84 Views
ਦਿੱਲੀ ਵਿਖੇ ਕਿਸਾਨਾਂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਦੀ ਕੀਤੀ ਮੰਗ ਨੂੰ ਲੈਕੇ ਮੋਦੀ ਸਰਕਾਰ ਦੇ ਭਾਜਪਾ ਆਗੂਆ ਦੇ ਫੂਕੇ ਪੁਤਲੇ
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਜ਼ੋਨ ਸ਼ਹੀਦ ਭਾਈ ਤਾਰੂ ਸਿੰਘ ਪੂਹਲਾ ਦੀਆ ਇਕਾਈਆ ਚੀਮਾ ਖੁਰਦ,ਮਨਾਵਾ, ਨਵਾਪਿੰਡ ਫਤਿਹਪੁਰ, ਮੱਦਰ, ਭੈਣੀ ਮੱਸਾ ਸਿੰਘ, ਵਾ ਤਾਰਾ ਸਿੰਘ, ਚੇਲਾ, ਡਲੀਰੀ,ਮਾੜੀਮੇਘਾ, ਕਲਸੀਆ, ਵੀਰਮ, ਦੋਦੇ, ਅਮੀਸ਼ਾਹ, ਖਾਲੜਾ,ਪਹੂਵਿੰਡ, ਮੱਖੀ ਕਲ੍ਹਾ,ਮਰਗਿੰਦਪੁਰਾ,ਥੇਹ ਨੌਸ਼ਹਿਰਾ, ਕੱਚਾ ਪੱਕਾ, ਮਨਿਹਾਲਾ ਜੈ ਸਿੰਘ ਵੱਲੋਂ ਦਿੱਲੀ ਅੰਦੋਲਨ ਸਮੇਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਦਿੱਲੀ ਸਟੇਜ ਤੇ ਭਾਜਪਾ ਦੇ ਗੁੰਡਿਆਂ ਅਮਨ ਡਬਾਸ, ਪ੍ਰਦੀਪ ਖੱਤਰੀ ਆਦਿ ਵੱਲੋਂ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਇਸਾਰੇ ਤੇ ਹਮਲਾ ਕਰਕੇ ਸ਼ਾਂਤਮਈ ਕਿਸਾਨਾਂ, ਮਜ਼ਦੂਰਾਂ ਅਤੇ ਬੀਬੀਆਂ ਨੂੰ ਜ਼ਖ਼ਮੀ ਕੀਤਾ ਅਤੇ ਟੈਟਾਂ ਨੂੰ ਅੱਗ ਲਾਈ ਸੀ। ਉਹਨਾਂ ਦੇ ਪਿੰਡ ਪੱਧਰੀ ਪੁਤਲੇ ਫੂਕਦਿਆ ਕੇਂਦਰ ਸਰਕਾਰ ਦੇ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਗਈ । ਇਸ ਮੌਕੇ ਲੋਕਾ ਨੇ ਭਾਜਪਾ ਦੇ ਇਹਨਾ ਗੁੰਡਿਆ ਨੂੰ ਸਖਤ ਤੋ ਸਖਤ ਸਜ਼ਾਵਾ ਦੇ ਕੇ ਲੋਕਾ ਨੂੰ ਇਨਸਾਫ ਦੇਣ ਦੀ ਮੰਗ ਕੀਤੀ। ਇਸ ਮੌਕੇ ਪ੍ਰੈੱਸ ਨੂੰ ਜਾਣਕਾਰੀ ਜ਼ੋਨ ਪ੍ਰਧਾਨ ਦਿਲਬਾਗ ਸਿੰਘ ਪਹੂਵਿੰਡ, ਪੂਰਨ ਸਿੰਘ, ਰਣਜੀਤ ਸਿੰਘ ਚੀਮਾ ਤੇ ਹਰਜਿੰਦਰ ਸਿੰਘ ਕਲਸੀਆ ਨੇ ਵੱਖ ਵੱਖ ਇਕਾਈਆਂ ਵਿੱਚ ਕਿਸਾਨਾਂ ਮਜ਼ਦੂਰਾਂ ਨੂੰ ਲਾਮਬੰਦ ਕਰਕੇ ਦਿੱਲੀ ਦਰਬਾਰ ਤੋ ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਲਈ ਲਏ ਜਾ ਰਹੇ ਫ਼ੈਸਲਿਆਂ ਤੋ ਕਿਸ ਤਰ੍ਹਾਂ ਮੋਦੀ ਸਰਕਾਰ ਕਿਸਾਨਾਂ ਮਜ਼ਦੂਰਾਂ ਨਾਲ ਕੀਤੇ ਵਾਅਦਿਆਂ ਤੋਂ ਮੁੱਕਰਨ ਹੋ ਕੇ ਜ਼ਮੀਨਾਂ ਹਥਿਆਉਣ ਲਈ ਰੋਜ ਨਵੇਂ ਤੁਗਲਕੀ ਫਰਮਾਨ ਜਾਰੀ ਕਰਕੇ ਜ਼ਮੀਨਾਂ ਤੋ ਕਿਸਾਨਾਂ ਨੂੰ ਫ਼ਾਰਗ਼ ਕਰਨ ਲਈ ਤੱਤਪਰ ਹੈ ਤੇ ਇਕ ਵਾਰ ਫਿਰ ਦੇਸ਼ ਨੂੰ ਇਨ੍ਹਾਂ ਕਾਰਪੋਰੇਟ ਘਰਾਣਿਆਂ ਦੇ ਗੁਲਾਮ ਬਣਾਉਣ ਲਈ ਤੱਤਪਰ ਹਨ । ਕਿਸਾਨ ਆਗੂਆਂ ਨੇ ਦੱਸਿਆ ਕਿ ਕਾਰਪੋਰੇਟ ਜਗਤ ਤੋ ਬਚਾਅ ਲਈ 13 ਫਰਵਰੀ ਨੂੰ ਦਿੱਲੀ ਅੰਦੋਲਨ 2 ਸੁਰੂ ਹੋ ਰਿਹਾ ਹੈ ਜਿਸ ਵਿੱਚ ਸਾਰੇ ਭਾਰਤ ਦੇ ਨਾਲ ਨਾਲ ਪੰਜਾਬ ਤੋ ਕਿਸਾਨ ਮਜ਼ਦੂਰ ਬੀਬੀਆ ਨੌਜਵਾਨ ਤੇ ਬਜੁਰਗ ਵਰਗ ਆਪਣੀਆ ਹੱਕੀ ਮੰਗਾ ਮਨਵਾਉਣ ਲਈ ਵੱਡੀ ਗਿਣਤੀ ਵਿੱਚ ਸਮੂਲੀਅਤ ਕਰੇਗਾ।
ਇਸ ਮੌਕੇ ਸਤਨਾਮ ਸਿੰਘ ਮਨਿਹਾਲਾ, ਰਾਜਬੀਰ ਸਿੰਘ ਮਨਿਹਾਲਾ, ਅਖਤਿਆਰ ਸਿੰਘ ਮਨਿਹਾਲਾ, ਲਾਡਾ ਸਿੰਘ ਮਨਿਹਾਲਾ, ਸੁਬੇਗ ਸਿੰਘ ਮੱਖੀ ਕਲ੍ਹਾ, ਗੁਰਨਾਮ ਸਿੰਘ ਮੱਖੀ ਕਲ੍ਹਾ,ਮੇਜਰ ਸਿੰਘ ਮੱਖੀ ਕਲ੍ਹਾ, ਕੁਲਵੰਤ ਸਿੰਘ ਮੱਖੀ ਕਲ੍ਹਾ, ਬਲਵੀਰ ਸਿੰਘ ਚੀਮਾ, ਹਰਦੇਵ ਸਿੰਘ ਚੀਮਾ, ਬਲਵੀਰ ਸਿੰਘ ਚੀਮਾ, ਗੁਰਵਿੰਦਰ ਸਿੰਘ ਚੀਮਾ, ਗੁਰਜਿੰਦਰ ਸਿੰਘ ਚੀਮਾ, ਬਲਵਿੰਦਰ ਸਿੰਘ ਵਾੜਾ ਠੱਠੀ, ਸੋਨਾ ਵਾੜਾ ਠੱਠੀ,ਸ਼ਮਸੇਰ ਸਿੰਘ ਚੀਮਾ, ਪਾਲ ਸਿੰਘ ਮਨਾਵਾ, ਪ੍ਰਤਾਪ ਸਿੰਘ ਮਨਾਵਾ, ਘੁੱਲਾ ਸਿੰਘ ਮਨਾਵਾ, ਮਾਨ ਸਿੰਘ ਮਾੜੀਮੇਘਾ, ਢੋਲਾ ਸਿੰਘ ਮਾੜੀਮੇਘਾ, ਜਗਰੂਪ ਸਿੰਘ ਮਾੜੀਮੇਘਾ, ਅਜਮੇਰ ਸਿੰਘ ਅਮੀਸ਼ਾਹ, ਮਨਜੀਤ ਸਿੰਘ ਅਮੀਸ਼ਾਹ, ਕਸ਼ਮੀਰ ਸਿੰਘ ਅਮੀਸ਼ਾਹ, ਸੁਖਪਾਲ ਸਿੰਘ ਦੋਦੇ, ਬਲਵਿੰਦਰ ਸਿੰਘ ਦੋਦੇ, ਸੁਖਦੇਵ ਸਿੰਘ ਦੋਦੇ,ਸਵਰਨ ਸਿੰਘ ਫੌਜੀ ਡਲੀਰੀ, ਗੁਰਜੰਟ ਸਿੰਘ ਡਲੀਰੀ,ਹਰਪਾਲ ਸਿੰਘ ਡਲੀਰੀ, ਸੁਖਚੈਨ ਸਿੰਘ ਡਲੀਰੀ, ਹਰਪਾਲ ਸਿੰਘ ਕਲਸੀਆ, ਗੁਰਮੀਤ ਸਿੰਘ ਕਲਸੀਆ, ਕੁਲਵੰਤ ਸਿੰਘ ਕਲਸੀਆ, ਮੇਜਰ ਸਿੰਘ ਕਲਸੀਆ, ਕੰਵਲਜੀਤ ਸਿੰਘ ਪਹੂਵਿੰਡ, ਜਗਜੀਤ ਸਿੰਘ ਪਹੂਵਿੰਡ, ਬਲਜਿੰਦਰ ਸਿੰਘ ਪਹੂਵਿੰਡ, ਨਿਰਵੈਲ ਸਿੰਘ ਚੇਲਾ, ਚਰਨਜੀਤ ਸਿੰਘ ਚੇਲਾ, ਅਜੀਤ ਸਿੰਘ ਚੇਲਾ, ਹੀਰਾ ਸਿੰਘ ਮੱਦਰ , ਜੈਮਲ ਸਿੰਘ ਮੱਦਰ , ਹਰਭਜਨ ਸਿੰਘ ਮੱਦਰ, ਹਰੀ ਸਿੰਘ ਮੱਦਰ, ਗੁਰਮੀਤ ਸਿੰਘ ਮੱਦਰ, ਜਰਨੈਲ ਸਿੰਘ ਕੱਚਾ ਪੱਕਾ, ਅਜਮੇਰ ਸਿੰਘ ਕੱਚਾ ਪੱਕਾ, ਦਿਲਬਾਗ ਸਿੰਘ ਵੀਰਮ, ਜਗਰੂਪ ਸਿੰਘ ਵੀਰਮ, ਬਚਿੱਤਰ ਸਿੰਘ ਨਵਾਪਿੰਡ, ਹਰਪਾਲ ਸਿੰਘ ਨਵਾਪਿੰਡ, ਜਸਵੰਤ ਸਿੰਘ ਨਵਾਪਿੰਡ, ਬਘੇਲ ਸਿੰਘ ਖਾਲੜਾ, ਜਸਵਿੰਦਰ ਸਿੰਘ ਖਾਲੜਾ , ਹਰਜੀਤ ਸਿੰਘ ਖਾਲੜਾ, ਗੁਰਬੀਰ ਸਿੰਘ ਖਾਲੜਾ, ਜਸਬੀਰ ਸਿੰਘ ਖਾਲੜਾ, ਸੁਖਦੇਵ ਸਿੰਘ ਮੱਲੀ, ਜਗਜੀਤ ਸਿੰਘ ਮੱਲੀ, ਅੰਗਰੇਜ਼ ਸਿੰਘ ਵਾ ,ਗੁਰਲਾਲ ਸਿੰਘ ਵਾ, ਅਮਰਜੀਤ ਸਿੰਘ ਵਾ,ਨਿਰਵੈਲ ਸਿੰਘ ਵਾ, ਬਲਦੇਵ ਸਿੰਘ ਵਾ, ਗੁਰਚਰਨ ਸਿੰਘ ਥੇਹ ਨੌਸ਼ਹਿਰਾ, ਬਲਜੀਤ ਸਿੰਘ ਚੀਮਾ, ਲਵਪ੍ਰੀਤ ਸਿੰਘ ਚੀਮਾ, ਗੁਰਲਾਲ ਸਿੰਘ ਚੀਮਾ, ਚੇਤਨ ਸ਼ਰਮਾ, ਸੰਦੀਪ ਸਿੰਘ ਚੀਮਾ, ਗੁਰਦਿਆਲ ਸਿੰਘ ਚੀਮਾ, ਹਰਪਾਲ ਸਿੰਘ ਚੀਮਾ, ਮਹੇਸ਼ ਸਰਮਾ ਆਦਿ ਕਿਸਾਨ ਆਗੂ ਹਾਜ਼ਿਰ ਸਨ ।
Author: khireyapunjab
ਸ੍ਰ. ਸੰਤੋਖ ਸਿੰਘ ਪ੍ਰੇਮੀ (ਐਡੀਟਰ ਖਿੜਿਆ ਪੰਜਾਬ) ਸਤਿਕਾਰਯੋਗ ਪਿਤਾ ਜੀ ਨੇ ਸਭ ਤੋਂ ਪਹਿਲਾ ਪੇਪਰ 1969 ਵਿੱਚ ਬਾਜ਼ਾਰ ਕਾਠੀਆਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਸੀ । ਉਸ ਤੋਂ ਬਾਅਦ ਕੁੱਝ ਸਮਾਂ ਖਿੜਿਆ ਪੰਜਾਬ ਹਫਤਾਵਾਰੀ ਖਾਲੜਾ ਮੰਡੀ ਤੋਂ ਵੀ ਪ੍ਰਕਾਸ਼ਿਤ ਕੀਤਾ ਜਾਂਦਾ ਰਿਹਾ । ਪਿਤਾ ਜੀ ਨੇ ਇਹ ਮਹੀਨਾਵਾਰੀ ਪੇਪਰ ਸ੍ਰ. ਲਛਮਣ ਸਿੰਘ ਗਿੱਲ (ਮਰਹੂਮ ਮੁੱਖ ਮੰਤਰੀ ਪੰਜਾਬ) ਦੀ ਯਾਦ ਵਿੱਚ ਸ਼ੁਰੂ ਕੀਤਾ ਸੀ ਕਿਉਂ ਕਿ ਉਹ ਗਿੱਲ ਜੀ ਨਾਲ ਪਰਸਨਲ ਪੀ. ਏ. ਦੇ ਤੌਰ ਤੇ ਵਿਚਰੇ ਸਨ । ਅਸੀ ਪਿਛਲੇ ਸਮੇਂ ਤੋਂ ਖਿੜਿਆ ਪੰਜਾਬ ਯੂ ਟਿਊਬ ਚੈਨਲ ਚਲਾ ਰਹੇ ਸੀ । ਹੁਣ ਪਿਤਾ ਜੀ ਵਲੋਂ ਸ਼ੁਰੂ ਕੀਤਾ ਨਿਊਜ਼ ਪੇਪਰ ਪੰਜਾਬੀ ਆਨਲਾਈਨ ਚਾਲੂ ਕੀਤਾ ਗਿਆ ਹੈ । ਅਕਾਲ ਪੁਰਖ ਸਹਾਈ ਹੋਵੇ ਪੰਜਾਬ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਬੱਲ ਬਖਸ਼ੇ ।