ਭਿੱਖੀਵਿੰਡ / ਖਾਲੜਾ 19 ਅਗਸਤ (ਨੀਟੂ ਅਰੋੜਾ ਜਗਤਾਰ ਸਿੰਘ) ਅੰਤਰਰਾਸ਼ਟਰੀ ਬਾਰਡਰ ਖਾਲੜਾ ਕਿਸੇ ਵਕਤ ਭਾਰਤ ਪਾਕਿਸਤਾਨ ਦਾ ਇੱਕ ਵਪਾਰ ਕੇਂਦਰ ਮੰਨਿਆ ਗਿਆ ਸੀ l ਜਿੱਥੇ ਵੱਡੀ ਗਿਣਤੀ ਵਿੱਚ ਟਰੱਕਾਂ ਰਾਹੀਂ ਭਾਰਤ ਅਤੇ ਪਾਕਿਸਤਾਨ ਦਾ ਵਪਾਰ ਚੱਲਦਾ ਸੀ l ਬਾਰਡਰ ਦੌਰਾਨ ਲੰਘਦਾ ਰੋਡ ਦੋਨਾਂ ਦੇਸ਼ਾਂ ਦੇ ਵੱਡੇ ਵੱਡੇ ਸ਼ਹਿਰਾਂ ਨੂੰ ਆਪਸ ਵਿੱਚ ਜੋੜਦਾ ਹੈ। ਜੋ ਕਿਸੇ ਕਾਰਨ ਹੌਲੀ ਹੌਲੀ ਬੰਦ ਹੋ ਗਿਆ ਅਤੇ ਸਰਹੱਦੀ ਪਿੰਡਾਂ ਦੇ ਲੋਕਾਂ ਦਾ ਰੁਜ਼ਗਾਰ ਵੀ ਬੰਦ ਹੋ ਗਿਆ। ਉਸ ਤੋਂ ਬਾਅਦ ਇਸ ਬਾਰਡਰ ਤੇ ਰੋਜ਼ਾਨਾ ਬੀਐਸਐਫ ਦੇ ਜਵਾਨਾਂ ਵੱਲੋਂ ਸ਼ੁਭਾ ਅਤੇ ਸ਼ਾਮ ਨੂੰ ਰੀਟ ਰੀਟ ਸੈਰੇਮਨੀ ਦੀ ਰਸਮ ਨਿਭਾਈ ਜਾਂਦੀ ਰਹੀ ਜਿੱਥੇ ਵੱਡੀ ਗਿਣਤੀ ਵਿੱਚ ਲੋਕ ਇਸ ਸ਼ਾਨਦਾਰ ਪਰੇਡ ਨੂੰ ਦੇਖਣ ਲਈ ਬੜੇ ਚਾਅ ਨਾਲ ਆਉਂਦੇ ਸਨ ਪਰ ਪਿਛਲੇ ਲੰਬੇ ਸਮੇਂ ਤੋਂ ਇਸ ਸੈਰੇਮਨੀ ਨੂੰ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ l ਜਿਸ ਨੂੰ ਲੈ ਕੇ ਸਰਹੱਦੀ ਪਿੰਡਾਂ ਦੇ ਲੋਕਾਂ ਵਿੱਚ ਬਹੁਤ ਰੋਸ ਪਾਇਆ ਗਿਆ l ਪਰ ਬੀਤੇ 14 ਅਤੇ 15 ਅਗਸਤ ਨੂੰ ਦੇਸ਼ ਦਾ 78ਵਾਂ ਅਜਾਦੀ ਦਿਵਸ ਦੇ ਜਸ਼ਨ ਹਿੰਦ ਪਾਕ ਸਰਹੱਦਾਂ ਉਪਰ ਮਨਾਏ ਜਾ ਸਨ ਓਥੇ ਖਾਲੜਾ ਬਾਰਡਰ ਵਿਖੇ ਸੁਨਸਾਨ ਵਾਲਾ ਮਾਹੌਲ ਦੇਖਣ ਨੂੰ ਮਿਲਿਆ l ਵੱਡੀ ਗਿਣਤੀ ਵਿੱਚ ਲੋਕ ਬੜੀ ਦੂਰੋਂ ਦੂਰੋਂ ਬੜੇ ਚਾਅ ਅਤੇ ਖੁਸ਼ੀ ਨਾਲ ਅਜਾਦੀ ਦਿਵਸ ਮਨਾਉਣ ਲਈ ਖਾਲੜਾ ਬਾਰਡਰ ਪਹੁੰਚੇ ਪਰ ਉਹਨਾਂ ਨੂੰ ਨਿਰਾਸ਼ ਹੋ ਕੇ ਵਾਪਸ ਆਪਣੇ ਘਰਾਂ ਨੂੰ ਪਰਤਣਾ ਪਿਆ l ਇਸ ਸਬੰਧੀ ਗੱਲਬਾਤ ਕਰਦਿਆਂ ਬਲਰਾਜ ਸਿੰਘ ਗਿੱਲ ਅਤੇ ਸਮਾਜ ਸੇਵੀ ਸਤਨਾਮ ਸਿੰਘ ਜੰਡ ਅਤੇ ਪੁੱਜੇ ਇਲਾਕੇ ਦੇ ਲੋਕਾਂ ਨੇ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ , ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ , ਕੇਂਦਰ ਸਰਕਾਰ, ਅਤੇ ਬੀਐਸਐਫ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਅੰਤਰਰਾਸ਼ਟਰੀ ਬਾਰਡਰ ਖਾਲੜਾ ਵਿਖੇ ਬੰਦ ਪਈ ਪਰੇਡ ਨੂੰ ਦੁਬਾਰਾ ਸ਼ੁਰੂ ਕੀਤਾ ਜਾਵੇ ਤਾਂ ਜੋ ਭਾਰਤੀ ਸਰਹੱਦ ਉੱਪਰ ਬੈਠੇ ਲੋਕ ਸੁਤੰਤਰਤਾ ਦਿਵਸ ਨੂੰ ਖੁਸ਼ੀ ਖੁਸ਼ੀ ਮਨਾ ਸਕਣ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।