ਸਟੁਟਗਾਟ ( 23 ਜੂਨ) ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਟ ਵਿੱਚ ਸ਼ਹੀਦਾਾਂ ਦੇ ਸਿਰਤਾਜ ਗੁਰੂ ਅਰਜਨ ਸਾਹਿਬ ਜੀ ਦਾ ਸ਼ਹਾਦਤ ਦਿਹਾੜਾ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ । ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ ਤੇ ਦੀਵਾਨ ਸਜਾਏ ਗਏ । ਬੱਚਿਆਂ ਦੇ ਕੀਰਤਨੀ ਜਥੇ ਨੇ ਇਲਾਹੀ ਗੁਰਬਾਣੀ ਦੇ ਕੀਰਤਨ ਤੇ ਭਾਈ ਪਲਵਿੰਦਰ ਸਿੰਘ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਵਾਰਾ ਰਾਹੀ ਸ਼ਰਧਾ ਦੇ ਫੁੱਲ ਅਰਪਣ ਕੀਤੇ ।ਗੁਰਦੁਆਰਾ ਸਾਹਿਬ ਜੀ ਮੁੱਖ ਗ੍ਰੰਥੀ ਸਾਹਿਬਾਨ ਭਾਈ ਸੁਖਦੇਵ ਸਿੰਘ ਨੇ ਗੁਰਇਤਿਹਾਸ ਦੀਆਂ ਵੀਚਾਰਾ ਦੀ ਸਾਂਝ ਪਾਉਦਿਆਂ ਹੋਇਆ ਗੁਰੂ ਅਰਜਨ ਸਾਹਿਬ ਜੀ ਦੀ ਸ਼ਹੀਦੀ ਦੇ ਕਾਰਨਾਂ ਕਿ ਧਰਮ ਦੇ ਅਖੌਤੀ ਠੇਕੇਦਾਰਾਂ ਦੇ ਨਾਲ ਨਾਲ ਪਿ੍ਰਥੀ ਚੰਦ ਚੰਦੂ ਤੇ ਬੀਰਬਲ ਨੇ ਆਪਣਾ ਰੋਲ ਨਿਭਾਇਆ ਉੱਥੇ ਸੱਚ ਦੀ ਵੀਚਾਰ ਦੀ ਹਮੇਸ਼ਾ ਜਬਰ ਜ਼ੁਲਮ ਕਰਨ ਵਾਲੀਆਂ ਤਾਕਤਾਂ ਨਾਲ ਟਕਰਾ ਰਿਹਾ ਹੈ ਜੋ ਅੱਜ ਵੀ ਹੈ ।
ਵਰਲਡ ਸਿੱਖ ਪਾਰਲੀਮੈਂਟ ਦੇ ਕੋ- ਕੋਆਰਡੀਨੇਟਰ ਭਾਈ ਗੁਰਚਰਨ ਸਿੰਘ ਗੁਰਾਇਆ ਨੇ ਗੁਰੂ ਸਾਹਿਬ ਜੀ ਦੀ ਸ਼ਹਾਦਤ ਨੂੰ ਕੋਟਿਨ ਕੋਟਿ ਪ੍ਰਣਾਮ ਕਰਦਿਆਂ ਹੋਇਆਂ ਕਿਹਾ ਕੀ ਜਾਬਰ ਹਕੂਮਤਾਂ ਸਰੀਰ ਨਾਲੋ ਸੱਚ ਦੀ ਵੀਚਾਰ ਨੂੰ ਵੱਧ ਖ਼ਤਰਨਾਕ ਸਮਝਦੀਆਂ ਹਨ । ਪਰ ਉਸ ਵਕਤ ਦੀ ਹਕੂਮਤ ਨੇ ਸਚਿਆਰ ਜੀਵਨ ਜੀਊਣ ਦੀ ਅਗਵਾਈ ਕਰਨ ਵਾਲੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਗੁਰਬਾਣੀ ਦੀ ਬੀੜ ਸਾਹਿਬ ਦੀ ਸੰਪਾਦਨਾ ਕਾਰਨ ਗੁਰੂ ਅਰਜਨ ਸਾਹਿਬ ਨੂੰ ਸਰੀਰਕ ਤੌਰਤੇ ਤਸੀਹੇ ਦੇ ਕੇ ਸ਼ਹੀਦ ਤਾ ਕਰ ਦਿੱਤਾ ਪਰ ਇਹ ਸੱਚ ਦੀ ਵੀਚਾਰ ਖਤਮ ਨਾ ਹੋਈ ਪੰਜਵੇ ਪਾਤਸ਼ਾਹ ਗੁਰੂ ਅਰਜਨ ਸਾਹਿਬ ਜੀ ਦੇ ਸ਼ਹਾਦਤ ਦਿਹੜੇ ਵਾਲੇ ਦਿਨ 40 ਸਾਲ ਪਹਿਲਾਂ ਭਾਰਤ ਦੀ ਹਿੰਦੂਤਵੀ ਹਕੂਮਤ ਨੇ ਸ਼੍ਰੀ ਦਰਬਾਰ ਸਾਹਿਬ ਤੇ 37 ਹੋਰ ਗੁਰਦੁਆਰਿਆਂ ਤੇ ਫ਼ੌਜਾਂ ਚਾੜ੍ਹਕੇ ਸਿੱਖ ਕੌਮ ਦੀ ਨਸਲਕੁਸ਼ੀ ਕਰਨ ਤਹਿਤ ਜੋ ਸਿੱਖ ਕੌਮ ਨੂੰ ਨਾ ਮਿਟਣ ਵਾਲੇ ਜਖਮ ਹਿਰਦਿਆਂ ਤੇ ਉਕਰੇ ਸਨ ਉਹਨਾਂ ਜਖਮਾਂ ਦੇ ਇਤਿਹਾਸ ਨੂੰ ਜਾਣੂ ਕਰਵਾਉਣ ਲਈ ਘੱਲੂਘਾਰਾ ਯਾਦਗਰੀ ਪ੍ਰਦਰਸ਼ਨੀ ਤੇ ਜਰਮਨ ਵਿੱਚ ਲਿਟਰੇਚਰ ਰਾਹੀਂ ਨੌਜਵਾਨ ਪੀੜੀ ਨੂੰ ਜਾਣੂ ਕਰਵਾਇਆ ਜਾ ਰਿਹਾ ਹੈ । ਗੁਰਦੁਆਰਾ ਗੁਰੂ ਨਾਨਕ ਨਿਵਾਸ ਸਟੁਟਗਾਟ ਦੀ ਪ੍ਰਬੰਧਕ ਕਮੇਟੀ ਵੱਲੋ ਪ੍ਰਦਰਸ਼ਨ ਲਈ ਸਹਿਯੋਗ ਕਰਨ ਲਈ ਬਹੁਤ ਬਹੁਤ ਧੰਨਵਾਦ ਇਸੇ ਤਰਾਂ ਨਵਬੰਰ ਵਿੱਚ ਸਿੱਖ ਨਸਲਕੁਸ਼ੀ ਹਫਤਾਇਕ ਮਨਾਇਆ ਜਾਵੇਗਾ ਤੇ ਭਾਰਤੀ ਹਕੂਮਤ ਦੇ ਘੱਟ ਗਿਣਤੀ ਕੌਮਾਂ ਉਪੱਰ ਜ਼ੁਲਮਾਂ ਦੀ ਦਾਸਤਾਨ ਜਰਮਨ ਲੋਕਾਂ ਨਾਲ ਸਾਂਝੀ ਕੀਤੀ ਜਾਵੇਗੀ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।