮਜੀਤ ਸਿੰਘ ਭੁੱਲਰ ਕਲਸੀਆ ਕਲਾਂ ਨੇ ਵਿਚ ਕਈ ਸਾਲਾਂ ਤੋ ਸਰਕਾਰਾਂ ਦੀ ਬੇਰੁੱਖੀ ਦਾ ਸ਼ਿਕਾਰ ਹੋਈਆਂ ਪਿੰਡ ਦੀਆ ਗਲੀਆਂ ਵਿਚ ਲੋਕਟਾਇਲ ਲਾਉਣ ਦਾ ਉਦਘਾਟਨ ਵੀ ਕੀਤਾ ਗਿਆ। ਇਸ ਮੌਕੇ ਇੰਨਾ ਨਾਲ , ਡਾਕਟਰ ਸਰਬਜੀਤ ਸਿੰਘ , ਡਾਕਟਰ ਸੁਖਰਾਜ ਸਿੰਘ, ਬਖਸ਼ੀਸ਼ ਸਿੰਘ ਸੂਬੇਦਾਰ, ਬਲਵਿੰਦਰ ਸਿੰਘ ਮਿਸਤਰੀ, ਤਰਸੇਮ ਸਿੰਘ ਸਰਿਆਲੀ ਵਾਲੇ, ਅਜਮੇਰ ਸਿੰਘ, ਸੁਰਜੀਤ ਸਿੰਘ ਫੌਜੀ, ਕੁਲਦੀਪ ਸਿੰਘ ਗਲਾਲੀਪੁਰ, ਕਰਤਾਰ ਸਿੰਘ, ਵਕੀਲ ਸਿੰਘ ਭੱਟੀ ਆਦਿ ਹਮਾਇਤੀ ਹਾਜ਼ਰ ਸਨ
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।









