Home » ਮਾਝਾ » ਤਰਨ ਤਾਰਨ ਪੁਲਿਸ ਨੇ ਭਿੱਖੀਵਿੰਡ ਚੇਲਾ ਕਲੋਨੀ ਵਿੱਚ ਹੋਏ ਅੰਨੇ ਕਤਲ ਦੀ ਗੁੱਥੀ 4 ਘੰਟਿਆ ਵਿੱਚ ਸੁਲਝਾਈ/ਪ੍ਰੀਵਾਰ ਵਾਲੇ ਹੀ ਨਿਕਲੇ ਕਾਤਲ

ਤਰਨ ਤਾਰਨ ਪੁਲਿਸ ਨੇ ਭਿੱਖੀਵਿੰਡ ਚੇਲਾ ਕਲੋਨੀ ਵਿੱਚ ਹੋਏ ਅੰਨੇ ਕਤਲ ਦੀ ਗੁੱਥੀ 4 ਘੰਟਿਆ ਵਿੱਚ ਸੁਲਝਾਈ/ਪ੍ਰੀਵਾਰ ਵਾਲੇ ਹੀ ਨਿਕਲੇ ਕਾਤਲ

SHARE ARTICLE

186 Views

ਤਰਨ ਤਾਰਨ ਪੁਲਿਸ ਨੇ ਕਸਬਾ ਭਿੱਖੀਵਿੰਡ ਵਿੱਚ ਹੋਏ ਅੰਨੇ ਕਤਲ ਦੀ ਗੁੱਥੀ 4 ਘੰਟਿਆ ਵਿੱਚ ਸੁਲਝਾਈ ।

 

ਐਸ ਐਸ ਪੀ ਅਸ਼ਵਨੀ ਕਪੂਰ ਤਰਨ ਤਾਰਨ ਜੀ ਵੱਲੋਂ ਮਾੜੇ ਅਨਸਰਾਂ ਖਿਲਾਫ ਵਿੱਢੀ ਗਈ ਮੁਹਿੰਮ ਤਹਿਤ ਸ੍ਰੀ ਅਜੈਰਾਜ ਸਿੰਘ ਐਸ ਪੀ ਇੰਨਵੈਸਟੀਗੇਸਨ ਤਰਨ ਤਾਰਨ ਅਤੇ ਡੀ ਐਸ ਪੀ ਪ੍ਰੀਤਇੰਦਰ ਸਿੰਘ ਭਿੱਖੀਵਿੰਡ ਜੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਕਸਬਾ ਭਿੱਖੀਵਿੰਡ ਦੇ ਚੇਲਾ ਕਲੋਨੀ ਦੇ ਵਿਅਕਤੀ ਦੀ ਕਤਲ ਦੀ ਗੁੱਥੀ 4 ਘੰਟਿਆ ਵਿੱਚ ਸੁਲਝਾਈ ਇਸ ਮੁਕੱਦਮੇ ਵਿੱਚ ਦੋਸਣ ਮਨਜੀਤ ਕੋਰ ਪਤਨੀ ਬਖਸੀਸ ਸਿੰਘ ਵਾਸੀ ਨਾਰਲੀ ਹਾਲ ਵਾਸੀ ਚੇਲਾ ਕਲੋਨੀ ਭਿੱਖੀਵਿੰਡ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਇਸ ਦੇ ਲੜਕੇ ਅਭੈ ਸਿੰਘ ਪੁੱਤਰ ਬਖਸੀਸ ਸਿੰਘ ਵਾਸੀ ਨਾਰਲੀ ਹਾਲ ਵਾਸੀ ਚੇਲਾ ਕਲੋਨੀ ਭਿੱਖੀਵਿੰਡ ( ਯੁਵਨਾਇਲ) ਨੂੰ ਪੁੱਛ ਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ ਤੇ ਬਾਕੀ ਦੋਸੀਆ ਦੀ ਭਾਲ ਜਾਰੀ ਹੈ। ਬੀਤੇ ਦਿਨੀਂ ਮਨਜੀਤ ਕੌਰ ਨੇ ਥਾਣਾ ਭਿੱਖੀਵਿੰਡ ਵਿਖੇ ਦਰਖਾਸਤ ਦਿੱਤੀ ਸੀ 12 ਵਜੇ ਰਾਤ ਸਾਡੇ ਘਰ ਦਾ ਦਰਵਾਜਾ ਖੜਕਿਆ ਜੋ ਮੇਰੇ ਦਿਓਰ ਸਤਨਾਮ ਸਿੰਘ ਨੇ ਖੋਲਿਆ ਤਾ ਵਿਹੜੇ ਵਿੱਚ ਲਾਇਟ ਜੱਗ ਰਹੀ ਸੀ ਮੈ ਆਪਣੀ ਅੱਖੀ ਵੇਖਿਆ ਕਿ ਪੰਜ ਅਣਪਛਾਤੇ ਵਿਅਕਤੀ ਜਿਹਨਾ ਵਿੱਚੋ ਇੱਕ ਪਾਸ ਪਿਸਤੋਲ ਅਤੇ ਬਾਕੀ ਚਾਰਾ ਦੇ ਕੋਲ ਦਾਤਰ ਸਨ ਧੱਕੇ ਨਾਲ ਮੇਰੇ ਦਿਓਰ ਨੂੰ ਬਾਹਰਲੇ ਦਰਵਾਜੇ ਤੋ ਧੱਕ ਕੇ ਉਸਦੇ ਕਮਰੇ ਵਿੱਚ ਲੈ ਗਏ ਅਤੇ ਕੁੱਟ ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉੱਚੀ-ਉੱਚੀ ਰੋਲਾ ਪਾਉਣ ਲੱਗੇ ਕਿ ਅਸੀ ਚੰਗੇ ਭਲੇ ਜੱਟ ਹਾ ਇਹ ਸਾਡੀ ਕੁੜੀ ਕੁੜੀ ਨੂੰ ਟਰੱਕਾ ਵਿੱਚ ਲਈ ਫਿਰਦਾ ਹੈ । ਜੋ ਉਹਨਾ ਵਿਅਕਤੀਆ ਵਿੱਚੋ ਇੱਕ ਵਿਅਕਤੀ ਨੇ ਉਸ ਦੇ ਸਿਰ ਵਿੱਚ ਦਾਤਰ ਮਾਰਿਆ ਅਤੇ ਉਸ ਨੂੰ ਕੁੱਟਦੇ ਮਾਰਦੇ ਆਪਣੇ ਨਾਲ ਲੈ ਗਏ ਅਤੇ ਉਸਦਾ ਦਾ ਮੋਬਾਇਲ ਜਿਸ ਵਿੱਚ ਨੰਬਰ 95015-77297 ਸੀ ਅਤੇ ਉਸਦਾ ਮੋਟਰਸਾਇਕਲ ਸਪਲੈਡਰ ਵੀ ਨਾਲ ਲੈ ਗਏ ਮੈ ਛੁਡਵਾਉਣ ਵਾਸਤੇ ਅੱਗੇ ਹੋਈ ਤਾ ਮੈਨੂੰ ਪਿਸਤੋਲ ਵਿਖਾ ਕੇ ਜਾਨੋ ਮਾਰਨ ਦੀ ਧਮਕੀ ਦਿੱਤੀ ਜੋ ਮੈਂ ਡਰਦੀ ਹੋਈ ਪਿੱਛੇ ਹੋ ਗਈ। ਜਿਸ ਨੂੰ ਤੇਜਧਾਰ ਹਥਿਆਰਾ ਨਾਲ ਸੱਟਾ ਮਾਰ ਕੇ ਕਤਲ ਕਰਕੇ ਉਥੇ ਸੁਟਿਆ ਜਿਸ ਦੀ ਲਾਸ਼ ਦਾਣਾ ਮੰਡੀ ਭਿਖੀਵਿੰਡ ਖੇਤਾ ਲਾਗੇ ਪਈ ਮਿਲੀ। ਇਸ ਸਬੰਧੀ ਜਦੋਂ ਮੁਕੱਦਮਾ ਦੀ ਤਫਤੀਸ ਅਤੇ ਹਰ ਪੈਹਲੂਆ ਤੋ ਪੜਤਾਲ ਕਰਨ ਲਈ ਐਸ ਪੀ ਡੀ ਅਜੈਰਾਜ ਸਿੰਘ, DSP ਪ੍ਰੀਤਇੰਦਰ ਸਿੰਘ ਭਿੱਖੀਵਿੰਡ ਅਤੇ CIA ਇੰਚਾਰਜ ਪ੍ਰਭਜੀਤ ਸਿੰਘ ਪੁੱਜੇ ਅਤੇ ਮੁਕਦਮਾ ਦੀ ਤਫਤੀਸ ਹਰ ਪਹਿਲੂ ਨਾਲ ਕੀਤੀ ਦੌਰਾਨੇ ਤਸਦੀਕ ਮਨਦੀਪ ਕੋਰ ਪਤਨੀ ਗੁਰਦਿੱਤ ਸਿੰਘ ਵਾਸੀ ਮਰਗਿੰਦਰਪੁਰਾ ਥਾਣਾ ਕੱਚਾ ਪੱਕਾ ਜਿਲ੍ਹਾ ਤਰਨ ਤਾਰਨ ਉਮਰ ਕ੍ਰੀਬ 28 ਸਾਲ ਆਪਣਾ ਬਿਆਨ ਮੇਰੇ ਪਾਸ ਲਿਖਵਾਇਆ ਕਿ ਮੇਰਾ ਭਰਾ ਸਤਨਾਮ ਸਿੰਘ ਜੋ ਕਵਾਰਾ ਹੈ ਅਤੇ ਡਰਾਇਵਰੀ ਕਰਦਾ ਹੈ ਮੇਰਾ ਭਤੀਜਾ ਅਭੇ ਸਿੰਘ ਪੁੱਤਰ ਬਖਸੀਸ ਸਿੰਘ ਵਾਸੀ ਚੇਲਾ ਕਲੋਨੀ ਭਿੱਖੀਵਿੰਡ ਜੋ ਸਰਬਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਉਰਫ ਕਾਕੂ ਵਾਸੀ ਮਾੜੀ ਕੰਬੋਕੇ ਦਾ ਦੋਸਤ ਹੈ ਅਤੇ ਇਸ ਦਾ ਮੇਰੇ ਭਤੀਜੇ ਅਤੇ ਸਿੰਘ ਨਾਲ ਘਰ ਵਿੱਚ ਕਾਫੀ ਆਉਣ ਜਾਣ ਸੀ ਜਿਸ ਕਰਕੇ ਸਰਬਜੀਤ ਸਿੰਘ ਉਕਤ ਦੇ ਮੇਰੀ ਭਰਜਾਈ ਮਨਜੀਤ ਕੋਰ ਪਤਨੀ ਬਖਸੀਸ ਸਿੰਘ ਵਾਸੀ ਚੇਲਾ ਕਲੋਨੀ ਭਿੱਖੀਵਿੰਡ ਨਾਲ ਨਜਾਇਜ ਸਬੰਧ ਬਣ ਗਏ ਸਨ ਸਰਬਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਕਾਕੂ ਸਿੰਘ ਵਾਸੀ ਕਲੋਨੀ ਮਾੜੀ ਕੰਬੋਕੇ ਆਪਣੇ ਦੋਸਤਾ ਪ੍ਰਿੰਸ, ਰੋਲਾ, ਅਨਮੋਲ ਉਰਫ ਅਕਾਸ, ਜੱਸਾ ਨਾਲ ਜਿੱਥੇ ਮੇਰਾ ਅਭੇ ਸਿੰਘ, ਭਰਜਾਈ ਮਨਜੀਤ ਕੋਰ ਪਰਿਵਾਰ ਸਮੇਤ ਜਿੱਥੇ ਮੇਰਾ ਭਰਾ ਸਤਨਾਮ ਸਿੰਘ ਵੀ ਚੇਲਾ ਕਲੋਨੀ ਭਿੱਖੀਵਿੰਡ ਰਹਿੰਦੇ ਸੀ ਆਉਦੇ ਜਾਦੇ ਸਨ, ਜਿਸ ਨੂੰ ਲੈ ਕੇ ਮੇਰਾ ਛੋਟਾ ਭਰਾ ਸਤਨਾਮ ਸਿੰਘ ਉਹਨਾ ਦੇ ਘਰ ਆਉਣ ਜਾਣ ਤੋ ਇਤਰਾਜ ਕਰਦਾ ਸੀ ਜੋ ਕੁੱਝ ਸਮਾ ਪਹਿਲਾ ਵੀ ਇਸ ਗੱਲ ਨੂੰ ਲੈ ਕਿ ਇਹ ਉਕਤਾਨ ਵਿਅਕਤੀ ਮੇਰੇ ਭਰਾ ਸਤਨਾਮ ਸਿੰਘ ਦੇ ਗਲ ਪਏ ਸੀ ਮੇਰੀ ਭਰਜਾਈ ਮਨਜੀਤ ਕੋਰ ਨੇ ਮੇਰੇ ਭਤੀਜੇ ਅਭੇ ਸਿੰਘ ਨੂੰ ਇਹ ਝੂਠਾ ਕਹਿ ਰੱਖਿਆ ਸੀ ਤੇਰਾ ਚਾਚਾ ਸਤਨਾਮ ਸਿੰਘ ਮੇਰੇ ਤੇ ਗਲਤ ਨਿਗਾ ਰੱਖਦਾ ਹੈ ਜਿਸ ਤੋ ਮੇਰਾ ਭਤੀਜਾ ਅਭੇ ਸਿੰਘ ਵੀ ਆਪਣੇ ਚਾਚੇ ਨੂੰ ਨਫਰਤ ਕਰਨ ਲੱਗ ਪਿਆ ਮੇਰੇ ਭਰਾ

ਸਤਨਾਮ ਸਿੰਘ ਨੇ ਇਹ ਸਾਰਾ ਕੁੱਝ ਮੈਨੂੰ ਦੱਸਿਆ ਸੀ ਮੈਨੂੰ ਪੱਕਾ ਯਕੀਨ ਹੈ ਕਿ ਮੇਰੀ ਭਰਜਾਈ ਮੇਰੇ ਭਤੀਜੇ ਅਭੇ ਸਿੰਘ ਨਾਲ ਮਿਲਕੇ ਸਰਬਜੀਤ ਸਿੰਘ ਪੁੱਤਰ ਗੁਰਚਰਨ ਸਿੰਘ ਕਾਕੂ ਸਿੰਘ ਵਾਸੀ ਕਲੋਨੀ

ਮਾੜੀ ਕੰਬੋਕੇ ਆਪਣੇ ਦੋਸਤਾ ਪ੍ਰਿਸ, ਰੋਲਾ, ਅਨਮੋਲ ਉਰਫ ਅਕਾਸ, ਜੱਸਾ ਪਾਸੋ ਮੇਰੇ ਭਰਾ ਸਤਨਾਮ ਸਿੰਘ ਦਾ ਤੇਜਧਾਰ ਹਥਿਆਰਾ ਨਾਲ ਸੱਟਾ ਮਾਰਕੇ ਕਤਲ ਕੀਤਾ ਹੈ।

khireyapunjab
Author: khireyapunjab

ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।

Leave a Reply

Your email address will not be published. Required fields are marked *

Latest News

ਸ਼ਹੀਦ ਭਾਈ ਤਾਰੂ ਸਿੰਘ ਗੁਰਮਤਿ ਪ੍ਰਚਾਰ ਸੁਸਾਇਟੀ ਵੱਲੋਂ ਕਰਵਾਇਆ ਗਿਆ “ਊੜਾ ਜੂੜਾ ਸਿੱਖੀ ਸੰਭਾਲ ਪ੍ਰੋਗਰਾਮ” ਇਤਿਹਾਸਿਕ ਹੋ ਨਿਬੜਿਆ। ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਸਿਖਾਉਣ ਤੇ ਭਾਈਚਾਰਕ ਸਾਂਝ ਨੂੰ ਮਜਬੂਤ ਕਰਨ ਲਈ ਮਾਤਾ ਪਿਤਾ ਨਿਭਾਉਣ ਆਪਣਾ ਅਹਿਮ ਰੋਲ : ਪ੍ਰੋ: ਦਦੇਹਰ।

ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬੀ ਸਤਵੰਤ ਕੌਰ ਦੇ ਖ਼ਿਲਾਫ਼ ਬਿਆਨਬਾਜ਼ੀ ਕਰਨ ਤੋਂ ਬਾਜ ਆਉਣ ਬਾਦਲ ਦਲੀਏ : ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਪੁਲਿਸ ਕਾਰਵਾਈ ‘ਤੇ ਸ਼੍ਰੋਮਣੀ ਕਮੇਟੀ ਤੇ ਪੁਰਾਣੇ ਫੈਡਰੇਸ਼ਨ ਆਗੂਆਂ ਦੀ ਚੁੱਪੀ ਨਮੋਸ਼ੀਜਨਕ ਗੱਲ