ਸਿਹਤ ਬੀਮਾ ਇਸ ਸਮੇਂ ਹਰ ਪਰਿਵਾਰ ਦੀ ਪਹਿਲੀਆਂ ਜ਼ਰੂਰਤਾਂ ਚੋਂ ਇੱਕ -ਵਿਸ਼ਾਲ ਸੂਦ
ਪੱਟੀ 8 ਜੂਨ (ਹੈਪੀ ਸਭਰਾ) ਅੱਜ ਦੇ ਮਹਿੰਗਾਈ ਦੇ ਜ਼ਮਾਨੇ ਵਿੱਚ ਜਿੱਥੇ ਘਰਾਂ ਦਾ ਖ਼ਰਚਾ ਚਲਾਉਣਾ ਆਮ ਆਦਮੀ ਲਈ ਮੁਸ਼ਕਿਲ ਹੁੰਦਾ ਜਾ ਰਿਹਾ ਹੈ ਓਥੇਂ ਜਦ ਅਜਿਹੇ ਮਹਿੰਗਾਈ ਦੇ ਹਲਾਤਾਂ ਵਿੱਚ ਪਰਿਵਾਰ ਦਾ ਕੋਈ ਜੀਅ ਬੀਮਾਰ ਹੋ ਜਾਵੇ ਤਾਂ ਉਹਨਾਂ ਹਲਾਤਾਂ ਵਿੱਚ ਮਹਿੰਗੇ ਇਲਾਜ ਦੇ ਚਲਦਿਆਂ ਪਰਿਵਾਰ ਆਰਥਿਕ ਤੌਰ ਤੇ ਕਾਫ਼ੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੇ ਹਲਾਤਾਂ ਵਿੱਚ ਜੇ ਤੁਹਾਡੇ ਕੋਲ ਸਿਹਤ ਬੀਮਾ ਹੋਵੇ ਤਾਂ ਤੁਹਾਡੇ ਇਲਾਜ ਦੇ ਖ਼ਰਚੇ ਦੀ ਜ਼ਿੰਮੇਵਾਰੀ ਕੰਪਨੀ ਦੀ ਹੁੰਦੀ ਹੈ । ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਸਿਹਤ ਬੀਮਾ ਸਲਾਹਕਾਰ ਅਤੇ ਸਟਾਰ ਹੈਲਥ ਇੰਨਸ਼ੋਰੈਂਸ ਕੰਪਨੀ ਦੇ ਐਮਡੀਆਰਟੀ ਵਿਸ਼ਾਲ ਸੂਦ ਨੇ ਕੀਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਅਜੌਕੇ ਸਮੇਂ ਵਿੱਚ ਸਾਨੂੰ ਸਿਹਤ ਬੀਮਾ ਪ੍ਰਤੀ ਜਾਗਰੂਕ ਹੋਣ ਦੀ ਲੋੜ ਹੈ। ਅੱਜ ਦੇ ਸਮੇਂ ਵਿੱਚ ਸਿਹਤ ਬੀਮਾ ਪਰਿਵਾਰ ਦੀਆਂ ਮੁੱਢਲੀਆਂ ਲੋੜਾਂ ਵਿੱਚ ਸ਼ੁਮਾਰ ਹੁੰਦਾ ਹੈ। ਮਹਿੰਗਾਈ ਹੋਣ ਕਾਰਨ ਆਮ ਆਦਮੀ ਇਲਾਜ ਕਰਵਾਉਣ ਤੋਂ ਅਸਮਰਥ ਹੋ ਜਾਂਦਾ ਹੈ ਤਾਂ ਅਜਿਹੇ ਹਲਾਤਾਂ ਵਿੱਚ ਇਲਾਜ ਕਰਵਾਉਣ ਤੋਂ ਅਸਮਰਥ ਚੱਲਦਿਆਂ ਪਰਿਵਾਰ ਦੇ ਕੀਮਤੀ ਜੀਅ ਨੂੰ ਜਾਨ ਤੋਂ ਵੀ ਹੱਥ ਧੋਣਾ ਪੈ ਜਾਂਦਾ ਹੈ,ਇਸ ਤੋਂ ਇਲਾਵਾ ਇਲਾਜ ਐਨਾ ਮਹਿੰਗਾ ਹੋ ਗਿਆ ਹੈ ਹਸਪਤਾਲ ਵਿੱਚ ਲੱਖਾਂ ਰੁਪਏ ਦਾ ਬਣਿਆ ਬਿੱਲ ਚੰਗੇ ਭਲੇ ਪਰਿਵਾਰਾਂ ਲਈ ਦੇਣਾ ਮੁਸ਼ਕਿਲ ਹੋ ਜਾਂਦਾ ਹੈ। ਪਰ ਜਦ ਤੁਸੀਂ ਸਿਹਤ ਬੀਮਾ ਕਰਵਾਇਆ ਹੁੰਦਾ ਹੈ ਤਾਂ ਹਸਪਤਾਲ ਦਾ ਸਾਰਾ ਖ਼ਰਚਾ ਚੁੱਕਣ ਦੀ ਜ਼ਿੰਮੇਵਾਰੀ ਸਬੰਧਿਤ ਕੰਪਨੀ ਦੀ ਹੋ ਜਾਂਦੀ ਹੈ। ਸਾਨੂੰ ਮੌਜੂਦਾ ਹਲਾਤਾਂ ਦੇ ਚੱਲਦਿਆਂ ਆਪਣਾ ਅਤੇ ਆਪਣੇ ਪਰਿਵਾਰ ਦਾ ਸਿਹਤ ਬੀਮਾ ਜ਼ਰੂਰ ਕਰਵਾਉਣਾ ਚਾਹੀਦਾ ਹੈ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।