Home » ਸੰਸਾਰ » ਜਰਮਨੀ » ਭਾਈ ਗਜਿੰਦਰ ਸਿੰਘ ਜੀ ਦਾ ਜੀਵਨ ਸੰਘਰਸ਼ੀਲ ਯੋਧਿਆ ਲਈ ਪ੍ਰੇਰਨਾ ਸਰੋਤ। ਪੰਥਕ ਜਥੇਬੰਦੀਆਂ ਜਰਮਨੀ।

ਭਾਈ ਗਜਿੰਦਰ ਸਿੰਘ ਜੀ ਦਾ ਜੀਵਨ ਸੰਘਰਸ਼ੀਲ ਯੋਧਿਆ ਲਈ ਪ੍ਰੇਰਨਾ ਸਰੋਤ। ਪੰਥਕ ਜਥੇਬੰਦੀਆਂ ਜਰਮਨੀ।

SHARE ARTICLE

264 Views

ਕਲੋਨ 11 ਜੁਲਾਈ (ਖਿੜਿਆ ਪੰਜਾਬ) ਖਾਲਿਸਤਾਨ ਦੀ ਪ੍ਰਾਪਤੀ ਲਈ ਚਲਦੇ ਸੰਘਰਸ਼ ਚ ਦਲ ਖਾਲਸਾ ਦੇ ਬਾਨੀ ਭਾਈ ਗਜਿੰਦਰ ਸਿੰਘ ਜੀ 04/07/14 ਨੂੰ 38 ਸਾਲ ਦੀ ਜਲਾਵਤਨੀ ਦਾ ਜੀਵਨ ਬਤੀਤ ਕਰਦੇ ਹੋਏ ਅਕਾਲ ਪੁਰਖ ਵੱਲੋ ਬਖਸੀ ਸਵਾਸਾ ਦੀ ਪੂੰਜੀ ਖਰਚਦੇ ਇਸ ਫਾਨੀ ਸੰਸਾਰ ਨੂੰ ਅਲਵਿਦਾ ਆਖ ਗਏ ਸਨ। ਸਵਰਗਵਾਸੀ ਭਾਈ ਗਜਿੰਦਰ ਸਿੰਘ ਜੀ ਦੇ ਨਮਿੱਤ ਗੁਰਦੁਆਰਾ ਕਲਗੀਧਰ ਦਸਮੇਸ਼ ਸਿੰਘ ਸਭਾ ਕਲੋਨ ( ਜਰਮਨੀ ) ਵਿਖੇ 07 ਜੁਲਾਈ ਨੂੰ ਵਿਸ਼ੇਸ਼ ਸ਼ਰਧਾਂਜਲੀ ਸਮਾਗਮ ਕਰਵਾਏ ਗਏ। ਇਸ ਸਮਾਗਮ ਦੌਰਾਨ ਬੱਬਰ ਖਾਲਸਾ ਜਰਮਨੀ ਜਥੇਦਾਰ ਰੇਸ਼ਮ ਸਿੰਘ ਬੱਬਰ , ਸਿੱਖ ਫੈਡਰੇਸ਼ਨ ਜਰਮਨੀ ਭਾਈ ਗੁਰਮੀਤ ਸਿੰਘ ਖਨਿਆਣ , ਇੰਟਰਨੈਸਨਲ ਸਿੱਖ ਫੈਡਰੇਸ਼ਨ ਜਰਮਨੀ ਭਾਈ ਸਖਵਿਦਰ ਸਿੰਘ ਅਤੇ ਗੁਰੂ ਘਰ ਦੇ ਵਜ਼ੀਰ ਸਹਿਬਾਨ ਅਤੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੇ ਸ਼ਰਧਾ ਦੇ ਫੁੱਲ ਭੇਟ ਕਰਦਿਆ ਸਵਰਗਵਾਸੀ ਭਾਈ ਗਜਿੰਦਰ ਸਿੰਘ ਜੀ ਦਾ ਜੀਵਨ ਸੰਘਰਸਸ਼ੀਲ ਯੋਧਿਆ ਲਈ ਪ੍ਰੇਰਨਾ ਸਰੋਤ ਰਹੇਗਾ ਆਖਿਆ । ਭਾਈ ਬੱਬਰ, ਭਾਈ ਖਨਿਆਣ ਵੱਲੋ ਸਵਰਗਵਾਸੀ ਭਾਈ ਗਜਿੰਦਰ ਸਿੰਘ ਜੀ ਦੇ ਜਲਾਵਤਨੀ ਜੀਵਨ ਦੌਰਾਨ ਉਹਨਾ ਨਾਲ ਬਿਤਾਏ ਪਲਾਂ ਨੂੰ ਸੰਗਤਾਂ ਨਾਲ ਸਾਂਝਾ ਕਰਦਿਆਂ ਭਾਈ ਸਾਹਿਬ ਵੱਲੋ ਕੀਤੀਆਂ ਪੰਥਕ ਸੇਵਾਵਾਂ ਅਤੇ ਕਲਮ ਨਾਲ ਲਿਖੀਆਂ ਪੁਸਤਕਾਂ ਦਾ ਵਿਸਥਾਰ ਨਾਲ ਵਰਨਣ ਕੀਤਾ। ਯਾਦ ਰਹੇ ਭਾਈ ਗਜਿੰਦਰ ਸਿੰਘ ਨੂੰ ਕੌਮ ਦੇ ਗਲੋ ਗਲਾਮੀ ਲਾਹੁਣ ਦੀ ਪ੍ਰੇਰਨਾ ਸ੍ਰ: ਕਪੂਰ ਸਿੰਘ ਜੀ ਕੋਲੋ ਮਿਲੀ। ਉਹਨਾਂ ਚੰਡੀਗੜ੍ਹ ਇੱਕ ਸਮਾਗਮ ਦੌਰਾਨ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਮੂੱਹ ਤੇ ਸਿੱਖ ਰਾਜ ਅਤੇ ਨਹਿਰੂ ਗਾਂਧੀ ਵੱਲੋਂ ਸਿੱਖਾਂ ਨਾਲ ਕੀਤੇ ਵਾਅਦਿਆਂ ਦੇ ਦਸਤਾਵੇਜ ਦਸੰਬਰ 1971 ਚ ਮਾਰੇ ਸਨ। ਉਸ ਕੇਸ ਚ ਜੇਲ ਯਾਤਰਾ ਤੋਂ ਬਾਅਦ ਭਾਈ ਸਾਹਿਬ ਜੀ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਸੰਪਰਕ ਚ ਆਏ। ਭਾਈ ਸਾਹਿਬ ਜੀ ਸੰਤਾਂ ਨਾਲ ਨਜਦੀਕੀ ਸਿੰਘਾਂ ਵਿੱਚੋਂ ਇੱਕ ਸਨ। 1981 ਚ ਸੰਤਾਂ ਦੀ ਲਾਲਾ ਜਗਤ ਨਰਾਇਣ ਕਤਲ ਚ ਸਮੂਹਲੀਅਤ ਹੋਣ ਦੇ ਸ਼ੱਕ ਕਾਰਨ ਪੁਲਿਸ ਵੱਲੋ ਗਿਰਫਤਾਰੀ ਦੇ ਵਿਰੋਧ ਚ ਅੰਮ੍ਰਿਤਸਰ ਤੋਂ ਜਹਾਜ ਅਗਵਾ ਕਰ ਲਹੌਰ ਲੈਅ ਗਏ ਸਨ। 13 ਸਾਲ 4 ਮਹੀਨੇ ਕੋਟ ਲਖਪੱਤ ਲਹੌਰ ਜੇਲ੍ਹ ਚ ਸਜ਼ਾ ਕੱਟਣ ਤੋਂ ਬਾਅਦ ਭਾਈ ਗਜਿੰਦਰ ਸਿੰਘ ਜੀ ਨੇ ਨਨਕਾਣਾ ਸਾਹਿਬ ( ਪਾਕਿਸਤਾਨ) ,38 ਸਾਲ ਜਲਾਵਤਨ ਰਹੇ। ਭਾਈ ਗਜਿੰਦਰ ਸਿੰਘ ਜੀ ਦੀ ਸਿੰਘਣੀ ਬੀਬੀ ਮਨਜੀਤ ਕੌਰ ਨੇ ਅਮਰੀਕਾ ਅਤੇ ਕਨੇਡਾ ਵਿੱਚ ਸਿਆਸੀ ਸ਼ਰਨ ਮੰਗੀ ਸੀ ਪਰ ਦੋਨਾ ਦੇਸ਼ਾਂ ਨੇ ਥੋੜੇ ਥੋੜੇ ਸਮੇਂ ਬਾਅਦ ਦੇਸ਼ ਛੱਡਣ ਦੇ ਅਦਾਲਤੀ ਹੁਕਮ ਜਾਰੀ ਕਰ ਦਿੱਤੇ ਸਨ। ਉਸ ਤੋਂ ਬਾਅਦ ਬੀਬੀ ਮਨਜੀਤ ਕੌਰ ਜੀ ਜਰਮਨੀ ਆ ਗਏ। ਜਰਮਨੀ ਸਰਕਾਰ ਨੇ ਉਹਨਾਂ ਨੂੰ ਰਹਿਣ ਦੀ ਇਜਾਜ਼ਤ ਤਾਂ ਦੇ ਦਿੱਤੀ ਸੀ ਪਰ ਟਰੇਬਲ ਡਾਕੂਮੈਂਟ ਨਹੀ ਸਨ ਦਿੱਤੇ। ਜਿਸ ਕਰਕੇ ਉਹ ਅਪਣੇ ਪਤੀ ਸ੍ਰ: ਗਜਿੰਦਰ ਸਿੰਘ ਜੀ ਨੂੰ ਮਿਲ ਨਾ ਸਕੇ। ਭਾਈ ਗਜਿੰਦਰ ਸਿੰਘ ਜੀ ਦੁਨਿਆਵੀ ਮੁਸ਼ਕਲਾਂ ਚੋ ਜਿਵੇਂ ਨਿੱਕਲੇ ਉਹ ਵਰਨਣ ਕਰਨਾ ਮੁਸ਼ਕਲ ਹੈ। ਮਾਤਾ ਪਿਤਾ ਅਪਣੀ ਬੱਚੀ ਦੇ ਅਨੰਦ ਕਾਰਜ ਦੀਆਂ ਰਸਮਾਂ ਸਮੇਂ ਵੀ ਹਾਜ਼ਰੀ ਨਾ ਭਰ ਸਕੇ। ਬੀਬੀ ਮਨਜੀਤ ਕੌਰ ਲੰਮਾ ਸਮਾਂ ਬਿਮਾਰੀ ਨਾਲ ਜੂਝਦੇ ਹੋਏ ਜਰਮਨੀ ਵਿੱਚ ਹੀ ਸਵਾਸ ਤਿਆਗ ਗਏ ਸਨ। ਇਹਨਾਂ ਸਾਰੀਆਂ ਮੁਸ਼ਕਲਾਂ ਦੇ ਬਾਵਜੂਦ ਵੀ ਭਾਈ ਗਜਿੰਦਰ ਸਿੰਘ ਜੀ ਅਪਣੇ ਨਿਸ਼ਾਨੇ ਤੋਂ ਨਹੀ ਥਿੜਕੇ। ਯਾਦ ਰਹੇ ਸ੍ਰੀ ਅਕਾਲ ਤਖ਼ਤ ਵੱਲੋ ਭਾਈ ਗਜਿੰਦਰ ਸਿੰਘ ਜੀ ਨੂੰ ਜਲਾਵਤਨੀ ਯੋਧੇ ਦੇ ਖ਼ਿਤਾਬ ਨਾਲ ਸਨਮਾਨ ਕਰਨ ਦਾ ਐਲਾਨ ਹੋਇਆ ਸੀ। ਸਮੁੱਚੀਆਂ ਸੰਗਤਾਂ ਵੱਲੋ ਭਾਈ ਗਜਿੰਦਰ ਸਿੰਘ ਜੀ ਦੀ ਵਿੱਛੜੀ ਆਤਮਾ ਨੂੰ ਅਪਣੇ ਚਰਨਾਂ ਚ ਨਿਵਾਸ ਅਤੇ ਪੰਥ, ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸਣ ਦੀ ਅਰਦਾਸ ਕੀਤੀ ਗਈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸਾਦਗੀ ਤੋਂ ਦਿਖਾਵੇ ਤੱਕ: ਕਿਵੇਂ ਬਦਲ ਰਿਹਾ ਹੈ ਸ਼ਹੀਦੀ ਦਿਹਾੜੇ ਦਾ ਸਰੂਪ: ਭਾਈ ਸਰਬਜੀਤ ਸਿੰਘ ਪਟਨਾ ਸਾਹਿਬ 👉 ਸ਼ਹੀਦੀ ਦਿਹਾੜਾ ਜਾਂ ਮੇਲਾ..? ਛਬੀਲਾਂ ਅਤੇ ਲੰਗਰਾਂ ਦੇ ਬਦਲਦੇ ਰੂਪ ‘ਤੇ ਉੱਠੇ ਸਵਾਲ 👉 “ਤੇਰਾ ਕੀਆ ਮੀਠਾ ਲਾਗੈ” ਦੇ ਸੰਦੇਸ਼ ਤੋਂ ਦੂਰ ਹੁੰਦੀ ਸ਼ਹੀਦੀ ਦਿਹਾੜੇ ਦੀ ਪਰੰਪਰਾ

ਪੰਜਾਬ ਸਰਕਾਰ ਵੱਲੋਂ ਬੇਅਦਬੀਆਂ ਸਬੰਧੀ ਐਕਟ ਦੀ ਸ਼ਬਦਾਵਲੀ ਸਿੱਧੇ ਤੌਰ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੀ- ਗਿਆਨੀ ਅਮਰਜੀਤ ਸਿੰਘ 👉 ਐਕਟ ਗੁਰੂ ਗ੍ਰੰਥ ਅਤੇ ਗੁਰੂ ਪੰਥ ਨੂੰ ਚੁਣੌਤੀ ਦੇਣ ਵਾਲੀ ਸਿਆਸੀ ਸਾਜ਼ਿਸ਼-ਐਡਵੋਕੇਟ ਧਾਮੀ